Sri Dasam Granth

Page - 1324


ਹਮ ਕੋ ਸ੍ਰਾਪ ਏਕ ਰਿਖ ਦਿਯਾ ॥
ham ko sraap ek rikh diyaa |

ਤਾ ਤੇ ਜਨਮ ਦੁਹੂੰ ਹ੍ਯਾਂ ਲਿਯਾ ॥੭॥
taa te janam duhoon hayaan liyaa |7|

ਪੁਨਿ ਹਮ ਸੌ ਰਿਖਿ ਐਸ ਉਚਾਰਾ ॥
pun ham sau rikh aais uchaaraa |

ਹ੍ਵੈ ਹੈ ਬਹੁਰਿ ਉਧਾਰ ਤੁਹਾਰਾ ॥
hvai hai bahur udhaar tuhaaraa |

ਮਾਤ ਲੋਕ ਬਹੁ ਬਰਿਸ ਬਿਤੈਹੌ ॥
maat lok bahu baris bitaihau |

ਬਹੁਰੌ ਦੋਊ ਸ੍ਵਰਗ ਮਹਿ ਐਹੌ ॥੮॥
bahurau doaoo svarag meh aaihau |8|

ਹਮ ਤੁਮਰੋ ਘਰ ਬਸ ਸੁਖੁ ਪਾਯੋ ॥
ham tumaro ghar bas sukh paayo |

ਅਬ ਰਿਖਿ ਸ੍ਰਾਪ ਅਵਧਿ ਹ੍ਵੈ ਆਯੋ ॥
ab rikh sraap avadh hvai aayo |

ਏ ਬਚ ਭਾਖਿ ਨ੍ਰਿਪਹਿ ਘਰ ਆਈ ॥
e bach bhaakh nripeh ghar aaee |

ਸਾਹ ਪਰੀ ਜੁਤ ਲਿਯਾ ਬੁਲਾਈ ॥੯॥
saah paree jut liyaa bulaaee |9|

ਚੌਪਈ ॥
chauapee |

ਗਈ ਇਹ ਗਈ ਧੁੰਨਿ ਤੁਮ ਕਰਿਯਹੁ ॥
gee ih gee dhun tum kariyahu |

ਭੂਪ ਸੁਨਤ ਨਭ ਬਿਖੈ ਉਚਰਿਯਹੁ ॥
bhoop sunat nabh bikhai uchariyahu |

ਜਬ ਤਿਨ ਬਾਤ ਭੇਦ ਕੀ ਜਾਨੀ ॥
jab tin baat bhed kee jaanee |

ਭਲਾ ਕਹੌਗੀ ਪਰੀ ਬਖਾਨੀ ॥੧੦॥
bhalaa kahauagee paree bakhaanee |10|

ਸਾਹ ਸਹਿਤ ਭੂਪਤਿ ਪਹਿ ਜਾਇ ॥
saah sahit bhoopat peh jaae |

ਕਹੀ ਜਾਤ ਹੈ ਰਾਨੀ ਰਾਇ ॥
kahee jaat hai raanee raae |

ਇਹ ਬਿਧਿ ਭਾਖਿ ਲੋਪ ਹ੍ਵੈ ਗਈ ॥
eih bidh bhaakh lop hvai gee |

ਗਈ ਗਈ ਬਾਨੀ ਨਭ ਭਈ ॥੧੧॥
gee gee baanee nabh bhee |11|

ਅੜਿਲ ॥
arril |

ਗਈ ਇਹ ਗਈ ਚਿਰ ਲੌ ਨਭ ਬਾਨੀ ਭਈ ॥
gee ih gee chir lau nabh baanee bhee |

ਪ੍ਰਜਾ ਸਹਿਤ ਤਿਨ ਭੂਪ ਯਹੈ ਜਿਯ ਮੈ ਠਈ ॥
prajaa sahit tin bhoop yahai jiy mai tthee |

ਰਾਨੀ ਸੁਰ ਪੁਰ ਗਈ ਭ੍ਰਾਤ ਕੋ ਸਾਥ ਲੈ ॥
raanee sur pur gee bhraat ko saath lai |

ਹੋ ਮੂਰਖ ਭੇਦ ਅਭੇਦ ਨ ਸਕਾ ਬਿਚਾਰਿ ਕੈ ॥੧੨॥
ho moorakh bhed abhed na sakaa bichaar kai |12|

ਚੌਪਈ ॥
chauapee |

ਮਿਲਿ ਸਭਹਿਨ ਇਹ ਭਾਤਿ ਉਚਾਰੀ ॥
mil sabhahin ih bhaat uchaaree |

ਗਈ ਸੁਰਗ ਨ੍ਰਿਪ ਨਾਰਿ ਤੁਮਾਰੀ ॥
gee surag nrip naar tumaaree |

ਤੁਮ ਚਿੰਤਾ ਚਿਤ ਮੈ ਨਹਿ ਕਰੋ ॥
tum chintaa chit mai neh karo |

ਸੁੰਦਰ ਸੁਘਰ ਅਵਰ ਤ੍ਰਿਯ ਬਰੋ ॥੧੩॥
sundar sughar avar triy baro |13|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੧॥੬੭੩੧॥ਅਫਜੂੰ॥
eit sree charitr pakhayaane triyaa charitre mantree bhoop sanbaade teen sau ikahatar charitr samaapatam sat subham sat |371|6731|afajoon|

ਚੌਪਈ ॥
chauapee |

ਸੁਨੁ ਰਾਜਾ ਇਕ ਅਵਰ ਪ੍ਰਸੰਗਾ ॥
sun raajaa ik avar prasangaa |

ਜਿਹ ਬਿਧਿ ਕਿਯਾ ਨਾਰਿ ਨ੍ਰਿਪ ਸੰਗਾ ॥
jih bidh kiyaa naar nrip sangaa |

ਜਲਜ ਸੈਨ ਇਕ ਭੂਮ ਭਨਿਜੈ ॥
jalaj sain ik bhoom bhanijai |

ਸੁਛਬਿ ਮਤੀ ਤਿਹ ਨਾਰਿ ਕਹਿਜੈ ॥੧॥
suchhab matee tih naar kahijai |1|

ਸੁਛਬਿਵਤੀ ਤਿਹ ਨਗਰ ਕਹੀਜਤ ॥
suchhabivatee tih nagar kaheejat |

ਅਮਰ ਪੁਰੀ ਪਟਤਰ ਤਿਹ ਦੀਜਤ ॥
amar puree pattatar tih deejat |

ਰਾਜਾ ਕੋ ਤ੍ਰਿਯ ਹੁਤੀ ਨ ਪ੍ਯਾਰੀ ॥
raajaa ko triy hutee na payaaree |

ਯਾ ਤੇ ਰਾਨੀ ਰਹਤ ਦੁਖਾਰੀ ॥੨॥
yaa te raanee rahat dukhaaree |2|

ਰਾਨੀ ਰੂਪ ਬੈਦ ਕੋ ਠਾਨਿ ॥
raanee roop baid ko tthaan |

ਰਾਜਾ ਕੇ ਘਰ ਕਿਯਾ ਪਯਾਨ ॥
raajaa ke ghar kiyaa payaan |

ਕਹਾ ਅਸਾਧ ਭਯਾ ਹੈ ਤੋਹਿ ॥
kahaa asaadh bhayaa hai tohi |

ਬੋਲਿ ਚਕਿਤਸਾ ਕੀਜੈ ਮੋਹਿ ॥੩॥
bol chakitasaa keejai mohi |3|

ਧਾਵਤ ਤੁਮੈ ਪਸੀਨੋ ਆਵਤ ॥
dhaavat tumai paseeno aavat |

ਰਵਿ ਦੇਖਤ ਦ੍ਰਿਗ ਧੁੰਧ ਜਨਾਵਤ ॥
rav dekhat drig dhundh janaavat |

ਰਾਜਾ ਬਾਤ ਸਤ੍ਯ ਕਰਿ ਮਾਨੀ ॥
raajaa baat satay kar maanee |

ਮੂੜ ਭੇਦ ਕੀ ਕ੍ਰਿਯਾ ਨ ਜਾਨੀ ॥੪॥
moorr bhed kee kriyaa na jaanee |4|

ਮੂਰਖ ਭੂਪ ਭੇਦ ਨਹਿ ਪਾਯੋ ॥
moorakh bhoop bhed neh paayo |

ਤ੍ਰਿਯ ਤੇ ਬੋਲਿ ਉਪਾਇ ਕਰਾਯੋ ॥
triy te bol upaae karaayo |

ਤਿਨ ਬਿਖ ਡਾਰਿ ਔਖਧੀ ਬੀਚਾ ॥
tin bikh ddaar aauakhadhee beechaa |

ਛਿਨ ਮਹਿ ਕਰੀ ਭੂਪ ਕੀ ਮੀਚਾ ॥੫॥
chhin meh karee bhoop kee meechaa |5|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੨॥੬੭੩੬॥ਅਫਜੂੰ॥
eit sree charitr pakhayaane triyaa charitre mantree bhoop sanbaade teen sau bahatar charitr samaapatam sat subham sat |372|6736|afajoon|

ਚੌਪਈ ॥
chauapee |

ਸਹਿਰ ਦੌਲਤਾਬਾਦ ਬਸਤ ਜਹ ॥
sahir daualataabaad basat jah |

ਬਿਕਟ ਸਿੰਘ ਇਕ ਭੂਪ ਹੁਤੋ ਤਹ ॥
bikatt singh ik bhoop huto tah |

ਭਾਨ ਮੰਜਰੀ ਤਾ ਕੀ ਦਾਰਾ ॥
bhaan manjaree taa kee daaraa |

ਜਿਹ ਸਮ ਕਰੀ ਨ ਪੁਨਿ ਕਰਤਾਰਾ ॥੧॥
jih sam karee na pun karataaraa |1|

ਭੀਮ ਸੈਨ ਇਕ ਤਹ ਥੋ ਸਾਹਾ ॥
bheem sain ik tah tho saahaa |

ਪ੍ਰਗਟ ਭਯੋ ਜਨੁ ਦੂਸਰ ਮਾਹਾ ॥
pragatt bhayo jan doosar maahaa |

ਸ੍ਰੀ ਅਫਤਾਬ ਦੇਇ ਤਿਹ ਨਾਰੀ ॥
sree afataab dee tih naaree |

ਕਨਕ ਅਵਟਿ ਸਾਚੇ ਜਨੁ ਢਾਰੀ ॥੨॥
kanak avatt saache jan dtaaree |2|

ਤਿਨ ਮਨ ਮੈ ਇਹ ਬਾਤ ਬਖਾਨੀ ॥
tin man mai ih baat bakhaanee |

ਕਿਹ ਬਿਧਿ ਕੈ ਹੂਜਿਯੈ ਭਵਾਨੀ ॥
kih bidh kai hoojiyai bhavaanee |

ਸੋਇ ਰਹੀ ਸਭ ਜਗਹਿ ਦਿਖਾਇ ॥
soe rahee sabh jageh dikhaae |

ਚਮਕਿ ਉਠੀ ਸੁਪਨੇ ਕਹ ਪਾਇ ॥੩॥
chamak utthee supane kah paae |3|

ਕਹਾ ਦਰਸ ਮੁਹਿ ਦਿਯਾ ਭਵਾਨੀ ॥
kahaa daras muhi diyaa bhavaanee |

ਸਭਹਿਨ ਸੌ ਭਾਖੀ ਇਮਿ ਬਾਨੀ ॥
sabhahin sau bhaakhee im baanee |

ਜਿਹ ਬਰਦਾਨ ਦੇਉ ਤਿਹ ਹੋਈ ॥
jih baradaan deo tih hoee |

ਯਾ ਮਹਿ ਪਰੈ ਫੇਰਿ ਨਹਿ ਕੋਈ ॥੪॥
yaa meh parai fer neh koee |4|

ਲੋਗ ਬਚਨ ਸੁਨਿ ਕਰਿ ਪਗ ਲਾਗੇ ॥
log bachan sun kar pag laage |

ਬਰੁ ਮਾਗਨ ਤਾ ਤੇ ਅਨੁਰਾਗੇ ॥
bar maagan taa te anuraage |

ਹ੍ਵੈ ਬੈਠੀ ਸਭਹਿਨ ਕੀ ਮਾਈ ॥
hvai baitthee sabhahin kee maaee |


Flag Counter