ਸ਼੍ਰੀ ਦਸਮ ਗ੍ਰੰਥ

ਅੰਗ - 837


ਬਚਨ ਸੁਨਤ ਕ੍ਰੁਧਿਤ ਤ੍ਰਿਯ ਭਈ ॥

(ਇਹ) ਬੋਲ ਸੁਣ ਕੇ (ਉਹ) ਇਸਤਰੀ ਕ੍ਰੋਧਿਤ ਹੋ ਗਈ।

ਜਰਿ ਬਰਿ ਆਠ ਟੂਕ ਹ੍ਵੈ ਗਈ ॥

ਸੜ ਬਲ ਕੇ ਅੱਠ ਟੁਕੜੇ ਹੋ ਗਈ।

ਅਬ ਹੀ ਚੋਰਿ ਚੋਰਿ ਕਹਿ ਉਠਿਹੌ ॥

(ਕਹਿਣ ਲਗੀ, ਮੈਂ) ਹੁਣੇ ਚੋਰ ਚੋਰ ਕਹਿ ਕੇ ਰੌਲਾ ਪਾਂਦੀ ਹਾਂ

ਦੋਹਰਾ ॥

ਦੋਹਰਾ:

ਹਸਿ ਖੇਲੋ ਸੁਖ ਸੋ ਰਮੋ ਕਹਾ ਕਰਤ ਹੋ ਰੋਖ ॥

(ਤੁਸੀਂ) ਹਸਦੇ ਖੇਡਦੇ ਸੁਖ ਪੂਰਵਕ (ਮੇਰੇ ਨਾਲ) ਰਮਣ ਕਰੋ, ਕਿਉਂ (ਵਿਅਰਥ ਦਾ) ਰੋਸ ਕਰਦੇ ਹੋ।

ਨੈਨ ਰਹੇ ਨਿਹੁਰਾਇ ਕ੍ਯੋ ਹੇਰਤ ਲਗਤ ਨ ਦੋਖ ॥੫੬॥

ਮੇਰੀਆਂ ਅੱਖਾਂ ਨੀਵੀਆਂ ਹੋ ਰਹੀਆਂ ਹਨ। ਕੀ ਇਨ੍ਹਾਂ ਨੂੰ ਵੇਖ ਕੇ (ਤੁਹਾਨੂੰ) ਦੋਸ਼ ਨਹੀਂ ਲਗਦਾ ॥੫੬॥

ਯਾ ਤੇ ਹਮ ਹੇਰਤ ਨਹੀ ਸੁਨਿ ਸਿਖ ਹਮਾਰੇ ਬੈਨ ॥

(ਰਾਜੇ ਨੇ ਉੱਤਰ ਦਿੱਤਾ) ਇਸੇ ਲਈ ਤਾਂ ਮੈਂ ਵੇਖਦਾ ਨਹੀਂ। (ਤੂੰ) ਸਿਖਿਆ ਭਰੇ (ਮੇਰੇ) ਬਚਨ ਸੁਣ।

ਲਖੇ ਲਗਨ ਲਗਿ ਜਾਇ ਜਿਨ ਬਡੇ ਬਿਰਹਿਯਾ ਨੈਨ ॥੫੭॥

ਕਿਤੇ ਵਿਯੋਗੇ ਹੋਏ ਇਨ੍ਹਾਂ ਨੈਣਾਂ ਨੂੰ ਵੇਖਣ ਨਾਲ ਹੀ ਲਗਨ ਨਾ ਲਗ ਜਾਏ ॥੫੭॥

ਛਪੈ ਛੰਦ ॥

ਛਪੈ ਛੰਦ:

ਦਿਜਨ ਦੀਜਿਯਹੁ ਦਾਨ ਦ੍ਰੁਜਨ ਕਹ ਦ੍ਰਿਸਟਿ ਦਿਖੈਯਹੁ ॥

ਬ੍ਰਾਹਮਣਾਂ ਨੂੰ ਦਾਨ ਦਿਓ ਅਤੇ ਦੁਸ਼ਟਾਂ ਨੂੰ ਘੂਰ ਕੇ ਰਖੋ।

ਸੁਖੀ ਰਾਖਿਯਹੁ ਸਾਥ ਸਤ੍ਰੁ ਸਿਰ ਖੜਗ ਬਜੈਯਹੁ ॥

ਸਾਥੀਆਂ ਨੂੰ ਸੁਖੀ ਰਖੋ ਅਤੇ ਵੈਰੀਆਂ ਦੇ ਸਿਰ ਉਤੇ (ਸਦਾ) ਤਲਵਾਰ ਵਜਾਉਂਦੇ ਰਹੋ।

ਲੋਕ ਲਾਜ ਕਉ ਛਾਡਿ ਕਛੂ ਕਾਰਜ ਨਹਿ ਕਰਿਯਹੁ ॥

ਲੋਕ ਲਾਜ ਨੂੰ ਛਡ ਕੇ ਕੋਈ ਕੰਮ ਨਾ ਕਰੋ।

ਪਰ ਨਾਰੀ ਕੀ ਸੇਜ ਪਾਵ ਸੁਪਨੇ ਹੂੰ ਨ ਧਰਿਯਹੁ ॥

ਪਰ ਨਾਰੀ ਦੀ ਸੇਜ ਉਤੇ ਸੁਪਨੇ ਵਿਚ ਵੀ ਪੈਰ ਨਾ ਰਖੋ।

ਗੁਰ ਜਬ ਤੇ ਮੁਹਿ ਕਹਿਯੋ ਇਹੈ ਪ੍ਰਨ ਲਯੋ ਸੁ ਧਾਰੈ ॥

ਜਦੋਂ ਦਾ ਗੁਰੂ ਨੇ ਮੈਨੂੰ ਕਿਹਾ ਹੈ, (ਉਦੋਂ ਤੋਂ ਮੈਂ) ਇਹੀ ਪ੍ਰਣ ਧਾਰਨ ਕੀਤਾ ਹੋਇਆ ਹੈ

ਹੋ ਪਰ ਧਨ ਪਾਹਨ ਤੁਲਿ ਤ੍ਰਿਯਾ ਪਰ ਮਾਤ ਹਮਾਰੈ ॥੫੮॥

ਕਿ ਮੇਰੇ ਲਈ ਪਰਾਇਆ ਧਨ ਪੱਥਰ ਦੇ ਸਮਾਨ ਹੈ ਅਤੇ ਪਰਾਈ ਔਰਤ ਮਾਤਾ ਵਰਗੀ ਹੈ ॥੫੮॥

ਦੋਹਰਾ ॥

ਦੋਹਰਾ:

ਸੁਨਤ ਰਾਵ ਕੋ ਬਚ ਸ੍ਰਵਨ ਤ੍ਰਿਯ ਮਨਿ ਅਧਿਕ ਰਿਸਾਇ ॥

ਰਾਜੇ ਦੇ ਬਚਨ ਕੰਨਾਂ ਨਾਲ ਸੁਣ ਕੇ ਇਸਤਰੀ ਨੇ ਮਨ ਵਿਚ ਬਹੁਤ ਕ੍ਰੋਧ ਕੀਤਾ

ਚੋਰ ਚੋਰ ਕਹਿ ਕੈ ਉਠੀ ਸਿਖ੍ਯਨ ਦਿਯੋ ਜਗਾਇ ॥੫੯॥

ਅਤੇ ਚੋਰ ਚੋਰ ਕਹਿ ਕੇ (ਆਪਣੇ) ਸੇਵਕਾਂ ਨੂੰ ਜਗਾ ਦਿੱਤਾ ॥੫੯॥

ਸੁਨਤ ਚੋਰ ਕੋ ਬਚ ਸ੍ਰਵਨ ਅਧਿਕ ਡਰਿਯੋ ਨਰ ਨਾਹਿ ॥

ਕੰਨਾਂ ਨਾਲ ਚੋਰ-ਚੋਰ ਦੇ ਬਚਨ ਸੁਣ ਕੇ ਰਾਜਾ ਬਹੁਤ ਡਰ ਗਿਆ

ਪਨੀ ਪਾਮਰੀ ਤਜਿ ਭਜ੍ਯੋ ਸੁਧਿ ਨ ਰਹੀ ਮਨ ਮਾਹਿ ॥੬੦॥

ਅਤੇ ਡੌਰ ਭੌਰ ਹੋਇਆ ਜੁਤੀ ਤੇ ਪਾਮਰੀ (ਸਰਦੀਆਂ ਵਿਚ ਪਾਣ ਦਾ ਇਕ ਵੱਡਾ ਚੋਲਾ) ਛਡ ਕੇ ਭਜ ਗਿਆ ॥੬੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧॥੪੩੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕੀਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧॥੪੩੯॥ ਚਲਦਾ॥

ਦੋਹਰਾ ॥

ਦੋਹਰਾ:

ਸੁਨਤ ਚੋਰ ਕੇ ਬਚ ਸ੍ਰਵਨ ਉਠਿਯੋ ਰਾਇ ਡਰ ਧਾਰ ॥

'ਚੋਰ ਚੋਰ' ਦੇ ਬੋਲ ਕੰਨਾਂ ਨਾਲ ਸੁਣ ਕੇ ਰਾਜਾ ਡਰ ਕੇ ਉਠਿਆ

ਭਜਿਯੋ ਜਾਇ ਡਰ ਪਾਇ ਮਨ ਪਨੀ ਪਾਮਰੀ ਡਾਰਿ ॥੧॥

ਅਤੇ ਜੁਤੀ ਤੇ ਪਾਮਰੀ ਨੂੰ ਛਡ ਕੇ ਮਨ ਵਿਚ ਡਰਦਾ ਹੋਇਆ ਭਜ ਗਿਆ ॥੧॥

ਚੋਰਿ ਸੁਨਤ ਜਾਗੇ ਸਭੈ ਭਜੈ ਨ ਦੀਨਾ ਰਾਇ ॥

'ਚੋਰ ਚੋਰ' (ਦੀ ਆਵਾਜ਼) ਸੁਣ ਕੇ ਸਾਰੇ (ਸੇਵਕ) ਜਾਗ ਪਏ ਅਤੇ (ਉਨ੍ਹਾਂ ਨੇ) ਰਾਜੇ ਨੂੰ ਭਜਣ ਨਾ ਦਿੱਤਾ

ਕਦਮ ਪਾਚ ਸਾਤਕ ਲਗੇ ਮਿਲੇ ਸਿਤਾਬੀ ਆਇ ॥੨॥

ਅਤੇ ਪੰਜ ਸਤ ਕਦਮਾਂ ਉਤੇ ਜਲਦੀ ਹੀ ਆ ਮਿਲੇ ॥੨॥

ਚੌਪਈ ॥

ਚੌਪਈ:

ਚੋਰ ਬਚਨ ਸਭ ਹੀ ਸੁਨਿ ਧਾਏ ॥

'ਚੋਰ ਚੋਰ' ਦੇ ਬੋਲ ਸੁਣ ਕੇ ਸਾਰੇ ਭਜ ਪਏ

ਕਾਢੇ ਖੜਗ ਰਾਇ ਪ੍ਰਤਿ ਆਏ ॥

ਅਤੇ ਤਲਵਾਰਾਂ ਕਢ ਕੇ ਰਾਜੇ ਪ੍ਰਤਿ ਵਧੇ।

ਕੂਕਿ ਕਹੈ ਤੁਹਿ ਜਾਨ ਨ ਦੈਹੈ ॥

ਲਲਕਾਰ ਕੇ ਕਹਿਣ ਲਗੇ ਕਿ ਤੈਨੂੰ ਜਾਣ ਨਹੀਂ ਦੇਵਾਂਗੇ

ਤੁਹਿ ਤਸਕਰ ਜਮਧਾਮ ਪਠੈ ਹੈ ॥੩॥

ਅਤੇ ਹੇ ਚੋਰ! ਤੈਨੂੰ ਯਮਲੋਕ ਭੇਜਾਂਗੇ ॥੩॥

ਦੋਹਰਾ ॥

ਦੋਹਰਾ:

ਆਗੇ ਪਾਛੇ ਦਾਹਨੇ ਘੇਰਿ ਦਸੋ ਦਿਸ ਲੀਨ ॥

(ਰਾਜੇ ਨੂੰ) ਅਗੇ, ਪਿਛੇ, ਸਜੇ ਆਦਿ ਦਸਾਂ ਪਾਸਿਆਂ ਤੋਂ ਘੇਰ ਲਿਆ।

ਪੈਂਡ ਭਜਨ ਕੌ ਨ ਰਹਿਯੋ ਰਾਇ ਜਤਨ ਯੌ ਕੀਨ ॥੪॥

ਰਾਜੇ ਨੂੰ (ਜਦ) ਭਜਣ ਲਈ ਕੋਈ ਰਸਤਾ ਨਾ ਰਿਹਾ (ਤਦ) ਰਾਜੇ ਨੇ ਇਸ ਤਰ੍ਹਾਂ ਯਤਨ ਕੀਤਾ ॥੪॥

ਵਾ ਕੀ ਕਰ ਦਾਰੀ ਧਰੀ ਪਗਿਯਾ ਲਈ ਉਤਾਰਿ ॥

ਉਸ (ਦੇ ਭਰਾ) ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ ਪਗੜੀ ਲਾਹ ਲਈ।

ਚੋਰ ਚੋਰ ਕਰਿ ਤਿਹ ਗਹਿਯੋ ਦ੍ਵੈਕ ਮੁਤਹਰੀ ਝਾਰਿ ॥੫॥

ਚੋਰ-ਚੋਰ ਕਹਿ ਕੇ ਅਤੇ ਦੋ ਕੁ ਸੋਟੇ ਮਾਰ ਕੇ ਉਸ ਨੂੰ ਪਕੜ ਲਿਆ ॥੫॥

ਲਗੇ ਮੁਹਤਰੀ ਕੇ ਗਿਰਿਯੋ ਭੂਮਿ ਮੂਰਛਨਾ ਖਾਇ ॥

ਸੋਟੇ ਵਜਣ ਨਾਲ (ਉਹ) ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਿਆ।

ਭੇਦ ਨ ਕਾਹੂੰ ਨਰ ਲਹਿਯੋ ਮੁਸਕੈ ਲਈ ਚੜਾਇ ॥੬॥

ਕਿਸੇ ਵਿਅਕਤੀ ਨੇ ਵੀ ਭੇਦ ਨਾ ਸਮਝਿਆ ਅਤੇ (ਉਸ ਦੀਆਂ) ਮੁਸ਼ਕਾਂ ਕਸ ਦਿੱਤੀਆਂ ॥੬॥

ਲਾਤ ਮੁਸਟ ਬਾਜਨ ਲਗੀ ਸਿਖ੍ਯ ਪਹੁੰਚੇ ਆਇ ॥

ਲੱਤਾ ਅਤੇ ਮੁੱਕੇ ਵਜਣ ਲਗੇ ਅਤੇ (ਇੰਨੇ ਤਕ ਹੋਰ) ਸੇਵਕ ਵੀ ਪਹੁੰਚ ਗਏ।

ਭ੍ਰਾਤ ਭ੍ਰਾਤ ਤ੍ਰਿਯ ਕਹਿ ਰਹੀ ਕੋਊ ਨ ਸਕਿਯੋ ਛੁਰਾਇ ॥੭॥

(ਉਹ) ਇਸਤਰੀ ਭਰਾ ਭਰਾ ਕਹਿ ਥਕੀ, ਪਰ ਕੋਈ ਵੀ (ਉਸ ਨੂੰ ਸੇਵਕਾਂ ਤੋਂ) ਛੁਡਾ ਨਾ ਸਕਿਆ ॥੭॥

ਚੌਪਈ ॥

ਚੌਪਈ:

ਜੂਤੀ ਬਹੁ ਤਿਹ ਮੂੰਡ ਲਗਾਈ ॥

ਉਸ ਦੇ ਸਿਰ ਉਤੇ ਬਹੁਤ ਜੁਤੀਆਂ ਮਾਰੀਆਂ

ਮੁਸਕੈ ਤਾ ਕੀ ਐਠ ਚੜਾਈ ॥

ਅਤੇ ਉਸ ਦੀਆਂ ਮੁਸ਼ਕਾਂ ਕਸ ਦਿੱਤੀਆਂ।

ਬੰਦਸਾਲ ਤਿਹ ਦਿਯਾ ਪਠਾਈ ॥

ਉਸ ਨੂੰ ਬੰਦੀਖਾਨੇ ਭੇਜ ਦਿੱਤਾ

ਆਨਿ ਆਪਨੀ ਸੇਜ ਸੁਹਾਈ ॥੮॥

ਅਤੇ (ਇਸਤਰੀ) ਆਪਣੀ ਸੇਜ ਉਪਰ ਆ ਗਈ ॥੮॥

ਇਹ ਛਲ ਖੇਲਿ ਰਾਇ ਭਜ ਆਯੋ ॥

ਇਸ ਤਰ੍ਹਾਂ ਦਾ ਛਲ ਕਰ ਕੇ ਰਾਜਾ (ਉਥੋਂ) ਭਜ ਆਇਆ।

ਬੰਦਸਾਲ ਤ੍ਰਿਯ ਭ੍ਰਾਤ ਪਠਾਯੋ ॥

ਬੰਦੀਖਾਨੇ ਵਿਚ ਉਸ ਇਸਤਰੀ ਦਾ ਭਰਾ ਭੇਜ ਦਿੱਤਾ ਗਿਆ।

ਸਿਖ੍ਯਨ ਭੇਦ ਅਭੇਦ ਨ ਪਾਯੋ ॥

(ਕੋਈ ਵੀ) ਸੇਵਕ ਭੇਦ ਨੂੰ ਨਾ ਸਮਝ ਸਕਿਆ


Flag Counter