ਉਸ ਦੀ ਰਾਣੀ ਦਾ ਨਾਂ ਲਾਲ ਮਤੀ ਸ਼ੋਭਦਾ ਸੀ
(ਜਿਸ ਨੂੰ ਵੇਖ ਕੇ) ਦੇਵਤੇ, ਮਰਦ, ਇਸਤਰੀਆਂ ਅਤੇ ਨਾਗ-ਕੁਮਾਰੀਆਂ ਮੋਹਿਤ ਹੋ ਜਾਂਦੀਆਂ ਸਨ ॥੧॥
(ਉਸ ਦੇ) ਪੁੱਤਰ ਦਾ ਨਾਮ ਮੇਦਨੀ ਸਿੰਘ ਸੀ
ਜਿਸ ਨੂੰ ਵੇਖ ਕੇ ਇਸਤਰੀਆਂ ਸ਼ਿਥਲ ਹੋ ਜਾਂਦੀਆਂ ਸਨ।
ਵਿਧਾਤਾ ਨੇ ਉਸ ਨੂੰ (ਕੁਝ) ਜ਼ਿਆਦਾ ਹੀ ਰੂਪਵਾਨ ਬਣਾਇਆ ਸੀ।
(ਇੰਜ ਲਗਦਾ ਸੀ) ਮਾਨੋ ਕਾਮ ਦੇਵ ਹੀ ਅਵਤਰਿਤ ਹੋਇਆ ਹੋਵੇ ॥੨॥
(ਉਥੇ) ਚਪਲਾ ਦੇ (ਦੇਈ) ਨਾਂ ਦੀ ਸ਼ਾਹ ਦੀ ਪੁੱਤਰੀ ਸੀ।
ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਹੋਵੇ।
ਰਾਜ ਕੁਮਾਰ ਨੇ ਜਦ ਉਸ ਨੂੰ ਵੇਖਿਆ,
ਤਾਂ ਮੁਟਿਆਰ ਨੂੰ ਵੇਖ ਕੇ ਮਤਵਾਲਾ ਹੋ ਗਿਆ ॥੩॥
ਉਸ ਨੇ ਇਕ ਦਾਸੀ ਨੂੰ ਕੋਲ ਬੁਲਾਇਆ।
(ਉਸ ਨੂੰ) ਬੇਹਿਸਾਬ ਧਨ ਦੇ ਕੇ ਉਥੇ ਭੇਜਿਆ।
(ਅਤੇ ਕਿਹਾ) ਜਦ ਤੂੰ ਚਪਲ ਮਤੀ ਨੂੰ ਲੈ ਕੇ ਆਵੇਂਗੀ,
(ਤਦ) ਜੋ ਕੁਝ ਵੀ ਮੂਹੋਂ ਮੰਗੇਂਗੀ, ਉਹੀ ਪ੍ਰਾਪਤ ਕਰੇਂਗੀ ॥੪॥
(ਰਾਜ ਕੁਮਾਰ ਦਾ) ਬਚਨ ਸੁਣ ਕੇ ਦਾਸੀ ਉਥੇ ਗਈ
ਅਤੇ ਉਸ ਨੂੰ ਬਹੁਤ ਤਰ੍ਹਾਂ ਨਾਲ ਸਮਝਾਉਣ ਲਗੀ।
ਜਦ ਸ਼ਾਹ ਦੀ ਪੁੱਤਰੀ ਕਾਬੂ ਨਾ ਆਈ,
ਤਦ ਦੂਤੀ ਨੇ ਇਹ ਦਾਓ ਵਰਤਿਆ ॥੫॥
(ਕਹਿਣ ਲਗੀ) ਤੇਰੇ ਪਿਤਾ ਨੇ ਜੋ ਨਵੇਂ ਮਹੱਲ ਉਸਾਰੇ ਹਨ,
ਚਲੋ ਅਤੇ ਜਾ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਵੇਖੋ।
ਇਹ ਕਹਿ ਕੇ (ਉਸ ਸ਼ਾਹ-ਪੁੱਤਰੀ ਨੂੰ) ਡੋਲੀ (ਪਾਲਕੀ) ਵਿਚ ਬਿਠਾ ਲਿਆ
ਅਤੇ ਚੌਹਾਂ ਪਾਸੇ ਪਰਦੇ ਕਰ ਦਿੱਤੇ ॥੬॥
ਇਸ ਛਲ ਨਾਲ ਸ਼ਾਹ ਦੀ ਪੁੱਤਰੀ ਨੂੰ ਭਰਮਾ ਲਿਆ
ਅਤੇ ਨਾਲ ਲੈ ਕੇ ਰਾਜ ਕੁਮਾਰ ਦੇ ਘਰ ਆ ਗਈ।
ਉਥੇ ਆ ਕੇ ਪਰਦਿਆਂ ਨੂੰ ਚੁਕਿਆ
(ਤਦ) ਇਸਤਰੀ ਨੇ ਉਸ ਰਾਜ ਕੁਮਾਰ ਨੂੰ ਵੇਖਿਆ ॥੭॥
(ਸੋਚਣ ਲਗੀ) ਇਥੇ ਨਾ ਮੇਰੀ ਮਾਤਾ, ਪਿਤਾ ਜਾਂ ਭਰਾ (ਕੋਈ ਵੀ) ਨਹੀਂ ਹੈ।
ਇਸ ਦੂਤੀ ਨੇ (ਮੈਨੂੰ) ਲਿਆ ਕੇ ਫਸਾ ਦਿੱਤਾ ਹੈ।
ਜੇ ਹੁਣ ਮੈਨੂੰ ਰਾਜ ਕੁਮਾਰ ਪ੍ਰਾਪਤ ਨਹੀਂ ਕਰ ਸਕੇਗਾ,
ਤਾਂ (ਮੇਰਾ) ਨੱਕ ਅਤੇ ਕੰਨ ਕਟ ਕੇ ਲੀਕ ਲਗਾ ਦੇਏਗਾ ॥੮॥
(ਉਹ) 'ਹਾਇ ਹਾਇ' ਕਰਦੀ ਧਰਤੀ ਉਤੇ ਡਿਗ ਪਈ
ਅਤੇ ਕਹਿਣ ਲਗੀ ਕਿ ਮੈਨੂੰ ਬਿਛੂ ਨੇ ਕਟ ਲਿਆ ਹੈ।
ਧਿੱਕਾਰ ਹੈ ਕਿ ਮੇਰੇ ਨਾਲ ਵਿਧਾਤਾ ਨੇ ਕੀ (ਜ਼ੁਲਮ) ਕੀਤਾ ਹੈ
ਕਿ (ਮੈਨੂੰ) ਅਜ ਰਾਜ ਕੁਮਾਰ ਨੂੰ ਮਿਲਣ ਤਕ ਨਹੀਂ ਦਿੱਤਾ ॥੯॥
ਹੁਣ ਮੈਂ ਆਪਣੇ ਘਰ ਨੂੰ ਪਰਤਦੀ ਹਾਂ
ਅਤੇ ਦੋ ਕੁ ਦਿਨਾਂ ਬਾਦ ਤੁਹਾਡੇ ਕੋਲ ਆਵਾਂਗੀ।
ਰਾਜ ਕੁਮਾਰ ਉਸ ਦੇ ਚਰਿਤ੍ਰ ਨੂੰ ਨਾ ਸਮਝਿਆ।
ਇਸ ਛਲ ਨਾਲ (ਉਹ) ਉਸ ਦਾ ਸਿਰ ਮੁੰਨ ਕੇ ਚਲੀ ਗਈ (ਅਰਥਾਤ ਛਲ ਕੇ ਚਲੀ ਗਈ) ॥੧੦॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੬॥੭੦੪੩॥ ਚਲਦਾ॥
ਚੌਪਈ:
ਜਿਥੇ ਸਗਰ ਨਾਂ ਦਾ ਦੇਸ਼ ਸੁਣੀਂਦਾ ਸੀ,
ਉਥੇ ਸਗਰ ਸੈਨ ਨਾਂ ਦਾ ਇਕ ਰਾਜਾ ਸੀ।
ਉਸ ਦੀ ਪੁੱਤਰੀ ਦਾ ਨਾਂ ਸਗਰ ਦੇਈ ਕਿਹਾ ਜਾਂਦਾ ਸੀ।
ਉਸ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਵੀ ਸ਼ਰਮਾਉਂਦੇ ਸਨ ॥੧॥
ਉਸ ਨੇ ਜਦ ਗਜ਼ਨੀ ਰਾਇ ਨੂੰ ਵੇਖਿਆ
(ਤਦ) ਮਨ, ਬਚਨ ਅਤੇ ਕਰਮ ਕਰ ਕੇ ਕੁੰਵਰੀ ਨੇ ਕਿਹਾ,
ਜੇ ਅਜਿਹਾ ਸੁੰਦਰ ਛੈਲ ਇਕ ਦਿਨ ਲਈ ਹੀ ਪ੍ਰਾਪਤ ਕਰ ਲਵਾਂ,
ਤਾਂ ਜਨਮ ਜਨਮਾਂਤਰਾਂ ਤਕ ਪਲ ਪਲ (ਇਸ ਉਪਰੋਂ) ਬਲਿਹਾਰ ਜਾਵਾਂ ॥੨॥
(ਉਸ ਨੇ) ਇਕ ਸਖੀ ਨੂੰ ਉਸ ਕੋਲ ਭੇਜਿਆ
ਅਤੇ ਜਿਵੇਂ ਕਿਵੇਂ ਕਰ ਕੇ (ਉਸ ਨੂੰ) ਬੁਲਾ ਲਿਆ।
ਉਸ ਨੂੰ ਆਪਣੀ ਸੇਜ ਉਤੇ ਬਿਠਾਇਆ
ਅਤੇ (ਸੇਜ ਨੂੰ) ਕਾਮ-ਕ੍ਰੀੜਾ ਦਾ ਅਖਾੜਾ ਬਣਾ ਦਿੱਤਾ ॥੩॥
ਸੇਜ ਉਤੇ ਬੈਠ ਕੇ ਦੋਵੇਂ ਕਲੋਲਾਂ ਕਰਦੇ
ਅਤੇ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ।
ਮਾਤਾ ਪਿਤਾ ਦਾ ਡਰ ਤਿਆਗ ਕੇ
(ਉਹ) ਭਾਂਤ ਭਾਂਤ ਦਾ ਵਿਲਾਸ ਕਰਦੇ ॥੪॥
(ਉਹ) ਪੋਸਤ, ਭੰਗ ਅਤੇ ਅਫ਼ੀਮ ਮੰਗਵਾਉਂਦੇ
ਅਤੇ ਇਕ ਮੰਜੇ ਉਤੇ ਬੈਠ ਕੇ ਸੇਵਨ ਕਰਦੇ।
ਨਾਇਕ ਨਾਇਕਾ (ਇਕ ਦੂਜੇ ਦੀ) ਛਾਤੀ ਨਾਲ ਲਗ ਗਏ
ਅਤੇ ਰਸ ਪੂਰਵਕ ਕਸ ਕਸ ਕੇ ਭੋਗ ਕਰਨ ਲਗੇ ॥੫॥
ਰਾਣੀ ਸਮੇਤ ਉਸ ਦਾ ਪਿਤਾ
ਪੁੱਤਰੀ ਦੇ ਘਰ ਆ ਗਏ।
(ਰਾਜ ਕੁਮਾਰੀ ਨੂੰ) ਕੋਈ ਹੋਰ ਦਾਓ ਨਾ ਸੁਝਿਆ
ਅਤੇ ਮਾਤਾ ਪਿਤਾ ਨੂੰ ਮਾਰ ਕੇ ਦਬਾ ਦਿੱਤਾ ॥੬॥
ਆਪਣੇ ਘਰ ਨੂੰ ਅੱਗ ਲਗਾ ਦਿੱਤੀ
ਅਤੇ ਆਪਣੇ ਯਾਰ ਨੂੰ ਲੁਕਾ ਕੇ ਰੋਣ ਲਗ ਗਈ।
(ਕਹਿਣ ਲਗੀ) ਬਾਰੂਦ ਨੂੰ ਅੱਗ ('ਅਨਲ') ਲਗ ਗਈ
ਅਤੇ ਰਾਣੀ ਰਾਜੇ ਸਮੇਤ ਉਡ ਗਈ ॥੭॥
ਹੋਰ ਕਿਸੇ ਪੁਰਸ਼ ਨੇ ਭੇਦ ਨਾ ਪਾਇਆ
ਕਿ ਇਸਤਰੀ ਨੇ ਕੀ ਚਰਿਤ੍ਰ ਖੇਡਿਆ ਹੈ।
ਆਪ ਆਪਣੇ ਦੇਸ਼ ਦਾ ਰਾਜ ਕਰਨ ਲਗੀ