ਸ਼੍ਰੀ ਦਸਮ ਗ੍ਰੰਥ

ਅੰਗ - 652


ਪਰਮ ਪੁਰਖ ਪੂਰੋ ਬਡਭਾਗੀ ॥

(ਉਹ) ਪਰਮ ਪੁਰਖ ਅਤੇ ਪੂਰਾ ਵਡਭਾਗੀ ਹੈ

ਮਹਾ ਮੁਨੀ ਹਰਿ ਕੇ ਰਸ ਪਾਗੀ ॥

ਅਤੇ (ਉਹ) ਮਹਾ ਮੁਨੀ ਹਰਿ ਦੇ ਰਸ ਵਿਚ (ਪੂਰੀ ਤਰ੍ਹਾਂ) ਭਿਜਿਆ ਹੋਇਆ ਹੈ।

ਬ੍ਰਹਮ ਭਗਤ ਖਟ ਗੁਨ ਰਸ ਲੀਨਾ ॥

(ਉਹ) ਬ੍ਰਹਮ ਦੀ ਭਗਤੀ ਦੇ ਰਸ ਅਤੇ ਛੇ ਗੁਣਾਂ ਵਿਚ ਲੀਨ ਹੋ ਚੁਕਾ ਹੈ

ਏਕ ਨਾਮ ਕੇ ਰਸ ਸਉ ਭੀਨਾ ॥੨੦੬॥

ਅਤੇ ਇਕ ਨਾਮ ਦੇ ਰਸ ਵਿਚ ਭਿਜਿਆ ਹੋਇਆ ਹੈ ॥੨੦੬॥

ਉਜਲ ਗਾਤ ਮਹਾ ਮੁਨਿ ਸੋਹੈ ॥

(ਉਸ) ਮਹਾਮੁਨੀ ਦਾ ਸਫ਼ੈਦ ਸ਼ਰੀਰ ਸੋਭ ਰਿਹਾ ਸੀ

ਸੁਰ ਨਰ ਮੁਨਿ ਸਭ ਕੋ ਮਨ ਮੋਹੈ ॥

ਜੋ ਦੇਵਤਿਆਂ, ਮਨੁੱਖਾਂ ਅਤੇ ਮੁਨੀਆਂ ਸਭ ਦੇ ਮਨ ਨੂੰ ਮੋਹ ਰਿਹਾ ਸੀ।

ਜਹ ਜਹ ਜਾਇ ਦਤ ਸੁਭ ਕਰਮਾ ॥

ਜਿਸ ਜਿਸ ਥਾਂ ਤੇ ਸ਼ੁਭ ਕਰਮਾਂ ਵਾਲਾ ਦੱਤ ਗਿਆ,

ਤਹ ਤਹ ਹੋਤ ਸਭੈ ਨਿਹਕਰਮਾ ॥੨੦੭॥

ਉਥੇ ਉਥੇ ਸਾਰੇ ਨਿਸ਼ਕਰਮ (ਕਰਮਾਂ ਦੇ ਬੰਧਨ ਤੋਂ ਮੁਕਤ) ਹੋ ਗਏ ॥੨੦੭॥

ਭਰਮ ਮੋਹ ਤਿਹ ਦੇਖਤ ਭਾਗੈ ॥

ਉਸ ਨੂੰ ਵੇਖ ਕੇ ਭਰਮ ਅਤੇ ਮੋਹ ਭਜ ਜਾਂਦੇ ਹਨ।

ਰਾਮ ਭਗਤਿ ਸਭ ਹੀ ਉਠਿ ਲਾਗੈ ॥

ਸਾਰੇ ਉਠ ਕੇ ਰਾਮ ਭਗਤੀ ਵਿਚ ਲਗ ਜਾਂਦੇ ਹਨ।

ਪਾਪ ਤਾਪ ਸਭ ਦੂਰ ਪਰਾਈ ॥

ਸਭ ਪਾਪ ਅਤੇ ਤਾਪ ਦੂਰ ਭਜ ਜਾਂਦੇ ਹਨ।

ਨਿਸਿ ਦਿਨ ਰਹੈ ਏਕ ਲਿਵ ਲਾਈ ॥੨੦੮॥

ਰਾਤ ਦਿਨ (ਨਾਮ ਸਿਮਰਨ ਵਿਚ) ਲਿਵ ਲਗਾਈ ਰਖਦੇ ਹਨ ॥੨੦੮॥

ਕਾਛਨ ਏਕ ਤਹਾ ਮਿਲ ਗਈ ॥

ਉਥੇ (ਉਸ ਨੂੰ) ਇਕ ਕਾਛਨ (ਕੱਛ ਦੇਸ ਦੀ ਅਰਾਇਨ) ਮਿਲ ਗਈ

ਸੋਆ ਚੂਕ ਪੁਕਾਰਤ ਭਈ ॥

ਜੋ 'ਸੌਣ ਵਾਲਾ ਚੁਕ ਗਿਆ' (ਜੋ ਕਿਸਾਨ ਸੌਂ ਗਿਆ,

ਭਾਵ ਯਾਹਿ ਮਨ ਮਾਹਿ ਨਿਹਾਰਾ ॥

ਉਹ ਦਾ ਖੇਤ ਨਸ਼ਟ ਹੋ ਗਿਆ) ਦਾ ਹੋਕਾ ਦੇ ਰਹੀ ਸੀ।

ਦਸਵੋ ਗੁਰੂ ਤਾਹਿ ਬੀਚਾਰਾ ॥੨੦੯॥

ਇਸ ਭਾਵ ਨੂੰ ਮੁਨੀ ਨੇ ਮਨ ਵਿਚ ਵਿਚਾਰਿਆ ਅਤੇ ਉਸ ਨੂੰ ਦਸਵਾਂ ਗੁਰੂ ਧਾਰਨ ਕੀਤਾ ॥੨੦੯॥

ਜੋ ਸੋਵੈ ਸੋ ਮੂਲੁ ਗਵਾਵੈ ॥

ਜੋ ਸੌਵੇਂਗਾ, (ਉਹ) ਮੂਲ ਨੂੰ ਗੰਵਾ ਲਵੇਗਾ।

ਜੋ ਜਾਗੈ ਹਰਿ ਹ੍ਰਿਦੈ ਬਸਾਵੈ ॥

ਜੋ ਜਾਗਦਾ ਰਹੇਗਾ, (ਉਹ) ਹਰਿ ਨੂੰ ਹਿਰਦੇ ਵਿਚ ਵਸਾ ਲਵੇਗਾ।

ਸਤਿ ਬੋਲਿ ਯਾ ਕੀ ਹਮ ਮਾਨੀ ॥

ਅਸਾਂ ਇਸ ਦੀ ਬੋਲੀ ਸੱਚੀ ਮਨ ਲਈ ਹੈ।

ਜੋਗ ਧਿਆਨ ਜਾਗੈ ਤੇ ਜਾਨੀ ॥੨੧੦॥

ਜੋ ਯੋਗ ਦੇ ਧਿਆਨ ਵਿਚ ਲਗੇ ਹੋਏ ਹਨ, ਉਹੀ ਇਸ (ਗੱਲ) ਨੂੰ ਜਾਣ ਸਕਦੇ ਹਨ ॥੨੧੦॥

ਇਤਿ ਕਾਛਨ ਗੁਰੂ ਦਸਵੋ ਸਮਾਪਤੰ ॥੧੦॥

ਇਥੇ 'ਕਾਛਨ' ਦਸਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੧੦॥

ਅਥ ਸੁਰਥ ਯਾਰਮੋ ਗੁਰੂ ਕਥਨੰ ॥

ਹੁਣ ਸੁਰਥ ਯਾਰ੍ਹਵੇਂ ਗੁਰੂ ਦਾ ਕਥਨ

ਚੌਪਈ ॥

ਚੌਪਈ:

ਆਗੇ ਦਤ ਦੇਵ ਤਬ ਚਲਾ ॥

ਦੱਤ ਦੇਵ ਤਦ ਅਗੇ ਚਲ ਪਿਆ

ਸਾਧੇ ਸਰਬ ਜੋਗ ਕੀ ਕਲਾ ॥

(ਜਿਸ ਨੇ) ਯੋਗ ਦੀ ਸਾਰੀ ਕਲਾ ਨੂੰ ਸਾਧਿਆ ਹੋਇਆ ਸੀ।

ਅਮਿਤ ਤੇਜ ਅਰੁ ਉਜਲ ਪ੍ਰਭਾਉ ॥

(ਉਸ ਦਾ) ਅਮਿਤ ਤੇਜ ਅਤੇ ਉਜਲਾ ਪ੍ਰਭਾਵ ਸੀ,

ਜਾਨੁਕ ਬਨਾ ਦੂਸਰ ਹਰਿ ਰਾਉ ॥੨੧੧॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੂਜਾ ਹਰਿ ਰਾਜਾ ਬਣਿਆ ਹੋਇਆ ਹੋਵੇ ॥੨੧੧॥

ਸਭ ਹੀ ਕਲਾ ਜੋਗ ਕੀ ਸਾਧੀ ॥

(ਜਿਸ ਨੇ) ਯੋਗ ਦੀ ਸਾਰੀ ਕਲਾ ਸਾਧੀ ਹੋਈ ਹੈ,

ਮਹਾ ਸਿਧਿ ਮੋਨੀ ਮਨਿ ਲਾਧੀ ॥

(ਉਸ) ਸ਼ਿਰੋਮਣੀ ਮੋਨੀ (ਦੱਤ) ਨੇ ਮਨ ਵਿਚੋਂ ਹੀ ਸਿੱਧੀ ਨੂੰ ਪ੍ਰਾਪਤ ਕਰ ਲਿਆ ਹੈ।

ਅਧਿਕ ਤੇਜ ਅਰੁ ਅਧਿਕ ਪ੍ਰਭਾਵਾ ॥

(ਉਸ ਦਾ) ਬਹੁਤ ਅਧਿਕ ਤੇਜ ਅਤੇ ਪ੍ਰਭਾਵ ਹੈ,

ਜਾ ਲਖਿ ਇੰਦ੍ਰਾਸਨ ਥਹਰਾਵਾ ॥੨੧੨॥

ਜਿਸ ਨੂੰ ਵੇਖ ਕੇ ਇੰਦਰ ਦਾ ਆਸਣ ਡੋਲ ਗਿਆ ਹੈ ॥੨੧੨॥

ਮਧੁਭਾਰ ਛੰਦ ॥ ਤ੍ਵਪ੍ਰਸਾਦਿ ॥

ਮਧਭਾਰ ਛੰਦ: ਤੇਰੀ ਕ੍ਰਿਪਾ ਨਾਲ:

ਮੁਨਿ ਮਨਿ ਉਦਾਰ ॥

ਉਦਾਰ ਮਨ ਵਾਲਾ ਮੁਨੀ

ਗੁਨ ਗਨ ਅਪਾਰ ॥

(ਜਿਸ ਵਿਚ) ਅਪਾਰ ਗੁਣ-ਸਮੂਹ ਹਨ,

ਹਰਿ ਭਗਤਿ ਲੀਨ ॥

ਹਰਿ ਭਗਤੀ ਵਿਚ ਲੀਨ

ਹਰਿ ਕੋ ਅਧੀਨ ॥੨੧੩॥

ਅਤੇ ਹਰਿ ਦੇ ਅਧੀਨ ਹੈ ॥੨੧੩॥

ਤਜਿ ਰਾਜ ਭੋਗ ॥

ਰਾਜ ਭੋਗ ਨੂੰ ਛਡ ਕੇ,

ਸੰਨ੍ਯਾਸ ਜੋਗ ॥

ਸੰਨਿਆਸ ਯੋਗ (ਲੈ ਕੇ)

ਸੰਨ੍ਯਾਸ ਰਾਇ ॥

ਅਤੇ ਸੰਨਿਆਸ ਰਾਜ ਬਣ ਕੇ

ਹਰਿ ਭਗਤ ਭਾਇ ॥੨੧੪॥

ਹਰਿ ਭਗਤੀ ਨਾਲ ਪ੍ਰੇਮ ਪਾ ਲਿਆ ਹੈ ॥੨੧੪॥

ਮੁਖ ਛਬਿ ਅਪਾਰ ॥

(ਉਸ ਦੇ) ਮੁਖ ਉਤੇ ਅਪਾਰ ਛਬੀ ਹੈ,

ਪੂਰਣ ਵਤਾਰ ॥

(ਮਾਨੋ ਹਰਿ ਦਾ) ਪੂਰਨ ਅਵਤਾਰ ਹੋਵੇ।

ਖੜਗੰ ਅਸੇਖ ॥

(ਉਹ) ਖੜਗ ਵਾਂਗ ਪੂਰੀ ਤਰ੍ਹਾਂ (ਕੁਸ਼ਾਂਗ੍ਰ ਬੁੱਧੀ ਵਾਲਾ)

ਬਿਦਿਆ ਬਿਸੇਖ ॥੨੧੫॥

ਅਤੇ ਵਿਸ਼ੇਸ਼ ਵਿਦਿਆ ਨੂੰ ਜਾਣਨ ਵਾਲਾ ਹੈ ॥੨੧੫॥

ਸੁੰਦਰ ਸਰੂਪ ॥

ਉਸ ਦਾ ਸਰੂਪ ਸੁੰਦਰ ਹੈ,

ਮਹਿਮਾ ਅਨੂਪ ॥

ਮਹਿਮਾ ਉਪਮਾ ਤੋਂ ਰਹਿਤ ਹੈ,

ਆਭਾ ਅਪਾਰ ॥

ਅਪਾਰ ਆਭਾ ਵਾਲਾ ਹੈ,

ਮੁਨਿ ਮਨਿ ਉਦਾਰ ॥੨੧੬॥

(ਦੱਤ) ਮੁਨੀ ਉਦਾਰ ਮਨ ਵਾਲਾ ਹੈ ॥੨੧੬॥


Flag Counter