Sri Dasam Granth

Page - 1218


ਤਰ ਤਖਤਾ ਕੇ ਮਿਤ੍ਰ ਦੁਰਾਯੋ ॥
tar takhataa ke mitr duraayo |

ਤਾ ਪਰ ਸਵਤਿ ਲੋਥ ਕਹਿ ਪਾਯੋ ॥
taa par savat loth keh paayo |

ਭੇਦ ਅਭੇਦ ਨ ਕਿਨੂੰ ਬਿਚਾਰਾ ॥
bhed abhed na kinoo bichaaraa |

ਇਹ ਛਲ ਅਪਨੋ ਯਾਰ ਨਿਕਾਰਾ ॥੫॥
eih chhal apano yaar nikaaraa |5|

ਦੋਹਰਾ ॥
doharaa |

ਸਵਤਿ ਸੰਘਾਰੀ ਪਤਿ ਛਲਾ ਮ੍ਰਿਤਹਿ ਲਯੋ ਉਬਾਰਿ ॥
savat sanghaaree pat chhalaa mriteh layo ubaar |

ਭੇਦ ਕਿਸੂ ਪਾਯੋ ਨਹੀ ਧੰਨ ਸੁ ਅਮਰ ਕੁਮਾਰਿ ॥੬॥
bhed kisoo paayo nahee dhan su amar kumaar |6|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਿਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੨॥੫੩੯੫॥ਅਫਜੂੰ॥
eit sree charitr pakhayaane triyaa charitre mantree bhoop sanbaade doe sau biaasee charitr samaapatam sat subham sat |282|5395|afajoon|

ਚੌਪਈ ॥
chauapee |

ਸਹਿਰ ਪਲਾਊ ਏਕ ਨ੍ਰਿਪਾਰਾ ॥
sahir palaaoo ek nripaaraa |

ਜਿਹ ਧਨਿ ਭਰੇ ਸਕਲ ਭੰਡਾਰਾ ॥
jih dhan bhare sakal bhanddaaraa |

ਕਿੰਨ੍ਰ ਮਤੀ ਤਿਹ ਰਾਜ ਦੁਲਾਰੀ ॥
kinr matee tih raaj dulaaree |

ਜਾਨੁਕ ਚੰਦ੍ਰ ਲਈ ਉਜਿਯਾਰੀ ॥੧॥
jaanuk chandr lee ujiyaaree |1|

ਬਿਕ੍ਰਮ ਸਿੰਘ ਸਾਹੁ ਸੁਤ ਇਕ ਤਹ ॥
bikram singh saahu sut ik tah |

ਜਾ ਸਮ ਸੁੰਦਰ ਦੁਤਿਯ ਨ ਮਹਿ ਮਹ ॥
jaa sam sundar dutiy na meh mah |

ਅਪ੍ਰਮਾਨ ਤਿਹ ਪ੍ਰਭਾ ਬਿਰਾਜੈ ॥
apramaan tih prabhaa biraajai |

ਸੁਰ ਨਰ ਅਸੁਰ ਨਿਰਖਿ ਮਨ ਲਾਜੈ ॥੨॥
sur nar asur nirakh man laajai |2|

ਕਿੰਨ੍ਰ ਮਤੀ ਵਾ ਸੌ ਹਿਤ ਕਿਯੌ ॥
kinr matee vaa sau hit kiyau |

ਤਾਹਿ ਬੋਲਿ ਗ੍ਰਿਹ ਅਪਨੇ ਲਿਯੋ ॥
taeh bol grih apane liyo |

ਕਾਮ ਭੋਗ ਤਾ ਸੌ ਦ੍ਰਿੜ ਕਿਯਾ ॥
kaam bhog taa sau drirr kiyaa |

ਚਿਤ ਕੋ ਸੋਕ ਦੂਰਿ ਕਰ ਦਿਯਾ ॥੩॥
chit ko sok door kar diyaa |3|

ਰਾਨੀ ਭੋਗ ਮਿਤ੍ਰ ਕੋ ਰਸਿ ਕੈ ॥
raanee bhog mitr ko ras kai |

ਇਹ ਬਿਧਿ ਬਚਨ ਬਖਾਨ੍ਯੋ ਹਸਿ ਕੈ ॥
eih bidh bachan bakhaanayo has kai |

ਤੁਮ ਹਮ ਕਹ ਲੈ ਸੰਗ ਸਿਧਾਵਹੁ ॥
tum ham kah lai sang sidhaavahu |

ਪਿਯ ਚਰਿਤ੍ਰ ਕਛੁ ਐਸ ਬਨਾਵਹੁ ॥੪॥
piy charitr kachh aais banaavahu |4|

ਮਿਤ੍ਰ ਕਹਿਯੋ ਮੈ ਕਹੌ ਸੁ ਕਰਿਯਹੁ ॥
mitr kahiyo mai kahau su kariyahu |

ਭੇਦ ਪੁਰਖ ਦੂਸਰ ਨ ਉਚਰਿਯਹੁ ॥
bhed purakh doosar na uchariyahu |

ਰੁਦ੍ਰ ਭਵਨ ਪੂਜਨ ਤੁਮ ਜੈ ਹੌ ॥
rudr bhavan poojan tum jai hau |

ਤਬ ਹੀ ਹਿਤੂ ਹਿਤੂ ਕਹ ਪੈ ਹੌ ॥੫॥
tab hee hitoo hitoo kah pai hau |5|

ਪਤਿ ਤਨ ਭਾਖਿ ਦੇਹਰੇ ਗਈ ॥
pat tan bhaakh dehare gee |

ਤਹ ਤੇ ਜਾਤ ਮਿਤ੍ਰ ਸੰਗ ਭਈ ॥
tah te jaat mitr sang bhee |

ਕਿਨਹੂੰ ਪੁਰਖ ਭੇਦ ਨਹਿ ਜਾਨਾ ॥
kinahoon purakh bhed neh jaanaa |

ਅਸ ਰਾਜਾ ਤਨ ਬਚਨ ਬਖਾਨਾ ॥੬॥
as raajaa tan bachan bakhaanaa |6|

ਰਾਨੀ ਰੁਦ੍ਰ ਭਵਨ ਜਬ ਗਈ ॥
raanee rudr bhavan jab gee |

ਸਿਵ ਜੂ ਬਿਖੈ ਲੀਨ ਸੋ ਭਈ ॥
siv joo bikhai leen so bhee |

ਤਿਨ ਸਾਜੁਜ ਮੁਕਤਿ ਕਹ ਪਾਯੋ ॥
tin saajuj mukat kah paayo |

ਜਨਮ ਮਰਨ ਕੋ ਤਾਪ ਮਿਟਾਯੋ ॥੭॥
janam maran ko taap mittaayo |7|

ਨ੍ਰਿਪ ਸੁਨਿ ਰੁਦ੍ਰ ਭਗਤਿ ਅਨੁਰਾਗਾ ॥
nrip sun rudr bhagat anuraagaa |

ਧਨਿ ਧਨਿ ਤ੍ਰਿਯਹਿ ਬਖਾਨਨ ਲਾਗਾ ॥
dhan dhan triyeh bakhaanan laagaa |

ਦੁਹਕਰ ਕਰਮ ਕੀਆ ਜਿਨ ਦਾਰਾ ॥
duhakar karam keea jin daaraa |

ਪਲਿ ਪਲਿ ਪ੍ਰਤਿ ਤਾ ਕੇ ਬਲਿਹਾਰਾ ॥੮॥
pal pal prat taa ke balihaaraa |8|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਰਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੩॥੫੪੦੩॥ਅਫਜੂੰ॥
eit sree charitr pakhayaane triyaa charitre mantree bhoop sanbaade doe sau taraasee charitr samaapatam sat subham sat |283|5403|afajoon|

ਚੌਪਈ ॥
chauapee |

ਦਛਨਿ ਸੈਨ ਦਛਨੀ ਰਾਜਾ ॥
dachhan sain dachhanee raajaa |

ਦਛਨਿ ਦੇ ਰਾਨੀ ਸਿਰਤਾਜਾ ॥
dachhan de raanee sirataajaa |

ਜਾ ਸਮ ਔਰ ਨ ਦੂਜੀ ਰਾਨੀ ॥
jaa sam aauar na doojee raanee |

ਦਛਿਨ ਵਤੀ ਬਸਤ ਰਜਧਾਨੀ ॥੧॥
dachhin vatee basat rajadhaanee |1|

ਦਛਿਨੀ ਰਾਇ ਏਕ ਤਹ ਚਾਕਰ ॥
dachhinee raae ek tah chaakar |


Flag Counter