Sri Dasam Granth

Page - 1201


ਦਿਜ ਬਾਚ ॥
dij baach |

ਚੌਪਈ ॥
chauapee |

ਤਬ ਦਿਜ ਅਧਿਕ ਕੋਪ ਹ੍ਵੈ ਗਯੋ ॥
tab dij adhik kop hvai gayo |

ਭਰਭਰਾਇ ਠਾਢਾ ਉਠਿ ਭਯੋ ॥
bharabharaae tthaadtaa utth bhayo |

ਅਬ ਮੈ ਇਹ ਰਾਜਾ ਪੈ ਜੈਹੌ ॥
ab mai ih raajaa pai jaihau |

ਤਹੀ ਬਾਧਿ ਕਰਿ ਤੋਹਿ ਮੰਗੈ ਹੌ ॥੧੧੯॥
tahee baadh kar tohi mangai hau |119|

ਕੁਅਰਿ ਬਾਚ ॥
kuar baach |

ਤਬ ਤਿਨ ਕੁਅਰਿ ਦਿਜਹਿ ਗਹਿ ਲਿਆ ॥
tab tin kuar dijeh geh liaa |

ਡਾਰ ਨਦੀ ਕੇ ਭੀਤਰ ਦਿਯਾ ॥
ddaar nadee ke bheetar diyaa |

ਗੋਤਾ ਪਕਰਿ ਆਠ ਸੈ ਦੀਨਾ ॥
gotaa pakar aatth sai deenaa |

ਤਾਹਿ ਪਵਿਤ੍ਰ ਭਲੀ ਬਿਧਿ ਕੀਨਾ ॥੧੨੦॥
taeh pavitr bhalee bidh keenaa |120|

ਕਹੀ ਕੁਅਰਿ ਪਿਤੁ ਪਹਿ ਮੈ ਜੈ ਹੌਂ ॥
kahee kuar pit peh mai jai hauan |

ਤੈ ਮੁਹਿ ਡਾਰਾ ਹਾਥ ਬਤੈ ਹੌਂ ॥
tai muhi ddaaraa haath batai hauan |

ਤੇਰੇ ਦੋਨੋ ਹਾਥ ਕਟਾਊਾਂ ॥
tere dono haath kattaaooaan |

ਤੌ ਰਾਜਾ ਕੀ ਸੁਤਾ ਕਹਾਊਾਂ ॥੧੨੧॥
tau raajaa kee sutaa kahaaooaan |121|

ਦਿਜ ਵਾਚ ॥
dij vaach |

ਇਹ ਸੁਨਿ ਬਾਤ ਮਿਸ੍ਰ ਡਰ ਪਯੋ ॥
eih sun baat misr ddar payo |

ਲਾਗਤ ਪਾਇ ਕੁਅਰਿ ਕੇ ਭਯੋ ॥
laagat paae kuar ke bhayo |

ਸੋਊ ਕਰੋ ਜੁ ਮੋਹਿ ਉਚਾਰੋ ॥
soaoo karo ju mohi uchaaro |

ਤੁਮ ਨਿਜੁ ਜਿਯ ਤੇ ਕੋਪ ਨਿਵਾਰੋ ॥੧੨੨॥
tum nij jiy te kop nivaaro |122|

ਕੁਅਰਿ ਬਾਚ ॥
kuar baach |

ਤੁਮ ਕਹਿਯਹੁ ਮੈ ਪ੍ਰਥਮ ਅਨਾਯੋ ॥
tum kahiyahu mai pratham anaayo |

ਧਨ ਨਿਮਿਤਿ ਮੈ ਦਰਬੁ ਲੁਟਾਯੋ ॥
dhan nimit mai darab luttaayo |

ਪਾਹਨ ਕੀ ਪੂਜਾ ਨਹਿ ਕਰਿਯੈ ॥
paahan kee poojaa neh kariyai |

ਮਹਾ ਕਾਲ ਕੇ ਪਾਇਨ ਪਰਿਯੈ ॥੧੨੩॥
mahaa kaal ke paaein pariyai |123|

ਕਬਿਯੋ ਬਾਚ ॥
kabiyo baach |

ਤਬ ਦਿਜ ਮਹਾ ਕਾਲ ਕੋ ਧ੍ਰਯਾਯੋ ॥
tab dij mahaa kaal ko dhrayaayo |

ਸਰਿਤਾ ਮਹਿ ਪਾਹਨਨ ਬਹਾਯੋ ॥
saritaa meh paahanan bahaayo |

ਦੂਜੇ ਕਾਨ ਨ ਕਿਨਹੂੰ ਜਾਨਾ ॥
dooje kaan na kinahoon jaanaa |

ਕਹਾ ਮਿਸ੍ਰ ਪਰ ਹਾਲ ਬਿਹਾਨਾ ॥੧੨੪॥
kahaa misr par haal bihaanaa |124|

ਦੋਹਰਾ ॥
doharaa |

ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ ॥
eih chhal sau misareh chhalaa paahan de bahaae |

ਮਹਾ ਕਾਲ ਕੋ ਸਿਖ੍ਯ ਕਰਿ ਮਦਰਾ ਭਾਗ ਪਿਵਾਇ ॥੧੨੫॥
mahaa kaal ko sikhay kar madaraa bhaag pivaae |125|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਆਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੬॥੫੧੯੫॥ਅਫਜੂੰ॥
eit sree charitr pakhayaane triyaa charitre mantree bhoop sanbaade doe sau chhiaasatth charitr samaapatam sat subham sat |266|5195|afajoon|

ਚੌਪਈ ॥
chauapee |

ਰੂਪ ਸੈਨ ਇਕ ਨ੍ਰਿਪਤਿ ਸੁਲਛਨ ॥
roop sain ik nripat sulachhan |

ਤੇਜਵਾਨ ਬਲਵਾਨ ਬਿਚਛਨ ॥
tejavaan balavaan bichachhan |

ਸਕਲ ਮਤੀ ਤਾ ਕੇ ਘਰ ਦਾਰਾ ॥
sakal matee taa ke ghar daaraa |

ਜਾ ਸਮ ਕਹੂੰ ਨ ਰਾਜ ਕੁਮਾਰਾ ॥੧॥
jaa sam kahoon na raaj kumaaraa |1|

ਤਹਿ ਇਕ ਬਸੈ ਤੁਰਕਨੀ ਨਾਰੀ ॥
teh ik basai turakanee naaree |

ਤਿਹ ਸਮ ਰੂਪ ਨ ਮੈਨ ਦੁਲਾਰੀ ॥
tih sam roop na main dulaaree |

ਤਿਨ ਰਾਜਾ ਕੀ ਛਬਿ ਨਿਰਖੀ ਜਬ ॥
tin raajaa kee chhab nirakhee jab |

ਮੋਹਿ ਰਹੀ ਤਰੁਨੀ ਤਾ ਪਰ ਤਬ ॥੨॥
mohi rahee tarunee taa par tab |2|

ਰੂਪ ਸੈਨ ਪਹਿ ਸਖੀ ਪਠਾਈ ॥
roop sain peh sakhee patthaaee |

ਲਗੀ ਲਗਨ ਤੁਹਿ ਸਾਥ ਜਤਾਈ ॥
lagee lagan tuhi saath jataaee |

ਇਕ ਦਿਨ ਮੁਰਿ ਕਹਿਯੋ ਸੇਜ ਸੁਹੈਯੈ ॥
eik din mur kahiyo sej suhaiyai |

ਨਾਥ ਸਨਾਥ ਅਨਾਥਹਿ ਕੈਯੈ ॥੩॥
naath sanaath anaatheh kaiyai |3|

ਇਮਿ ਦੂਤੀ ਪ੍ਰਤਿ ਨ੍ਰਿਪਤਿ ਉਚਾਰਾ ॥
eim dootee prat nripat uchaaraa |


Flag Counter