ਸ਼੍ਰੀ ਦਸਮ ਗ੍ਰੰਥ

ਅੰਗ - 1428


ਚੁ ਖ਼ੁਸ਼ ਗਸ਼ਤ ਸ਼ੌਹਰ ਨ ਦੀਦਸ਼ ਚੁ ਨਰ ॥

ਜਦੋਂ (ਉਥੇ) ਕੋਈ ਹੋਰ ਮਰਦ ਨਾ ਦਿਸਿਆ, ਤਾਂ ਪਤੀ ਖ਼ੁਸ਼ ਹੋ ਕੇ ਪਰਤ ਗਿਆ

ਬਕੁਸ਼ਤਾ ਕਸੇ ਰਾ ਕਿ ਦਾਦਸ਼ ਖ਼ਬਰ ॥੧੯॥

ਅਤੇ ਉਸ ਬੰਦੇ ਨੂੰ ਮਾਰ ਦਿੱਤਾ, ਜਿਸ ਨੇ ਇਹ ਖ਼ਬਰ ਦਿੱਤੀ ਸੀ ॥੧੯॥

ਬਿਦਿਹ ਸਾਕੀਯਾ ਸਾਗ਼ਰੇ ਸਬਜ਼ ਗੂੰ ॥

ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ,

ਕਿ ਮਾਰਾ ਬਕਾਰਸਤ ਜੰਗ ਅੰਦਰੂੰ ॥੨੦॥

ਜੋ ਮੈਨੂੰ ਜੰਗ ਵਿਚ ਲੋੜੀਂਦਾ ਹੈ ॥੨੦॥

ਲਬਾਲਬ ਬਕੁਨ ਦਮ ਬਦਮ ਨੋਸ਼ ਕੁਨ ॥

ਉਹ ਪਿਆਲਾ ਕੰਢੇ ਤਕ ਭਰਿਆ ਹੋਵੇ ਜਿਸ ਨੂੰ ਮੈਂ ਹਰ ਵੇਲੇ ਪੀਂਦਾ ਰਹਾਂ

ਗ਼ਮੇ ਹਰ ਦੁ ਆਲਮ ਫ਼ਰਾਮੋਸ਼ ਕੁਨ ॥੨੧॥੧੨॥

ਅਤੇ ਦੋਹਾਂ ਜਹਾਨਾਂ ਦੇ ਗ਼ਮਾਂ ਨੂੰ ਭੁਲਾ ਦਿਆਂ ॥੨੧॥੧੨॥


Flag Counter