Sri Dasam Granth

Page - 1246


ਰੂਪ ਕੇਤੁ ਰਾਜਾ ਇਕ ਤਹਾ ॥
roop ket raajaa ik tahaa |

ਰੂਪਮਾਨ ਅਰੁ ਸੂਰਾ ਮਹਾ ॥
roopamaan ar sooraa mahaa |

ਥਰਹਰ ਕੰਪੈ ਸਤ੍ਰੁ ਜਾ ਕੇ ਡਰ ॥
tharahar kanpai satru jaa ke ddar |

ਪ੍ਰਗਟ ਭਯੋ ਜਨੁ ਦੁਤਿਯ ਨਿਸਾਕਰ ॥੨॥
pragatt bhayo jan dutiy nisaakar |2|

ਏਕ ਸਪੂਤ ਪੂਤ ਤਿਨ ਜਯੋ ॥
ek sapoot poot tin jayo |

ਜਾ ਸੌ ਔਰ ਨ ਜਗ ਮਹਿ ਭਯੋ ॥
jaa sau aauar na jag meh bhayo |

ਝਿਲਮਿਲ ਦੇ ਤਾ ਕੌ ਲਖਿ ਗਈ ॥
jhilamil de taa kau lakh gee |

ਤਬ ਹੀ ਤੇ ਬਵਰੀ ਸੀ ਭਈ ॥੩॥
tab hee te bavaree see bhee |3|

ਵਾ ਸੌ ਬਾਧਾ ਅਧਿਕ ਸਨੇਹਾ ॥
vaa sau baadhaa adhik sanehaa |

ਦ੍ਵੈ ਤੇ ਕਰੀ ਏਕ ਜਨੁ ਦੇਹਾ ॥
dvai te karee ek jan dehaa |

ਔਰ ਉਪਾਉ ਨ ਚਲਿਯੋ ਚਲਾਯੋ ॥
aauar upaau na chaliyo chalaayo |

ਤਬ ਅਬਲਾ ਨਰ ਭੇਸ ਬਨਾਯੋ ॥੪॥
tab abalaa nar bhes banaayo |4|

ਦੋਹਰਾ ॥
doharaa |

ਧਰਿ ਕਰਿ ਭੇਸ ਕਰੌਲ ਕੌ ਗਈ ਤਵਨ ਕੇ ਧਾਮ ॥
dhar kar bhes karaual kau gee tavan ke dhaam |

ਸਭ ਕੋ ਨਰ ਜਾਨੇ ਤਿਸੈ ਕੋਈ ਨ ਜਾਨੈ ਬਾਮ ॥੫॥
sabh ko nar jaane tisai koee na jaanai baam |5|

ਚੌਪਈ ॥
chauapee |

ਕੁਅਰਹਿ ਰੋਜ ਸਿਕਾਰ ਖਿਲਾਵੈ ॥
kuareh roj sikaar khilaavai |

ਭਾਤਿ ਭਾਤਿ ਤਨ ਮ੍ਰਿਗਹਿ ਹਨਾਵੈ ॥
bhaat bhaat tan mrigeh hanaavai |

ਇਕਲੀ ਫਿਰੈ ਸਜਨ ਕੇ ਸੰਗਾ ॥
eikalee firai sajan ke sangaa |

ਪਹਿਰੇ ਪੁਰਖ ਭੇਸ ਕਹ ਅੰਗਾ ॥੬॥
pahire purakh bhes kah angaa |6|

ਇਕ ਦਿਨ ਸਦਨ ਨ ਜਾਤ ਸੁ ਭਈ ॥
eik din sadan na jaat su bhee |

ਪਿਤ ਤਨ ਕਹੀ ਸੁਤਾ ਮਰਿ ਗਈ ॥
pit tan kahee sutaa mar gee |

ਅਪਨੀ ਠਵਰ ਬਕਰਿਯਹਿ ਜਾਰਾ ॥
apanee tthavar bakariyeh jaaraa |

ਦੂਸਰ ਪੁਰਖ ਨ ਭੇਦ ਬਿਚਾਰਾ ॥੭॥
doosar purakh na bhed bichaaraa |7|

ਸਾਹ ਲਹਿਯੋ ਦੁਹਿਤਾ ਮਰ ਗਈ ॥
saah lahiyo duhitaa mar gee |

ਯੌ ਨਹੀ ਲਖਿਯੋ ਕਰੌਲਨ ਭਈ ॥
yau nahee lakhiyo karaualan bhee |

ਸੰਗ ਨਿਤ ਲੈ ਨ੍ਰਿਪ ਸੁਤ ਕੌ ਜਾਵੈ ॥
sang nit lai nrip sut kau jaavai |

ਬਨ ਉਪਬਨ ਭੀਤਰ ਭ੍ਰਮਿ ਆਵੈ ॥੮॥
ban upaban bheetar bhram aavai |8|

ਬਹੁਤ ਕਾਲ ਇਹ ਭਾਤਿ ਬਿਤਾਯੋ ॥
bahut kaal ih bhaat bitaayo |

ਰਾਜ ਕੁਅਰ ਕਹ ਬਹੁ ਬਿਰਮਾਯੋ ॥
raaj kuar kah bahu biramaayo |

ਸੋ ਤਾ ਕਹ ਨਹਿ ਨਾਰਿ ਪਛਾਨੈ ॥
so taa kah neh naar pachhaanai |

ਭਲੋ ਕਰੌਲ ਤਾਹਿ ਕਰਿ ਮਾਨੈ ॥੯॥
bhalo karaual taeh kar maanai |9|

ਇਕ ਦਿਨ ਗਏ ਗਹਿਰ ਬਨ ਦੋਊ ॥
eik din ge gahir ban doaoo |

ਸਾਥੀ ਦੁਤਿਯ ਨ ਪਹੁਚਾ ਕੋਊ ॥
saathee dutiy na pahuchaa koaoo |

ਅਥ੍ਰਯੋ ਦਿਵਸ ਰਜਨੀ ਹ੍ਵੈ ਆਈ ॥
athrayo divas rajanee hvai aaee |

ਏਕ ਬ੍ਰਿਛ ਤਰ ਬਸੇ ਬਨਾਈ ॥੧੦॥
ek brichh tar base banaaee |10|

ਤਹ ਇਕ ਆਯੋ ਸਿੰਘ ਅਪਾਰਾ ॥
tah ik aayo singh apaaraa |

ਕਾਢੇ ਦਾਤ ਬਡੇ ਬਿਕਰਾਰਾ ॥
kaadte daat badde bikaraaraa |

ਤਾਹਿ ਨਿਰਖਿ ਨ੍ਰਿਪ ਸੁਤ ਡਰ ਪਾਯੋ ॥
taeh nirakh nrip sut ddar paayo |

ਸਾਹ ਸੁਤਾ ਤਿਹ ਧੀਰ ਬੰਧਾਯੋ ॥੧੧॥
saah sutaa tih dheer bandhaayo |11|

ਤਬ ਤਿਹ ਤਾਕਿ ਤੁਪਕ ਸੌ ਮਾਰਿਯੋ ॥
tab tih taak tupak sau maariyo |

ਨ੍ਰਿਪ ਸੁਤ ਦੇਖਤ ਸਿੰਘ ਪ੍ਰਹਾਰਿਯੋ ॥
nrip sut dekhat singh prahaariyo |

ਰਾਜ ਕੁਅਰ ਅਸ ਬਚਨ ਉਚਾਰੇ ॥
raaj kuar as bachan uchaare |

ਮਾਗਹੁ ਜੋ ਜਿਯ ਰੁਚਤ ਤਿਹਾਰੇ ॥੧੨॥
maagahu jo jiy ruchat tihaare |12|

ਤਬ ਤਿਨ ਤਾ ਸੌ ਬ੍ਰਿਥਾ ਉਚਾਰੀ ॥
tab tin taa sau brithaa uchaaree |

ਰਾਜ ਕੁਅਰ ਮੈ ਸਾਹ ਦੁਲਾਰੀ ॥
raaj kuar mai saah dulaaree |

ਤੋ ਸੌ ਮੋਰਿ ਲਗਨਿ ਲਗ ਗਈ ॥
to sau mor lagan lag gee |

ਤਾ ਤੇ ਭੇਸ ਧਰਤ ਇਹ ਭਈ ॥੧੩॥
taa te bhes dharat ih bhee |13|


Flag Counter