Sri Dasam Granth

Page - 1260


ਜਾਨੁਕ ਮ੍ਰਿਗੀ ਬਿਸਿਖ ਤਨ ਮਾਰੀ ॥੬॥
jaanuk mrigee bisikh tan maaree |6|

ਰੋਵਤ ਕੁਅਰਿ ਕਬੂੰ ਉਠਿ ਗਾਵੈ ॥
rovat kuar kaboon utth gaavai |

ਨਾਚਤ ਕਬਹੂੰ ਬਚਨ ਸੁਨਾਵੈ ॥
naachat kabahoon bachan sunaavai |

ਮਿਤ੍ਰ ਮਿਲਾਇ ਦੇਇ ਮੁਹਿ ਕੋਈ ॥
mitr milaae dee muhi koee |

ਜੋ ਮੁਖ ਮਾਗੈ ਦਯੋ ਤਿਹ ਸੋਈ ॥੭॥
jo mukh maagai dayo tih soee |7|

ਏਕ ਸਖੀ ਇਹ ਭਾਤਿ ਉਚਾਰੋ ॥
ek sakhee ih bhaat uchaaro |

ਸੁਨਹੁ ਮਿਤ੍ਰਨੀਥ ਬਚਨ ਹਮਾਰੋ ॥
sunahu mitraneeth bachan hamaaro |

ਜੋ ਤੁਹਿ ਕੌ ਤਵ ਮਿਤ੍ਰ ਮਿਲਾਊਾਂ ॥
jo tuhi kau tav mitr milaaooaan |

ਤਉ ਕਹਾ ਤੁਮ ਤੇ ਬਰ ਪਾਊਾਂ ॥੮॥
tau kahaa tum te bar paaooaan |8|

ਸਾਹ ਸੁਤਾ ਜਬ ਯੌ ਸੁਨਿ ਪਾਵਾ ॥
saah sutaa jab yau sun paavaa |

ਜਨੁਕ ਬਹੁਰਿ ਬਪੁ ਮੈ ਜਿਯ ਆਵਾ ॥
januk bahur bap mai jiy aavaa |

ਨਿਧਨੀ ਅਧਿਕ ਮਨਹੁ ਧਨ ਪਾਯੋ ॥
nidhanee adhik manahu dhan paayo |

ਜਨੁ ਕਰ ਅੰਮਿਤ ਮ੍ਰਿਤ ਕੇ ਆਯੋ ॥੯॥
jan kar amit mrit ke aayo |9|

ਜਾ ਸੌ ਲਗਨ ਕੁਅਰ ਕੀ ਹੁਤੀ ॥
jaa sau lagan kuar kee hutee |

ਤਾ ਸੌ ਭੇਸ ਧਾਰਿ ਕੈ ਸੁਤੀ ॥
taa sau bhes dhaar kai sutee |

ਰਾਜ ਗ੍ਰਿਹਨ ਮੈ ਕਿਯਾ ਪਿਯਾਨਾ ॥
raaj grihan mai kiyaa piyaanaa |

ਭਾਖਤ ਭਈ ਬਚਨ ਬਿਧਿ ਨਾਨਾ ॥੧੦॥
bhaakhat bhee bachan bidh naanaa |10|

ਨ੍ਰਿਪ ਸੁਤ ਤ੍ਰਿਯ ਜੁ ਤਿਹਾਰੇ ਭਈ ॥
nrip sut triy ju tihaare bhee |

ਮੈ ਤਿਨ ਤੁਮਰੇ ਧਾਮ ਪਠਈ ॥
mai tin tumare dhaam patthee |

ਤੁਮ ਤਿਹ ਤ੍ਰਿਯ ਕੋ ਚਿਤ ਚੁਰਾਯੋ ॥
tum tih triy ko chit churaayo |

ਅਬ ਚਲਿ ਕੁਅਰ ਕਰੋ ਮਨ ਭਾਯੋ ॥੧੧॥
ab chal kuar karo man bhaayo |11|

ਜਬ ਨ੍ਰਿਪ ਸੁਤ ਐਸੇ ਸੁਨਿ ਪਾਈ ॥
jab nrip sut aaise sun paaee |

ਚਲਿਯੋ ਨ ਪਨਹੀ ਪਾਇ ਚੜਾਈ ॥
chaliyo na panahee paae charraaee |

ਭੇਦ ਅਭੇਦ ਜੜ ਕਛੁ ਨ ਬਿਚਾਰਾ ॥
bhed abhed jarr kachh na bichaaraa |

ਆਯੋ ਸਾਹ ਸੁਤਾ ਕੈ ਦ੍ਵਾਰਾ ॥੧੨॥
aayo saah sutaa kai dvaaraa |12|

ਦਿਯਾ ਬੁਝਾਇ ਦਯੋ ਆਗੇ ਤ੍ਰਿਯ ॥
diyaa bujhaae dayo aage triy |

ਆਵਤ ਭਯੋ ਅੰਧੇਰੇ ਘਰ ਪਿਯ ॥
aavat bhayo andhere ghar piy |

ਚਿਤ ਅਟਕਾ ਜਾ ਸੌ ਸੋ ਜਾਨੀ ॥
chit attakaa jaa sau so jaanee |

ਕਾਮ ਕ੍ਰਿਯਾ ਤਾ ਸੌ ਕਸਿ ਠਾਨੀ ॥੧੩॥
kaam kriyaa taa sau kas tthaanee |13|

ਕਾਮ ਭੋਗ ਕਰਿ ਧਾਮ ਸਿਧਾਰਿਯੋ ॥
kaam bhog kar dhaam sidhaariyo |

ਮੂਰਖ ਕਛੁ ਨ ਬਿਚਾਰ ਬਿਚਾਰਿਯੋ ॥
moorakh kachh na bichaar bichaariyo |

ਦਿਯਾ ਬੁਝਾਇ ਤ੍ਰਿਯ ਰੋਜ ਬੁਲਾਵੈ ॥
diyaa bujhaae triy roj bulaavai |

ਕਾਮ ਕੇਲ ਕਰਿ ਕੁਵਤਿ ਕਮਾਵੈ ॥੧੪॥
kaam kel kar kuvat kamaavai |14|

ਦੇਨ ਕਹਾ ਸੂ ਦੂਤਿਯਹਿ ਦੀਨਾ ॥
den kahaa soo dootiyeh deenaa |

ਕਾਮ ਭੋਗ ਨ੍ਰਿਪ ਸੁਤ ਤਨ ਕੀਨਾ ॥
kaam bhog nrip sut tan keenaa |

ਤਿਨ ਜੜ ਭੇਦ ਅਭੇਦ ਨ ਪਾਯੋ ॥
tin jarr bhed abhed na paayo |

ਇਹ ਛਲ ਅਪਨੋ ਮੂੰਡ ਮੁੰਡਾਯੋ ॥੧੫॥
eih chhal apano moondd munddaayo |15|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਗ੍ਯਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੧॥੫੯੩੬॥ਅਫਜੂੰ॥
eit sree charitr pakhayaane triyaa charitre mantree bhoop sanbaade teen sau gayaarah charitr samaapatam sat subham sat |311|5936|afajoon|

ਚੌਪਈ ॥
chauapee |

ਜੋਗ ਸੈਨ ਰਾਜਾ ਇਕ ਅਤਿ ਬਲ ॥
jog sain raajaa ik at bal |

ਅਰਿ ਅਨੇਕ ਜੀਤੇ ਜਿਨ ਦਲ ਮਲਿ ॥
ar anek jeete jin dal mal |

ਸ੍ਰੀ ਸੰਨ੍ਯਾਸ ਮਤੀ ਦਾਰਾ ਘਰ ॥
sree sanayaas matee daaraa ghar |

ਅਧਿਕ ਚਤੁਰਿ ਤ੍ਰਿਯ ਹੁਤੀ ਗੁਨਨ ਕਰਿ ॥੧॥
adhik chatur triy hutee gunan kar |1|

ਕੇਤਿਕ ਦਿਨਨ ਜਨਤ ਸੁਤ ਭਈ ॥
ketik dinan janat sut bhee |

ਸਿਖ੍ਯਾ ਰਾਇ ਬਿਰਾਗੀ ਦਈ ॥
sikhayaa raae biraagee dee |

ਬਢਤ ਬਢਤ ਸੋ ਭਯੋ ਤਰੁਨ ਜਬ ॥
badtat badtat so bhayo tarun jab |

ਅਤ ਹੀ ਸੁੰਦਰਿ ਹੋਤ ਭਯੋ ਤਬ ॥੨॥
at hee sundar hot bhayo tab |2|

ਤਹ ਇਕ ਹੁਤੀ ਜਾਟ ਕੀ ਦਾਰਾ ॥
tah ik hutee jaatt kee daaraa |


Flag Counter