Sri Dasam Granth

Page - 1046


ਸਰਖਤ ਅਬ ਹੀ ਹਮ ਤੇ ਲੇਹੁ ਲਿਖਾਇ ਕੈ ॥
sarakhat ab hee ham te lehu likhaae kai |

ਹੋ ਸਦਨ ਸਹਿਤ ਸਭ ਲੇਹੁ ਖਜਾਨੋ ਜਾਇ ਕੈ ॥੭॥
ho sadan sahit sabh lehu khajaano jaae kai |7|

ਜੌ ਤੁਮ ਫਾਸੀ ਡਾਰਿ ਅਬੈ ਮੁਹਿ ਘਾਇ ਹੋ ॥
jau tum faasee ddaar abai muhi ghaae ho |

ਜੋ ਧਨ ਹਮਰੇ ਪਾਸ ਵਹੈ ਤੁਮ ਪਾਇ ਹੋ ॥
jo dhan hamare paas vahai tum paae ho |

ਸਰਖਤ ਕ੍ਯੋ ਨ ਲਿਖਾਇ ਮੰਗਾਇਨ ਲੀਜਿਯੈ ॥
sarakhat kayo na likhaae mangaaein leejiyai |

ਹੋ ਧਾਮ ਸਹਿਤ ਸਭ ਜਾਇ ਖਜਾਨੋ ਲੀਜਿਯੈ ॥੮॥
ho dhaam sahit sabh jaae khajaano leejiyai |8|

ਦੋਹਰਾ ॥
doharaa |

ਚਿੰਤ ਕਰੀ ਇਸਤ੍ਰਿਨ ਜੁ ਹਮ ਲੈਹੈ ਇਹ ਧਨ ਘਾਇ ॥
chint karee isatrin ju ham laihai ih dhan ghaae |

ਹ੍ਯਾਂ ਕੋ ਦਰਬੁ ਕਰ ਆਇ ਹੈ ਹੁਆਂ ਕੋ ਲਯੋ ਨ ਜਾਇ ॥੯॥
hayaan ko darab kar aae hai huaan ko layo na jaae |9|

ਤਾ ਤੇ ਅਬੈ ਮੰਗਾਇ ਕੈ ਸਰਖਤ ਲੇਹੁ ਲਿਖਾਇ ॥
taa te abai mangaae kai sarakhat lehu likhaae |

ਧਾਮ ਸਹਿਤ ਯਾ ਕੌ ਦਰਬ ਲੇਹਿ ਸਹਿਰ ਮੈ ਜਾਇ ॥੧੦॥
dhaam sahit yaa kau darab lehi sahir mai jaae |10|

ਅੜਿਲ ॥
arril |

ਸਰਖਤ ਲਿਯੋ ਲਿਖਾਇ ਸੁ ਤੁਰਤੁ ਮੰਗਾਇ ਕੈ ॥
sarakhat liyo likhaae su turat mangaae kai |

ਇਹੈ ਤ੍ਰਿਯਾ ਤਿਨ ਤਾ ਮੈ ਲਿਖਿਯੌ ਰਿਸਾਇ ਕੈ ॥
eihai triyaa tin taa mai likhiyau risaae kai |

ਮੋਹਿ ਏਕਲੋ ਜਾਨਿ ਫਾਸ ਗਰ ਡਾਰਿ ਕਰਿ ॥
mohi ekalo jaan faas gar ddaar kar |

ਹੋ ਸਰਖਤ ਲਿਯੋ ਲਿਖਾਇ ਬਸਤ੍ਰ ਧਨ ਮੋਹਿ ਹਰਿ ॥੧੧॥
ho sarakhat liyo likhaae basatr dhan mohi har |11|

ਚੌਪਈ ॥
chauapee |

ਤਾ ਕੌ ਛੋਰਿ ਫਾਸ ਤੇ ਦਿਯੋ ॥
taa kau chhor faas te diyo |

ਆਪੁ ਨਗਰ ਕੋ ਮਾਰਗ ਲਿਯੋ ॥
aap nagar ko maarag liyo |

ਜਬ ਸਰਖਤ ਕਾਜਿਯਹਿ ਨਿਹਾਰਿਯੋ ॥
jab sarakhat kaajiyeh nihaariyo |

ਤਿਨ ਕੌ ਚੌਕ ਚਾਦਨੀ ਮਾਰਿਯੋ ॥੧੨॥
tin kau chauak chaadanee maariyo |12|

ਦੋਹਰਾ ॥
doharaa |

ਤੁੰਦ ਕਲਾ ਤਬ ਬਨ ਬਿਖੈ ਐਸੋ ਚਤਿਰ ਬਨਾਇ ॥
tund kalaa tab ban bikhai aaiso chatir banaae |

ਪ੍ਰਾਨ ਰਾਖਿ ਧਨ ਰਾਖਿਯੋ ਉਨ ਇਸਤ੍ਰਿਨਿ ਕੋ ਘਾਇ ॥੧੩॥
praan raakh dhan raakhiyo un isatrin ko ghaae |13|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੨॥੩੨੨੪॥ਅਫਜੂੰ॥
eit sree charitr pakhayaane triyaa charitre mantree bhoop sanbaade ik sau baasatthavo charitr samaapatam sat subham sat |162|3224|afajoon|

ਦੋਹਰਾ ॥
doharaa |

ਗ੍ਵਾਰਿਏਰ ਗੜ ਮੋ ਰਹੈ ਭਦ੍ਰ ਸੈਨ ਨ੍ਰਿਪ ਨਾਮ ॥
gvaarier garr mo rahai bhadr sain nrip naam |

ਜਾ ਕੋ ਜੀਵ ਜਗਤ੍ਰ ਕੇ ਜਪਤ ਆਠਹੂ ਜਾਮ ॥੧॥
jaa ko jeev jagatr ke japat aatthahoo jaam |1|

ਚੌਪਈ ॥
chauapee |

ਬਿਜੈ ਕੁਅਰਿ ਤਾ ਕੀ ਬਰ ਨਾਰੀ ॥
bijai kuar taa kee bar naaree |

ਨਿਜੁ ਹਾਥਨ ਬਿਧਿ ਜਨੁਕ ਸਵਾਰੀ ॥
nij haathan bidh januk savaaree |

ਅਪ੍ਰਮਾਨ ਤਿਹ ਪ੍ਰਭਾ ਬਿਰਾਜੈ ॥
apramaan tih prabhaa biraajai |

ਜਾ ਕੌ ਨਿਰਖਿ ਚੰਦ੍ਰਮਾ ਲਾਜੈ ॥੨॥
jaa kau nirakh chandramaa laajai |2|

ਦੋਹਰਾ ॥
doharaa |

ਭਦ੍ਰ ਸੈਨ ਨ੍ਰਿਪ ਏਕ ਦਿਨ ਖੇਲਨ ਚੜਿਯੋ ਸਿਕਾਰ ॥
bhadr sain nrip ek din khelan charriyo sikaar |

ਜਾਨ ਬੈਰਿਯਨ ਘਾਤ ਤਿਹ ਤਾ ਕੌ ਦਿਯੋ ਸੰਘਾਰ ॥੩॥
jaan bairiyan ghaat tih taa kau diyo sanghaar |3|

ਚੌਪਈ ॥
chauapee |

ਚਲੀ ਖਬਰਿ ਰਾਨੀ ਪਹਿ ਆਈ ॥
chalee khabar raanee peh aaee |

ਰਾਜਾ ਹਨੇ ਬੈਰਿਯਨ ਜਾਈ ॥
raajaa hane bairiyan jaaee |

ਤਬ ਰਾਨੀ ਮਨ ਮੰਤ੍ਰ ਬਿਚਾਰਿਯੋ ॥
tab raanee man mantr bichaariyo |

ਸੁ ਮੈ ਚੌਪਈ ਮੋ ਕਹਿ ਡਾਰਿਯੋ ॥੪॥
su mai chauapee mo keh ddaariyo |4|

ਸੁਤ ਬਾਲਕ ਹਮਰੋ ਬਿਧਿ ਕੀਨੋ ॥
sut baalak hamaro bidh keeno |

ਨਾਥ ਮਾਰਗ ਸੁਰ ਪੁਰ ਕੋ ਲੀਨੋ ॥
naath maarag sur pur ko leeno |

ਤਾ ਤੇ ਇਹੈ ਚਰਿਤ੍ਰ ਬਿਚਾਰੋ ॥
taa te ihai charitr bichaaro |

ਛਲ ਕਰਿ ਤਿਨ ਬੈਰਿਨ ਕੋ ਮਾਰੋ ॥੫॥
chhal kar tin bairin ko maaro |5|

ਲਿਖ ਪਤ੍ਰੀ ਤਿਨ ਤੀਰ ਪਠਾਈ ॥
likh patree tin teer patthaaee |

ਨ੍ਰਿਪ ਜੋ ਕਰੀ ਤੈਸਿਯੈ ਪਾਈ ॥
nrip jo karee taisiyai paaee |

ਸੂਰਜ ਕਲਾ ਦੁਹਿਤਾ ਕੌ ਲੀਜੈ ॥
sooraj kalaa duhitaa kau leejai |


Flag Counter