ਸ਼੍ਰੀ ਦਸਮ ਗ੍ਰੰਥ

ਅੰਗ - 663


ਸਬ ਸਿੰਘ ਮ੍ਰਿਗੀਪਤਿ ਘਾਇ ਖਗੰ ॥੩੪੪॥

ਸ਼ੇਰ, ਕਾਲੇ ਹਿਰਨ ('ਮ੍ਰਿਗੀਪਤਿ') ਅਤੇ ਸਭ ਤਰ੍ਹਾਂ ਦੇ ਪੰਛੀਆਂ ਦਾ ਸ਼ਿਕਾਰ ਕੀਤਾ ਹੋਇਆ ਹੈ ॥੩੪੪॥

ਚਤੁਰੰ ਲਏ ਨ੍ਰਿਪ ਸੰਗਿ ਘਨੀ ॥

ਰਾਜੇ ਨੇ ਆਪਣੇ ਨਾਲ ਬਹੁਤ ਸਾਰੀ ਚਤੁਰੰਗਨੀ ਸੈਨਾ ਲਈ ਹੋਈ ਹੈ।

ਥਹਰੰਤ ਧੁਜਾ ਚਮਕੰਤ ਅਨੀ ॥

ਝੰਡੇ ਝੁਲ ਰਹੇ ਹਨ ਅਤੇ ਤਿਖੀਆਂ ਤਲਵਾਰਾਂ ਚਮਕ ਰਹੀਆਂ ਹਨ (ਜਾਂ ਝੰਡਿਆਂ ਉਤੇ ਲਗੀਆਂ ਨੋਕਾਂ ਚਮਕ ਰਹੀਆਂ ਹਨ)।

ਬਹੁ ਭੂਖਨ ਚੀਰ ਜਰਾਵ ਜਰੀ ॥

ਬਹੁਤ ਤਰ੍ਹਾਂ ਦੇ ਜ਼ੇਵਰ, ਜ਼ਰੀ ਦੇ ਜੜ੍ਹੇ ਹੋਏ ਬਸਤ੍ਰ (ਦਮਕ ਰਹੇ ਹਨ)

ਤ੍ਰਿਦਸਾਲਯ ਕੀ ਜਨੁ ਕ੍ਰਾਤਿ ਹਰੀ ॥੩੪੫॥

ਮਾਨੋ ਦੇਵਤਿਆਂ ('ਤ੍ਰਿਦਸ') ਦੇ ਘਰ (ਸਵਰਗ) ਦੀ ਕਾਂਤੀ ਹਰ ਲਈ ਹੋਵੇ ॥੩੪੫॥

ਤਹ ਬੈਠ ਹੁਤੋ ਇਕ ਬਾਣਗਰੰ ॥

ਉਥੇ ਇਕ ਤੀਰ ਬਣਾਉਣ ਵਾਲਾ ('ਬਾਣਗਰ') ਬੈਠਾ ਹੋਇਆ ਸੀ।

ਬਿਨੁ ਪ੍ਰਾਣ ਕਿਧੌ ਨਹੀ ਬੈਨੁਚਰੰ ॥

(ਉਹ) ਪ੍ਰਾਣਾਂ ਤੋਂ ਬਿਨਾ ਲਗਦਾ ਸੀ, ਜਾਂ ਬੋਲਦਾ ਨਹੀਂ ਸੀ।

ਤਹ ਬਾਜਤ ਬਾਜ ਮ੍ਰਿਦੰਗ ਗਣੰ ॥

ਉਥੇ ਬਹੁਤ ਸਾਰੇ ਵਾਜਿਆਂ ਦੇ ਵਜਣ ਨਾਲ ਧੁੰਨ ਹੋ ਰਹੀ ਸੀ

ਡਫ ਢੋਲਕ ਝਾਝ ਮੁਚੰਗ ਭਣੰ ॥੩੪੬॥

ਡਫ, ਢੋਲ, ਝਾਂਝ, ਮੁਚੰਗ, ਮ੍ਰਿਦੰਗ ਆਦਿ ॥੩੪੬॥

ਦਲ ਨਾਥ ਲਏ ਬਹੁ ਸੰਗਿ ਦਲੰ ॥

ਸੈਨਾ ਵਾਲਾ ਰਾਜਾ ਬਹੁਤ ਸਾਰੀ ਫੌਜ ਲੈ ਕੇ (ਉਥੋਂ ਲੰਘ ਰਿਹਾ ਸੀ)

ਜਲ ਬਾਰਿਧ ਜਾਨੁ ਪ੍ਰਲੈ ਉਛਲੰ ॥

ਮਾਨੋ ਪਰਲੋ ਦਾ ਸਮੁੰਦਰ ਹੀ ਉਛਲਿਆ ਹੋਵੇ।

ਹਯ ਹਿੰਸਤ ਚਿੰਸਤ ਗੂੜ ਗਜੰ ॥

ਘੋੜੇ ਹਿਣਕਦੇ ਸਨ ਅਤੇ ਹਾਥੀ ਚਿੰਘਾੜਦੇ ਸਨ।

ਗਲ ਗਜਤ ਲਜਤ ਸੁੰਡ ਲਜੰ ॥੩੪੭॥

ਗਲਾਂ ਵਿਚ ਪਏ ਹੋਏ (ਟਲ) ਗਜਦੇ ਸਨ ਜਿਸ (ਦੀ ਗਰਜ ਨਾਲ) ਸੁੰਡ ਵਾਲੇ (ਹਾਥੀ ਖੁਦ) ਵੀ ਸ਼ਰਮਾਂਦੇ ਸਨ ॥੩੪੭॥

ਦ੍ਰੁਮ ਢਾਹਤ ਗਾਹਤ ਗੂੜ ਦਲੰ ॥

ਵੱਡੇ ਹਾਥੀ ਦਲ ਦਰਖ਼ਤਾਂ ਨੂੰ ਢਾਈ ਅਤੇ ਗਾਹੀ ਜਾ ਰਹੇ ਸਨ

ਕਰ ਖੀਚਤ ਸੀਚਤ ਧਾਰ ਜਲੰ ॥

ਅਤੇ ਜਲ-ਧਾਰਾਵਾਂ ਤੋਂ ਪਾਣੀ ਖਿਚਦੇ ਅਤੇ ਰਾਹ ਉਤੇ ਛਿੜਕੀ ਜਾ ਰਹੇ ਸਨ।

ਸੁਖ ਪਾਵਤ ਧਾਵਤ ਪੇਖਿ ਪ੍ਰਭੈ ॥

ਰਾਜੇ ਦੀ ਚਮਕ ਦਮਕ ਨੂੰ ਵੇਖਣ ਲਈ (ਲੋਕੀਂ) ਭਜੀ ਆ ਰਹੇ ਸਨ ਅਤੇ ਸੁਖ ਪ੍ਰਾਪਤ ਕਰ ਰਹੇ ਸਨ।

ਅਵਲੋਕਿ ਬਿਮੋਹਤ ਰਾਜ ਸੁਭੈ ॥੩੪੮॥

ਰਾਜੇ ਦੀ ਸ਼ੋਭਾ ਨੂੰ ਵੇਖ ਕੇ (ਪ੍ਰਜਾ) ਮੋਹਿਤ ਹੋ ਰਹੀ ਸੀ ॥੩੪੮॥

ਚਪਿ ਡਾਰਤ ਚਾਚਰ ਭਾਨੁ ਸੂਅੰ ॥

(ਲੋਕੀਂ) ਸੂਰਜ ਦੀਆਂ ਕਿਰਨਾਂ (ਵਾਂਗ ਸੁਸ਼ੋਭਿਤ ਰਾਜੇ ਉਤੇ) ਪ੍ਰਸੰਨ ਹੋ ਕੇ ਹੋਲੀ ਵਾਂਗ ਰੰਗ ਸੁਟ ਰਹੇ ਸਨ

ਸੁਖ ਪਾਵਤ ਦੇਖ ਨਰੇਸ ਭੂਅੰ ॥

ਅਤੇ ਧਰਤੀ ਦੇ ਰਾਜੇ ਨੂੰ ਵੇਖ ਕੇ ਸੁਖ ਪ੍ਰਾਪਤ ਕਰ ਰਹੇ ਸਨ।

ਗਲ ਗਜਤ ਢੋਲ ਮ੍ਰਿਦੰਗ ਸੁਰੰ ॥

(ਹਾਥੀਆਂ ਦੇ) ਗਲਾਂ ਦੇ ਟਲ, ਢੋਲ ਅਤੇ ਮ੍ਰਿਦੰਗ ਦੀ ਸੁਰ ਨਾਲ ਗਜ ਰਹੇ ਸਨ

ਬਹੁ ਬਾਜਤ ਨਾਦ ਨਯੰ ਮੁਰਜੰ ॥੩੪੯॥

ਅਤੇ ਬਹੁਤ ਸਾਰੇ ਸੰਖ, ਸ਼ਹਨਾਈਆਂ ਅਤੇ ਤੁਰਮ ਵਜ ਰਹੇ ਸਨ ॥੩੪੯॥

ਕਲਿ ਕਿੰਕਣਿ ਭੂਖਤ ਅੰਗਿ ਬਰੰ ॥

ਸੁੰਦਰ ਤੜਾਗੀਆਂ (ਵਜਦੀਆਂ) ਸਨ ਅਤੇ ਅੰਗ ਗਹਿਣਿਆਂ ਨਾਲ ਸਜੇ ਹੋਏ ਸਨ।

ਤਨ ਲੇਪਤ ਚੰਦਨ ਚਾਰ ਪ੍ਰਭੰ ॥

ਸ਼ਰੀਰ ਉਤੇ ਚੰਦਨ ਦਾ ਸੁੰਦਰ ਲੇਪ ਕੀਤਾ ਹੋਇਆ ਸੀ ਜਿਸ ਕਰ ਕੇ ਸੁੰਦਰ ਚਮਕ ਦਮਕ ਹੋ ਰਹੀ ਸੀ।

ਮ੍ਰਿਦੁ ਡੋਲਤ ਬੋਲਤ ਬਾਤ ਮੁਖੰ ॥

ਹੌਲੀ ਹੌਲੀ ਟੁਰ ਰਹੇ ਸਨ ਅਤੇ ਮੂੰਹ ਤੋਂ ਮਿਠੇ ਬੋਲ ਬੋਲ ਰਹੇ ਸਨ।

ਗ੍ਰਿਹਿ ਆਵਤ ਖੇਲ ਅਖੇਟ ਸੁਖੰ ॥੩੫੦॥

(ਰਾਜਾ) ਸ਼ਿਕਾਰ ਖੇਡ ਕੇ ਘਰ ਆ ਰਿਹਾ ਸੀ ॥੩੫੦॥

ਮੁਖ ਪੋਛ ਗੁਲਾਬ ਫੁਲੇਲ ਸੁਭੰ ॥

ਗੁਲਾਬ (ਦੀ ਸੁਗੰਧੀ) ਅਤੇ ਉਤਮ ਫੁਲੇਲ ਨਾਲ ਮੂੰਹ ਚੋਪੜਿਆ ਹੋਇਆ ਸੀ।

ਕਲਿ ਕਜਲ ਸੋਹਤ ਚਾਰੁ ਚਖੰ ॥

ਸੁੰਦਰ ਅੱਖਾਂ ਵਿਚ ਵਧੀਆ ਸੁਰਮਾ ਸ਼ੋਭ ਰਿਹਾ ਸੀ।

ਮੁਖ ਉਜਲ ਚੰਦ ਸਮਾਨ ਸੁਭੰ ॥

ਮੁਖ ਚੰਦ੍ਰਮਾ ਵਾਂਗ ਸ਼ੋਭ ਰਿਹਾ ਸੀ।

ਅਵਿਲੋਕਿ ਛਕੇ ਗਣ ਗੰਧ੍ਰਬਿਸੰ ॥੩੫੧॥

ਗਣਾਂ ਅਤੇ ਗੰਧਰਬਾਂ ਦੇ ਸੁਆਮੀ (ਉਸ ਨੂੰ) ਵੇਖ ਕੇ ਪ੍ਰਸੰਨ ਹੋ ਰਹੇ ਹਨ ॥੩੫੧॥

ਸੁਭ ਸੋਭਤ ਹਾਰ ਅਪਾਰ ਉਰੰ ॥

ਗਲ ਵਿਚ ਪਾਏ ਬਹੁਤ ਸਾਰੇ ਹਾਰ ਸ਼ੁਭਾਇਮਾਨ ਸਨ।

ਤਿਲਕੰ ਦੁਤਿ ਕੇਸਰ ਚਾਰੁ ਪ੍ਰਭੰ ॥

(ਮੱਥੇ ਉਤੇ ਲਗਿਆ) ਕੇਸਰ ਦਾ ਤਿਲਕ ਬਹੁਤ ਸੁੰਦਰ ਸਜ ਰਿਹਾ ਸੀ।

ਅਨਸੰਖ ਅਛੂਹਨ ਸੰਗ ਦਲੰ ॥

ਅਣਗਿਣਤ ਫ਼ੌਜਾਂ ਨਾਲ ਲੈ ਕੇ,

ਤਿਹ ਜਾਤ ਭਏ ਸਨ ਸੈਨ ਮਗੰ ॥੩੫੨॥

ਰਾਜਾ ਉਸ ਮਾਰਗ ਤੋਂ ਲੰਘ ਰਿਹਾ ਸੀ ॥੩੫੨॥

ਫਿਰਿ ਆਇ ਗਏ ਤਿਹ ਪੈਂਡ ਮੁਨੰ ॥

ਫਿਰ ਉਸ ਰਸਤੇ ਉਤੇ ਮੁਨੀ (ਦੱਤ) ਆ ਗਿਆ

ਕਲਿ ਬਾਜਤ ਸੰਖਨ ਨਾਦ ਧੁਨੰ ॥

ਜਿਥੇ ਸੰਖ ਅਤੇ ਰਣਸਿੰਗੇ ਦੀ ਆਵਾਜ਼ ਹੋ ਰਹੀ ਸੀ।

ਅਵਿਲੋਕਿ ਤਹਾ ਇਕ ਬਾਨ ਗਰੰ ॥

ਉਥੇ ਇਕ ਤੀਰ ਬਣਾਉਣ ਵਾਲਾ ਵੇਖਿਆ।

ਸਿਰ ਨੀਚ ਮਨੋ ਲਿਖ ਚਿਤ੍ਰ ਧਰੰ ॥੩੫੩॥

(ਉਸ ਨੇ) ਸਿਰ ਨੀਵਾਂ ਕੀਤਾ ਹੋਇਆ ਸੀ ਮਾਨੋ ਕਿਸੇ ਨੇ ਚਿਤਰ ਬਣਾ ਕੇ ਧਰਿਆ ਹੋਵੇ ॥੩੫੩॥

ਅਵਿਲੋਕ ਰਿਖੀਸਰ ਤੀਰ ਗਰੰ ॥

ਮੁਨੀ ਨੇ ਨੀਵੀਂ ਪਾਈ (ਉਸ) ਪੁਰਸ਼ ਨੂੰ ਵੇਖ ਕੇ,

ਹਸਿ ਬੈਨ ਸੁ ਭਾਤਿ ਇਮੰ ਉਚਰੰ ॥

ਹਸਦੇ ਹੋਇਆਂ ਇਸ ਤਰ੍ਹਾਂ ਬੋਲ ਉਚਾਰੇ

ਕਹੁ ਭੂਪ ਗਏ ਲੀਏ ਸੰਗਿ ਦਲੰ ॥

ਕਿ ਫੌਜ ਨੂੰ ਨਾਲ ਲੈ ਕੇ ਰਾਜਾ ਕਿਧਰ ਨੂੰ ਗਿਆ ਹੈ।

ਕਹਿਓ ਸੋ ਨ ਗੁਰੂ ਅਵਿਲੋਕ ਦ੍ਰਿਗੰ ॥੩੫੪॥

(ਉਸ ਨੇ ਉੱਤਰ ਵਿਚ) ਕਿਹਾ ਕਿ ਹੇ ਗੁਰੂ! ਮੈਂ ਅੱਖਾਂ ਨਾਲ ਉਸ ਨੂੰ ਨਹੀਂ ਵੇਖਿਆ ॥੩੫੪॥

ਚਕਿ ਚਿਤ ਰਹੇ ਅਚਿਤ ਮੁਨੰ ॥

(ਇਹ ਗੱਲ) ਸੁਣ ਕੇ ਮੁਨੀ ਦਾ ਚੰਚਲ ਚਿਤ ਹੈਰਾਨ ਹੋ ਗਿਆ।

ਅਨਖੰਡ ਤਪੀ ਨਹੀ ਜੋਗ ਡੁਲੰ ॥

ਇਹ ਅਖੰਡ ਤਪਸਵੀ ਹੈ, (ਇਸ ਦਾ) ਯੋਗ ਅਡੋਲ ਹੈ।

ਅਨਆਸ ਅਭੰਗ ਉਦਾਸ ਮਨੰ ॥

(ਇਹ) ਆਸ ਤੋਂ ਰਹਿਤ ਹੈ ਅਤੇ (ਇਸ ਦਾ) ਨਾ ਭੰਗ ਹੋਣ ਵਾਲਾ ਮਨ ਵਿਰਕਤ ('ਉਦਾਸ') ਹੈ।

ਅਬਿਕਾਰ ਅਪਾਰ ਪ੍ਰਭਾਸ ਸਭੰ ॥੩੫੫॥

(ਇਹ) ਵਿਕਾਰਾਂ ਤੋਂ ਰਹਿਤ, ਅਪਾਰ ਅਤੇ ਸਭ ਪਖੋਂ ਰੌਸ਼ਨ ਦਿਮਾਗ ਹੈ ॥੩੫੫॥

ਅਨਭੰਗ ਪ੍ਰਭਾ ਅਨਖੰਡ ਤਪੰ ॥

(ਇਸ ਦੀ) ਪ੍ਰਭਾ ਭੰਗ ਹੋਣ ਵਾਲੀ ਨਹੀਂ ਅਤੇ (ਇਸ ਦਾ) ਤਪ ਅਖੰਡ ਹੈ।

ਅਬਿਕਾਰ ਜਤੀ ਅਨਿਆਸ ਜਪੰ ॥

(ਇਹ) ਵਿਕਾਰ ਤੋਂ ਰਹਿਤ ਜਤੀ ਅਤੇ ਇੱਛਾ ਰਹਿਤ ਜਾਪ ਕਰਨ ਵਾਲਾ ਹੈ।

ਅਨਖੰਡ ਬ੍ਰਤੰ ਅਨਡੰਡ ਤਨੰ ॥

ਅਖੰਡ ਬ੍ਰਤ ਵਾਲਾ ਅਤੇ ਦੰਡ ਤੋਂ ਰਹਿਤ ਤਨ ਵਾਲਾ ਹੈ।


Flag Counter