Sri Dasam Granth

Page - 1119


ਦੋਹਰਾ ॥
doharaa |

ਬਹੁਰਿ ਚੀਨ ਮਾਚੀਨ ਕੀ ਦਿਸਿ ਕੌ ਕਿਯੋ ਪਯਾਨ ॥
bahur cheen maacheen kee dis kau kiyo payaan |

ਲੈ ਲੌਂਡੀ ਰਾਜਾ ਮਿਲਿਯੋ ਸਾਹ ਸਿਕੰਦਰਹਿ ਆਨਿ ॥੧੫॥
lai lauanddee raajaa miliyo saah sikandareh aan |15|

ਜੀਤਿ ਚੀਨ ਮਾਚੀਨ ਕੌ ਬਸਿ ਕੀਨੀ ਦਿਸਿ ਚਾਰਿ ॥
jeet cheen maacheen kau bas keenee dis chaar |

ਬਹੁਰਿ ਸਮੁੰਦ ਮਾਪਨ ਨਿਮਿਤ ਮਨ ਮੈ ਕੀਯੋ ਬੀਚਾਰਿ ॥੧੬॥
bahur samund maapan nimit man mai keeyo beechaar |16|

ਅੜਿਲ ॥
arril |

ਵੁਲੰਦੇਜਿਯਨ ਜੀਤਿ ਅੰਗਰੇਜਿਯਨ ਕੌ ਮਾਰਿਯੋ ॥
vulandejiyan jeet angarejiyan kau maariyo |

ਮਛਲੀ ਬੰਦਰ ਮਾਰਿ ਬਹੁਰਿ ਹੁਗਲਿਯਹਿ ਉਜਾਰਿਯੋ ॥
machhalee bandar maar bahur hugaliyeh ujaariyo |

ਕੋਕ ਬੰਦਰ ਕੌ ਜੀਤਿ ਗੂਆ ਬੰਦਰ ਹੂੰ ਲੀਨੋ ॥
kok bandar kau jeet gooaa bandar hoon leeno |

ਹੋ ਹਿਜਲੀ ਬੰਦਰ ਜਾਇ ਬਿਜੈ ਦੁੰਦਭਿ ਕਹ ਦੀਨੋ ॥੧੭॥
ho hijalee bandar jaae bijai dundabh kah deeno |17|

ਸਾਤ ਸਮੁੰਦ੍ਰਨ ਮਾਪਿ ਪ੍ਰਿਥੀ ਤਲ ਕੌ ਗਯੋ ॥
saat samundran maap prithee tal kau gayo |

ਜੀਤਿ ਰਸਾਤਲ ਸਾਤ ਸ੍ਵਰਗ ਕੋ ਮਗ ਲਿਯੋ ॥
jeet rasaatal saat svarag ko mag liyo |

ਇੰਦ੍ਰ ਸਾਥ ਹੂੰ ਲਰਿਯੋ ਅਧਿਕ ਰਿਸਿ ਠਾਨਿ ਕੈ ॥
eindr saath hoon lariyo adhik ris tthaan kai |

ਹੋ ਬਹੁਰਿ ਪ੍ਰਿਥੀ ਤਲ ਮਾਝ ਪ੍ਰਗਟਿਯੋ ਆਨਿ ਕੈ ॥੧੮॥
ho bahur prithee tal maajh pragattiyo aan kai |18|

ਦੋਹਰਾ ॥
doharaa |

ਲੋਕ ਚੌਦਹੂੰ ਬਸਿ ਕੀਏ ਜੀਤਿ ਪ੍ਰਿਥੀ ਸਭ ਲੀਨ ॥
lok chauadahoon bas kee jeet prithee sabh leen |

ਬਹੁਰਿ ਰੂਸ ਕੇ ਦੇਸ ਕੀ ਓਰ ਪਯਾਨੋ ਕੀਨ ॥੧੯॥
bahur roos ke des kee or payaano keen |19|

ਚੌਪਈ ॥
chauapee |

ਬੀਰਜ ਸੈਨ ਰੂਸ ਕੋ ਰਾਜਾ ॥
beeraj sain roos ko raajaa |

ਜਾ ਤੇ ਮਹਾ ਰੁਦ੍ਰ ਸੋ ਭਾਜਾ ॥
jaa te mahaa rudr so bhaajaa |

ਜਬ ਤਿਨ ਸੁਨ੍ਯੋ ਸਿਕੰਦਰ ਆਯੋ ॥
jab tin sunayo sikandar aayo |

ਆਨਿ ਅਗਮਨੈ ਜੁਧ ਮਚਾਯੋ ॥੨੦॥
aan agamanai judh machaayo |20|

ਤਹਾ ਯੁਧ ਗਾੜੋ ਅਤਿ ਮਾਚਿਯੋ ॥
tahaa yudh gaarro at maachiyo |

ਬਿਨੁ ਬ੍ਰਿਣ ਏਕ ਸੁਭਟ ਨਹਿ ਬਾਚਿਯੋ ॥
bin brin ek subhatt neh baachiyo |

ਹਾਰਿ ਪਰੇ ਇਕ ਜਤਨ ਬਨਾਯੋ ॥
haar pare ik jatan banaayo |

ਦੈਤ ਹੁਤੋ ਇਕ ਤਾਹਿ ਬੁਲਾਯੋ ॥੨੧॥
dait huto ik taeh bulaayo |21|

ਦੋਹਰਾ ॥
doharaa |

ਕੁਹਨ ਪੋਸਤੀ ਤਨ ਧਰੇ ਆਵਤ ਭਯੋ ਬਜੰਗ ॥
kuhan posatee tan dhare aavat bhayo bajang |

ਜਨੁਕ ਲਹਿਰ ਦਰਿਯਾਵ ਤੇ ਨਿਕਸਿਯੋ ਬਡੋ ਨਿਹੰਗ ॥੨੨॥
januk lahir dariyaav te nikasiyo baddo nihang |22|

ਚੌਪਈ ॥
chauapee |

ਜੋ ਕਬਹੂੰ ਕਰ ਕੋ ਬਲ ਕਰੈ ॥
jo kabahoon kar ko bal karai |

ਹਾਥ ਭਏ ਹੀਰਾ ਮਲਿ ਡਰੈ ॥
haath bhe heeraa mal ddarai |

ਜਹਾ ਕੂਦਿ ਕਰਿ ਕੋਪ ਦਿਖਾਵੈ ॥
jahaa kood kar kop dikhaavai |

ਤੌਨੈ ਠੌਰ ਕੂਪ ਪਰਿ ਜਾਵੈ ॥੨੩॥
tauanai tthauar koop par jaavai |23|

ਦੋਹਰਾ ॥
doharaa |

ਏਕ ਗਦਾ ਕਰ ਮੈ ਧਰੈ ਔਰਨ ਫਾਸੀ ਪ੍ਰਾਸ ॥
ek gadaa kar mai dharai aauaran faasee praas |

ਪਾਚ ਸਹਸ੍ਰ ਸ੍ਵਾਰ ਤੇ ਮਾਰਤ ਤਾ ਕੌ ਤ੍ਰਾਸੁ ॥੨੪॥
paach sahasr svaar te maarat taa kau traas |24|

ਚੌਪਈ ॥
chauapee |

ਜਾ ਕੌ ਐਂਚ ਗਦਾ ਕੀ ਮਾਰੈ ॥
jaa kau aainch gadaa kee maarai |

ਤਾ ਕੋ ਮੂੰਡ ਫੋਰ ਹੀ ਡਾਰੈ ॥
taa ko moondd for hee ddaarai |

ਰਿਸ ਭਰਿ ਪਵਨ ਬੇਗਿ ਜ੍ਯੋਂ ਧਾਵੈ ॥
ris bhar pavan beg jayon dhaavai |

ਪਤ੍ਰਨ ਜ੍ਯੋਂ ਛਤ੍ਰਿਯਨ ਭਜਾਵੈ ॥੨੫॥
patran jayon chhatriyan bhajaavai |25|

ਭਾਤਿ ਭਾਤਿ ਤਿਨ ਬੀਰ ਖਪਾਏ ॥
bhaat bhaat tin beer khapaae |

ਮੋ ਪਹਿ ਤੇ ਨਹਿ ਜਾਤ ਗਨਾਏ ॥
mo peh te neh jaat ganaae |

ਜੌ ਤਿਨ ਕੇ ਨਾਮਨ ਹ੍ਯਾਂ ਧਰਿਯੈ ॥
jau tin ke naaman hayaan dhariyai |

ਏਕ ਗ੍ਰੰਥ ਇਨਹੀ ਕੋ ਭਰਿਯੈ ॥੨੬॥
ek granth inahee ko bhariyai |26|

ਮਤ ਕਰੀ ਤਾ ਕੇ ਪਰ ਡਾਰਿਯੋ ॥
mat karee taa ke par ddaariyo |

ਸੋ ਤਿਨ ਐਂਚ ਗਦਾ ਸੋ ਮਾਰਿਯੋ ॥
so tin aainch gadaa so maariyo |


Flag Counter