ਸ਼੍ਰੀ ਦਸਮ ਗ੍ਰੰਥ

ਅੰਗ - 1186


ਦੋਹਰਾ ॥

ਦੋਹਰਾ:

ਇਤੈ ਚਾਹ ਉਨ ਕੀ ਲਗੀ ਉਨ ਕੌ ਇਨ ਕੀ ਚਾਹ ॥

ਇਥੇ ਉਸ ਦੀ ਚਾਹ ਲਗੀ ਹੋਈ ਸੀ ਅਤੇ (ਉਥੇ) ਉਸ ਨੂੰ ਇਸ ਦੀ ਚਾਹ ਲਗੀ ਹੋਈ ਸੀ।

ਕਹੁ ਕੌਨੇ ਛਲ ਪਾਇਯੈ ਕਰਤਾ ਕਰੈ ਨਿਬਾਹ ॥੩੨॥

ਕਹੋ, ਕਿਹੜੇ ਛਲ ਨਾਲ (ਦੋਵੇਂ ਇਕ ਦੂਜੇ ਨੂੰ) ਪ੍ਰਾਪਤ ਕਰਦੇ ਹਨ। ਪਰਮਾਤਮਾ ਹੀ ਇਨ੍ਹਾਂ (ਦੇ ਪ੍ਰੇਮ) ਨੂੰ ਨਿਭਾਏ ॥੩੨॥

ਅੜਿਲ ॥

ਅੜਿਲ:

ਅਤਿਥ ਭੇਸ ਧਰਿ ਪਰੀ ਕੁਅਰਿ ਕੇ ਢਿਗ ਗਈ ॥

ਜੋਗੀ ਦਾ ਰੂਪ ਧਾਰ ਕੇ ਪਰੀ ਰਾਜ ਕੁਮਾਰ ਕੋਲ ਚਲੀ ਗਈ।

ਰਾਜ ਸੁਤਾ ਕੀ ਬਾਤ ਬਤਾਵਤ ਤਿਹ ਭਈ ॥

ਉਸ ਨੂੰ ਰਾਜ ਕਮਾਰੀ ਦੀ ਗੱਲ ਦਸੀ

ਤੁਮ ਕੌ ਉਨ ਕੀ ਚਾਹ ਉਨੈ ਤੁਮਰੀ ਲਗੀ ॥

ਕਿ ਤੈਨੂੰ ਉਸ ਦੀ ਚਾਹ ਹੈ ਅਤੇ ਉਸ ਨੂੰ ਤੇਰੀ ਚਾਹ ਲਗੀ ਹੋਈ ਹੈ।

ਹੋ ਨਿਸੁ ਦਿਨੁ ਜਪਤ ਬਿਹੰਗ ਜ੍ਯੋ ਪ੍ਰੀਤਿ ਤੈਸੀ ਜਗੀ ॥੩੩॥

ਉਹ ਰਾਤ ਦਿਨ ਪੰਛੀ (ਪਪੀਹੇ) ਵਾਂਗ (ਤੇਰਾ ਨਾਮ) ਜਪਦੀ ਹੈ, ਉਸ ਵਰਗੀ (ਉਸ ਦੀ) ਪ੍ਰੀਤ ਜਾਗ ਪਈ ਹੈ ॥੩੩॥

ਸਾਤ ਸਮੁੰਦ੍ਰਨ ਪਾਰ ਕੁਅਰਿ ਵਹ ਜਾਨਿਯੈ ॥

ਉਹ ਰਾਜ ਕੁਮਾਰੀ ਸੱਤ ਸਮੁੰਦਰੋਂ ਪਾਰ ਹੈ।

ਨੇਹ ਲਗ੍ਯੋ ਤੁਮ ਸੋ ਤਿਹ ਅਧਿਕ ਪ੍ਰਮਾਨਿਯੈ ॥

ਉਸ ਦਾ ਤੇਰੇ ਨਾਲ ਬਹੁਤ ਅਧਿਕ ਪ੍ਰੇਮ ਹੋ ਗਿਆ ਹੈ।

ਕਰਿ ਕਰਿ ਕੌਨ ਉਪਾਇ ਕਹੋ ਤਿਹ ਲ੍ਯਾਇਯੈ ॥

ਦਸੋ, ਕਿਹੜਾ ਕਿਹੜਾ ਉਪਾ ਕਰ ਕੇ ਉਸ ਨੂੰ ਲਿਆਵਾਂ।

ਹੋ ਰਾਜ ਕੁਅਰ ਸੁਕੁਮਾਰਿ ਸੁ ਕਿਹ ਬਿਧਿ ਪਾਇਯੈ ॥੩੪॥

ਹੇ ਸੋਹਲ ਰਾਜ ਕੁਮਾਰ! (ਉਸ ਰਾਜ ਕੁਮਾਰੀ ਨੂੰ) ਕਿਸ ਢੰਗ ਨਾਲ ਪ੍ਰਾਪਤ ਕੀਤਾ ਜਾਏ ॥੩੪॥

ਮੁਹਿ ਸਰਦਾਰ ਪਰੀ ਕੀ ਸੁਰਿਦ ਬਖਾਨਿਯੈ ॥

ਮੈਨੂੰ ਸ਼ਾਹ ਪਰੀ ਦੀ ਸੁਹਿਰਦ (ਅਥਵਾ ਖੈਰ ਖ੍ਵਾਹ) ਕਿਹਾ ਜਾਂਦਾ ਹੈ।

ਰਵਿ ਸਸਿ ਕੀ ਸਮ ਜਾ ਕੋ ਰੂਪ ਪ੍ਰਮਾਨਿਯੈ ॥

ਉਸ (ਰਾਜ ਕੁਮਾਰੀ) ਦਾ ਰੂਪ ਸੂਰਜ ਜਾਂ ਚੰਦ੍ਰਮਾ ਦੇ ਸਮਾਨ ਸਮਝ ਲਵੋ।

ਜਬ ਵਹੁ ਰਾਜ ਕੁਅਰਿ ਕੀ ਚਿਤ ਨਿਰਖਤ ਭਈ ॥

ਜਦ ਉਸ ਨੇ ਰਾਜ ਕੁਮਾਰੀ ਦੇ ਚਿਤ ਦੀ ਸਥਿਤੀ ਵੇਖੀ

ਹੋ ਤਬ ਹੌ ਤੁਮਰੇ ਤੀਰ ਪਠਾਇ ਤੁਰਿਤ ਦਈ ॥੩੫॥

ਤਾਂ ਤੁਰੰਤ ਮੈਨੂੰ ਤੁਹਾਡੇ ਕੋਲ ਭੇਜ ਦਿੱਤਾ ॥੩੫॥

ਦੋਹਰਾ ॥

ਦੋਹਰਾ:

ਤੀਨਿ ਭਵਨ ਮੈ ਭ੍ਰਮਿ ਫਿਰੀ ਤਾ ਸਮ ਕਹੂੰ ਨ ਨਾਰਿ ॥

ਮੈਂ ਤਿੰਨਾਂ ਲੋਕਾਂ ਵਿਚ ਫਿਰੀ ਹਾਂ, ਪਰ ਉਸ ਵਰਗੀ ਕਿਤੇ ਵੀ ਕੋਈ ਇਸਤਰੀ ਨਹੀਂ ਹੈ।

ਤਾ ਕੇ ਬਰਬੇ ਜੋਗ ਹੌ ਤੁਮ ਹੀ ਰਾਜ ਕੁਮਾਰ ॥੩੬॥

ਉਸ ਨੂੰ ਵਰਨ ਲਈ ਤੂੰ ਹੀ (ਇਕੋ ਇਕ) ਰਾਜ ਕੁਮਾਰ ਹੈਂ ॥੩੬॥

ਅੜਿਲ ॥

ਅੜਿਲ:

ਹੌ ਸਰਦਾਰ ਪਰੀ ਪਹਿ ਅਬ ਉਠ ਜਾਇ ਹੋ ॥

ਮੈਂ ਹੁਣ ਉਠ ਕੇ ਸ਼ਾਹ ਪਰੀ ਕੋਲ ਜਾਵਾਂਗੀ।

ਕੁਅਰਿ ਜੋਗ ਬਰ ਲਹਿ ਤੁਹਿ ਤਾਹਿ ਬਤਾਇ ਹੋ ॥

ਰਾਜ ਕੁਮਾਰੀ ਯੋਗ ਤੇਰੇ (ਰੂਪ ਵਿਚ) ਵਰ ਲਭ ਲਿਆ ਹੈ, ਉਸ ਨੂੰ ਦਸਾਂਗੀ।

ਜਬ ਤੁਮ ਤਾ ਕਹ ਜਾਇ ਸਜਨ ਬਰਿ ਲੇਹੁਗੇ ॥

ਹੇ ਸੱਜਨ! ਜਦ ਤੁਸੀਂ ਜਾ ਕੇ ਉਸ ਨੂੰ ਵਰ ਲਵੋਗੇ

ਹੋ ਕਹਾ ਬਤਾਵਹੁ ਮੋਹਿ ਤਬੈ ਜਸੁ ਦੇਹੁਗੇ ॥੩੭॥

ਤਾਂ ਦਸੋ, ਤਦ ਮੈਨੂੰ ਕੀ ਜਸ ਦਿਓਗੇ ॥੩੭॥

ਚੌਪਈ ॥

ਚੌਪਈ:

ਯੌ ਕਹਿ ਤਾ ਕੌ ਪਰੀ ਉਡਾਨੀ ॥

ਉਸ ਨੂੰ ਇਹ ਕਹਿ ਕੇ ਪਰੀ ਉਡ ਗਈ।

ਸਿਵੀ ਬਾਸਵੀ ਰਵੀ ਪਛਾਨੀ ॥

(ਉਹ) ਸ਼ਿਵ, ਇੰਦਰ ਅਤੇ ਸੂਰਜ ਦੀ ਪਤਨੀ ਲਗਦੀ ਸੀ।

ਚਲਿ ਸਰਦਾਰ ਪਰੀ ਪਹਿ ਆਈ ॥

ਉਹ ਚਲ ਕੇ ਸ਼ਾਹ ਪਰੀ ਕੋਲ ਆਈ

ਸਕਲ ਬ੍ਰਿਥਾ ਕਹਿ ਤਾਹਿ ਸੁਨਾਈ ॥੩੮॥

ਅਤੇ ਉਸ ਨੂੰ ਸਾਰੀ ਬਿਰਥਾ ਕਹਿ ਸੁਣਾਈ ॥੩੮॥

ਦੋਹਰਾ ॥

ਦੋਹਰਾ:

ਤੀਨਿ ਲੋਕ ਮੈ ਖੋਜਿ ਕਰਿ ਸੁਘਰ ਲਖਾ ਇਕ ਠੌਰ ॥

(ਕਹਿਣ ਲਗੀ) ਤਿੰਨ ਲੋਕਾਂ ਵਿਚ ਖੋਜ ਕੇ ਮੈਂ ਇਕ ਥਾਂ ਸੁਘੜ (ਵਿਅਕਤੀ) ਵੇਖਿਆ ਹੈ।

ਚਲਿ ਕਰਿ ਆਪੁ ਨਿਹਾਰਿਯੈ ਜਾ ਸਮ ਸੁੰਦ੍ਰ ਨ ਔਰ ॥੩੯॥

(ਤੁਸੀਂ) ਆਪ ਚਲ ਕੇ ਵੇਖ ਲਵੋ, ਉਸ ਵਰਗਾ ਸੁੰਦਰ ਹੋਰ ਕੋਈ ਨਹੀਂ ਹੈ ॥੩੯॥

ਚੌਪਈ ॥

ਚੋਪਈ:

ਸੁਨਤ ਬਚਨ ਸਭ ਪਰੀ ਉਡਾਨੀ ॥

(ਇਹ) ਬਚਨ ਸੁਣ ਕੇ ਸਾਰੀਆਂ ਪਰੀਆਂ ਉਡ ਪਈਆਂ

ਸਾਤ ਸਮੁੰਦ੍ਰ ਪਾਰ ਨਿਜਕਾਨੀ ॥

ਅਤੇ ਸੱਤ ਸਮੁੰਦਰੋਂ ਪਾਰ (ਉਸ) ਕੋਲ ਆ ਗਈਆਂ।

ਜਬ ਦਿਲੀਪ ਸਿੰਘ ਨੈਨ ਨਿਹਾਰਾ ॥

(ਸ਼ਾਹ ਪਰੀ ਨੇ) ਜਦ ਦਿਲੀਪ ਸਿੰਘ ਨੂੰ ਅੱਖਾਂ ਨਾਲ ਵੇਖਿਆ,

ਚਿਤ ਕੋ ਸੋਕ ਦੂਰ ਕਰਿ ਡਾਰਾ ॥੪੦॥

ਤਾਂ ਚਿਤ ਦਾ ਸਾਰਾ ਦੁਖ ਦੂਰ ਕਰ ਦਿੱਤਾ ॥੪੦॥

ਦੋਹਰਾ ॥

ਦੋਹਰਾ:

ਅਪ੍ਰਮਾਨ ਦੁਤਿ ਕੁਅਰ ਕੀ ਅਟਕੀ ਪਰੀ ਨਿਹਾਰਿ ॥

ਕੁੰਵਰ ਦੀ ਬੇਮਿਸਾਲ ਸੁੰਦਰਤਾ ਨੂੰ ਵੇਖ ਕੇ ਸ਼ਾਹ ਪਰੀ (ਖ਼ੁਦ) ਅਟਕ ਗਈ

ਯਹਿ ਸੁੰਦਰਿ ਹਮ ਹੀ ਬਰੈ ਡਾਰੀ ਕੁਅਰਿ ਬਿਸਾਰਿ ॥੪੧॥

ਅਤੇ (ਸੋਚਣ ਲਗੀ ਕਿ) ਇਸ ਸੁੰਦਰ ਨੂੰ ਮੈਂ ਹੀ ਕਿਉਂ ਨਾ ਵਰ ਲਵਾਂ ਅਤੇ (ਇਸ ਤਰ੍ਹਾਂ) ਰਾਜ ਕੁਮਾਰੀ ਨੂੰ ਭੁਲਾ ਦਿੱਤਾ ॥੪੧॥

ਚੌਪਈ ॥

ਚੌਪਈ:

ਹਾਇ ਹਾਇ ਵਹੁ ਪਰੀ ਉਚਾਰੈ ॥

ਉਹ ਪਰੀ 'ਹਾਇ ਹਾਇ' ਉਚਾਰਨ ਲਗੀ

ਦੈ ਦੈ ਮੂੰਡਿ ਧਰਨਿ ਸੌ ਮਾਰੈ ॥

ਅਤੇ ਧਰਤੀ ਨਾਲ ਸਿਰ ਚੁਕ ਚੁਕ ਕੇ ਮਾਰਨ ਲਗੀ।

ਜਿਹ ਨਿਮਿਤ ਹਮ ਅਸ ਸ੍ਰਮ ਕੀਯਾ ॥

ਜਿਸ (ਰਾਜ ਕੁਮਾਰੀ) ਲਈ ਮੈਂ ਇਤਨੇ ਜਫਰ ਜਾਲੇ ਹਨ,

ਸੋ ਬਿਧਿ ਤਾਹਿ ਨ ਭੇਟਨ ਦੀਯਾ ॥੪੨॥

ਉਸ ਨਾਲ ਵਿਧਾਤਾ ਨੇ ਮਿਲਣ ਵੀ ਨਹੀਂ ਦਿੱਤਾ ॥੪੨॥

ਦੋਹਰਾ ॥

ਦੋਹਰਾ:

ਅਬ ਸਰਦਾਰ ਪਰੀ ਕਹੈ ਹੌ ਹੀ ਬਰਿਹੋ ਜਾਹਿ ॥

ਹੁਣ ਸ਼ਾਹ ਪਰੀ ਕਹਿਣ ਲਗੀ, ਮੈਂ ਹੀ ਜਾ ਕੇ (ਇਸ ਨੂੰ) ਵਰਾਂਗੀ।

ਪੀਰ ਕੁਅਰਿ ਕੀ ਨ ਕਰੈ ਲਾਜ ਨ ਆਵਤ ਤਾਹਿ ॥੪੩॥

ਉਸ ਨੂੰ ਰਾਜ ਕੁਮਾਰੀ ਦੀ ਪੀੜ ਦਾ ਅਹਿਸਾਸ ਨਹੀਂ ਸੀ ਅਤੇ ਨਾ ਹੀ ਉਸ ਨੂੰ ਲਾਜ ਮਹਿਸੂਸ ਹੋ ਰਹੀ ਸੀ ॥੪੩॥


Flag Counter