ਸ਼੍ਰੀ ਦਸਮ ਗ੍ਰੰਥ

ਅੰਗ - 806


ਹੋ ਸੁਧਨਿ ਸਵੈਯਾ ਮਾਝ ਨਿਡਰ ਹੁਇ ਦੀਜੀਐ ॥੧੨੮੫॥

(ਇਨ੍ਹਾਂ ਨੂੰ) ਸਵੈਯੇ ਵਿਚ ਨਿਸੰਗ ਹੋ ਕੇ ਵਰਤਣ ਦਾ ਚੇਤਾ ਰਖੋ ॥੧੨੮੫॥

ਅਰਬਲਾਰਿ ਅਰਿ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਅਰਬਲਾਰਿ (ਉਮਰ-ਵੈਰੀ, ਮ੍ਰਿਤੂ) ਅਰਿ' ਦਾ ਉਚਾਰਨ ਕਰੋ।

ਚਾਰ ਬਾਰ ਪਤਿ ਸਬਦ ਤਵਨ ਕੇ ਦੀਜੀਐ ॥

ਫਿਰ ਚਾਰ ਵਾਰ 'ਪਤਿ' ਪਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਅਹਿ ॥

(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਛੰਦ ਕੁੰਡਰੀਆ ਮਾਹਿ ਸੰਕ ਤਜਿ ਦੀਜੀਅਹਿ ॥੧੨੮੬॥

(ਇਸ ਦਾ) ਕੁੰਡਲੀਆ ਛੰਦ ਵਿਚ ਨਿਸੰਗ ਪ੍ਰਯੋਗ ਕਰੋ ॥੧੨੮੬॥

ਆਰਜਾਰਿ ਅਰਿ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਆਰਜਾਰਿ (ਮੌਤ) ਅਰਿ' ਸ਼ਬਦ ਉਚਾਰੋ।

ਚਾਰ ਬਾਰ ਨ੍ਰਿਪ ਪਦ ਕੋ ਬਹੁਰਿ ਭਣੀਜੀਐ ॥

ਫਿਰ ਚਾਰ ਵਾਰ 'ਨ੍ਰਿਪ' ਪਦ ਨੂੰ ਕਥਨ ਕਰੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ ॥

ਫਿਰ 'ਅਰਿ' ਪਦ ਜੋੜ ਕੇ ਸਿਆਣੇ ਲੋਗ ਤੁਪਕ ਦਾ ਨਾਮ ਪਛਾਣਨ।

ਹੋ ਛੰਦ ਝੂਲਨਾ ਮਾਹਿ ਨਿਸੰਕ ਬਖਾਨੀਐ ॥੧੨੮੭॥

(ਇਸ ਨੂੰ) ਝੂਲਨਾ ਛੰਦ ਵਿਚ ਨਿਸੰਗ ਹੋ ਕੇ ਬਖਾਨ ਕਰਨ ॥੧੨੮੭॥

ਦੇਹਬਾਸੀ ਅਰਿ ਹਰਿ ਪਦ ਆਦਿ ਭਨੀਜੀਐ ॥

ਪਹਿਲਾਂ 'ਦੇਹਬਾਸੀ (ਜੀਵਨ) ਅਰਿ ਹਰਿ' ਪਦ ਦਾ ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਸੁ ਬਹੁਰਿ ਕਹੀਜੀਐ ॥

ਮਗਰੋਂ ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਬਿਚਾਰੀਐ ॥

(ਫਿਰ) 'ਅਰਿ' ਸ਼ਬਦ ਕਹਿ ਕੇ ਸੂਝਵਾਨ ਤੁਪਕ ਦੇ ਨਾਮ ਵਜੋਂ ਵਿਚਾਰਨ।

ਹੋ ਛੰਦ ਅੜਿਲ ਕੇ ਮਾਹਿ ਨਿਡਰ ਕਹਿ ਡਾਰੀਐ ॥੧੨੮੮॥

(ਇਸ ਦਾ) ਅੜਿਲ ਛੰਦ ਵਿਚ ਨਿਝਕ ਹੋ ਕੇ ਪ੍ਰਯੋਗ ਕਰਨ ॥੧੨੮੮॥

ਬਪੁਬਾਸੀ ਅਰਿ ਅਰਿ ਸਬਦਾਦਿ ਬਖਾਨੀਐ ॥

ਪਹਿਲਾਂ 'ਬਪੁਬਾਸੀ' (ਜੀਵਨ) ਅਰਿ ਅਰਿ' ਸ਼ਬਦ ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਠਾਨੀਐ ॥

ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ ॥

(ਫਿਰ) 'ਅਰਿ' ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।

ਹੋ ਛੰਦ ਚੰਚਰੀਆ ਮਾਹਿ ਨਿਸੰਕ ਪ੍ਰਮਾਨੀਐ ॥੧੨੮੯॥

(ਇਸ ਦਾ) ਚੰਚਰੀਆ ਛੰਦ ਵਿਚ ਨਿਸੰਗ ਪ੍ਰਯੋਗ ਕਰੋ ॥੧੨੮੯॥

ਤਨਬਾਸੀ ਅਰ ਹਰਿ ਕੋ ਆਦਿ ਬਖਾਨਿ ਕੈ ॥

ਪਹਿਲਾ 'ਤਨਬਾਸੀ (ਜੀਵਨ) ਅਰਿ ਹਰਿ' ਸ਼ਬਦ ਦਾ ਬਖਾਨ ਕਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਠਾਨਿ ਨੈ ॥

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ ॥

(ਮਗਰੋਂ) 'ਅਰਿ' ਕਹਿ ਕੇ ਸੂਝਵਾਨੋ! ਤੁਪਕ ਦੇ ਨਾਮ ਵਜੋਂ ਪਛਾਣੋ।

ਹੋ ਕਰਹੁ ਉਚਾਰਨ ਤਹਾ ਜਹਾ ਜੀਅ ਜਾਨੀਐ ॥੧੨੯੦॥

ਜਿਥੇ ਜੀ ਕਰੇ, ਉਥੇ (ਇਸ ਦਾ) ਉਚਾਰਨ ਕਰੋ ॥੧੨੯੦॥

ਅਸੁਰ ਸਬਦ ਕੋ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਅਸੁਰ' ਸ਼ਬਦ ਦਾ ਉਚਾਰਨ ਕਰੋ।

ਪਿਤ ਕਹਿ ਨ੍ਰਿਪ ਪਦ ਅੰਤਿ ਤਵਨ ਕੇ ਦੀਜੀਐ ॥

ਫਿਰ 'ਪਿਤ' ਕਹਿ ਕੇ ਉਸ ਦੇ ਅੰਤ ਉਤੇ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ ॥

(ਇਸ ਨਾਲ) 'ਅਰਿ' ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਸੂਝਵਾਨ ਪਛਾਣ ਕਰਨ।

ਹੋ ਨਿਡਰ ਬਖਾਨੋ ਤਹਾ ਜਹਾ ਜੀਅ ਜਾਨੀਐ ॥੧੨੯੧॥

ਜਿਥੇ ਜੀ ਕਰੇ, ਨਿਸੰਗ ਹੋ ਕੇ ਕਥਨ ਕਰਨ ॥੧੨੯੧॥

ਰਾਛਸਾਰਿ ਪਦ ਮੁਖ ਤੇ ਆਦਿ ਬਖਾਨੀਅਹੁ ॥

ਪਹਿਲਾਂ 'ਰਾਛਸਾਰਿ' ਸ਼ਬਦ ਮੁਖ ਤੋਂ ਕਹੋ।

ਚਾਰ ਬਾਰ ਪਤਿ ਸਬਦ ਤਵਨ ਕੇ ਠਾਨੀਅਹੁ ॥

(ਫਿਰ) ਚਾਰ ਵਾਰ 'ਪਤਿ' ਸ਼ਬਦ ਉਸ ਨਾਲ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਿਤ ਮੈ ਜਾਨ ਲੈ ॥

(ਫਿਰ) 'ਅਰਿ' ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ।

ਹੋ ਜੋ ਪੂਛੈ ਤੁਹਿ ਆਇ ਨਿਸੰਕ ਬਤਾਇ ਦੈ ॥੧੨੯੨॥

ਜੇ ਕੋਈ ਤੁਹਾਨੂੰ ਪੁਛੇ, ਤਾਂ ਨਿਸੰਗ ਹੋ ਕੇ ਦਸ ਦਿਓ ॥੧੨੯੨॥

ਦਾਨਵਾਰਿ ਪਦ ਮੁਖ ਤੇ ਸੁਘਰਿ ਪ੍ਰਿਥਮ ਉਚਰਿ ॥

ਪਹਿਲਾਂ 'ਦਾਨਵਾਰਿ' (ਦਾਨਵ ਦਾ ਵੈਰੀ) ਪਦ ਮੁਖ ਤੋਂ ਉਚਾਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਅੰਤਿ ਧਰੁ ॥

ਉਸ ਦੇ ਅੰਤ ਵਿਚ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨ ਲੈ ॥

(ਫਿਰ) 'ਅਰਿ' ਪਦ ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।

ਹੋ ਸੁਕਬਿ ਸਭਾ ਕੇ ਮਾਝ ਨਿਡਰ ਹੁਇ ਰਾਖ ਦੈ ॥੧੨੯੩॥

(ਇਸ ਦਾ) ਕਵੀਆਂ ਦੀ ਸਭਾ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੨੯੩॥

ਅਮਰਾਰਦਨ ਅਰਿ ਆਦਿ ਸੁਕਬਿ ਉਚਾਰਿ ਕੈ ॥

ਪਹਿਲਾਂ 'ਅਮਰਾਰਦਨ (ਦੈਂਤ) ਅਰਿ' ਸ਼ਬਦ ਕਵੀਓ! ਉਚਾਰਨ ਕਰੋ।

ਤੀਨ ਬਾਰ ਨ੍ਰਿਪ ਸਬਦ ਅੰਤਿ ਤਿਹ ਡਾਰਿ ਕੈ ॥

ਉਸ ਦੇ ਅੰਤ ਉਤੇ ਤਿੰਨ ਵਾਰ 'ਨ੍ਰਿਪ' ਸ਼ਬਦ ਰਖੋ।

ਅਰਿ ਕਹਿ ਨਾਮ ਤੁਪਕ ਕੇ ਸਕਲ ਸੁਧਾਰ ਲੈ ॥

(ਫਿਰ) 'ਅਰਿ' ਪਦ ਕਹਿ ਕੇ ਤੁਪਕ ਦਾ ਨਾਮ ਵਿਚਾਰੋ।

ਹੋ ਪੜ੍ਯੋ ਚਹਤ ਤਿਹ ਨਰ ਕੋ ਤੁਰਤ ਸਿਖਾਇ ਲੈ ॥੧੨੯੪॥

ਜੇ ਕੋਈ ਪੜ੍ਹਨਾ ਚਾਹੇ, ਉਸ ਪੁਰਸ਼ ਨੂੰ ਤੁਰੰਤ ਸਿਖਾ ਦਿਓ ॥੧੨੯੪॥

ਸਕ੍ਰ ਸਬਦ ਕਹੁ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਸਕ੍ਰ' (ਇੰਦਰ) ਸ਼ਬਦ ਦਾ ਉਚਾਰਨ ਕਰੋ।

ਅਰਿ ਅਰਿ ਕਹਿ ਪਤਿ ਚਾਰ ਬਾਰ ਪਦ ਦੀਜੀਐ ॥

ਫਿਰ 'ਅਰਿ' 'ਅਰਿ' ਕਹਿ ਕੇ ਚਾਰ ਵਾਰ 'ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥੧੨੯੫॥

(ਇਸ ਨੂੰ) ਸਭ ਵਿਚਾਰਵਾਨੋ! ਤੁਪਕ ਦੇ ਨਾਮ ਵਜੋਂ ਮਨ ਵਿਚ ਜਾਣੋ ॥੧੨੯੫॥

ਸਤ ਕ੍ਰਿਤ ਅਰਿ ਅਰਿ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਸਤ ਕ੍ਰਿਤ (ਇੰਦਰ) ਅਰਿ ਅਰਿ' ਪਦ ਉਚਾਰਨ ਕਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਦੀਜੀਐ ॥

ਉਸ ਵਿਚ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨਿ ਕੈ ॥

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਬਖਾਨ ਕਰੋ।

ਹੋ ਸਕਲ ਤੁਪਕ ਕੇ ਨਾਮ ਲੀਜੀਅਹੁ ਜਾਨਿ ਕੈ ॥੧੨੯੬॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝ ਲਵੋ ॥੧੨੯੬॥

ਸਚੀਪਤਿਰਿ ਅਰਿ ਆਦਿ ਸਬਦ ਕਹੁ ਭਾਖੀਐ ॥

ਪਹਿਲਾਂ 'ਸਚੀ ਪਤਿਰਿ (ਇੰਦਰ ਦੇ ਵੈਰੀ ਦੈਂਤ) ਅਰਿ' ਸ਼ਬਦ ਨੂੰ ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਰਾਖੀਐ ॥

ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ ॥

ਫਿਰ 'ਅਰਿ' ਕਹਿ ਕੇ ਤੁਪਕ ਦੇ ਨਾਮ ਵਜੋਂ ਚਤਰੋ! ਪਛਾਣੋ।