Sri Dasam Granth

Page - 1161


ਸੌਦਾ ਕਾਜ ਕਹਿਯੋ ਕਹੂੰ ਗਯੋ ॥
sauadaa kaaj kahiyo kahoon gayo |

ਚੋਰਨ ਮਾਰਿ ਲੂਟਿ ਧਨ ਲਯੋ ॥੧੦॥
choran maar loott dhan layo |10|

ਭੇਸ ਅਨੂਪ ਤਰੁਨਿ ਤਿਨ ਧਰਾ ॥
bhes anoop tarun tin dharaa |

ਅਭਰਨ ਅੰਗ ਅੰਗ ਮੈ ਕਰਾ ॥
abharan ang ang mai karaa |

ਬਿਤਨ ਕੇਤੁ ਕੇ ਢਿਗ ਚਲ ਗਈ ॥
bitan ket ke dtig chal gee |

ਭਾਤਿ ਅਨੇਕ ਨਿਹੋਰਤ ਭਈ ॥੧੧॥
bhaat anek nihorat bhee |11|

ਅੜਿਲ ॥
arril |

ਗ੍ਰੀਵ ਅੰਚਰਾ ਡਾਰਿ ਰਹੀ ਸਿਰ ਨ੍ਯਾਇ ਕੈ ॥
greev ancharaa ddaar rahee sir nayaae kai |

ਪਕਰਿ ਕੁਅਰ ਕੇ ਪਾਇ ਰਹੀ ਲਪਟਾਇ ਕੈ ॥
pakar kuar ke paae rahee lapattaae kai |

ਏਕ ਬਾਰ ਡਰ ਡਾਰਿ ਆਨਿ ਪਿਯ ਰਤਿ ਕਰੋ ॥
ek baar ddar ddaar aan piy rat karo |

ਹੋ ਸਕਲ ਕਾਮ ਕੋ ਤਾਪ ਹਮਾਰੋ ਅਬ ਹਰੋ ॥੧੨॥
ho sakal kaam ko taap hamaaro ab haro |12|

ਚੌਪਈ ॥
chauapee |

ਮਰਿ ਮਰਿ ਜਨਮ ਕੋਟਿ ਤੁਮ ਧਰੋ ॥
mar mar janam kott tum dharo |

ਬਾਰ ਹਜਾਰ ਪਾਇ ਕਿ ਨ ਪਰੋ ॥
baar hajaar paae ki na paro |

ਤੋ ਕੋ ਤਊ ਨ ਭਜੋ ਨਿਲਜ ਤਬ ॥
to ko taoo na bhajo nilaj tab |

ਕਹਿ ਦੈ ਹੋ ਤਵ ਪਤਿ ਪ੍ਰਤਿ ਬਿਧਿ ਸਬ ॥੧੩॥
keh dai ho tav pat prat bidh sab |13|

ਅਧਿਕ ਜਤਨ ਰਾਨੀ ਕਰਿ ਹਾਰੀ ॥
adhik jatan raanee kar haaree |

ਪਾਇ ਪਰੀ ਲਾਤਨ ਜੜ ਮਾਰੀ ॥
paae paree laatan jarr maaree |

ਚਲੁ ਕੂਕਰੀ ਨਿਲਜ ਮੂੜ ਮਤਿ ॥
chal kookaree nilaj moorr mat |

ਕਾਮ ਭੋਗ ਚਾਹਤ ਮੋ ਸੋ ਕਤ ॥੧੪॥
kaam bhog chaahat mo so kat |14|

ਕੁਬਚ ਸੁਨੇ ਤ੍ਰਿਯ ਭਈ ਬਿਮਨ ਮਨ ॥
kubach sune triy bhee biman man |

ਅਮਿਤ ਕੋਪ ਜਾਗਾ ਤਾ ਕੇ ਤਨ ॥
amit kop jaagaa taa ke tan |

ਜਿਹ ਪਤਿ ਕੋ ਮੁਹਿ ਤ੍ਰਾਸ ਦਿਖਾਰੈ ॥
jih pat ko muhi traas dikhaarai |

ਤੌ ਮੈ ਜੌ ਸੋਈ ਤੁਹਿ ਮਾਰੈ ॥੧੫॥
tau mai jau soee tuhi maarai |15|

ਯੌ ਕਹਿ ਕੈ ਤਿਹ ਪਕਰਿ ਨਿਕਾਰਿਯੋ ॥
yau keh kai tih pakar nikaariyo |

ਪਠੈ ਸਹਚਰੀ ਨਾਥ ਹਕਾਰਿਯੋ ॥
patthai sahacharee naath hakaariyo |

ਭੂਤ ਭਾਖਿ ਤਿਹ ਦਿਯੋ ਦਿਖਾਈ ॥
bhoot bhaakh tih diyo dikhaaee |

ਨ੍ਰਿਪ ਕੇ ਅਤਿ ਚਿਤ ਚਿੰਤ ਉਪਜਾਈ ॥੧੬॥
nrip ke at chit chint upajaaee |16|

ਦੋਹਰਾ ॥
doharaa |

ਸੁਨ ਰਾਜਾ ਜੋ ਤਸਕਰਨ ਹਨ੍ਯੋ ਸਾਹ ਕੋ ਪੂਤ ॥
sun raajaa jo tasakaran hanayo saah ko poot |

ਸੋ ਮੇਰੇ ਗ੍ਰਿਹ ਪ੍ਰਗਟਿਯੋ ਹੇਰਹੁ ਹ੍ਵੈ ਕਰਿ ਭੂਤ ॥੧੭॥
so mere grih pragattiyo herahu hvai kar bhoot |17|

ਚੌਪਈ ॥
chauapee |

ਨ੍ਰਿਪ ਤਬ ਕਹੀ ਗਾਡਿ ਇਹ ਡਾਰੋ ॥
nrip tab kahee gaadd ih ddaaro |

ਯਾਹਿ ਨ ਰਾਖੋ ਤੁਰਤ ਸੰਘਾਰੋ ॥
yaeh na raakho turat sanghaaro |

ਪਾਵਕ ਭਏ ਪਲੀਤਾ ਜਰਿਯਹਿ ॥
paavak bhe paleetaa jariyeh |

ਸਾਹੁ ਪੁਤ੍ਰ ਕੇ ਸਿਰ ਪਰ ਡਰਿਯਹਿ ॥੧੮॥
saahu putr ke sir par ddariyeh |18|

ਹਾ ਹਾ ਸਬਦ ਬਹੁਤ ਕਰਿ ਰਹਿਯੋ ॥
haa haa sabad bahut kar rahiyo |

ਭੇਦ ਅਭੇਦ ਨ੍ਰਿਪ ਮੂੜ ਨ ਲਹਿਯੋ ॥
bhed abhed nrip moorr na lahiyo |

ਨਿਰਖਹੁ ਕਾ ਤ੍ਰਿਯ ਚਰਿਤ ਸੁਧਾਰਿਯੋ ॥
nirakhahu kaa triy charit sudhaariyo |

ਸਾਹ ਪੂਤ ਕਰਿ ਭੂਤ ਸੰਘਾਰਿਯੋ ॥੧੯॥
saah poot kar bhoot sanghaariyo |19|

ਤਰੁਨਿਨ ਕਰ ਹਿਯਰੋ ਨਹਿ ਦੀਜੈ ॥
tarunin kar hiyaro neh deejai |

ਤਿਨ ਕੋ ਚੋਰਿ ਸਦਾ ਚਿਤ ਲੀਜੈ ॥
tin ko chor sadaa chit leejai |

ਤ੍ਰਿਯ ਕੋ ਕਛੁ ਬਿਸ੍ਵਾਸ ਨ ਕਰਿਯੈ ॥
triy ko kachh bisvaas na kariyai |

ਤ੍ਰਿਯ ਚਰਿਤ੍ਰ ਤੇ ਜਿਯ ਅਤਿ ਡਰਿਯੈ ॥੨੦॥
triy charitr te jiy at ddariyai |20|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਚਾਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੯॥੪੬੯੬॥ਅਫਜੂੰ॥
eit sree charitr pakhayaane triyaa charitre mantree bhoop sanbaade doe sau unachaas charitr samaapatam sat subham sat |249|4696|afajoon|

ਚੌਪਈ ॥
chauapee |

ਅਜਿਤਾਵਤੀ ਨਗਰ ਇਕ ਸੋਹੈ ॥
ajitaavatee nagar ik sohai |

ਅਜਿਤ ਸਿੰਘ ਰਾਜਾ ਤਹ ਕੋ ਹੈ ॥
ajit singh raajaa tah ko hai |


Flag Counter