Sri Dasam Granth

Page - 1144


ਤੁਮ ਹੋ ਬੈਠ ਗਰਬ ਕਰਿ ਭਾਰੀ ॥
tum ho baitth garab kar bhaaree |

ਰਾਇ ਉਠਹੁ ਤਿਨ ਐਂਚ ਨਿਕਾਰਹੁ ॥
raae utthahu tin aainch nikaarahu |

ਸਾਚ ਝੂਠ ਮੁਰ ਬਚ ਨ ਬਿਚਾਰਹੁ ॥੧੦॥
saach jhootth mur bach na bichaarahu |10|

ਬੈਨ ਸੁਨਤ ਮੂਰਖ ਉਠਿ ਧਯੋ ॥
bain sunat moorakh utth dhayo |

ਭੇਦ ਅਭੇਦ ਨ ਪਾਵਤ ਭਯੋ ॥
bhed abhed na paavat bhayo |

ਤਜਿ ਬਿਲੰਬ ਅਬਿਲੰਬ ਸਿਧਾਰਿਯੋ ॥
taj bilanb abilanb sidhaariyo |

ਭਸਮ ਰਾਨਿਯਨ ਜਾਇ ਨਿਹਾਰਿਯੋ ॥੧੧॥
bhasam raaniyan jaae nihaariyo |11|

ਦੋਹਰਾ ॥
doharaa |

ਸਖਿਨ ਸਹਿਤ ਸਵਤੈ ਜਰੀ ਜਿਯਤ ਨ ਉਬਰੀ ਕਾਇ ॥
sakhin sahit savatai jaree jiyat na ubaree kaae |

ਯਾ ਕੌ ਭੇਦ ਅਭੇਦ ਜੋ ਨ੍ਰਿਪਤਿ ਜਤਾਵੈ ਕਾਇ ॥੧੨॥
yaa kau bhed abhed jo nripat jataavai kaae |12|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੦॥੪੪੭੩॥ਅਫਜੂੰ॥
eit sree charitr pakhayaane triyaa charitre mantree bhoop sanbaade doe sau chaalees charitr samaapatam sat subham sat |240|4473|afajoon|

ਚੌਪਈ ॥
chauapee |

ਕਿਲਮਾਖਨ ਇਕ ਦੇਸ ਨ੍ਰਿਪਤਿ ਬਰ ॥
kilamaakhan ik des nripat bar |

ਬਿਰਹ ਮੰਜਰੀ ਨਾਰਿ ਤਵਨ ਘਰ ॥
birah manjaree naar tavan ghar |

ਅਧਿਕ ਤਰੁਨਿ ਕੋ ਰੂਪ ਬਿਰਾਜੈ ॥
adhik tarun ko roop biraajai |

ਸੁਰੀ ਆਸੁਰਿਨ ਕੋ ਮਨ ਲਾਜੈ ॥੧॥
suree aasurin ko man laajai |1|

ਸੁਭਟ ਕੇਤੁ ਇਕ ਸੁਭਟ ਬਿਚਛਨ ॥
subhatt ket ik subhatt bichachhan |

ਜਾ ਕੇ ਬਨੇ ਬਤੀ ਸੌ ਲਛਨ ॥
jaa ke bane batee sau lachhan |

ਰੂਪ ਤਵਨ ਕੋ ਲਗਤ ਅਪਾਰਾ ॥
roop tavan ko lagat apaaraa |

ਰਵਿਨ ਲਯੋ ਜਨੁ ਕੋਟਿ ਉਜਿਯਾਰਾ ॥੨॥
ravin layo jan kott ujiyaaraa |2|

ਅੜਿਲ ॥
arril |

ਬਿਰਹ ਮੰਜਰੀ ਜਬ ਵਹੁ ਪੁਰਖ ਨਿਹਾਰਿਯੋ ॥
birah manjaree jab vahu purakh nihaariyo |

ਬਿਰਹ ਬਾਨ ਕਸਿ ਅੰਗ ਤਵਨ ਕੇ ਮਾਰਿਯੋ ॥
birah baan kas ang tavan ke maariyo |

ਬਿਰਹ ਬਿਕਲ ਹ੍ਵੈ ਬਾਲ ਗਿਰਤ ਭੀ ਭੂਮਿ ਪਰ ॥
birah bikal hvai baal girat bhee bhoom par |

ਹੋ ਜਨੁਕ ਸੁਭਟ ਰਨ ਮਾਹਿ ਪ੍ਰਹਾਰਿਯੋ ਬਾਨ ਕਰਿ ॥੩॥
ho januk subhatt ran maeh prahaariyo baan kar |3|

ਪਾਚਿਕ ਬੀਤੀ ਘਰੀ ਬਹੁਰਿ ਜਾਗ੍ਰਤ ਭਈ ॥
paachik beetee gharee bahur jaagrat bhee |

ਨੈਨਨ ਸੈਨ ਬੁਲਾਇ ਸਹਚਰੀ ਢਿਗ ਲਈ ॥
nainan sain bulaae sahacharee dtig lee |

ਤਾ ਕਹ ਚਿਤ ਕੀ ਬਾਤ ਕਹੀ ਸਮੁਝਾਇ ਕੈ ॥
taa kah chit kee baat kahee samujhaae kai |

ਹੋ ਤ੍ਯਾਗਹੁ ਹਮਰੀ ਆਸ ਕਿ ਮੀਤ ਮਿਲਾਇ ਦੈ ॥੪॥
ho tayaagahu hamaree aas ki meet milaae dai |4|

ਜੁ ਕਛੂ ਕੁਅਰਿ ਤਿਹ ਕਹਿਯੋ ਸਕਲ ਸਖਿ ਜਾਨਿਯੋ ॥
ju kachhoo kuar tih kahiyo sakal sakh jaaniyo |

ਤਿਹ ਤੇ ਕਿਯਾ ਪਯਾਨ ਤਹਾ ਪਗੁ ਠਾਨਿਯੋ ॥
tih te kiyaa payaan tahaa pag tthaaniyo |

ਬੈਠਿਯੋ ਜਹਾ ਪਿਯਰਵਾ ਸੇਜ ਡਸਾਇ ਕੈ ॥
baitthiyo jahaa piyaravaa sej ddasaae kai |

ਹੋ ਇਸਕ ਮੰਜਰੀ ਤਹੀ ਪਹੂੰਚੀ ਜਾਇ ਕੈ ॥੫॥
ho isak manjaree tahee pahoonchee jaae kai |5|

ਬੈਠਿਯੋ ਕਹਾ ਕੁਅਰ ਸੁ ਅਬੈ ਪਗੁ ਧਾਰਿਯੈ ॥
baitthiyo kahaa kuar su abai pag dhaariyai |

ਲੂਟਿ ਤਰੁਨਿ ਮਨ ਲੀਨੋ ਕਹਾ ਨਿਹਾਰਿਯੈ ॥
loott tarun man leeno kahaa nihaariyai |

ਕਾਮ ਤਪਤ ਤਾ ਕੀ ਚਲਿ ਸਕਲ ਮਿਟਾਇਯੈ ॥
kaam tapat taa kee chal sakal mittaaeiyai |

ਹੌ ਕਹਿਯੋ ਮਾਨਿ ਜਿਨਿ ਜੋਬਨ ਬ੍ਰਿਥਾ ਬਿਤਾਇਯੈ ॥੬॥
hau kahiyo maan jin joban brithaa bitaaeiyai |6|

ਬੇਗਿ ਚਲੋ ਉਠਿ ਤਹਾ ਨ ਰਹੋ ਲਜਾਇ ਕੈ ॥
beg chalo utth tahaa na raho lajaae kai |

ਬਿਰਹ ਤਪਤ ਤਾ ਕੀ ਕਹ ਦੇਹੁ ਬੁਝਾਇ ਕੈ ॥
birah tapat taa kee kah dehu bujhaae kai |

ਰੂਪ ਭਯੋ ਤੌ ਕਹਾ ਐਠ ਨ ਪ੍ਰਮਾਨਿਯੈ ॥
roop bhayo tau kahaa aaitth na pramaaniyai |

ਹੋ ਧਨ ਜੋਬਨ ਦਿਨ ਚਾਰਿ ਪਾਹੁਨੋ ਜਾਨਿਯੈ ॥੭॥
ho dhan joban din chaar paahuno jaaniyai |7|

ਯਾ ਜੋਬਨ ਕੌ ਪਾਇ ਅਧਿਕ ਅਬਲਨ ਕੌ ਭਜਿਯੈ ॥
yaa joban kau paae adhik abalan kau bhajiyai |

ਯਾ ਜੋਬਨ ਕੌ ਪਾਇ ਜਗਤ ਕੇ ਸੁਖਨ ਨ ਤਜਿਯੈ ॥
yaa joban kau paae jagat ke sukhan na tajiyai |

ਜਬ ਪਿਯ ਹ੍ਵੈ ਹੌ ਬਿਰਧ ਕਹਾ ਤੁਮ ਲੇਹੁਗੇ ॥
jab piy hvai hau biradh kahaa tum lehuge |

ਹੋ ਬਿਰਹ ਉਸਾਸਨ ਸਾਥ ਸਜਨ ਜਿਯ ਦੇਹੁਗੇ ॥੮॥
ho birah usaasan saath sajan jiy dehuge |8|

ਯਾ ਜੋਬਨ ਕੌ ਪਾਇ ਜਗਤ ਸੁਖ ਮਾਨਿਯੈ ॥
yaa joban kau paae jagat sukh maaniyai |

ਯਾ ਜੋਬਨ ਕਹ ਪਾਇ ਪਰਮ ਰਸ ਠਾਨਿਯੈ ॥
yaa joban kah paae param ras tthaaniyai |

ਯਾ ਜੋਬਨ ਕਹ ਪਾਇ ਨੇਹ ਜਗ ਕੀਜਿਯੈ ॥
yaa joban kah paae neh jag keejiyai |


Flag Counter