Sri Dasam Granth

Page - 1022


ਹੋ ਬਸ੍ਯੋ ਰਹਤ ਅਬਲਾ ਕੇ ਪ੍ਰੀਤਮ ਨਿਤ੍ਯ ਚਿਤ ॥੪॥
ho basayo rahat abalaa ke preetam nitay chit |4|

ਚੌਪਈ ॥
chauapee |

ਮੂਰਖ ਰਾਵ ਜਬੈ ਸੁਨਿ ਪਾਈ ॥
moorakh raav jabai sun paaee |

ਭਾਤਿ ਭਾਤਿ ਰਾਨੀ ਡਰ ਪਾਈ ॥
bhaat bhaat raanee ddar paaee |

ਯਾ ਤ੍ਰਿਯ ਕੋ ਅਬ ਹੀ ਹਨਿ ਦੈਹੌ ॥
yaa triy ko ab hee han daihau |

ਖੋਦਿ ਭੂਮਿ ਕੇ ਬਿਖੈ ਗਡੈਹੌ ॥੫॥
khod bhoom ke bikhai gaddaihau |5|

ਜਬ ਰਾਨੀ ਐਸੇ ਸੁਨਿ ਪਾਯੋ ॥
jab raanee aaise sun paayo |

ਤੌਨ ਜਾਰ ਕੋ ਬੋਲਿ ਪਠਾਯੋ ॥
tauan jaar ko bol patthaayo |

ਤਾ ਕੇ ਕਹਿਯੋ ਸੰਗ ਮੁਹਿ ਲੀਜੈ ॥
taa ke kahiyo sang muhi leejai |

ਅਪਨੇ ਦੇਸ ਪਯਾਨੋ ਕੀਜੈ ॥੬॥
apane des payaano keejai |6|

ਮੰਦਿਰ ਏਕ ਉਜਾਰਿ ਬਨਾਯੋ ॥
mandir ek ujaar banaayo |

ਦੋ ਦ੍ਵਾਰਨ ਤਾ ਮੈ ਰਖਵਾਯੋ ॥
do dvaaran taa mai rakhavaayo |

ਹਮ ਖੋਜਤ ਇਹ ਮਗ ਜੌ ਐਹੈ ॥
ham khojat ih mag jau aaihai |

ਦੂਜੇ ਦ੍ਵਾਰ ਨਿਕਸਿ ਹਮ ਜੈਹੈ ॥੭॥
dooje dvaar nikas ham jaihai |7|

ਅੜਿਲ ॥
arril |

ਏਕ ਸਾਢਨੀ ਨ੍ਰਿਪ ਕੀ ਲਈ ਮੰਗਾਇ ਕੈ ॥
ek saadtanee nrip kee lee mangaae kai |

ਤਾ ਪਰ ਭਏ ਸ੍ਵਾਰ ਦੋਊ ਸੁਖ ਪਾਇ ਕੈ ॥
taa par bhe svaar doaoo sukh paae kai |

ਤੌਨ ਮਹਲ ਕੇ ਭੀਤਰ ਪਹੁਚੇ ਆਇ ਕਰਿ ॥
tauan mahal ke bheetar pahuche aae kar |

ਹੌ ਭਾਤਿ ਭਾਤਿ ਕੇ ਕੇਲ ਕਰੇ ਸੁਖ ਪਾਇ ਕਰਿ ॥੮॥
hau bhaat bhaat ke kel kare sukh paae kar |8|

ਸੁਨਿ ਰਾਜਾ ਤ੍ਰਿਯ ਭਜੀ ਚੜਿਯੋ ਰਿਸਿ ਖਾਇ ਕੈ ॥
sun raajaa triy bhajee charriyo ris khaae kai |

ਸਾਥੀ ਲੀਨੋ ਸੰਗ ਨ ਕੋਊ ਬੁਲਾਇ ਕੈ ॥
saathee leeno sang na koaoo bulaae kai |

ਲੈ ਪਾਇਨ ਕੇ ਖੋਜ ਪਹੂਚਿਯੋ ਆਇ ਕਰਿ ॥
lai paaein ke khoj pahoochiyo aae kar |

ਹੋ ਵਾ ਮੰਦਿਰ ਕੇ ਮਾਝ ਧਸ੍ਰਯੋ ਕੁਰਰਾਇ ਕਰਿ ॥੯॥
ho vaa mandir ke maajh dhasrayo kuraraae kar |9|

ਦੋਹਰਾ ॥
doharaa |

ਥਕਿ ਸਾਢਿਨ ਤਿਨ ਕੀ ਗਈ ਤਹਾ ਜੁ ਪਹੁਚੇ ਜਾਇ ॥
thak saadtin tin kee gee tahaa ju pahuche jaae |

ਅਥਕ ਊਾਂਟਨੀ ਰਾਵ ਚੜਿ ਤਹਾ ਪਹੂੰਚਿਯੋ ਆਇ ॥੧੦॥
athak aooaanttanee raav charr tahaa pahoonchiyo aae |10|

ਉਤਰ ਸਾਢਿ ਤੇ ਰਾਵ ਤਬ ਤਹਾ ਚੜਿਯੋ ਰਿਸਿ ਖਾਇ ॥
autar saadt te raav tab tahaa charriyo ris khaae |

ਇਨ ਦੁਹੂੰਅਨ ਗਹਿ ਜਮ ਸਦਨ ਦੈਹੌ ਅਬੈ ਪਠਾਇ ॥੧੧॥
ein duhoonan geh jam sadan daihau abai patthaae |11|

ਚੌਪਈ ॥
chauapee |

ਇਹ ਮਾਰਗ ਜਬ ਨ੍ਰਿਪ ਚੜਿ ਗਏ ॥
eih maarag jab nrip charr ge |

ਦੁਤਿਯ ਮਾਰਗੁ ਉਤਰਤ ਤੇ ਭਏ ॥
dutiy maarag utarat te bhe |

ਅਥਕ ਸਾਢਨੀ ਪਰ ਚੜਿ ਬੈਠੈ ॥
athak saadtanee par charr baitthai |

ਰਾਨੀ ਸਹਿਤ ਸੁ ਜਾਰ ਇਕੈਠੈ ॥੧੨॥
raanee sahit su jaar ikaitthai |12|

ਅੜਿਲ ॥
arril |

ਅਥਕ ਸਾਢਿ ਚੜਿ ਬੈਠੈ ਦਈ ਧਵਾਇ ਕੈ ॥
athak saadt charr baitthai dee dhavaae kai |

ਪਵਨ ਬੇਗਿ ਜ੍ਯੋ ਚਲੀ ਮਿਲੈ ਕੋ ਜਾਇ ਕੈ ॥
pavan beg jayo chalee milai ko jaae kai |

ਉਤਰਿ ਰਾਵ ਕਾ ਦੇਖੈ ਦਿਸਟਿ ਪਸਾਰਿ ਕੈ ॥
autar raav kaa dekhai disatt pasaar kai |

ਹੋ ਉਤਿਮ ਸਾਢਿਨ ਹਰੀ ਮਤ ਮਹਿ ਮਾਰਿ ਕੈ ॥੧੩॥
ho utim saadtin haree mat meh maar kai |13|

ਚੌਪਈ ॥
chauapee |

ਤਬ ਰਾਜਾ ਪ੍ਰਯਾਦੋ ਰਹਿ ਗਯੋ ॥
tab raajaa prayaado reh gayo |

ਪਹੁਚਤ ਤਿਨੈ ਨ ਕ੍ਯੋਹੂੰ ਭਯੋ ॥
pahuchat tinai na kayohoon bhayo |

ਛਲ ਬਲ ਸਭ ਅਪਨੇ ਕਰਿ ਹਾਰਿਯੋ ॥
chhal bal sabh apane kar haariyo |

ਲੈ ਰਾਨੀ ਗ੍ਰਿਹ ਜਾਰ ਪਧਾਰਿਯੋ ॥੧੪॥
lai raanee grih jaar padhaariyo |14|

ਅੜਿਲ ॥
arril |

ਦੁਹੂੰ ਹਾਥ ਨਿਜੁ ਮੂੰਡ ਛਾਰ ਡਾਰਤ ਭਯੋ ॥
duhoon haath nij moondd chhaar ddaarat bhayo |

ਜਨੁਕ ਰਾਹ ਮੈ ਲੂਟਿ ਕਿਨੂ ਤਾ ਕੌ ਲਯੋ ॥
januk raah mai loott kinoo taa kau layo |

ਗਿਰਿਯੋ ਝੂਮਿ ਕੈ ਭੂਮਿ ਅਧਿਕ ਮੁਰਝਾਇ ਕੈ ॥
giriyo jhoom kai bhoom adhik murajhaae kai |

ਹੋ ਡੂਬਿ ਨਦੀ ਮਹਿ ਮਰਿਯੋ ਅਧਿਕ ਬਿਖ ਖਾਇ ਕੈ ॥੧੫॥
ho ddoob nadee meh mariyo adhik bikh khaae kai |15|


Flag Counter