Sri Dasam Granth

Page - 1345


ਯੌ ਕਹਿ ਕੁਅਰਿ ਬਿਦਾ ਕਰਿ ਦੀਨਾ ॥
yau keh kuar bidaa kar deenaa |

ਪ੍ਰਾਤ ਭੇਸ ਨਰ ਕੋ ਧਰਿ ਲੀਨਾ ॥
praat bhes nar ko dhar leenaa |

ਕੀਅਸ ਕੁਅਰ ਕੇ ਧਾਮ ਪਯਾਨਾ ॥
keeas kuar ke dhaam payaanaa |

ਭੇਦ ਅਭੇਦ ਨ ਕਿਨੀ ਪਛਾਨਾ ॥੧੧॥
bhed abhed na kinee pachhaanaa |11|

ਚਾਕਰ ਰਾਖਿ ਕੁਅਰ ਤਿਹ ਲਿਯੋ ॥
chaakar raakh kuar tih liyo |

ਬੀਚ ਮੁਸਾਹਿਬ ਕੋ ਤਿਹ ਕਿਯੋ ॥
beech musaahib ko tih kiyo |

ਖਾਨ ਪਾਨ ਸਭ ਸੋਈ ਪਿਲਾਵੈ ॥
khaan paan sabh soee pilaavai |

ਨਰ ਨਾਰੀ ਕੋਈ ਜਾਨਿ ਨ ਜਾਵੈ ॥੧੨॥
nar naaree koee jaan na jaavai |12|

ਇਕ ਦਿਨ ਪਿਯ ਲੈ ਗਈ ਸਿਕਾਰਾ ॥
eik din piy lai gee sikaaraa |

ਬੀਚ ਸਰਾਹੀ ਕੇ ਮਦ ਡਾਰਾ ॥
beech saraahee ke mad ddaaraa |

ਜਲ ਕੈ ਸਾਥ ਭਿਗਾਇ ਉਛਾਰਾ ॥
jal kai saath bhigaae uchhaaraa |

ਚੋਵਤ ਜਾਤ ਜਵਨ ਤੇ ਬਾਰਾ ॥੧੩॥
chovat jaat javan te baaraa |13|

ਸਭ ਕੋਈ ਲਖੈ ਤਵਨ ਕਹ ਪਾਨੀ ॥
sabh koee lakhai tavan kah paanee |

ਕੋਈ ਨ ਸਮੁਝਿ ਸਕੈ ਮਦ ਗ੍ਯਾਨੀ ॥
koee na samujh sakai mad gayaanee |

ਜਬ ਕਾਨਨ ਕੇ ਗਏ ਮੰਝਾਰਾ ॥
jab kaanan ke ge manjhaaraa |

ਰਾਜ ਕੁਅਰ ਸੌ ਬਾਲ ਉਚਾਰਾ ॥੧੪॥
raaj kuar sau baal uchaaraa |14|

ਤੁਮ ਕੋ ਲਗੀ ਤ੍ਰਿਖਾ ਅਭਿਮਾਨੀ ॥
tum ko lagee trikhaa abhimaanee |

ਸੀਤਲ ਲੇਹੁ ਪਿਯਹੁ ਇਹ ਪਾਨੀ ॥
seetal lehu piyahu ih paanee |

ਭਰਿ ਪ੍ਯਾਲਾ ਲੈ ਤਾਹਿ ਪਿਯਾਰਾ ॥
bhar payaalaa lai taeh piyaaraa |

ਸਭਹਿਨ ਕਰਿ ਜਲ ਤਾਹਿ ਬਿਚਾਰਾ ॥੧੫॥
sabhahin kar jal taeh bichaaraa |15|

ਪੁਨਿ ਤ੍ਰਿਯ ਲਿਯਾ ਕਬਾਬ ਹਾਥਿ ਕਰਿ ॥
pun triy liyaa kabaab haath kar |

ਕਹਿਯੋ ਕਿ ਖਾਹੁ ਰਾਜ ਸੁਤ ਬਨ ਫਰ ॥
kahiyo ki khaahu raaj sut ban far |

ਤੁਮਰੇ ਨਿਮਿਤਿ ਤੋਰਿ ਇਨ ਆਨਾ ॥
tumare nimit tor in aanaa |

ਭਛਨ ਕਰਹੁ ਸ੍ਵਾਦ ਅਬ ਨਾਨਾ ॥੧੬॥
bhachhan karahu svaad ab naanaa |16|

ਜਬ ਮਧ੍ਰਯਾਨ ਸਮੋ ਭਯੋ ਜਾਨ੍ਯੋ ॥
jab madhrayaan samo bhayo jaanayo |

ਸਭ ਲੋਗਨ ਇਹ ਭਾਤਿ ਬਖਾਨ੍ਯੋ ॥
sabh logan ih bhaat bakhaanayo |

ਤੁਮ ਸਭ ਚਲੋ ਭੂਪ ਕੇ ਸਾਥਾ ॥
tum sabh chalo bhoop ke saathaa |

ਹਮ ਸੇਵਾ ਕਰਿ ਹੈ ਜਗਨਾਥਾ ॥੧੭॥
ham sevaa kar hai jaganaathaa |17|

ਸਭ ਜਨ ਪਠੈ ਭੂਪ ਕੇ ਸਾਥਾ ॥
sabh jan patthai bhoop ke saathaa |

ਦੋਈ ਰਹੇ ਨਾਰਿ ਅਰ ਨਾਥਾ ॥
doee rahe naar ar naathaa |

ਪਰਦਾ ਐਚਿ ਦਸੌ ਦਿਸਿ ਲਿਯਾ ॥
paradaa aaich dasau dis liyaa |

ਕਾਮ ਭੋਗ ਹਸਿ ਹਸਿ ਰਸਿ ਕਿਯਾ ॥੧੮॥
kaam bhog has has ras kiyaa |18|

ਦੋਹਰਾ ॥
doharaa |

ਇਹ ਚਰਿਤ੍ਰ ਦੋਈ ਬਿਹਸਿ ਰਮਤ ਭਏ ਨਰ ਨਾਰਿ ॥
eih charitr doee bihas ramat bhe nar naar |

ਪ੍ਰਜਾ ਸਹਿਤ ਰਾਜਾ ਛਲਾ ਸਕਾ ਨ ਭੂਪ ਬਿਚਾਰਿ ॥੧੯॥
prajaa sahit raajaa chhalaa sakaa na bhoop bichaar |19|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤਿਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੩॥੬੯੯੬॥ਅਫਜੂੰ॥
eit sree charitr pakhayaane triyaa charitre mantree bhoop sanbaade teen sau tiraanavo charitr samaapatam sat subham sat |393|6996|afajoon|

ਚੌਪਈ ॥
chauapee |

ਦੇਵ ਛਤ੍ਰ ਇਕ ਭੂਪ ਬਖਨਿਯਤਿ ॥
dev chhatr ik bhoop bakhaniyat |

ਸ੍ਰੀ ਸੁਰਰਾਜਵਤੀ ਪੁਰ ਜਨਿਯਤ ॥
sree suraraajavatee pur janiyat |

ਤਿਹੁ ਸੰਗ ਚੜਤ ਅਮਿਤਿ ਚਤੁਰੰਗਾ ॥
tihu sang charrat amit chaturangaa |

ਉਮਡਿ ਚਲਤ ਜਿਹ ਬਿਧਿ ਕਰਿ ਗੰਗਾ ॥੧॥
aumadd chalat jih bidh kar gangaa |1|

ਅੜਿਲ ॥
arril |

ਸ੍ਰੀ ਅਲਕੇਸ ਮਤੀ ਤਿਹ ਸੁਤਾ ਬਖਾਨਿਯੈ ॥
sree alakes matee tih sutaa bakhaaniyai |

ਪਰੀ ਪਦੁਮਨੀ ਪ੍ਰਾਤ ਕਿ ਪ੍ਰਕ੍ਰਿਤਿ ਪ੍ਰਮਾਨਿਯੈ ॥
paree padumanee praat ki prakrit pramaaniyai |

ਕੈ ਨਿਸੁਪਤਿ ਸੁਰ ਜਾਇ ਕਿ ਦਿਨਕਰ ਜੂਝਈ ॥
kai nisupat sur jaae ki dinakar joojhee |

ਹੋ ਜਿਹ ਸਮ ਹ੍ਵੈ ਹੈ ਨਾਰਿ ਨ ਪਾਛੈ ਹੈ ਭਈ ॥੨॥
ho jih sam hvai hai naar na paachhai hai bhee |2|

ਤਹ ਇਕ ਰਾਇ ਜੁਲਫ ਸੁ ਛਤ੍ਰੀ ਜਾਨਿਯੈ ॥
tah ik raae julaf su chhatree jaaniyai |

ਰੂਪਵਾਨ ਗੁਨਵਾਨ ਸੁਘਰ ਪਹਿਚਾਨਿਯੈ ॥
roopavaan gunavaan sughar pahichaaniyai |


Flag Counter