Sri Dasam Granth

Page - 1331


ਜਾਹਿ ਤ੍ਰਿਹਾਟਕ ਪੁਰੀ ਬਖਾਨੈ ॥
jaeh trihaattak puree bakhaanai |

ਦਾਨਵ ਦੇਵ ਜਛ ਸਭ ਜਾਨੈ ॥੧॥
daanav dev jachh sabh jaanai |1|

ਸ੍ਰੀ ਮਹਬੂਬ ਮਤੀ ਤਿਹ ਨਾਰੀ ॥
sree mahaboob matee tih naaree |

ਜਿਹ ਸਮ ਸੁੰਦਰਿ ਕਹੂੰ ਨ ਕੁਮਾਰੀ ॥
jih sam sundar kahoon na kumaaree |

ਦੁਤਿਯ ਨਾਰਿ ਮ੍ਰਿਦੁਹਾਸ ਮਤੀ ਤਿਹ ॥
dutiy naar mriduhaas matee tih |

ਨਹਿ ਸਸਿ ਸਮ ਕਹਿਯਤ ਆਨਨ ਜਿਹ ॥੨॥
neh sas sam kahiyat aanan jih |2|

ਸ੍ਰੀ ਮਹਬੂਬ ਮਤੀ ਤਨ ਨ੍ਰਿਪ ਰਤਿ ॥
sree mahaboob matee tan nrip rat |

ਦੁਤਿਯ ਨਾਰਿ ਪਰ ਨਹਿ ਆਨਨ ਮਤਿ ॥
dutiy naar par neh aanan mat |

ਅਧਿਕ ਭੋਗ ਤਿਹ ਸਾਥ ਕਮਾਯੋ ॥
adhik bhog tih saath kamaayo |

ਏਕ ਪੁਤ੍ਰ ਤਾ ਤੇ ਉਪਜਾਯੋ ॥੩॥
ek putr taa te upajaayo |3|

ਦੁਤਿਯ ਨਾਰਿ ਤੇ ਸਾਥ ਨ ਪ੍ਰੀਤਾ ॥
dutiy naar te saath na preetaa |

ਤਾਹਿ ਨ ਬੀਚ ਲ੍ਯਾਵਤ ਚੀਤਾ ॥
taeh na beech layaavat cheetaa |

ਸੁਤਵੰਤੀ ਇਕ ਪੁਨਿ ਪਤਿ ਪ੍ਰੀਤ ॥
sutavantee ik pun pat preet |

ਅਵਰ ਤ੍ਰਿਯਹਿ ਲ੍ਯਾਵਤ ਨਹਿ ਚੀਤ ॥੪॥
avar triyeh layaavat neh cheet |4|

ਦੁਤਿਯ ਨਾਰਿ ਤਬ ਅਧਿਕ ਰਿਸਾਈ ॥
dutiy naar tab adhik risaaee |

ਏਕ ਘਾਤ ਕੀ ਬਾਤ ਬਨਾਈ ॥
ek ghaat kee baat banaaee |

ਸਿਸ ਕੀ ਗੁਦਾ ਗੋਖਰੂ ਦਿਯਾ ॥
sis kee gudaa gokharoo diyaa |

ਤਾ ਤੇ ਅਧਿਕ ਦੁਖਿਤ ਤਿਹ ਕਿਯਾ ॥੫॥
taa te adhik dukhit tih kiyaa |5|

ਬਾਲਕ ਅਧਿਕ ਦੁਖਾਤੁਰ ਭਯੋ ॥
baalak adhik dukhaatur bhayo |

ਰੋਵਤ ਧਾਮ ਮਾਤ ਕੇ ਗਯੋ ॥
rovat dhaam maat ke gayo |

ਨਿਰਖਿ ਤਾਤ ਮਾਤਾ ਦੁਖ ਪਾਯੋ ॥
nirakh taat maataa dukh paayo |

ਭਲੀ ਭਲੀ ਧਾਯਾਨ ਮੰਗਾਯੋ ॥੬॥
bhalee bhalee dhaayaan mangaayo |6|

ਇਹ ਚਰਿਤ੍ਰ ਬਾਲਹਿ ਦੁਖ ਦਿਯੋ ॥
eih charitr baaleh dukh diyo |

ਆਪਨ ਭੇਸ ਧਾਇ ਕੋ ਕਿਯੋ ॥
aapan bhes dhaae ko kiyo |

ਕਿਯਾ ਸਵਤਿ ਕੇ ਧਾਮ ਪਯਾਨਾ ॥
kiyaa savat ke dhaam payaanaa |

ਭੇਦ ਨਾਰਿ ਕਿਨਹੂੰ ਨ ਪਛਾਨਾ ॥੭॥
bhed naar kinahoon na pachhaanaa |7|

ਔਖਧ ਏਕ ਹਾਥ ਮੈ ਲਈ ॥
aauakhadh ek haath mai lee |

ਸਿਸੁ ਕੀ ਪ੍ਰਥਮ ਮਾਤ ਕੌ ਦਈ ॥
sis kee pratham maat kau dee |

ਬਰੀ ਖਾਤ ਰਾਨੀ ਮਰਿ ਗਈ ॥
baree khaat raanee mar gee |

ਸ੍ਵਛ ਸੁਘਰਿ ਰਾਨੀ ਫਿਰਿ ਅਈ ॥੮॥
svachh sughar raanee fir aee |8|

ਨਿਜੁ ਗ੍ਰਿਹ ਆਇ ਭੇਸ ਨ੍ਰਿਪ ਤ੍ਰਿਯ ਧਰਿ ॥
nij grih aae bhes nrip triy dhar |

ਜਾਤਿ ਭਈ ਅਪਨੀ ਸਵਿਤਨ ਘਰ ॥
jaat bhee apanee savitan ghar |

ਸਿਸੁ ਕੋ ਕਾਢਿ ਗੋਖਰੂ ਡਾਰੋ ॥
sis ko kaadt gokharoo ddaaro |

ਤਾਹਿ ਸੁਘਰਿ ਤਿਹ ਸੁਤ ਕਰਿ ਪਾਰੋ ॥੯॥
taeh sughar tih sut kar paaro |9|

ਇਹ ਛਲ ਸੋ ਸਵਤਿਨ ਕਹ ਮਾਰਾ ॥
eih chhal so savatin kah maaraa |

ਸਿਸਹੁ ਜਾਨਿ ਸੁਤ ਲਿਯੋ ਉਬਾਰਾ ॥
sisahu jaan sut liyo ubaaraa |

ਨ੍ਰਿਪਹ ਸੰਗ ਪੁਨਿ ਕਰਿ ਲਿਯ ਪ੍ਯਾਰਾ ॥
nripah sang pun kar liy payaaraa |

ਭੇਦ ਅਭੇਦ ਨ ਕਿਨੂੰ ਬਿਚਾਰਾ ॥੧੦॥
bhed abhed na kinoo bichaaraa |10|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੮॥੬੮੧੮॥ਅਫਜੂੰ॥
eit sree charitr pakhayaane triyaa charitre mantree bhoop sanbaade teen sau atthahatar charitr samaapatam sat subham sat |378|6818|afajoon|

ਚੌਪਈ ॥
chauapee |

ਸੁਨ ਰਾਜਾ ਇਕ ਔਰ ਪ੍ਰਸੰਗਾ ॥
sun raajaa ik aauar prasangaa |

ਜਿਹ ਬਿਧਿ ਭਯੋ ਨਰੇਸੁਰ ਸੰਗਾ ॥
jih bidh bhayo naresur sangaa |

ਮ੍ਰਿਦੁਲਾ ਦੇ ਤਿਹ ਨਾਰਿ ਭਨਿਜੈ ॥
mridulaa de tih naar bhanijai |

ਇੰਦ੍ਰ ਚੰਦ੍ਰ ਪਟਤਰ ਤਿਹ ਦਿਜੈ ॥੧॥
eindr chandr pattatar tih dijai |1|

ਅੜਿਲ ॥
arril |

ਸ੍ਰੀ ਸੁਪ੍ਰਭਾ ਦੇ ਤਾ ਕੀ ਸੁਤਾ ਬਖਾਨਿਯੈ ॥
sree suprabhaa de taa kee sutaa bakhaaniyai |

ਮਹਾ ਸੁੰਦਰੀ ਲੋਕ ਚਤੁਰਦਸ ਜਾਨਿਯੈ ॥
mahaa sundaree lok chaturadas jaaniyai |

ਜੋ ਸਹਚਰਿ ਤਾ ਕੌ ਭਰਿ ਨੈਨ ਨਿਹਾਰਹੀ ॥
jo sahachar taa kau bhar nain nihaarahee |

ਹੋ ਪਰੀ ਪਦੁਮਨੀ ਪ੍ਰਕ੍ਰਿਤ ਸੁ ਵਾਹਿ ਬਿਚਾਰਹੀ ॥੨॥
ho paree padumanee prakrit su vaeh bichaarahee |2|

ਚੌਪਈ ॥
chauapee |

ਹਾਟਕਪੁਰ ਤਿਨ ਕੋ ਦਿਸਿ ਦਛਿਨ ॥
haattakapur tin ko dis dachhin |

ਰਾਜ ਕਰਤ ਤੇ ਤਹਾ ਬਿਚਛਨ ॥
raaj karat te tahaa bichachhan |

ਤਿਹ ਪੁਰ ਏਕ ਸਾਹ ਕੋ ਪੁਤ੍ਰ ॥
tih pur ek saah ko putr |

ਜਨੁ ਕਰਿ ਬਿਧਨਾ ਠਟਾ ਚਰਿਤ੍ਰ ॥੩॥
jan kar bidhanaa tthattaa charitr |3|

ਬ੍ਰਯਾਘ੍ਰ ਕੇਤੁ ਤਿਹ ਨਾਮ ਕਹਿਜੈ ॥
brayaaghr ket tih naam kahijai |

ਛਤ੍ਰ ਜਾਤਿ ਰਘੁਬੰਸ ਭਨਿਜੈ ॥
chhatr jaat raghubans bhanijai |

ਪ੍ਰਗਟ ਜਾਨੁ ਅਵਤਾਰ ਅਨੰਗਾ ॥
pragatt jaan avataar anangaa |

ਐਸੋ ਸਾਹ ਪੁਤ੍ਰ ਕੋ ਅੰਗਾ ॥੪॥
aaiso saah putr ko angaa |4|

ਲਾਗੀ ਲਗਨ ਤਵਨ ਪਰ ਬਾਲਾ ॥
laagee lagan tavan par baalaa |

ਸਖੀ ਪਠੀ ਇਕ ਤਹਾ ਰਿਸਾਲਾ ॥
sakhee patthee ik tahaa risaalaa |

ਸੋ ਚਲਿ ਗਈ ਕੁਅਰ ਕੇ ਧਾਮਾ ॥
so chal gee kuar ke dhaamaa |

ਜਿਮਿ ਤਿਮਿ ਤਾਹਿ ਪ੍ਰਬੋਧ੍ਰਯੋ ਬਾਮਾ ॥੫॥
jim tim taeh prabodhrayo baamaa |5|

ਜਾਤ ਭਈ ਤਾ ਕਹ ਲੈ ਤਹਾ ॥
jaat bhee taa kah lai tahaa |

ਮਾਰਗ ਕੁਅਰਿ ਬਿਲੋਕਤ ਜਹਾ ॥
maarag kuar bilokat jahaa |

ਨਿਰਖਤ ਨੈਨ ਗਰੇ ਲਪਟਾਈ ॥
nirakhat nain gare lapattaaee |

ਸੇਜਾਸਨ ਪਰ ਲਿਯੋ ਚੜਾਈ ॥੬॥
sejaasan par liyo charraaee |6|

ਬਹੁ ਬਿਧਿ ਕਰੀ ਤਵਨ ਸੌ ਕ੍ਰੀੜਾ ॥
bahu bidh karee tavan sau kreerraa |

ਕਾਮਨਿ ਕਾਮ ਨਿਵਾਰੀ ਪੀੜਾ ॥
kaaman kaam nivaaree peerraa |

ਨਿਸੁ ਦਿਨ ਧਾਮ ਬਾਮ ਤਿਹ ਰਾਖਾ ॥
nis din dhaam baam tih raakhaa |

ਮਾਤ ਪਿਤਾ ਤਨ ਭੇਦ ਨ ਭਾਖਾ ॥੭॥
maat pitaa tan bhed na bhaakhaa |7|

ਤਬ ਲੌ ਬ੍ਯਾਹਿ ਦਯੋ ਤਿਹ ਤਾਤੈ ॥
tab lau bayaeh dayo tih taatai |

ਭੂਲਿ ਗਈ ਵਾ ਕੌ ਵੈ ਬਾਤੈ ॥
bhool gee vaa kau vai baatai |


Flag Counter