ਅਤੇ ਤੁਸੀਂ ਇਥੇ ਹੈਂਕੜ ਨਾਲ ਡਟੇ ਬੈਠੇ ਹੋ।
ਹੇ ਰਾਜਨ! ਉਠੋ ਅਤੇ ਉਨ੍ਹਾਂ ਨੂੰ ਖਿਚ ਕੇ ਬਾਹਿਰ ਕਢੋ।
(ਮੈਂ) ਸੱਚ (ਕਹਿੰਦੀ ਹਾਂ) ਮੇਰੇ ਬੋਲਾਂ ਨੂੰ ਝੂਠ ਨਾ ਸਮਝੋ ॥੧੦॥
(ਰਾਣੀ ਦੇ) ਬੋਲ ਸੁਣ ਕੇ (ਉਹ) ਮੂਰਖ ਉਠ ਕੇ ਦੌੜ ਪਿਆ
ਅਤੇ ਭੇਦ ਅਭੇਦ ਕੁਝ ਨਾ ਪਾ ਸਕਿਆ।
ਦੇਰੀ ਨੂੰ ਤਿਆਗ ਕੇ ਬਿਨਾ ਢਿਲ ਕੀਤੇ ਚਲਾ ਗਿਆ
ਅਤੇ ਰਾਣੀਆਂ ਦੀ ਭਸਮ ਨੂੰ ਜਾ ਵੇਖਿਆ ॥੧੧॥
ਦੋਹਰਾ:
ਸਖੀਆਂ ਸਮੇਤ (ਸਾਰੀਆਂ) ਸੌਂਕਣਾਂ ਸੜ ਗਈਆਂ, ਕੋਈ ਵੀ ਜੀਉਂਦੀ ਨਾ ਬਚੀ।
ਇਸ (ਘਟਨਾ) ਦੇ (ਅਸਲ) ਭੇਦ ਅਭੇਦ ਨੂੰ ਭਲਾ ਰਾਜੇ ਨੂੰ ਜਾ ਕੇ ਕੌਣ ਦਸੇ ॥੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੦॥੪੪੭੩॥ ਚਲਦਾ॥
ਚੌਪਈ:
ਕਿਲਮਾਖ (ਤਾਤਾਰ) ਦੇਸ਼ ਦਾ ਇਕ ਉਤਮ ਰਾਜਾ ਸੀ।
ਉਸ ਦੇ ਘਰ ਬਿਰਹ ਮੰਜਰੀ ਨਾਂ ਦੀ ਇਸਤਰੀ ਸੀ।
ਉਸ ਇਸਤਰੀ ਦਾ ਬਹੁਤ ਸੁੰਦਰ ਰੂਪ ਸੀ
(ਜਿਸ ਨੂੰ ਵੇਖ ਕੇ) ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਮਨ ਵਿਚ ਸ਼ਰਮਾਉਂਦੀਆਂ ਸਨ ॥੧॥
ਸੁਭਟ ਕੇਤੁ ਨਾਂ ਦਾ ਇਕ ਸੂਝਵਾਨ ਸੂਰਮਾ ਸੀ।
ਉਸ ਵਿਚ ਬੱਤੀ ਸੌ ਸ਼ੁਭ ਗੁਣ ਸਨ।
ਉਸ ਦਾ ਸਰੂਪ ਅਪਰ ਅਪਾਰ ਲਗਦਾ ਸੀ,
ਮਾਨੋ ਸੂਰਜ ਨੇ ਉਸ ਤੋਂ ਬਹੁਤ ਅਧਿਕ ਰੌਸ਼ਨੀ ਲਈ ਹੋਵੇ ॥੨॥
ਅੜਿਲ:
ਜਦ ਬਿਰਹ ਮੰਜਰੀ ਨੇ ਉਸ ਪੁਰਸ਼ ਨੂੰ ਵੇਖਿਆ
ਤਾਂ ਬਿਰਹ ਨੇ (ਮਾਨੋ) ਉਸ ਦੇ ਸ਼ਰੀਰ ਵਿਚ ਕਸ ਕੇ ਬਾਣ ਮਾਰ ਦਿੱਤਾ ਹੋਵੇ।
ਬਿਰਹ ਨਾਲ ਵਿਆਕੁਲ ਹੋ ਕੇ ਇਸਤਰੀ ਧਰਤੀ ਉਤੇ ਡਿਗ ਪਈ। (ਇੰਜ ਲਗਦਾ ਸੀ)
ਮਾਨੋ ਰਣ-ਭੂਮੀ ਵਿਚ ਕੋਈ ਸੂਰਮਾ ਬਾਣ ਲਗਣ ਨਾਲ ਡਿਗ ਪਿਆ ਹੋਵੇ ॥੩॥
ਪੰਜ ਕੁ ਘੜੀਆਂ ਬੀਤਣ ਉਪਰੰਤ (ਉਹ) ਹੋਸ਼ ਵਿਚ ਆਈ
ਅਤੇ ਅੱਖ ਦੇ ਇਸ਼ਾਰੇ ਨਾਲ ਸਖੀ ਨੂੰ ਆਪਣੇ ਕੋਲ ਬੁਲਾ ਲਿਆ।
ਉਸ ਨੂੰ ਮਨ ਦੀ ਗੱਲ ਸਮਝਾ ਕੇ ਕਹਿ ਦਿੱਤੀ ਕਿ
ਜਾਂ ਤਾਂ (ਮੈਨੂੰ) ਮਿਤਰ ਮਿਲਾ ਦੇ ਜਾਂ ਮੇਰੀ (ਜੀਉਣ ਦੀ) ਆਸ ਛਡ ਦੇ ॥੪॥
ਜੋ ਕੁਝ ਕੁੰਵਰੀ ਨੇ ਉਸ ਨੂੰ ਕਿਹਾ, ਉਹ ਸਾਰਾ ਸਖੀ ਨੇ ਸਮਝ ਲਿਆ।
(ਸਖੀ) ਉਥੋਂ ਚਲ ਕੇ ਉਥੇ ਪਹੁੰਚ ਗਈ
ਜਿਥੇ ਪਿਆਰਾ ਸੇਜ ਵਿਛਵਾ ਕੇ ਬੈਠਾ ਸੀ।
ਇਸ਼ਕ ਮੰਜਰੀ ਵੀ ਉਥੇ ਜਾ ਪਹੁੰਚੀ ॥੫॥
ਹੇ ਕੁੰਵਰ ਜੀ! ਇਥੇ ਬੈਠੇ ਕੀ ਕਰ ਰਹੇ ਹੋ, ਹੁਣੇ ਉਥੇ ਚਲੋ
ਜਿਥੇ ਤੁਸੀਂ (ਇਕ) ਇਸਤਰੀ ਦਾ ਮਨ ਲੁਟ ਲਿਆ ਹੈ। (ਹੁਣ) ਕੀ ਵੇਖਦੇ ਹੋ।
ਜਾ ਕੇ ਉਸ ਦੀ ਸਾਰੀ ਕਾਮ ਅਗਨੀ ਨੂੰ ਬੁਝਾਓ।
ਮੇਰਾ ਕਿਹਾ ਮੰਨੋ ਅਤੇ ਜੋਬਨ ਨੂੰ ਵਿਅਰਥ ਵਿਚ ਨਾ ਬੀਤਣ ਦਿਓ ॥੬॥
ਜਲਦੀ ਉਠ ਕੇ ਉਥੇ ਚਲੋ ਅਤੇ ਸੰਕੋਚ ਨਾ ਕਰੋ।
ਉਸ ਦੀ ਬਿਰਹੋਂ ਨਾਲ ਤਪਦੀ ਦੇਹ ਨੂੰ ਸ਼ਾਂਤ ਕਰੋ।
ਰੂਪ ਮਿਲ ਗਿਆ ਤਾਂ ਕੀ ਹੋਇਆ, (ਵਿਅਰਥ ਵਿਚ) ਐਂਠਣਾ ਨਹੀਂ ਚਾਹੀਦਾ
ਕਿਉਂਕਿ ਧਨ ਅਤੇ ਜੋਬਨ ਚਾਰ ਦਿਨਾਂ ਦੇ ਪ੍ਰਾਹੁਣੇ ਸਮਝਣੇ ਚਾਹੀਦੇ ਹਨ ॥੭॥
ਇਸ ਜੋਬਨ ਨੂੰ ਪ੍ਰਾਪਤ ਕਰ ਕੇ ਬਹੁਤ ਸਾਰੀਆਂ ਇਸਤਰੀਆਂ ਨਾਲ ਭੋਗ ਕਰੋ।
ਇਸ ਜੋਬਨ ਨੂੰ ਪ੍ਰਾਪਤ ਕਰ ਕੇ ਜਗਤ ਦੇ ਸੁਖ ਨੂੰ ਨਾ ਛਡੋ।
ਹੇ ਪਿਆਰੇ! ਜਦ ਬਿਰਧ ਹੋ ਜਾਓਗੇ, ਤਾਂ ਕੀ ਪ੍ਰਾਪਤ ਕਰੋਗੇ।
ਹੇ ਸੱਜਣ! ਬਿਰਹੋਂ ਦੇ ਹਾਹੁਕਿਆਂ ਨਾਲ ਜੀਵਨ ਖ਼ਤਮ ਕਰ ਦਿਓਗੇ ॥੮॥
ਇਸ ਜੋਬਨ ਨੂੰ ਪ੍ਰਾਪਤ ਕਰ ਕੇ ਜਗਤ ਦਾ ਸੁਖ ਮਾਣੋ।
ਇਸ ਜੋਬਨ ਨੂੰ ਪ੍ਰਾਪਤ ਕਰ ਕੇ ਪਰਮ ਰਸ ਨੂੰ ਪ੍ਰਾਪਤ ਕਰੋ।
ਇਸ ਜੋਬਨ ਨੂੰ ਪ੍ਰਾਪਤ ਕਰ ਕੇ ਜਗਤ ਵਿਚ ਪ੍ਰੇਮ ਕਰੋ।