ਸ਼੍ਰੀ ਦਸਮ ਗ੍ਰੰਥ

ਅੰਗ - 886


ਚੌਪਈ ॥

ਚੌਪਈ:

ਤੁਮ ਕੋ ਮਾਰਨ ਕੌ ਲੈ ਜੈਹੈਂ ॥

ਤੈਨੂੰ ਮਾਰਨ ਲਈ ਲੈ ਜਾਣਗੇ।

ਕਾਢਿ ਭਗਵੌਤੀ ਠਾਢੇ ਹ੍ਵੈਹੈਂ ॥

ਤਲਵਾਰਾਂ ਕਢ ਕੇ ਖੜੋਤੇ ਹੋਣਗੇ।

ਢੀਠਤੁ ਆਪਨ ਚਿਤ ਮੈ ਗਹਿਯਹੁ ॥

(ਤੂੰ) ਆਪਣੇ ਚਿਤ ਵਿਚ ਦ੍ਰਿੜ੍ਹ ਰਹੀਂ

ਤ੍ਰਾਸ ਮਾਨਿ ਕਛੁ ਤਿਨੈ ਨ ਕਹਿਯਹੁ ॥੪॥

ਅਤੇ ਡਰ ਮੰਨ ਕੇ ਉਨ੍ਹਾਂ ਨੂੰ ਕੁਝ ਨਾ ਕਹੀਂ ॥੪॥

ਦੋਹਰਾ ॥

ਦੋਹਰਾ:

ਤਾ ਕੌ ਢੀਠ ਬਧਾਇ ਕੈ ਕਾਢਿ ਲਈ ਤਰਵਾਰਿ ॥

ਉਸ ਤੋਂ ਬਹੁਤ ਢੀਠਾਈ ਕਰਵਾ ਕੇ ਤਲਵਾਰ ਕਢ ਲਈ

ਤੁਰਤ ਘਾਵ ਤਾ ਕੋ ਕਿਯੋ ਹਨਤ ਨ ਲਾਗੀ ਬਾਰਿ ॥੫॥

ਅਤੇ ਉਸ ਉਤੇ ਤੁਰਤ ਵਾਰ ਕਰ ਦਿੱਤਾ ਅਤੇ ਮਾਰਨ ਵਿਚ ਜ਼ਰਾ ਦੇਰ ਨਾ ਲਗੀ ॥੫॥

ਤਾ ਕੋ ਹਨਿ ਡਾਰਤ ਭਯੋ ਕਛੂ ਨ ਪਾਯੋ ਖੇਦ ॥

ਉਸ ਨੂੰ ਮਾਰ ਕੇ ਜ਼ਰਾ ਜਿੰਨਾ ਵੀ ਦੁਖੀ ਨਾ ਹੋਇਆ।

ਗਾਵ ਸੁਖੀ ਅਪਨੇ ਬਸਿਯੋ ਕਿਨੂੰ ਨ ਜਾਨ੍ਯੋ ਭੇਦ ॥੬॥

(ਉਹ) ਆਪਣੇ ਪਿੰਡ ਵਿਚ ਸੁਖੀ ਵਸਣ ਲਗਾ ਅਤੇ ਉਸ ਦਾ ਭੇਦ ਕਿਸੇ ਨੇ ਵੀ ਨਾ ਪਾਇਆ ॥੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੨॥੧੧੧੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੬੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੨॥੧੧੧੨॥ ਚਲਦਾ॥

ਚੌਪਈ ॥

ਚੌਪਈ:

ਪ੍ਰਬਲ ਸਿੰਘ ਦਛਿਨ ਕੋ ਨ੍ਰਿਪ ਬਰ ॥

ਦੱਖਣ ਵਿਚ (ਇਕ) ਪ੍ਰਬਲ ਸਿੰਘ ਰਾਜਾ ਸੀ।

ਬਹੁ ਭਾਤਨਿ ਕੋ ਧਨ ਤਾ ਕੇ ਘਰ ॥

ਉਸ ਦੇ ਘਰ ਕਈ ਤਰ੍ਹਾਂ ਦਾ ਧਨ ਸੀ।

ਚਾਰੁ ਚਛੁ ਤਾ ਕੀ ਤ੍ਰਿਯ ਰਹਈ ॥

ਉਸ ਦੇ ਘਰ 'ਚਾਰੁ ਚਛੁ' ਨਾਂ ਵਾਲੀ ਇਸਤਰੀ ਰਹਿੰਦੀ ਸੀ।

ਜੋ ਵਹੁ ਕਹੈ ਸੁ ਰਾਜਾ ਕਰਈ ॥੧॥

ਜੋ ਉਹ ਕਹਿੰਦੀ, ਉਹੀ ਰਾਜਾ ਕਰਦਾ ॥੧॥

ਅਤਿ ਸੁੰਦਰਿ ਵਹੁ ਨਾਰਿ ਸੁਨੀਜੈ ॥

ਉਹ ਇਸਤਰੀ ਅਤਿ ਸੁੰਦਰ ਸੁਣੀ ਜਾਂਦੀ ਸੀ।

ਤਾ ਕੋ ਪਟਤਰ ਕਾ ਕੋ ਦੀਜੈ ॥

ਉਸ ਦੀ ਤੁਲਨਾ ('ਪਟਤਰ') ਕਿਸ ਨਾਲ ਕੀਤੀ ਜਾਵੇ।

ਰਾਜਾ ਅਧਿਕ ਪ੍ਯਾਰ ਤਿਹ ਰਾਖੈ ॥

ਰਾਜਾ ਉਸ ਨੂੰ ਬਹੁਤ ਪਿਆਰ ਨਾਲ ਰਖਦਾ ਸੀ।

ਕਟੁ ਬਚ ਕਦੀ ਨ ਮੁਖ ਤੇ ਭਾਖੈ ॥੨॥

ਉਸ ਨੂੰ ਕਦੇ ਵੀ ਕੌੜੇ ਬੋਲ ਨਹੀਂ ਬੋਲਦਾ ਸੀ ॥੨॥

ਬੰਗਸ ਕੇ ਰਾਜੇ ਕਹਲਾਵੈ ॥

ਉਹ ਬੰਗਸ ਦੇ ਰਾਜੇ ਅਖਵਾਉਂਦੇ ਸਨ

ਭਾਤਿ ਭਾਤਿ ਕੇ ਭੋਗ ਕਮਾਵੈ ॥

ਅਤੇ ਭਾਂਤ ਭਾਂਤ ਦੇ ਭੋਗ ਕਰਦੇ ਸਨ।

ਇਕ ਸੁੰਦਰ ਨਰ ਰਾਨੀ ਲਹਿਯੋ ॥

ਰਾਣੀ ਨੇ ਇਕ ਸੁੰਦਰ ਪੁਰਸ਼ ਵੇਖਿਆ

ਤਬ ਹੀ ਆਨਿ ਮੈਨ ਤਿਹ ਗਹਿਯੋ ॥੩॥

ਅਤੇ ਤਦ ਹੀ ਕਾਮ ਦੇ ਵਸ ਹੋ ਗਈ ॥੩॥

ਤਾ ਸੌ ਨੇਹੁ ਰਾਨਿਯਹਿ ਕੀਨੋ ॥

ਉਸ ਨਾਲ ਰਾਣੀ ਨੇ ਪ੍ਰੇਮ ਕੀਤਾ

ਗ੍ਰਿਹ ਤੇ ਕਾਢਿ ਅਮਿਤ ਧਨੁ ਦੀਨੋ ॥

ਅਤੇ ਘਰ ਤੋਂ ਬਹੁਤ ਸਾਰਾ ਧਨ ਕਢ ਕੇ ਦੇ ਦਿੱਤਾ।

ਤਿਹ ਜਾਰਹਿ ਇਹ ਭਾਤਿ ਸਿਖਾਯੋ ॥

ਉਸ ਨੇ ਯਾਰ ਨੂੰ ਇਸ ਤਰ੍ਹਾਂ ਸਿਖਾਇਆ

ਆਪੁ ਚਰਿਤ ਇਹ ਭਾਤਿ ਬਨਾਯੋ ॥੪॥

ਅਤੇ ਆਪ ਇਸ ਤਰ੍ਹਾਂ ਦਾ ਚਰਿਤ੍ਰ ਬਣਾਇਆ ॥੪॥

ਦੋਹਰਾ ॥

ਦੋਹਰਾ:

ਦਰਵਾਜੇ ਇਹ ਕੋਟ ਕੇ ਰਹਿਯੋ ਸਵੇਰੇ ਲਾਗਿ ॥

ਇਸ ਕਿਲ੍ਹੇ ਦੇ ਦਰਵਾਜ਼ੇ ਉਤੇ ਸਵੇਰ ਤੋਂ ਹੀ ਸਾਰਿਆਂ ਬਸਤ੍ਰਾਂ ਦਾ ਤਿਆਗ ਕਰ ਕੇ

ਅਤਿ ਦੁਰਬਲ ਕੋ ਭੇਸ ਕਰਿ ਸਭ ਬਸਤ੍ਰਨ ਕੋ ਤ੍ਯਾਗ ॥੫॥

ਅਤੇ ਦੁਰਬਲ ਦਾ ਭੇਸ ਬਣਾ ਕੇ ਖੜੋ ਜਾਣਾ ॥੫॥

ਚੌਪਈ ॥

ਚੌਪਈ:

ਤਾ ਕੇ ਗ੍ਰਿਹ ਜਬ ਨ੍ਰਿਪ ਪਗ ਧਾਰਿਯੋ ॥

ਜਦੋਂ ਉਸ ਦੇ ਘਰ ਰਾਜੇ ਨੇ ਪੈਰ ਰਖਿਆ।

ਬਿਖੁ ਦੈ ਤਾਹਿ ਮਾਰਿ ਹੀ ਡਾਰਿਯੋ ॥

ਉਸ ਨੂੰ ਜ਼ਹਿਰ ਦੇ ਕੇ ਮਾਰ ਹੀ ਦਿੱਤਾ।

ਦੀਨ ਬਚਨ ਤਬ ਤ੍ਰਿਯਹਿ ਉਚਾਰੇ ॥

ਤਦ ਉਸ ਇਸਤਰੀ ਨੇ ਬੜੇ ਨਿਮਾਣੇ ਸ਼ਬਦ ਕਹੇ

ਮੋਹਿ ਤ੍ਯਾਗ ਗੇ ਰਾਜ ਹਮਾਰੇ ॥੬॥

ਕਿ ਮੈਨੂੰ ਮੇਰੇ ਰਾਜਾ ਤਿਆਗ ਗਏ ਹਨ ॥੬॥

ਮਰਤੀ ਬਾਰ ਨ੍ਰਿਪਤਿ ਮੁਹਿ ਕਹਿਯੋ ॥

ਮਰਨ ਵੇਲੇ ਰਾਜੇ ਨੇ ਮੈਨੂੰ ਕਿਹਾ ਸੀ

ਸੋ ਮੈ ਬਚਨ ਹ੍ਰਿਦੈ ਦ੍ਰਿੜ ਗਹਿਯੋ ॥

ਅਤੇ ਉਹ ਬਚਨ ਮੈਂ ਹਿਰਦੇ ਵਿਚ ਦ੍ਰਿੜ੍ਹ ਕੀਤਾ ਹੋਇਆ ਹੈ

ਰਾਜ ਸਾਜ ਦੁਰਬਲ ਕੋ ਦੀਜੋ ॥

ਕਿ (ਮੇਰਾ) ਰਾਜ ਸਾਜ ਕਿਸੇ ਗ਼ਰੀਬ (ਅਥਵਾ ਨਿਤਾਣੇ) ਬੰਦੇ ਨੂੰ ਦੇ ਦੇਣਾ

ਮੋਰੋ ਕਹਿਯੋ ਮਾਨਿ ਤ੍ਰਿਯ ਲੀਜੋ ॥੭॥

ਅਤੇ ਹੇ ਇਸਤਰੀ! ਮੇਰਾ ਕਿਹਾ ਜ਼ਰੂਰ ਮੰਨ ਲੈਣਾ ॥੭॥

ਦੋਹਰਾ ॥

ਦੋਹਰਾ:

ਅਤਿ ਸੁੰਦਰ ਦੁਰਬਲ ਘਨੋ ਕੋਟ ਦੁਆਰੇ ਹੋਇ ॥

ਜੋ ਕੋਈ ਅਤਿ ਸੁੰਦਰ ਅਤੇ ਬਹੁਤ ਗ਼ਰੀਬ (ਨਿਤਾਣਾ) ਕਿਲ੍ਹੇ ਦੇ ਦਰਵਾਜ਼ੇ ਉਤੇ ਖੜੋਤਾ ਹੋਵੇ,

ਰਾਜ ਸਾਜ ਤਿਹ ਦੀਜਿਯਹੁ ਲਾਜ ਨ ਕਰਿਯਹੁ ਕੋਇ ॥੮॥

ਉਸ ਨੂੰ ਰਾਜ ਸਾਜ ਦੇ ਦੇਣਾ ਅਤੇ ਕੋਈ ਸੰਕੋਚ ਨਾ ਕਰਨਾ ॥੮॥

ਚੌਪਈ ॥

ਚੌਪਈ:

ਹਮ ਤੁਮ ਕੋਟ ਦੁਆਰੇ ਜੈਹੈ ॥

ਮੈਂ ਤੇ ਤੁਸੀਂ ਕਿਲ੍ਹੇ ਦੇ ਦੁਆਰ ਉਤੇ ਜਾਂਦੇ ਹਾਂ।

ਐਸੇ ਪੁਰਖ ਲਹੈ ਤਿਹ ਲਯੈਹੈ ॥

ਜੇ ਉਥੇ ਕੋਈ ਇਸ ਤਰ੍ਹਾਂ ਦਾ ਮਨੁੱਖ ਮਿਲ ਪਏ,

ਰਾਜ ਸਾਜ ਤਾਹੀ ਕੋ ਦੀਜੈ ॥

ਤਾਂ ਰਾਜ ਸਾਜ ਉਸ ਨੂੰ ਦੇ ਦਿਓ।

ਮੇਰੋ ਬਚਨ ਸ੍ਰਵਨ ਸੁਨਿ ਲੀਜੈ ॥੯॥

ਮੇਰੀ ਇਹ ਗੱਲ ਕੰਨਾਂ ਨਾਲ ਸੁਣ ਲਵੋ ॥੯॥


Flag Counter