Sri Dasam Granth

Page - 1224


ਖਰਚੀ ਅਧਿਕ ਤਵਨ ਕਹ ਦਈ ॥
kharachee adhik tavan kah dee |

ਤਤਛਿਨ ਕਰਿ ਕੈ ਬਿਦਾ ਪਠਈ ॥੧੮॥
tatachhin kar kai bidaa patthee |18|

ਦੋਹਰਾ ॥
doharaa |

ਬਿਦਾ ਭਈ ਬਹੁ ਦਰਬ ਲੈ ਗਈ ਕੁਅਰ ਕੇ ਧਾਮ ॥
bidaa bhee bahu darab lai gee kuar ke dhaam |

ਆਠ ਮਾਸ ਦੁਰਿ ਤਹ ਰਹੀ ਲਖੀ ਨ ਦੂਸਰ ਬਾਮ ॥੧੯॥
aatth maas dur tah rahee lakhee na doosar baam |19|

ਚੌਪਈ ॥
chauapee |

ਨਵਮੋ ਮਾਸ ਚੜਤ ਜਬ ਭਯੋ ॥
navamo maas charrat jab bhayo |

ਤਾ ਕਹ ਭੇਸ ਨਾਰਿ ਕੋ ਕਯੋ ॥
taa kah bhes naar ko kayo |

ਲੈ ਰਾਨੀ ਕਹ ਤਾਹਿ ਦਿਖਾਯੋ ॥
lai raanee kah taeh dikhaayo |

ਸਭਹਿਨ ਹੇਰਿ ਹਿਯੋ ਹੁਲਸਾਯੋ ॥੨੦॥
sabhahin her hiyo hulasaayo |20|

ਜੋ ਮੈ ਕਹੋ ਸੁਨਹੁ ਨ੍ਰਿਪ ਨਾਰੀ ॥
jo mai kaho sunahu nrip naaree |

ਇਹ ਸੌਪਹੁ ਤੁਮ ਅਪਨਿ ਦੁਲਾਰੀ ॥
eih sauapahu tum apan dulaaree |

ਰਾਜਾ ਸਾਥ ਨ ਭੇਦ ਬਖਾਨੋ ॥
raajaa saath na bhed bakhaano |

ਮੇਰੋ ਬਚਨ ਸਤਿ ਕਰ ਮਾਨੋ ॥੨੧॥
mero bachan sat kar maano |21|

ਜੋ ਇਸ ਕੌ ਰਾਜਾ ਲਹਿ ਲੈ ਹੈ ॥
jo is kau raajaa leh lai hai |

ਭੂਲਿ ਤਿਹਾਰੋ ਧਾਮ ਨ ਐ ਹੈ ॥
bhool tihaaro dhaam na aai hai |

ਲੈ ਯਾ ਕੌ ਕਰਿ ਹੈ ਨਿਜੁ ਨਾਰੀ ॥
lai yaa kau kar hai nij naaree |

ਮੁਖ ਬਾਏ ਰਹਿ ਹੋ ਤੁਮ ਪ੍ਯਾਰੀ ॥੨੨॥
mukh baae reh ho tum payaaree |22|

ਭਲੀ ਕਹੀ ਤੁਹਿ ਤਾਹਿ ਬਖਾਨੀ ॥
bhalee kahee tuhi taeh bakhaanee |

ਤ੍ਰਿਯ ਚਰਿਤ੍ਰ ਗਤਿ ਕਿਨੂੰ ਨ ਜਾਨੀ ॥
triy charitr gat kinoo na jaanee |

ਤਿਹ ਕੋ ਭਵਨ ਸੁਤਾ ਕੇ ਰਾਖਾ ॥
tih ko bhavan sutaa ke raakhaa |

ਭੇਦ ਨ ਮੂਲ ਨ੍ਰਿਪਤਿ ਤਨ ਭਾਖਾ ॥੨੩॥
bhed na mool nripat tan bhaakhaa |23|

ਚਹਤ ਹੁਤੀ ਨ੍ਰਿਪ ਸੁਤਾ ਸੁ ਭਈ ॥
chahat hutee nrip sutaa su bhee |

ਇਹ ਛਲ ਸੋ ਸਹਚਰਿ ਛਲਿ ਗਈ ॥
eih chhal so sahachar chhal gee |

ਤਾ ਕਹ ਪ੍ਰਗਟ ਧਾਮ ਮਹਿ ਰਾਖਾ ॥
taa kah pragatt dhaam meh raakhaa |

ਨ੍ਰਿਪਹਿ ਭੇਦ ਕੋਊ ਤ੍ਰਿਯਹਿ ਨ ਭਾਖਾ ॥੨੪॥
nripeh bhed koaoo triyeh na bhaakhaa |24|

ਦੋਹਰਾ ॥
doharaa |

ਇਹ ਚਰਿਤ੍ਰ ਤਿਹ ਚੰਚਲਾ ਲਹਿਯੋ ਆਪਨੋ ਯਾਰ ॥
eih charitr tih chanchalaa lahiyo aapano yaar |

ਸਭ ਤ੍ਰਿਯ ਮੁਖ ਬਾਏ ਰਹੀ ਸਕਾ ਨ ਕੋਊ ਬਿਚਾਰ ॥੨੫॥
sabh triy mukh baae rahee sakaa na koaoo bichaar |25|

ਸੁਰ ਮੁਨਿ ਨਾਗ ਭੁਜੰਗ ਸਭ ਨਰ ਬਪੁਰੇ ਕਿਨ ਮਾਹਿ ॥
sur mun naag bhujang sabh nar bapure kin maeh |

ਦੇਵ ਅਦੇਵ ਤ੍ਰਿਯਾਨ ਕੇ ਭੇਦ ਪਛਾਨਤ ਨਾਹਿ ॥੨੬॥
dev adev triyaan ke bhed pachhaanat naeh |26|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੮॥੫੪੭੭॥ਅਫਜੂੰ॥
eit sree charitr pakhayaane triyaa charitre mantree bhoop sanbaade doe sau atthaasee charitr samaapatam sat subham sat |288|5477|afajoon|

ਦੋਹਰਾ ॥
doharaa |

ਸੁਨਾ ਸਹਿਰ ਬਗਦਾਦ ਕੇ ਦਛਿਨ ਸੈਨ ਨਰੇਸ ॥
sunaa sahir bagadaad ke dachhin sain nares |

ਦਛਿਨ ਦੇ ਤਾ ਕੇ ਤਰੁਨਿ ਰਹਤ ਸੁ ਰਤਿ ਕੇ ਭੇਸ ॥੧॥
dachhin de taa ke tarun rahat su rat ke bhes |1|

ਚੌਪਈ ॥
chauapee |

ਕਮਲ ਕੇਤੁ ਇਕ ਸਾਹੁ ਬਸਤ ਤਹ ॥
kamal ket ik saahu basat tah |

ਜਾ ਸਮ ਦੂਸਰ ਭਯੋ ਨ ਮਹਿ ਮਹ ॥
jaa sam doosar bhayo na meh mah |

ਤੇਜਵਾਨ ਬਲਵਾਨ ਧਰਤ੍ਰੀ ॥
tejavaan balavaan dharatree |

ਜਾਹਿਰ ਚਹੂੰ ਓਰ ਮਹਿ ਛਤ੍ਰੀ ॥੨॥
jaahir chahoon or meh chhatree |2|

ਦੋਹਰਾ ॥
doharaa |

ਜਬ ਰਾਨੀ ਤਿਹ ਕੁਅਰ ਕੋ ਰੂਪ ਬਿਲੋਕਾ ਨੈਨ ॥
jab raanee tih kuar ko roop bilokaa nain |

ਰਹੀ ਮਗਨ ਹ੍ਵੈ ਮੈਨ ਮਦ ਬਿਸਰ ਗਈ ਸੁਧਿ ਐਨ ॥੩॥
rahee magan hvai main mad bisar gee sudh aain |3|

ਚੌਪਈ ॥
chauapee |

ਚਤੁਰ ਸਹਚਰੀ ਕੁਅਰਿ ਹਕਾਰੀ ॥
chatur sahacharee kuar hakaaree |

ਆਨਿ ਕੁਅਰਿ ਤਨ ਕੀਅਸ ਜੁਹਾਰੀ ॥
aan kuar tan keeas juhaaree |

ਚਿਤ ਕੋ ਭੇਦ ਸਕਲ ਤਿਹ ਦੀਯੋ ॥
chit ko bhed sakal tih deeyo |

ਵਾ ਕੇ ਤੀਰ ਪਠਾਵਨ ਕੀਯੋ ॥੪॥
vaa ke teer patthaavan keeyo |4|


Flag Counter