Sri Dasam Granth

Page - 1217


ਤਬ ਚਲਿ ਬੈਦ ਨ੍ਰਿਪਤਿ ਪਹਿ ਗਯੋ ॥
tab chal baid nripat peh gayo |

ਰੋਗੀ ਬਪੁ ਤਿਹ ਕੋ ਠਹਰਯੋ ॥੬॥
rogee bap tih ko tthaharayo |6|

ਜੋ ਤੁਮ ਕਹੋ ਤੁ ਕਰੋ ਉਪਾਈ ॥
jo tum kaho tu karo upaaee |

ਜ੍ਯੋਂ ਤ੍ਯੋਂ ਕਹਿ ਤਿਹ ਬਰੀ ਖਵਾਈ ॥
jayon tayon keh tih baree khavaaee |

ਰੋਗੀ ਭਯੋ ਅਰੋਗੀ ਤਨ ਸੌ ॥
rogee bhayo arogee tan sau |

ਭੇਦ ਅਭੇਦ ਨ ਪਾਵਤ ਜੜ ਸੌ ॥੭॥
bhed abhed na paavat jarr sau |7|

ਭਛਤ ਬਰੀ ਪੇਟ ਤਿਹ ਛੂਟਾ ॥
bhachhat baree pett tih chhoottaa |

ਸਾਵਨ ਜਾਨ ਪਨਾਰਾ ਫੂਟਾ ॥
saavan jaan panaaraa foottaa |

ਦੂਸਰਿ ਬਰੀ ਥੰਭ ਕੇ ਕਾਜੈ ॥
doosar baree thanbh ke kaajai |

ਜੋਰਾਵਰੀ ਖਵਾਈ ਰਾਜੈ ॥੮॥
joraavaree khavaaee raajai |8|

ਤਾ ਤੇ ਅਧਿਕ ਪੇਟ ਛੁਟਿ ਗਯੋ ॥
taa te adhik pett chhutt gayo |

ਜਾ ਤੇ ਬਹੁ ਬਿਹਬਲ ਨ੍ਰਿਪ ਭਯੋ ॥
jaa te bahu bihabal nrip bhayo |

ਸੰਨ ਭਯੋ ਇਹ ਬੈਦ ਉਚਾਰਾ ॥
san bhayo ih baid uchaaraa |

ਇਹ ਬਿਧ ਕਿਯ ਉਪਚਾਰ ਬਿਚਾਰਾ ॥੯॥
eih bidh kiy upachaar bichaaraa |9|

ਦਸ ਤੋਲੇ ਅਹਿਫੇਨ ਮੰਗਾਈ ॥
das tole ahifen mangaaee |

ਬਹੁ ਬਿਖਿ ਵਾ ਕੇ ਸੰਗ ਮਿਲਾਈ ॥
bahu bikh vaa ke sang milaaee |

ਧੂਰਾ ਕੀਯਾ ਤਵਨ ਕੇ ਅੰਗਾ ॥
dhooraa keeyaa tavan ke angaa |

ਚਾਮ ਗਯੋ ਤਾ ਕੇ ਤਿਹ ਸੰਗਾ ॥੧੦॥
chaam gayo taa ke tih sangaa |10|

ਹਾਇ ਹਾਇ ਰਾਜਾ ਜਬ ਕਰੈ ॥
haae haae raajaa jab karai |

ਤਿਮਿ ਤਿਮਿ ਬੈਦ ਇਹ ਭਾਤਿ ਉਚਰੈ ॥
tim tim baid ih bhaat ucharai |

ਯਾ ਕਹੁ ਅਧਿਕ ਨ ਬੋਲਨ ਦੇਹੂ ॥
yaa kahu adhik na bolan dehoo |

ਮੂੰਦਿ ਬਦਨ ਰਾਜਾ ਕੋ ਲੇਹੂ ॥੧੧॥
moond badan raajaa ko lehoo |11|

ਜਿਮਿ ਜਿਮਿ ਧੂਰੋ ਤਿਹ ਤਨ ਪਰੈ ॥
jim jim dhooro tih tan parai |

ਹਾਇ ਹਾਇ ਤਿਮ ਨ੍ਰਿਪਤਿ ਉਚਰੈ ॥
haae haae tim nripat ucharai |

ਭੇਦ ਅਭੇਦ ਨ ਕਿਨਹੂੰ ਚੀਨੋ ॥
bhed abhed na kinahoon cheeno |

ਇਹ ਛਲ ਪ੍ਰਾਨ ਤਵਨ ਕੋ ਲੀਨੋ ॥੧੨॥
eih chhal praan tavan ko leeno |12|

ਇਹ ਛਲ ਸਾਥ ਨ੍ਰਿਪਤਿ ਕਹ ਮਾਰਾ ॥
eih chhal saath nripat kah maaraa |

ਅਪਨੇ ਛਤ੍ਰ ਪੁਤ੍ਰ ਸਿਰ ਢਾਰਾ ॥
apane chhatr putr sir dtaaraa |

ਸਭ ਸੌਅਨ ਕਹ ਦੇਤ ਨਿਕਾਰਿਯੋ ॥
sabh sauan kah det nikaariyo |

ਭੇਦ ਅਭੇਦ ਨ ਕਿਨੂ ਬਿਚਾਰਿਯੋ ॥੧੩॥
bhed abhed na kinoo bichaariyo |13|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੧॥੫੩੮੯॥ਅਫਜੂੰ॥
eit sree charitr pakhayaane triyaa charitre mantree bhoop sanbaade doe sau ikaasee charitr samaapatam sat subham sat |281|5389|afajoon|

ਚੌਪਈ ॥
chauapee |

ਅਮੀ ਕਰਨ ਇਕ ਸੁਨਾ ਨ੍ਰਿਪਾਲਾ ॥
amee karan ik sunaa nripaalaa |

ਅਮਰ ਕਲਾ ਜਾ ਕੇ ਗ੍ਰਿਹ ਬਾਲਾ ॥
amar kalaa jaa ke grih baalaa |

ਗੜ ਸਿਰਾਜ ਕੋ ਰਾਜ ਕਮਾਵੈ ॥
garr siraaj ko raaj kamaavai |

ਸੀਰਾਜੀ ਜਗ ਨਾਮ ਕਹਾਵੈ ॥੧॥
seeraajee jag naam kahaavai |1|

ਅਸੁਰ ਕਲਾ ਦੂਸਰਿ ਤਾ ਕੀ ਤ੍ਰਿਯ ॥
asur kalaa doosar taa kee triy |

ਨਿਸਿ ਦਿਨ ਰਹਤ ਨ੍ਰਿਪਤਿ ਜਾ ਮੈ ਜਿਯ ॥
nis din rahat nripat jaa mai jiy |

ਅਮਰ ਕਲਾ ਜਿਯ ਮਾਝ ਰਿਸਾਵੈ ॥
amar kalaa jiy maajh risaavai |

ਅਸੁਰ ਕਲਹਿ ਪਿਯ ਰੋਜ ਬੁਲਾਵੈ ॥੨॥
asur kaleh piy roj bulaavai |2|

ਏਕ ਬਨਿਕ ਕੌ ਲਯੋ ਬੁਲਾਈ ॥
ek banik kau layo bulaaee |

ਮਦਨ ਕ੍ਰੀੜ ਤਿਹ ਸਾਥ ਕਮਾਈ ॥
madan kreerr tih saath kamaaee |

ਅਨਦ ਕੁਅਰ ਤਿਹ ਨਰ ਕੋ ਨਾਮਾ ॥
anad kuar tih nar ko naamaa |

ਜਾ ਕੌ ਭਜਾ ਨ੍ਰਿਪਤਿ ਕੀ ਬਾਮਾ ॥੩॥
jaa kau bhajaa nripat kee baamaa |3|

ਅਸੁਰ ਕਲਾ ਕੌ ਨਿਜੁ ਕਰ ਘਾਯੋ ॥
asur kalaa kau nij kar ghaayo |

ਮਰੀ ਨਾਰਿ ਤਵ ਪਤਿਹਿ ਸੁਨਾਯੋ ॥
maree naar tav patihi sunaayo |

ਤਰ ਤਖਤਾ ਕੇ ਮਿਤ੍ਰਹਿ ਧਰਾ ॥
tar takhataa ke mitreh dharaa |

ਤਾ ਪਰ ਬਡੋ ਅਡੰਬਰ ਕਰਾ ॥੪॥
taa par baddo addanbar karaa |4|


Flag Counter