Sri Dasam Granth

Page - 1050


ਸਾਤ ਪੂਤ ਹਨਿ ਪਤਹਿ ਸੰਘਾਰਿਯੋ ॥
saat poot han pateh sanghaariyo |

ਬਹੁਰਿ ਮੂੰਡ ਅਪਨੋ ਕਟਿ ਡਾਰਿਯੋ ॥
bahur moondd apano katt ddaariyo |

ਰਾਵ ਚਕ੍ਰਯੋ ਕੌਤਕ ਜਬ ਲਹਿਯੋ ॥
raav chakrayo kauatak jab lahiyo |

ਸੋਈ ਖੜਗ ਹਾਥ ਮੈ ਗਹਿਯੋ ॥੧੨॥
soee kharrag haath mai gahiyo |12|

ਸਾਤ ਪੂਤ ਹਮਰੇ ਹਿਤ ਮਾਰੇ ॥
saat poot hamare hit maare |

ਬਹੁਰਿ ਆਪੁਨੇ ਨਾਥ ਸੰਘਾਰੇ ॥
bahur aapune naath sanghaare |

ਪੁਨਿ ਇਨ ਦੇਹ ਨੇਹ ਮਮ ਦਿਯੋ ॥
pun in deh neh mam diyo |

ਧ੍ਰਿਗ ਇਹ ਰਾਜ ਹਮਾਰੋ ਕਿਯੋ ॥੧੩॥
dhrig ih raaj hamaaro kiyo |13|

ਸੋਈ ਖੜਗ ਕੰਠੀ ਪਰ ਧਰਿਯੋ ॥
soee kharrag kantthee par dhariyo |

ਮਾਰਨ ਅਪਨੋ ਆਪੁ ਬਿਚਰਿਯੋ ॥
maaran apano aap bichariyo |

ਕ੍ਰਿਪਾ ਕਰੀ ਤਬ ਤਾਹਿ ਭਵਾਨੀ ॥
kripaa karee tab taeh bhavaanee |

ਐਸੀ ਭਾਤਿ ਬਖਾਨੀ ਬਾਨੀ ॥੧੪॥
aaisee bhaat bakhaanee baanee |14|

ਅੜਿਲ ॥
arril |

ਇਨ ਕੌ ਲੇਹੁ ਜਿਯਾਇ ਨ ਨਿਜੁ ਬਧ ਕੀਜਿਯੈ ॥
ein kau lehu jiyaae na nij badh keejiyai |

ਰਾਜ ਬਰਿਸ ਬਹੁ ਕਰੌ ਬਹੁਤ ਦਿਨ ਜੀਜੀਯੈ ॥
raaj baris bahu karau bahut din jeejeeyai |

ਤਬ ਦੁਰਗਾ ਤੈ ਸਭ ਹੀ ਦਏ ਜਿਯਾਇ ਕੈ ॥
tab duragaa tai sabh hee de jiyaae kai |

ਹੋ ਨਿਰਖਿ ਨ੍ਰਿਪਤਿ ਕੀ ਪ੍ਰੀਤਿ ਹਰਖ ਉਪਜਾਇ ਕੈ ॥੧੫॥
ho nirakh nripat kee preet harakh upajaae kai |15|

ਚੌਪਈ ॥
chauapee |

ਐਸੋ ਢੀਠ ਤਵਨ ਤ੍ਰਿਯ ਕਰਿਯੋ ॥
aaiso dteetth tavan triy kariyo |

ਪਤਿ ਪੂਤਨ ਕੇ ਪ੍ਰਾਨਨ ਹਰਿਯੋ ॥
pat pootan ke praanan hariyo |

ਬਹੁਰੋ ਬਧ ਅਪਨੋ ਕਹੂੰ ਕੀਨੋ ॥
bahuro badh apano kahoon keeno |

ਪ੍ਰਾਨ ਬਚਾਇ ਨ੍ਰਿਪਤਿ ਕੋ ਲੀਨੋ ॥੧੬॥
praan bachaae nripat ko leeno |16|

ਦੋਹਰਾ ॥
doharaa |

ਨਿਰਖਿ ਸਤਤਾ ਸਭਨ ਕੀ ਜਗ ਜਨਨੀ ਹਰਖਾਇ ॥
nirakh satataa sabhan kee jag jananee harakhaae |

ਸਾਤ ਪੂਤ ਪਤਿ ਕੇ ਸਹਿਤ ਤਿਹ ਜੁਤ ਦਏ ਜਿਯਾਇ ॥੧੭॥
saat poot pat ke sahit tih jut de jiyaae |17|

ਤ੍ਰਿਯ ਚਰਿਤ੍ਰ ਦੁਹਕਰਿ ਕਰਿਯੋ ਜੈਸੋ ਕਰੈ ਨ ਕੋਇ ॥
triy charitr duhakar kariyo jaiso karai na koe |

ਪੁਰੀ ਚਤ੍ਰਦਸ ਕੇ ਬਿਖੈ ਧੰਨ੍ਯ ਧੰਨ੍ਯ ਤਿਹ ਹੋਇ ॥੧੮॥
puree chatradas ke bikhai dhanay dhanay tih hoe |18|

ਚੌਪਈ ॥
chauapee |

ਸਾਤ ਪੂਤ ਮੂਏ ਜਿਯਰਾਏ ॥
saat poot mooe jiyaraae |

ਅਪਨੀ ਦੇਹ ਸਹਿਤ ਪਤਿ ਪਾਏ ॥
apanee deh sahit pat paae |

ਨ੍ਰਿਪ ਕੀ ਬਡੀ ਆਰਬਲ ਹੋਈ ॥
nrip kee baddee aarabal hoee |

ਐਸੋ ਕਰਤ ਚਰਿਤ੍ਰ ਨ ਕੋਈ ॥੧੯॥
aaiso karat charitr na koee |19|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੈਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੫॥੩੨੭੪॥ਅਫਜੂੰ॥
eit sree charitr pakhayaane triyaa charitre mantree bhoop sanbaade ik sau paisatthavo charitr samaapatam sat subham sat |165|3274|afajoon|

ਦੋਹਰਾ ॥
doharaa |

ਸੁਕ੍ਰਿਤ ਸਿੰਘ ਸੂਰੋ ਬਡੋ ਸੂਰਤਿ ਕੋ ਨਰਪਾਲ ॥
sukrit singh sooro baddo soorat ko narapaal |

ਜੁਬਨ ਕਲਾ ਰਾਨੀ ਰਹੈ ਜਾ ਕੇ ਨੈਨ ਬਿਸਾਲ ॥੧॥
juban kalaa raanee rahai jaa ke nain bisaal |1|

ਚੌਪਈ ॥
chauapee |

ਤਾ ਕੇ ਏਕ ਪੂਤ ਗ੍ਰਿਹ ਭਯੋ ॥
taa ke ek poot grih bhayo |

ਸਵਤਿਨ ਡਾਰਿ ਸਿੰਧੁ ਮੈ ਦਯੋ ॥
savatin ddaar sindh mai dayo |

ਕਹਿਯੋ ਕਿ ਇਹ ਭਿਰਟੀ ਲੈ ਗਈ ॥
kahiyo ki ih bhirattee lai gee |

ਇਹੈ ਖਬਰਿ ਰਾਜਾ ਕਹ ਭਈ ॥੨॥
eihai khabar raajaa kah bhee |2|

ਰਾਨੀ ਅਧਿਕ ਸੋਕ ਤਬ ਕੀਨੋ ॥
raanee adhik sok tab keeno |

ਮਾਥੋ ਫੋਰਿ ਭੂੰਮਿ ਤਨ ਦੀਨੋ ॥
maatho for bhoonm tan deeno |

ਤਬ ਰਾਜਾ ਤਾ ਕੇ ਗ੍ਰਿਹ ਆਯੋ ॥
tab raajaa taa ke grih aayo |

ਭਾਤਿ ਭਾਤਿ ਤਿਹ ਤਾਪ ਮਿਟਾਯੋ ॥੩॥
bhaat bhaat tih taap mittaayo |3|

ਰੀਤਿ ਕਾਲ ਕੀ ਕਿਨੂੰ ਨ ਜਾਨੀ ॥
reet kaal kee kinoo na jaanee |

ਊਚ ਨੀਚ ਕੇ ਸੀਸ ਬਿਹਾਨੀ ॥
aooch neech ke sees bihaanee |

ਏਕੈ ਬਚਤ ਕਾਲ ਸੇ ਸੋਊ ॥
ekai bachat kaal se soaoo |


Flag Counter