ਫਿਰ ਖਾਰੀ ਉਠਾ ਦਿੱਤੀ ਅਤੇ ਯਾਰ ਨੂੰ ਵਿਦਾ ਕਰ ਦਿੱਤਾ ॥੭॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੯॥੩੩੪੩॥ ਚਲਦਾ॥
ਦੋਹਰਾ:
ਸਰਬ ਸਿੰਘ ਨਾਂ ਦਾ ਪਲਵਲ ਦਾ ਇਕ ਰਾਜਾ ਸੀ
ਜਿਸ ਨੂੰ ਦੇਸ ਦੇਸ ਦੇ ਰਾਜੇ ਅੱਠੇ ਪਹਿਰ ਯਾਦ ਕਰਦੇ ਰਹਿੰਦੇ ਸਨ ॥੧॥
ਚੌਪਈ:
ਬੀਰ ਕਲਾ ਉਸ ਦੀ ਸੁੰਦਰ ਇਸਤਰੀ ਸੀ।
ਮਾਨੋ ਸੱਤ ਸਮੁੰਦਰਾਂ ਨੂੰ ਮਥ ਕੇ ਕਢਿਆ ਹੋਵੇ।
ਉਸ ਉਤੇ ਜੋਬਨ ਦਾ ਬਹੁਤ ਰੰਗ ਚੜ੍ਹਿਆ ਹੋਇਆ ਸੀ।
ਉਹ ਦੇਵਤਿਆਂ ਅਤੇ ਦੈਂਤਾਂ ਦਾ ਮਨ ਮੋਹੰਦੀ ਸੀ ॥੨॥
(ਇਕ ਦਿਨ ਰਾਣੀ ਨੇ) ਰਾਵਤ ਸਿੰਘ ਨੂੰ ਵੇਖਿਆ,
ਤਾਂ ਉਹ ਸ਼ਿਵ ਦੇ ਵੈਰੀ (ਕਾਮ ਦੇਵ) ਦੇ ਵਸ ਵਿਚ ਹੋ ਗਈ।
ਦਾਸੀ ਨੂੰ ਭੇਜ ਕੇ ਜਦ ਉਸ ਨੂੰ ਬੁਲਾਇਆ,
ਤਦ ਉਸ ਨਾਲ ਕਾਮ-ਕ੍ਰੀੜਾ ਕੀਤੀ ॥੩॥
ਇਸ ਤਰ੍ਹਾਂ ਉਹ ਯਾਰ ਰੋਜ਼ ਆਉਂਦਾ ਸੀ
ਅਤੇ ਉਸ ਰਾਣੀ ਨਾਲ ਭੋਗ ਕਰਦਾ ਸੀ।
ਉਥੇ ਇਕ ਦਾਸੀ ਚਲ ਕੇ ਆ ਗਈ।
ਯਾਰ ਉਸ ਨੂੰ ਵੇਖ ਕੇ ਲੁਭਾਇਮਾਨ ਹੋ ਗਿਆ ॥੪॥
ਜਦ ਯਾਰ ਕੇਲ-ਕ੍ਰੀੜਾ ਕਰ ਕੇ ਆਇਆ
ਤਾਂ ਦਾਸੀ ਦੇ ਰੂਪ ਨੂੰ ਵੇਖ ਕੇ ਲਲਚਾ ਗਿਆ।
(ਉਸ ਨੇ) ਰਾਣੀ ਨੂੰ ਹਿਰਦੇ ਤੋਂ ਭੁਲਾ ਦਿੱਤਾ
ਅਤੇ ਦਾਸੀ ਦੀ ਸੇਜ ਨੂੰ ਸੁਹਾਵਣਾ ਬਣਾਉਣ ਲਗਾ ॥੫॥
ਕਾਮ-ਕ੍ਰੀੜਾ ਤੋਂ ਬਿਨਾ ਰਾਣੀ ਵਿਆਕੁਲ ਹੋ ਗਈ।
ਉਸ ਦਾ ਰਸਤਾ ਵੇਖਣ ਲਈ ਆਈ।
(ਸੋਚੀਂ ਪਈ ਸੀ ਕਿ) ਪ੍ਰੀਤਮ ਆਏ ਨਹੀਂ, ਕਿਥੇ ਰਹਿ ਗਏ ਹਨ।
(ਸ਼ਾਇਦ) ਕਿਸੇ ਵੈਰਨ ਨਾਲ ਉਲਝ ਗਏ ਹੋਣ ॥੬॥
(ਉਸ ਨੂੰ) ਯਾਦ ਨਹੀਂ ਰਿਹਾ ਜਾਂ ਕਿਸੇ ਨੇ ਭੁਲਾ ਦਿੱਤਾ ਹੈ
ਜਾਂ ਖੋਜਦਾ ਰਿਹਾ ਹੈ, ਪਰ ਰਸਤਾ ਨਹੀਂ ਲਭਿਆ।
ਉਸ ਨੂੰ ਕਿਸੇ ਨੇ ਆ ਕੇ ਡਰਾਵਾ ਤਾਂ ਨਹੀਂ ਦਿੱਤਾ
ਜਾਂ ਕੋਈ ਚੰਗੀ ਲਗਣ ਵਾਲੀ ਇਸਤਰੀ ਤਾਂ ਨਹੀਂ ਮਿਲ ਗਈ ॥੭॥
ਕੀ ਉਹ ਆ ਰਿਹਾ ਹੈ ਜਾਂ ਆ ਕੇ ਚਲਾ ਗਿਆ ਹੈ।
(ਉਹ) ਆਵੇਗਾ ਜਾਂ ਰੁਸ ਕੇ ਗਿਆ ਹੈ।
(ਮੈਨੂੰ) ਸੁਖਦਾਈ ਯਾਰ ਆ ਕੇ ਆਵੱਸ਼ ਮਿਲੇਗਾ।
(ਇਸ ਤਰ੍ਹਾਂ ਸੋਚਦੀ ਹੋਈ) ਉਹ ਬਹੁਤ ਦੇਰ ਤਕ ਦਰਵਾਜ਼ੇ ਵਲ ਵੇਖਦੀ ਰਹੀ ॥੮॥
ਇਸ ਤਰ੍ਹਾਂ ਮਨ ਵਿਚ ਸੋਚਦਿਆਂ ਉਸ ਨੇ ਅਗੇ ਪੈਰ ਵਧਾਏ
ਅਤੇ ਮਿਤਰ ਨੂੰ ਦਾਸੀ ਨਾਲ ਰਮਣ ਕਰਦਿਆਂ ਵੇਖਿਆ।
ਉਹ ਸਿਰ ਤੋਂ ਪੈਰਾਂ ਤਕ ਕ੍ਰੋਧ ਨਾਲ ਭਰ ਗਈ
ਅਤੇ ਜਾ ਕੇ ਰਾਜੇ ਨੂੰ ਖ਼ਬਰ ਕੀਤੀ ॥੯॥
ਦੋਹਰਾ:
(ਕਹਿਣ ਲਗੀ, ਹੇ ਰਾਜਨ!) ਘਰ ਖੋਹਾ ਕੇ ਕਿਥੇ ਬੈਠੇ ਹੋ, ਤੁਹਾਡੇ ਘਰ ਵਿਚ ਧਾੜ ਪੈ ਗਈ ਹੈ।
ਹੱਥ ਵਿਚ ਤਲਵਾਰ ਪਕੜ ਕੇ ਖ਼ੁਦ ਅੱਖਾਂ ਖੋਲ ਕੇ ਵੇਖੋ ॥੧੦॥
ਤਦ ਰਾਜੇ ਨੇ ਦਾਸੀ (ਅਤੇ ਉਸ ਵਿਅਕਤੀ) ਨੂੰ ਰਮਣ ਕਰਦਿਆਂ ਵੇਖਿਆ
ਅਤੇ ਦੋਹਾਂ ਨੂੰ ਮਾਰ ਦਿੱਤਾ, ਪਰ ਮੂਰਖ ਭੇਦ ਨੂੰ ਸਮਝ ਨਾ ਸਕਿਆ ॥੧੧॥
ਇਸ ਚਰਿਤ੍ਰ ਨਾਲ ਇਸਤਰੀ ਨੇ ਰਾਜੇ ਨੂੰ ਛਲ ਲਿਆ
ਅਤੇ ਉਸ ਯਾਰ ਨੂੰ ਦਾਸੀ ਸਮੇਤ ਯਮਲੋਕ ਭੇਜ ਦਿੱਤਾ ॥੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੦॥੩੩੫੫॥ ਚਲਦਾ॥
ਦੋਹਰਾ:
ਰੰਘੜਾਂ ਦੀ ਬਸਤੀ ਵਿਚ ਇਕ ਰੰਘੜ ਰਹਿੰਦਾ ਸੀ ਜਿਸ ਦਾ ਨਾਮ ਕੰਚਨ ਸਿੰਘ ਸੀ।
ਉਸ ਦੀ ਇਸਤਰੀ ਸਾਹਿਬ ਦੇਈ ਨੂੰ ਕਾਮ ਬਹੁਤ ਸਤਾਉਂਦਾ ਰਹਿੰਦਾ ਸੀ ॥੧॥
ਚੌਪਈ: