Sri Dasam Granth

Page - 1362


ਮਾਰਿ ਮਾਰਿ ਦਿਸਿ ਦਸੌ ਪੁਕਾਰੈ ॥
maar maar dis dasau pukaarai |

ਤਿਨ ਤੇ ਅਮਿਤ ਅਸੁਰ ਤਨ ਧਾਰੈ ॥
tin te amit asur tan dhaarai |

ਬਾਰ ਚਲਤ ਤਿਨ ਤੇ ਜੇ ਦੌਰੈ ॥
baar chalat tin te je dauarai |

ਤਿਨ ਤੇ ਹੋਤ ਅਸੁਰ ਪ੍ਰਗਟੌਰੈ ॥੬੦॥
tin te hot asur pragattauarai |60|

ਲਗੇ ਘਾਇ ਜੇ ਸ੍ਰੋਨ ਬਮਾਹੀ ॥
lage ghaae je sron bamaahee |

ਤਿਹ ਤੇ ਗਜ ਬਾਜੀ ਹ੍ਵੈ ਜਾਹੀ ॥
tih te gaj baajee hvai jaahee |

ਤਿਹ ਤੇ ਚਲਿਤ ਅਮਿਤ ਜੋ ਸ੍ਵਾਸਾ ॥
tih te chalit amit jo svaasaa |

ਤਿਨ ਤੇ ਅਸੁਰ ਕਰਤ ਪਰਗਾਸਾ ॥੬੧॥
tin te asur karat paragaasaa |61|

ਅਨਗਨ ਕਾਲ ਅਸੁਰ ਤਬ ਮਾਰੇ ॥
anagan kaal asur tab maare |

ਪਰੇ ਭੂਮਿ ਪਰ ਮਨਹੁ ਮੁਨਾਰੇ ॥
pare bhoom par manahu munaare |

ਮੇਧਾ ਤੇ ਗਜ ਬਾਜ ਉਠਾਹੀ ॥
medhaa te gaj baaj utthaahee |

ਸ੍ਰੋਨਤ ਕੇ ਦਾਨਵ ਹ੍ਵੈ ਜਾਹੀ ॥੬੨॥
sronat ke daanav hvai jaahee |62|

ਬਾਨਨ ਕੀ ਬਰਖਾ ਉਠਿ ਕਰਹੀ ॥
baanan kee barakhaa utth karahee |

ਮਾਰਿ ਮਾਰਿ ਕਰਿ ਕੋਪ ਉਚਰਹੀ ॥
maar maar kar kop ucharahee |

ਤਿਨ ਤੇ ਅਸੁਰਨ ਕਿਯਾ ਪਸਾਰਾ ॥
tin te asuran kiyaa pasaaraa |

ਦਸੇ ਦਿਸਨ ਹੂੰ ਕਹ ਭਰਿ ਡਾਰਾ ॥੬੩॥
dase disan hoon kah bhar ddaaraa |63|

ਵਹੈ ਕਾਲਕਾ ਅਸੁਰ ਖਪਾਏ ॥
vahai kaalakaa asur khapaae |

ਮਾਰਿ ਦੁਬਹਿਯਾ ਧੂਰਿ ਮਿਲਾਏ ॥
maar dubahiyaa dhoor milaae |

ਪੁਨਿ ਪੁਨਿ ਉਠੈ ਪ੍ਰਹਾਰੈ ਬਾਨਾ ॥
pun pun utthai prahaarai baanaa |

ਤਿਨ ਤੇ ਧਰਤ ਅਸੁਰ ਤਨ ਨਾਨਾ ॥੬੪॥
tin te dharat asur tan naanaa |64|

ਟੂਕ ਟੂਕ ਦਾਨਵ ਜੇ ਭਏ ॥
ttook ttook daanav je bhe |

ਤਿਨ ਤੇ ਅਨਿਕ ਅਸੁਰ ਹ੍ਵੈ ਗਏ ॥
tin te anik asur hvai ge |

ਤਾਹੀ ਤੇ ਦਾਨਵ ਬਹੁ ਹ੍ਵੈ ਕਰਿ ॥
taahee te daanav bahu hvai kar |

ਜੁਧ ਕਰੈ ਆਯੁਧ ਤੇ ਲੈ ਕਰਿ ॥੬੫॥
judh karai aayudh te lai kar |65|

ਬਹੁਰਿ ਕਾਲ ਵੈ ਦੈਤ ਸੰਘਾਰੇ ॥
bahur kaal vai dait sanghaare |

ਤਿਲ ਤਿਲ ਪਾਇ ਟੂਕ ਕਰਿ ਡਾਰੇ ॥
til til paae ttook kar ddaare |

ਜੇਤਿਕ ਗਿਰੈ ਭੂਮਿ ਟੁਕ ਹ੍ਵੈ ਕੈ ॥
jetik girai bhoom ttuk hvai kai |

ਤਿਤ ਹੀ ਉਠੈ ਆਯੁਧਨ ਲੈ ਕੈ ॥੬੬॥
tit hee utthai aayudhan lai kai |66|

ਤਿਲ ਤਿਲ ਕਰਿ ਭਟ ਜਿਤਕ ਉਡਾਏ ॥
til til kar bhatt jitak uddaae |

ਤੇਤਕ ਤਹਾ ਅਸੁਰ ਬਨ ਆਏ ॥
tetak tahaa asur ban aae |

ਤਿਨ ਕੇ ਟੂਕ ਟੂਕ ਜੇ ਕੀਏ ॥
tin ke ttook ttook je kee |

ਤਿਨ ਤੇ ਬਹੁ ਦਾਨਵ ਭਵ ਲੀਏ ॥੬੭॥
tin te bahu daanav bhav lee |67|

ਕੇਤਿਕ ਤਹਾ ਸੁਭੈ ਦੰਤੀ ਰਨ ॥
ketik tahaa subhai dantee ran |

ਸੀਚਹਿ ਸੁੰਡ ਬਾਰਿ ਤੇ ਸਭ ਤਨ ॥
seecheh sundd baar te sabh tan |

ਦਾਤ ਦਿਖਾਇ ਤਜੈ ਚਿੰਘਾਰਾ ॥
daat dikhaae tajai chinghaaraa |

ਗਿਰਿ ਗਿਰਿ ਪਰੈ ਨਿਰਖਿ ਅਸਵਾਰਾ ॥੬੮॥
gir gir parai nirakh asavaaraa |68|

ਕਹੂੰ ਭੇਰ ਭੀਖਨ ਭਭਕਾਰਹਿ ॥
kahoon bher bheekhan bhabhakaareh |

ਕਹੂੰ ਬੀਰ ਬਾਜੀ ਰਨ ਡਾਰਹਿ ॥
kahoon beer baajee ran ddaareh |

ਕਿਤਕ ਸੂਰ ਸੈਹਥੀ ਫਿਰਾਵਤ ॥
kitak soor saihathee firaavat |

ਮਹਾ ਕਾਲ ਕੇ ਸਨਮੁਖ ਧਾਵਤ ॥੬੯॥
mahaa kaal ke sanamukh dhaavat |69|

ਕੇਤਿਕ ਬਜ੍ਰ ਬਰਛਿਯਨ ਲੈ ਕੈ ॥
ketik bajr barachhiyan lai kai |

ਧਾਵਤ ਅਸੁਰ ਕੋਪ ਤਨ ਤੈ ਕੈ ॥
dhaavat asur kop tan tai kai |

ਕੋਪਿ ਕਾਲ ਪਰ ਕਰਤ ਪ੍ਰਹਾਰਾ ॥
kop kaal par karat prahaaraa |

ਜਾਨੁਕ ਸਲਭ ਦੀਪ ਅਨੁਹਾਰਾ ॥੭੦॥
jaanuk salabh deep anuhaaraa |70|

ਭਰੇ ਗੁਮਾਨ ਬਡੇ ਗਰਬੀਲੇ ॥
bhare gumaan badde garabeele |

ਧਾਵਤ ਚੌਪਿ ਚੜੇ ਚਟਕੀਲੇ ॥
dhaavat chauap charre chattakeele |

ਪੀਸਿ ਪੀਸਿ ਰਦਨਛਦ ਦੋਊ ॥
pees pees radanachhad doaoo |

ਧਾਵਤ ਮਹਾ ਕਾਲ ਪਰ ਸੋਊ ॥੭੧॥
dhaavat mahaa kaal par soaoo |71|

ਬਾਜਹਿ ਢੋਲਿ ਮ੍ਰਿਦੰਗ ਨਗਾਰਾ ॥
baajeh dtol mridang nagaaraa |

ਭੀਖਨ ਕਰਤ ਭੇਰ ਭਭਕਾਰਾ ॥
bheekhan karat bher bhabhakaaraa |

ਜੰਗ ਮੁਚੰਗ ਉਪੰਗ ਬਜੇ ਰਨ ॥
jang muchang upang baje ran |

ਝਾਲਰਿ ਤਾਲ ਨਫੀਰਨ ਕੇ ਗਨ ॥੭੨॥
jhaalar taal nafeeran ke gan |72|

ਮੁਰਲੀ ਮੁਰਜ ਕਹੀ ਰਨ ਬਾਜਤ ॥
muralee muraj kahee ran baajat |

ਦਾਨਵ ਭਰੇ ਗੁਮਾਨਹਿ ਗਾਜਤ ॥
daanav bhare gumaaneh gaajat |

ਢੋਲਨ ਪਰ ਦੈ ਦੈ ਢਮਕਾਰੇ ॥
dtolan par dai dai dtamakaare |

ਗਹਿ ਗਹਿ ਧਵਤ ਕ੍ਰਿਪਾਨ ਕਟਾਰੇ ॥੭੩॥
geh geh dhavat kripaan kattaare |73|

ਦੀਰਘ ਦਾਤ ਕਾਢਿ ਕਈ ਕੋਸਾ ॥
deeragh daat kaadt kee kosaa |

ਧਾਵਤ ਅਸੁਰ ਹੀਏ ਕਰਿ ਜੋਸਾ ॥
dhaavat asur hee kar josaa |

ਮਾਰਨ ਮਹਾ ਕਾਲ ਕਹ ਧਾਵੈ ॥
maaran mahaa kaal kah dhaavai |

ਮਨੋ ਮਾਰਤ ਵੇਈ ਮਰਿ ਜਾਵੈ ॥੭੪॥
mano maarat veee mar jaavai |74|

ਦਾਨਵ ਮਹਾ ਕੋਪ ਕਰਿ ਢੂਕੇ ॥
daanav mahaa kop kar dtooke |

ਮਾਰਹਿ ਮਾਰਿ ਦਸੋ ਦਿਸਿ ਕੂਕੇ ॥
maareh maar daso dis kooke |

ਦੈ ਦੈ ਢੋਲਿ ਮ੍ਰਿਦੰਗ ਨਗਾਰੇ ॥
dai dai dtol mridang nagaare |

ਕਾਢਿ ਕਾਢਿ ਅਰਿ ਦਾਤਿ ਡਰਾਰੇ ॥੭੫॥
kaadt kaadt ar daat ddaraare |75|

ਚਾਹਤ ਮਹਾ ਕਾਲ ਕਹ ਮਾਰੋ ॥
chaahat mahaa kaal kah maaro |

ਮਹਾ ਪੁਰਖ ਨਹਿ ਕਰਤ ਬਿਚਾਰੋ ॥
mahaa purakh neh karat bichaaro |

ਜਿਨ ਸਭ ਜਗ ਕਾ ਕਰਾ ਪਸਾਰਾ ॥
jin sabh jag kaa karaa pasaaraa |

ਤਾਹਿ ਚਹਤ ਤੇ ਮੂੜ ਸੰਘਾਰਾ ॥੭੬॥
taeh chahat te moorr sanghaaraa |76|

ਠੋਕਿ ਠੋਕਿ ਭੁਜ ਦੰਡਨ ਜੋਧਾ ॥
tthok tthok bhuj danddan jodhaa |

ਧਾਵਤ ਮਹਾ ਕਾਲ ਪਰ ਕ੍ਰੋਧਾ ॥
dhaavat mahaa kaal par krodhaa |

ਬੀਸ ਪਦੁਮ ਦਾਨਵ ਤਵ ਭਯੋ ॥
bees padum daanav tav bhayo |

ਨਾਸ ਕਰਨ ਕਾਲੀ ਕੋ ਧਯੋ ॥੭੭॥
naas karan kaalee ko dhayo |77|


Flag Counter