Sri Dasam Granth

Page - 1107


ਜਲ ਹ੍ਵੈ ਜ੍ਯੋਂ ਜਲ ਮੈ ਮਿਲਿ ਗਯੋ ॥੬੧॥
jal hvai jayon jal mai mil gayo |61|

ਅੜਿਲ ॥
arril |

ਏਕ ਮੂੰਡ ਭਰਥਰਿ ਘ੍ਰਿਤ ਚੁਅਤ ਨਿਹਾਰਿਯੋ ॥
ek moondd bharathar ghrit chuat nihaariyo |

ਹਸਿ ਹਸਿ ਤਾ ਸੋ ਬਚਨ ਇਹ ਭਾਤਿ ਉਚਾਰਿਯੋ ॥
has has taa so bachan ih bhaat uchaariyo |

ਜਿਨ ਕੋ ਲਗੇ ਕਟਾਛ ਰਾਜ ਤੇ ਖੋਵਹੀ ॥
jin ko lage kattaachh raaj te khovahee |

ਹੋ ਤੁਹਿ ਕਰ ਲਾਗੇ ਤੈ ਕ੍ਯੋ ਮੂਢ ਨ ਰੋਵਹੀ ॥੬੨॥
ho tuhi kar laage tai kayo moodt na rovahee |62|

ਚੌਪਈ ॥
chauapee |

ਬੀਤਤ ਬਰਖ ਬਹੁਤ ਜਬ ਭਏ ॥
beetat barakh bahut jab bhe |

ਭਰਥਰਿ ਦੇਸ ਆਪਨੇ ਗਏ ॥
bharathar des aapane ge |

ਚੀਨਤ ਏਕ ਚੰਚਲਾ ਭਈ ॥
cheenat ek chanchalaa bhee |

ਨਿਕਟ ਰਾਨਿਯਨ ਕੇ ਚਲਿ ਗਈ ॥੬੩॥
nikatt raaniyan ke chal gee |63|

ਦੋਹਰਾ ॥
doharaa |

ਸੁਨਿ ਰਾਨਿਯਨ ਐਸੋ ਬਚਨ ਰਾਜਾ ਲਿਯੋ ਬੁਲਾਇ ॥
sun raaniyan aaiso bachan raajaa liyo bulaae |

ਭਾਤਿ ਭਾਤਿ ਰੋਦਨ ਕਰਤ ਰਹੀ ਚਰਨ ਲਪਟਾਇ ॥੬੪॥
bhaat bhaat rodan karat rahee charan lapattaae |64|

ਸੋਰਠਾ ॥
soratthaa |

ਮਾਸਾ ਰਹਿਯੋ ਨ ਮਾਸ ਰਕਤ ਰੰਚ ਤਨ ਨ ਰਹਿਯੋ ॥
maasaa rahiyo na maas rakat ranch tan na rahiyo |

ਸ੍ਵਾਸ ਨ ਉਡ੍ਯੋ ਉਸਾਸ ਆਸ ਤਿਹਾਰੈ ਮਿਲਨ ਕੀ ॥੬੫॥
svaas na uddayo usaas aas tihaarai milan kee |65|

ਚੌਪਈ ॥
chauapee |

ਜੋਗ ਕੀਯੋ ਪੂਰਨ ਭਯੋ ਨ੍ਰਿਪ ਬਰ ॥
jog keeyo pooran bhayo nrip bar |

ਅਬ ਤੁਮ ਰਾਜ ਕਰੋ ਸੁਖ ਸੌ ਘਰ ॥
ab tum raaj karo sukh sau ghar |

ਜੌ ਸਭਹਿਨ ਹਮ ਪ੍ਰਥਮ ਸੰਘਾਰੋ ॥
jau sabhahin ham pratham sanghaaro |

ਤਾ ਪਾਛੇ ਬਨ ਓਰ ਸਿਧਾਰੋ ॥੬੬॥
taa paachhe ban or sidhaaro |66|

ਭਰਥਰਿ ਬਾਚ ॥
bharathar baach |

ਦੋਹਰਾ ॥
doharaa |

ਜੇ ਰਾਨੀ ਜੋਬਨ ਭਰੀ ਅਧਿਕ ਤਬੈ ਗਰਬਾਹਿ ॥
je raanee joban bharee adhik tabai garabaeh |

ਤੇ ਅਬ ਰੂਪ ਰਹਿਤ ਭਈ ਰਹਿਯੋ ਗਰਬ ਕਛੁ ਨਾਹਿ ॥੬੭॥
te ab roop rahit bhee rahiyo garab kachh naeh |67|

ਚੌਪਈ ॥
chauapee |

ਅਬਲਾ ਹੁਤੀ ਤਰੁਨਿ ਤੇ ਭਈ ॥
abalaa hutee tarun te bhee |

ਤਰੁਨਿ ਜੁ ਹੁਤੀ ਬ੍ਰਿਧ ਹ੍ਵੈ ਗਈ ॥
tarun ju hutee bridh hvai gee |

ਬਿਰਧਨਿ ਤੇ ਕੋਊ ਲਹੀ ਨ ਜਾਵੈ ॥
biradhan te koaoo lahee na jaavai |

ਚਿਤ ਕੌ ਇਹੈ ਅਸਚਰਜ ਆਵੈ ॥੬੮॥
chit kau ihai asacharaj aavai |68|

ਜੇ ਰਾਨੀ ਜੋਬਨ ਕੀ ਭਰੀ ॥
je raanee joban kee bharee |

ਤੇ ਅਬ ਭਈ ਜਰਾ ਕੀ ਧਰੀ ॥
te ab bhee jaraa kee dharee |

ਜੇ ਅਬਲਾ ਸੁੰਦਰ ਗਰਬਾਹੀ ॥
je abalaa sundar garabaahee |

ਤਿਨ ਕੋ ਰਹਿਯੋ ਗਰਬ ਕਛੁ ਨਾਹੀ ॥੬੯॥
tin ko rahiyo garab kachh naahee |69|

ਦੋਹਰਾ ॥
doharaa |

ਜੇ ਮਨ ਮੈ ਗਰਬਤ ਤਬੈ ਅਧਿਕ ਚੰਚਲਾ ਨਾਰਿ ॥
je man mai garabat tabai adhik chanchalaa naar |

ਤੇ ਅਬ ਜੀਤਿ ਜਰਾ ਲਈ ਸਕਤ ਨ ਦੇਹ ਸੰਭਾਰਿ ॥੭੦॥
te ab jeet jaraa lee sakat na deh sanbhaar |70|

ਚੌਪਈ ॥
chauapee |

ਜੇ ਜੇ ਤ੍ਰਿਯਾ ਤਬੈ ਗਰਬਾਹੀ ॥
je je triyaa tabai garabaahee |

ਤਿਨ ਕੇ ਰਹਿਯੋ ਗਰਬ ਕਛੁ ਨਾਹੀ ॥
tin ke rahiyo garab kachh naahee |

ਤਰੁਨੀ ਹੁਤੀ ਬਿਰਧ ਤੇ ਭਈ ॥
tarunee hutee biradh te bhee |

ਠੌਰੈ ਠੌਰ ਔਰ ਹ੍ਵੈ ਗਈ ॥੭੧॥
tthauarai tthauar aauar hvai gee |71|

ਕੇਸਨ ਪ੍ਰਭਾ ਜਾਤ ਨਹਿ ਕਹੀ ॥
kesan prabhaa jaat neh kahee |

ਜਾਨੁਕ ਜਟਨ ਜਾਨਵੀ ਬਹੀ ॥
jaanuk jattan jaanavee bahee |

ਕੈਧੋ ਸਕਲ ਦੁਗਧ ਸੌ ਧੋਏ ॥
kaidho sakal dugadh sau dhoe |

ਤਾ ਤੇ ਸੇਤ ਬਰਨ ਕਚ ਹੋਏ ॥੭੨॥
taa te set baran kach hoe |72|

ਦੋਹਰਾ ॥
doharaa |

ਮੁਕਤਨ ਹੀਰਨ ਕੇ ਬਹੁਤ ਇਨ ਪਰ ਕੀਏ ਸਿੰਗਾਰ ॥
mukatan heeran ke bahut in par kee singaar |

ਤਾ ਤੇ ਤਿਨ ਕੀ ਛਬਿ ਭਏ ਤਰੁਨਿ ਤਿਹਾਰੇ ਬਾਰ ॥੭੩॥
taa te tin kee chhab bhe tarun tihaare baar |73|

ਜੋ ਤਬ ਅਤਿ ਸੋਭਿਤ ਹੁਤੇ ਤਰੁਨਿ ਤਿਹਾਰੇ ਕੇਸ ॥
jo tab at sobhit hute tarun tihaare kes |

ਨੀਲ ਮਨੀ ਕੀ ਛਬਿ ਹੁਤੇ ਭਏ ਰੁਕਮ ਕੇ ਭੇਸ ॥੭੪॥
neel manee kee chhab hute bhe rukam ke bhes |74|

ਚੌਪਈ ॥
chauapee |

ਕੈਧੋ ਸਕਲ ਪੁਹਪ ਗੁਹਿ ਡਾਰੇ ॥
kaidho sakal puhap guhi ddaare |

ਤਾ ਤੇ ਕਚ ਸਿਤ ਭਏ ਤਿਹਾਰੇ ॥
taa te kach sit bhe tihaare |

ਸਸਿ ਕੀ ਜੌਨਿ ਅਧਿਕਧੌ ਪਰੀ ॥
sas kee jauan adhikadhau paree |

ਤਾ ਤੇ ਸਕਲ ਸ੍ਯਾਮਤਾ ਹਰੀ ॥੭੫॥
taa te sakal sayaamataa haree |75|

ਅੜਿਲ ॥
arril |

ਇਕ ਰਾਨੀ ਤਬ ਕਹਿਯੋ ਨ੍ਰਿਪਹਿ ਸਮਝਾਇ ਕੈ ॥
eik raanee tab kahiyo nripeh samajhaae kai |

ਮੁਹਿ ਗੋਰਖ ਕਹਿ ਗਏ ਸੁਪਨ ਮੈ ਆਇ ਕੈ ॥
muhi gorakh keh ge supan mai aae kai |

ਜਬ ਲੌ ਤ੍ਰਿਯ ਏ ਜਿਯਤ ਰਾਜ ਤਬ ਲੌ ਕਰੌ ॥
jab lau triy e jiyat raaj tab lau karau |

ਹੋ ਜਬ ਏ ਸਭ ਮਰਿ ਜੈ ਹੈ ਤਬ ਪਗ ਮਗ ਧਰੋ ॥੭੬॥
ho jab e sabh mar jai hai tab pag mag dharo |76|

ਸੁਨਿ ਰਨਿਯਨ ਕੇ ਬਚਨ ਨ੍ਰਿਪਹਿ ਕਰੁਣਾ ਭਈ ॥
sun raniyan ke bachan nripeh karunaa bhee |

ਤਿਨ ਕੈ ਭੀਤਰ ਬੁਧ ਕਛੁਕ ਅਪੁਨੀ ਦਈ ॥
tin kai bheetar budh kachhuk apunee dee |

ਜੋ ਕਛੁ ਪਿੰਗੁਲ ਕਹਿਯੋ ਮਾਨ ਸੋਈ ਲਿਯੋ ॥
jo kachh pingul kahiyo maan soee liyo |

ਹੋ ਰਾਜ ਜੋਗ ਘਰ ਬੈਠ ਦੋਊ ਅਪਨੇ ਕਿਯੋ ॥੭੭॥
ho raaj jog ghar baitth doaoo apane kiyo |77|

ਦੋਹਰਾ ॥
doharaa |

ਮਾਨਿ ਰਾਨਿਯਨ ਕੋ ਬਚਨ ਰਾਜ ਕਰਿਯੋ ਸੁਖ ਮਾਨਿ ॥
maan raaniyan ko bachan raaj kariyo sukh maan |

ਬਹੁਰਿ ਪਿੰਗੁਲ ਕੇ ਮਰੇ ਬਨ ਕੌ ਕਿਯੋ ਪਯਾਨ ॥੭੮॥
bahur pingul ke mare ban kau kiyo payaan |78|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਨੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੯॥੪੦੧੨॥ਅਫਜੂੰ॥
eit sree charitr pakhayaane triyaa charitre mantree bhoop sanbaade doe sau nau charitr samaapatam sat subham sat |209|4012|afajoon|

ਦੋਹਰਾ ॥
doharaa |

ਮਗਧ ਦੇਸ ਕੋ ਰਾਵ ਇਕ ਸਰਸ ਸਿੰਘ ਬਡਭਾਗਿ ॥
magadh des ko raav ik saras singh baddabhaag |


Flag Counter