ਸ਼੍ਰੀ ਦਸਮ ਗ੍ਰੰਥ

ਅੰਗ - 739


ਕਿੰਕਾਣੀ ਪ੍ਰਥਮੋਚਰਿ ਕੈ ਰਿਪੁ ਪਦ ਅੰਤ ਉਚਾਰਿ ॥

ਪਹਿਲਾਂ 'ਕਿੰਕਾਣੀ' ਸ਼ਬਦ ਉਚਾਰੋ, ਫਿਰ 'ਰਿਪੁ' ਪਦ ਅੰਤ ਉਤੇ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰਿ ॥੪੬੬॥

(ਇਹ) ਨਾਮ ਤੁਪਕ ਦਾ ਬਣਦਾ ਹੈ। ਕਵੀਓ! ਚੇਤੇ ਕਰ ਲਵੋ ॥੪੬੬॥

ਅਸੁਨੀ ਆਦਿ ਉਚਾਰੀਐ ਅੰਤਿ ਸਬਦ ਅਰਿ ਦੀਨ ॥

ਪਹਿਲਾਂ 'ਅਸੁਨੀ' (ਘੋੜ ਸਵਾਰ ਸੈਨਾ) ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਜੋੜੋ।

ਸਤ੍ਰੁ ਤੁਪਕ ਕੇ ਨਾਮ ਹੈ ਲੀਜਹੁ ਸਮਝ ਪ੍ਰਬੀਨ ॥੪੬੭॥

(ਫਿਰ) 'ਸਤ੍ਰੁ' ਪਦ ਕਹੋ। (ਇਹ) ਤੁਪਕ ਦਾ ਨਾਮ ਹੈ। ਪ੍ਰਬੀਨੋ! ਚੇਤੇ ਰਖੋ ॥੪੬੭॥

ਸੁਆਸਨਿ ਆਦਿ ਬਖਾਨੀਐ ਰਿਪੁ ਅਰਿ ਪਦ ਕੈ ਦੀਨ ॥

ਪਹਿਲਾਂ 'ਸੁਆਸਨਿ' (ਘੋੜ-ਸਵਾਰ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ ॥੪੬੮॥

ਇਹ ਤੁਪਕ ਦਾ ਨਾਮ ਬਣਦਾ ਹੈ। ਸੂਝਵਾਨੋ! ਸਮਝ ਲਵੋ ॥੪੬੮॥

ਆਧਿਨਿ ਆਦਿ ਉਚਾਰਿ ਕੈ ਰਿਪੁ ਪਦ ਅੰਤਿ ਬਖਾਨ ॥

ਪਹਿਲਾਂ 'ਆਧਿਨਿ' (ਰਾਜੇ ਦੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੪੬੯॥

(ਇਹ) ਤੁਪਕ ਦਾ ਨਾਮ ਬਣਦਾ ਹੈ। ਸਮਝਦਾਰੋ! ਸਮਝ ਲਵੋ ॥੪੬੯॥

ਪ੍ਰਭੁਣੀ ਆਦਿ ਉਚਾਰਿ ਕੈ ਰਿਪੁ ਪਦ ਅੰਤਿ ਬਖਾਨ ॥

ਪਹਿਲਾ 'ਪ੍ਰਭੁਣੀ' (ਰਾਜ ਸੈਨਾ) ਸ਼ਬਦ ਉਚਾਰ ਕੇ, (ਫਿਰ) 'ਰਿਪੁ' ਪਦ ਅੰਤ ਉਤੇ ਰਖੋ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੪੭੦॥

(ਇਹੁ) ਨਾਮ ਤੁਪਕ ਦਾ ਬਣਦਾ ਹੈ। ਬੁੱਧੀਮਾਨੋ! ਵਿਚਾਰ ਲਵੋ ॥੪੭੦॥

ਆਦਿ ਭੂਪਣੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ ॥

ਸ਼ੁਰੂ ਵਿਚ 'ਭੂਪਣੀ' (ਰਾਜ ਸੈਨਾ) ਸ਼ਬਦ ਕਹਿ ਕੇ, ਅੰਤ ਵਿਚ 'ਰਿਪੁ ਅਰਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰਿ ॥੪੭੧॥

(ਇਹ) ਨਾਮ ਤੁਪਕ ਦਾ ਹੈ। ਕਵੀ ਇਸ ਨੂੰ ਚੇਤੇ ਰਖਣ ॥੪੭੧॥

ਆਦਿ ਈਸਣੀ ਸਬਦ ਕਹਿ ਰਿਪੁ ਅਰਿ ਪਦ ਕੇ ਦੀਨ ॥

ਪਹਿਲਾਂ 'ਈਸਣੀ' (ਸੁਆਮੀ ਦੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ ॥੪੭੨॥

(ਇਹ) ਤੁਪਕ ਦਾ ਨਾਮ ਬਣਦਾ ਹੈ। ਬੁੱਧੀਮਾਨ! ਸੋਚ ਲਵੋ ॥੪੭੨॥

ਆਦਿ ਸੰਉਡਣੀ ਸਬਦ ਕਹਿ ਰਿਪੁ ਅਰਿ ਬਹੁਰਿ ਉਚਾਰ ॥

ਪਹਿਲਾਂ 'ਸੰਉਡਨੀ' (ਹਾਥੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਦਾ ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ ॥੪੭੩॥

(ਇਹ) ਤੁਪਕ ਦਾ ਨਾਮ ਹੈ। ਸਮਝਦਾਰੋ! ਵਿਚਾਰ ਲਵੋ ॥੪੭੩॥

ਪ੍ਰਥਮ ਸਤ੍ਰੁਣੀ ਉਚਰੀਐ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਸਤ੍ਰੁਣੀ' (ਵੈਰੀ ਸੈਨਾ) ਕਹਿ ਕੇ (ਫਿਰ) 'ਰਿਪੁ ਅਰਿ' ਪਦ ਅੰਤ ਉਤੇ ਕਹੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ ॥੪੭੪॥

(ਇਹ) ਤੁਪਕ ਦਾ ਨਾਮ ਬਣਦਾ ਹੈ। ਵਿਦਵਾਨੋ! ਸਮਝ ਲਵੋ ॥੪੭੪॥

ਸਕਲ ਛਤ੍ਰ ਕੇ ਨਾਮ ਲੈ ਨੀ ਕਹਿ ਰਿਪੁਹਿ ਬਖਾਨ ॥

ਛਤ੍ਰ ਦੇ ਸਾਰੇ ਨਾਮ ਲੈ ਕੇ, ਫਿਰ 'ਨੀ' ਕਹਿ ਕੇ 'ਰਿਪੁ' ਪਦ ਜੋੜੁ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੪੭੫॥

ਇਹ ਤੁਪਕ ਦੇ ਨਾਮ ਬਣਦੇ ਜਾਂਦੇ ਹਨ। ਸੁਜਾਨੋ! ਸਮਝ ਲਵੋ ॥੪੭੫॥

ਪ੍ਰਥਮ ਛਤ੍ਰਨੀ ਸਬਦ ਉਚਰਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਛਤ੍ਰਨੀ' (ਛਤ੍ਰਧਾਰੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੪੭੬॥

(ਇਹ) ਤੁਪਕ ਦਾ ਨਾਮ ਬਣਦਾ ਹੈ। ਮਤਿਵਾਨੋ! ਸਮਝ ਲਵੋ ॥੪੭੬॥

ਆਤਪਤ੍ਰਣੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਆਤਪਤ੍ਰਣੀ' (ਛਤ੍ਰਧਾਰੀ ਰਾਜਾ ਦੀ ਸੈਨਾ) ਪਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਦਾ ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰਿ ॥੪੭੭॥

(ਇਹ) ਨਾਮ ਤੁਪਕ ਦਾ ਹੁੰਦਾ ਹੈ। ਚਤੁਰੋ! ਚੇਤੇ ਕਰ ਲਵੋ ॥੪੭੭॥

ਆਦਿ ਪਤਾਕਨਿ ਸਬਦ ਕਹਿ ਰਿਪੁ ਅਰਿ ਪਦ ਕੈ ਦੀਨ ॥

ਪਹਿਲਾਂ 'ਪਤਾਕਨਿ' (ਪਤਾਕਾ ਵਾਲੀ ਸੈਨਾ) ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੪੭੮॥

(ਇਹ) ਨਾਮ ਤੁਪਕ ਦਾ ਹੁੰਦਾ ਹੈ। ਪ੍ਰਬੀਨੋ! ਸਮਝ ਲਵੋ ॥੪੭੮॥

ਛਿਤਪਤਾਢਿ ਪ੍ਰਿਥਮੋਚਰਿ ਕੈ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਛਿਤਪਤਾਢਿ' (ਰਾਜੇ ਦੇ ਅਧੀਨ ਸੈਨਾ) ਸ਼ਬਦ ਉਚਾਰ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਦਾ ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਬਿਚਾਰ ॥੪੭੯॥

(ਇਹ) ਨਾਮ ਤੁਪਕ ਦਾ ਹੁੰਦਾ ਹੈ। ਕਵੀ ਜਨ ਸੋਚ ਕਰ ਲੈਣ ॥੪੭੯॥

ਰਉਦਨਿ ਆਦਿ ਉਚਾਰੀਐ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਰਉਦਨਿ' (ਧਨੁਸ਼ਧਾਰੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪਛਾਨ ॥੪੮੦॥

(ਇਹ) ਤੁਪਕ ਦਾ ਨਾਮ ਹੁੰਦਾ ਹੈ। ਸੂਝਵਾਨੋ! ਵਿਚਾਰ ਲਵੋ ॥੪੮੦॥

ਸਸਤ੍ਰਨਿ ਆਦਿ ਬਖਾਨਿ ਕੈ ਰਿਪੁ ਅਰਿ ਪਦ ਕੈ ਦੀਨ ॥

ਪਹਿਲਾਂ 'ਸਸਤ੍ਰਨਿ' (ਸ਼ਸਤ੍ਰਾਂ ਵਾਲੀ ਸੈਨਾ) ਕਹਿ ਕੇ (ਬਾਦ ਵਿਚ) 'ਰਿਪੁ ਅਰਿ' ਸ਼ਬਦ ਜੋੜ ਦਿਓ।

ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ ॥੪੮੧॥

(ਇਹ) ਨਾਮ ਤੁਪਕ ਦਾ ਹੁੰਦਾ ਹੈ। ਸੁਘੜੋ! ਵਿਚਾਰ ਲਵੋ ॥੪੮੧॥

ਸਬਦ ਸਿੰਧੁਰਣਿ ਉਚਰਿ ਕੈ ਰਿਪੁ ਅਰਿ ਪਦ ਕੈ ਦੀਨ ॥

ਪਹਿਲਾਂ 'ਸਿੰਧੁਰਣਿ' (ਹਾਥੀ ਸੈਨਾ) ਪਦ ਕਹਿ ਕੇ (ਫਿਰ) 'ਰਿਪੁ ਅਰਿ' ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੪੮੨॥

(ਇਹ) ਤੁਪਕ ਦਾ ਨਾਮ ਬਣਦਾ ਹੈ। ਸਮਝਵਾਨੋ! ਸੋਚ ਲਵੋ ॥੪੮੨॥

ਆਦਿ ਸੁਭਟਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਸੁਭਟਨੀ' (ਸੈਨਾ) ਸ਼ਬਦ ਕਹਿ ਕੇ, ਅੰਤ ਵਿਚ 'ਰਿਪੁ ਅਰਿ' ਪਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੪੮੩॥

(ਇਹ) ਨਾਮ ਤੁਪਕ ਦਾ ਬਣਦਾ ਹੈ। ਸੁਜਾਨੋ! ਸਮਝ ਲਵੋ ॥੪੮੩॥

ਰਥਿਨੀ ਆਦਿ ਉਚਾਰਿ ਕੈ ਮਥਨੀ ਮਥਨ ਬਖਾਨ ॥

ਪਹਿਲਾਂ 'ਰਥਿਨੀ' (ਰਥਾਂ ਵਾਲੀ ਸੈਨਾ) ਸ਼ਬਦ ਉਚਾਰ ਕੇ (ਫਿਰ) 'ਮਥਨੀ ਮਥਨ' ਕਹੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੪੮੪॥

(ਇਹ) ਤੁਪਕ ਦਾ ਨਾਮ ਹੁੰਦਾ ਹੈ। ਸੁਜਾਨੋ! ਸਮਝ ਲਵੋ ॥੪੮੪॥

ਸਬਦ ਸ੍ਰਯੰਦਨੀ ਆਦਿ ਕਹਿ ਰਿਪੁ ਅਰਿ ਬਹੁਰਿ ਬਖਾਨ ॥

ਪਹਿਲਾਂ 'ਸ੍ਯੰਦਨੀ' ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੪੮੫॥

(ਇਹ) ਨਾਮ ਤੁਪਕ ਦਾ ਬਣਦਾ ਹੈ। ਸੁਜਾਨੋ! ਸਮਝ ਲਵੋ ॥੪੮੫॥

ਆਦਿ ਸਕਟਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਸਕਟਨੀ' (ਗੱਡੇ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਸਮਝ ਲੇਹੁ ਮਤਿਵਾਨ ॥੪੮੬॥

(ਇਹ) ਤੁਪਕ ਦਾ ਨਾਮ ਹੁੰਦਾ ਹੈ। ਵਿਦਵਾਨੋ! ਸਮਝ ਲਵੋ ॥੪੮੬॥

ਪ੍ਰਥਮ ਸਤ੍ਰੁਣੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਸਤ੍ਰੁਣੀ' (ਵੈਰੀ ਦੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੪੮੭॥

(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਕਵੀਓ! ਵਿਚਾਰ ਲਵੋ ॥੪੮੭॥

ਆਦਿ ਦੁਸਟਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਦੁਸਟਨੀ' ਸ਼ਬਦ ਕਹੋ। ਫਿਰ 'ਰਿਪੁ ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪਛਾਨ ॥੪੮੮॥

(ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰੋ! ਵਿਚਾਰ ਕਰ ਲਵੋ ॥੪੮੮॥

ਅਸੁ ਕਵਚਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰਿ ॥

ਪਹਿਲਾਂ 'ਅਸੁ ਕਵਚਨੀ' (ਘੋੜਿਆਂ ਨੂੰ ਕਵਚ ਪਾਣ ਵਾਲੀ ਸੈਨਾ) ਕਹਿ ਕੇ ਫਿਰ ਅੰਤ ਤੇ 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਬਿਚਾਰ ॥੪੮੯॥

(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਕਵੀਓ! ਚੇਤੇ ਕਰ ਲਵੋ ॥੪੮੯॥


Flag Counter