ਸ਼੍ਰੀ ਦਸਮ ਗ੍ਰੰਥ

ਅੰਗ - 1316


ਪੋਸਤ ਭਾਗਿ ਅਫੀਮ ਮੰਗਾਵਹਿ ॥

ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਕੇ

ਏਕ ਸੇਜ ਦੋਊ ਬੈਠ ਚੜਾਵਹਿ ॥੭॥

ਦੋਹਾਂ ਨੇ ਇਕ ਮੰਜੀ ਉਤੇ ਬੈਠ ਕੇ ਖਾਈ ॥੭॥

ਕੈਫਹਿ ਹੋਤ ਰਸਮਸੇ ਜਬ ਹੀ ॥

ਜਦੋਂ ਹੀ ਨਸ਼ੇ ਵਿਚ ਬਹਤੁ ਮਸਤ ਹੋਏ,

ਕ੍ਰੀੜਾ ਕਰਤ ਦੋਊ ਮਿਲ ਤਬ ਹੀ ॥

ਤਦ ਹੀ ਦੋਹਾਂ ਨੇ ਮਿਲ ਕੇ ਰਤੀ-ਕ੍ਰੀੜਾ ਕੀਤੀ।

ਭਾਤਿ ਭਾਤਿ ਤਨ ਆਸਨ ਲੈ ਕੈ ॥

ਭਾਂਤ ਭਾਂਤ ਦੇ ਆਸਣ ਕਰ ਕੇ

ਚੁੰਬਨ ਔਰ ਅਲਿੰਗਨ ਕੈ ਕੈ ॥੮॥

ਅਤੇ ਚੁੰਬਨ ਤੇ ਆਲਿੰਗਨ ਲੈ ਕੇ (ਸੰਯੋਗ ਮਾਣਿਆ) ॥੮॥

ਸ੍ਰਮਿਤ ਭਏ ਅਰੁ ਭੇ ਮਤਵਾਰੇ ॥

ਜਦ ਉਹ ਥਕ ਗਏ ਅਤੇ ਨਸ਼ੇ ਵਿਚ ਮਤਵਾਲੇ ਹੋ ਗਏ,

ਸੋਇ ਰਹੈ ਨਹਿ ਨੈਨ ਉਘਾਰੇ ॥

ਤਾਂ ਸੌਂ ਗਏ ਅਤੇ ਅੱਖਾਂ ਨਾ ਖੋਲ੍ਹੀਆਂ।

ਪ੍ਰਾਤਿ ਪਿਤਾ ਤਾ ਕੌ ਤਹ ਆਯੋ ॥

ਸਵੇਰੇ ਉਸ ਦਾ ਪਿਤਾ ਉਥੇ ਆਇਆ।

ਜਾਇ ਸਹਚਰੀ ਤਿਨੈ ਜਗਾਯੋ ॥੯॥

ਸਖੀ ਨੇ ਜਾ ਕੇ ਉਨ੍ਹਾਂ ਨੂੰ ਜਗਾ ਦਿੱਤਾ ॥੯॥

ਵਹੈ ਸਖੀ ਤਿਹ ਬਹੁਰਿ ਪਠਾਈ ॥

ਉਸ ਸਖੀ ਨੂੰ ਫਿਰ ਉਥੇ (ਵਾਪਸ) ਭੇਜਿਆ

ਯੌ ਕਹਿਯਹੁ ਰਾਜਾ ਸੌ ਜਾਈ ॥

ਕਿ ਰਾਜੇ ਨੂੰ ਇਹ ਕਹਿਣਾ

ਚੌਕਾ ਪਰਾ ਭੋਜ ਦਿਜ ਕਾਰਨ ॥

ਕਿ ਬ੍ਰਾਹਮਣਾਂ ਦੇ ਭੋਜ ਲਈ ਚੌਕਾ ਕੀਤਾ ਹੋਇਆ ਹੈ।

ਬਿਨੁ ਨ੍ਰਹਾਏ ਨ੍ਰਿਪ ਤਹ ਨ ਸਿਧਾਰਨ ॥੧੦॥

(ਇਸ ਲਈ) ਬਿਨਾ ਇਸ਼ਨਾਨ ਕੀਤੇ ਰਾਜਾ ਅੰਦਰ ਨਾ ਆਏ ॥੧੦॥

ਬਸਤ੍ਰੁਤਾਰਿ ਕਰ ਇਹੀ ਅਨਾਵਹੁ ॥

(ਸਖੀ ਨੇ ਕਿਹਾ) ਕਪੜੇ ਉਤਾਰ ਕੇ ਇਥੇ ਹੀ ਇਸ਼ਨਾਨ ਕਰ ਲਵੋ,

ਬਹੁਰ ਸੁਤਾ ਕੇ ਧਾਮ ਸਿਧਾਵਹੁ ॥

ਫਿਰ ਲੜਕੀ ਦੇ ਘਰ ਵਲ ਜਾਓ।

ਭੂਪ ਬਚਨ ਸੁਨਿ ਬਸਤ੍ਰ ਉਤਾਰੇ ॥

ਰਾਜੇ ਨੇ ਇਹ ਗੱਲ ਸੁਣ ਕੇ ਬਸਤ੍ਰ ਉਤਾਰੇ

ਚਹਬਚਾ ਮਹਿ ਨ੍ਰਹਾਨ ਸਿਧਾਰੇ ॥੧੧॥

ਅਤੇ ਚੌਬੱਚੇ ਵਿਚ ਇਸ਼ਨਾਨ ਕਰਨ ਲਈ ਚਲ ਪਿਆ ॥੧੧॥

ਜਬ ਡੁਬਿਆ ਕਹ ਭੂਪਤ ਲੀਨਾ ॥

ਜਦ ਰਾਜੇ ਨੇ ਡੁਬਕੀ ਮਾਰੀ,

ਤਬ ਹੀ ਕਾਢਿ ਮਿਤ੍ਰ ਕਹ ਦੀਨਾ ॥

ਤਦ ਹੀ (ਰਾਜ ਕੁਮਾਰੀ ਨੇ) ਮਿਤਰ ਨੂੰ ਕਢ ਦਿੱਤਾ।

ਬਸਤ੍ਰ ਪਹਿਰਿ ਫਿਰਿ ਤਹਾ ਸਿਧਾਯੋ ॥

ਬਸਤ੍ਰ ਪਾ ਕੇ (ਰਾਜਾ) ਫਿਰ ਉਥੇ ਗਿਆ।

ਭੇਦ ਅਭੇਦ ਨ ਕਛੁ ਜੜ ਪਾਯੋ ॥੧੨॥

ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ ॥੧੨॥

ਦੋਹਰਾ ॥

ਦੋਹਰਾ:

ਸ੍ਯਾਨੋ ਭੂਪ ਕਹਾਤ ਥੋ ਭਾਗ ਨ ਭੂਲ ਚਬਾਇ ॥

ਉਹ ਰਾਜਾ ਆਪਣੇ ਆਪ ਨੂੰ ਸਿਆਣਾ ਕਹਿੰਦਾ ਸੀ ਅਤੇ ਭੰਗ ਦਾ ਸੇਵਨ ਭੁਲ ਕੇ ਵੀ ਨਹੀਂ ਕਰਦਾ ਸੀ।

ਇਹ ਛਲ ਛਲਿ ਅਮਲੀ ਗਯੋ ਪਨਹੀ ਮੂੰਡ ਲਗਾਇ ॥੧੩॥

ਇਸ ਛਲ ਨਾਲ ਉਹ ਅਮਲੀ ਛਲ ਕੇ ਚਲਾ ਗਿਆ ਅਤੇ (ਉਸ ਰਾਜੇ) ਦੇ ਸਿਰ ਉਤੇ ਜੁਤੀ ਮਾਰ ਗਿਆ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੈਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੫॥੬੬੩੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੫॥੬੬੩੩॥ ਚਲਦਾ॥

ਚੌਪਈ ॥

ਚੌਪਈ:

ਸੁਨੁ ਰਾਜਾ ਇਕ ਔਰ ਪ੍ਰਸੰਗਾ ॥

ਹੇ ਰਾਜਨ! ਇਕ ਹੋਰ ਪ੍ਰਸੰਗ ਸੁਣੋ,

ਜਸ ਛਲ ਕੀਨਾ ਨਾਰਿ ਸੁਰੰਗਾ ॥

ਜਿਸ ਤਰ੍ਹਾਂ (ਇਕ) ਸੁੰਦਰ ਅੰਗਾਂ ਵਾਲੀ ਨੇ ਛਲ ਕੀਤਾ ਸੀ।

ਛਿਤਪਤਿ ਸਿੰਘ ਇਕ ਭੂਪਤ ਬਰ ॥

ਛਿਤਪਤਿ ਨਾਂ ਦਾ ਇਕ ਚੰਗਾ ਰਾਜਾ ਸੀ।

ਅਬਲਾ ਦੇ ਰਾਨੀ ਜਾ ਕੇ ਘਰ ॥੧॥

ਉਸ ਦੇ ਘਰ ਅਬਲਾ ਦੇ (ਦੇਈ) ਨਾਂ ਦੀ ਇਸਤਰੀ ਸੀ ॥੧॥

ਨਾਭ ਮਤੀ ਦੁਹਿਤਾ ਤਿਹ ਸੋਹੈ ॥

ਉਨ੍ਹਾਂ ਦੀ ਪੁੱਤਰੀ ਦਾ ਨਾਂ ਨਾਭ ਮਤੀ ਸੀ।

ਸੁਰ ਨਰ ਨਾਗ ਅਸੁਰ ਮਨ ਮੋਹੈ ॥

ਉਹ ਦੇਵਤਿਆਂ, ਮਨੁੱਖਾਂ, ਨਾਗਾਂ ਅਤੇ ਦੈਂਤਾਂ ਦੇ ਮਨ ਮੋਹ ਲੈਂਦੀ ਸੀ।

ਪਦੁਮਾਵਤੀ ਨਗਰ ਤਿਹ ਰਾਜਤ ॥

ਉਥੇ (ਇਕ) ਪਦੁਮਾਵਤੀ ਨਗਰ ਵਸਦਾ ਸੀ

ਇੰਦ੍ਰਾਵਤੀ ਨਿਰਖਿ ਤਿਹ ਲਾਜਤ ॥੨॥

ਜਿਸ ਨੂੰ ਵੇਖ ਕੇ ਇੰਦ੍ਰਾਵਤੀ (ਨਗਰ) ਵੀ ਸ਼ਰਮਿੰਦਾ ਹੁੰਦਾ ਸੀ ॥੨॥

ਬੀਰ ਕਰਨ ਰਾਜਾ ਇਕ ਔਰੈ ॥

ਬੀਰ ਕਰਨ ਨਾਂ ਦਾ ਇਕ ਹੋਰ ਰਾਜਾ ਸੀ

ਭਦ੍ਰਾਵਤੀ ਬਸਤ ਥੋ ਠੌਰੈ ॥

ਜੋ ਭਦ੍ਰਾਵਤੀ ਨਗਰੀ ਵਿਚ ਰਹਿੰਦਾ ਸੀ।

ਐਂਠੀ ਸਿੰਘ ਪੂਤ ਤਿਹ ਜਾਯੋ ॥

ਉਸ ਦੇ (ਘਰ) ਐਠੀ ਸਿੰਘ ਨਾਂ ਦੇ ਪੁੱਤਰ ਨੇ ਜਨਮ ਲਿਆ,

ਨਿਰਖਿ ਮਦਨ ਜਿਹ ਰੂਪ ਬਿਕਾਯੋ ॥੩॥

ਜਿਸ ਦੇ ਰੂਪ ਨੂੰ ਵੇਖ ਕੇ ਕਾਮ ਦੇਵ ਵੀ ਵਿਕ ਜਾਂਦਾ ਸੀ ॥੩॥

ਨ੍ਰਿਪ ਸੁਤ ਖੇਲਨ ਚੜਾ ਸਿਕਾਰਾ ॥

(ਉਹ) ਰਾਜ ਕੁਮਾਰ ਸ਼ਿਕਾਰ ਖੇਡਣ ਚੜ੍ਹਿਆ

ਆਵਤ ਭਯੋ ਤਿਹ ਨਗਰ ਮਝਾਰਾ ॥

ਅਤੇ ਉਸ ਨਗਰੀ ਵਿਚ ਆ ਗਿਆ

ਨ੍ਰਹਾਵਤ ਹੁਤੀ ਜਹਾ ਨ੍ਰਿਪ ਬਾਰਿ ॥

ਜਿਥੇ ਰਾਜੇ ਦੀ ਪੁੱਤਰੀ ਨਹਾ ਰਹੀ ਸੀ।

ਥਕਤਿ ਰਹਾ ਤਿਹ ਰੂਪ ਨਿਹਾਰਿ ॥੪॥

ਉਸ ਦੇ ਰੂਪ ਨੂੰ ਵੇਖ ਕੇ ਸਿਥਲ ਹੋ ਗਿਆ ॥੪॥

ਰਾਜ ਸੁਤਾ ਤਿਹ ਊਪਰ ਅਟਕੀ ॥

ਰਾਜ ਕੁਮਾਰੀ (ਵੀ ਉਸ ਨੂੰ ਵੇਖ ਕੇ) ਉਸ ਉਤੇ ਮੋਹਿਤ ਹੋ ਗਈ

ਬਿਸਰਿ ਗਈ ਉਤ ਤਿਹ ਸੁਧਿ ਘਟ ਕੀ ॥

ਅਤੇ ਉਸ ਵੇਲੇ ਉਸ ਨੂੰ ਸ਼ਰੀਰ ਦੀ ਸੁੱਧ ਬੁੱਧ ਭੁਲ ਗਈ।

ਰੀਝ ਰਹੇ ਦੋਨੋ ਮਨ ਮਾਹੀ ॥

ਦੋਵੇਂ ਮਨ ਵਿਚ (ਇਕ ਦੂਜੇ ਉਤੇ) ਰੀਝ ਗਏ।

ਕਛੂ ਰਹੀ ਦੁਹੂੰਅਨਿ ਸੁਧਿ ਨਾਹੀ ॥੫॥

ਦੋਹਾਂ ਨੂੰ ਕੋਈ ਸੁੱਧ ਬੁੱਧ ਨਾ ਰਹੀ ॥੫॥

ਤਰੁਨਿ ਗਿਰਾ ਜਬ ਚਤੁਰ ਨਿਹਰਾ ॥

ਕੁਮਾਰੀ ਨੇ ਜਦ ਉਸ ਚਤੁਰ ਪੁਰਸ਼ ਨੂੰ ਡਿਗਿਆ ਹੋਇਆ ਵੇਖਿਆ,


Flag Counter