ਸ਼੍ਰੀ ਦਸਮ ਗ੍ਰੰਥ

ਅੰਗ - 489


ਰੋਜ ਮਯਾ ਦੁਨੀਆ ਅਫਤਾਬਮ ਸ੍ਯਾਮ ਸਬੇ ਅਦਲੀ ਸਬ ਸਾਹਮ ॥

ਮੈਂ ਦੁਨੀਆ ਵਿਚ ਦਿਨ ਦੇ ਸੂਰਜ ਵਾਂਗ ਹਾਂ ਅਤੇ ਕ੍ਰਿਸ਼ਨ (ਸ਼ਿਆਮ) ਰਾਤ ਦੇ ਅਦੁਤੀ ਚੰਦ੍ਰਮਾ ਦੇ ਸਮਾਨ ਹੈ।

ਕਾਨ੍ਰਹ ਗੁਰੇਜੀ ਮਕੁਨ ਤੁ ਬਿਆ ਖੁਸ ਮਾਤੁ ਕੁਨੇਮ ਜਿ ਜੰਗ ਗੁਆਹਮ ॥੧੯੧੭॥

ਹੇ ਕ੍ਰਿਸ਼ਨ! ਤੂੰ ਟਲਣ ਦਾ ਯਤਨ ਨਾ ਕਰ, (ਸਗੋਂ) ਖ਼ੁਸ਼ੀ ਨਾਲ ਆ, ਤਾਂ ਜੋ ਅਸੀਂ ਜੰਗ ਦੀ ਬਾਜ਼ੀ ਨੂੰ ਮੁਕਾ ਦੇਈਏ ॥੧੯੧੭॥

ਯੌ ਸੁਨਿ ਕੈ ਤਿਹ ਕੀ ਬਤੀਯਾ ਬ੍ਰਿਜ ਨਾਇਕ ਤਾ ਹੀ ਕੀ ਓਰਿ ਸਿਧਾਰੇ ॥

ਉਸ (ਕਾਲ ਜਮਨ) ਦੀਆਂ ਇਸ ਤਰ੍ਹਾਂ ਦੀਆਂ ਗਲਾਂ ਸੁਣ ਕੇ ਸ੍ਰੀ ਕ੍ਰਿਸ਼ਨ ਉਸ ਵਲ ਤੁਰ ਪਏ।

ਕ੍ਰੋਧ ਬਢਾਇ ਚਿਤੈ ਤਿਹ ਕੋ ਅਗਨਾਯੁਧ ਲੈ ਤਿਹ ਊਪਰਿ ਝਾਰੇ ॥

ਕ੍ਰੋਧਿਤ ਹੋ ਕੇ ਉਸ ਵਲ ਵੇਖਿਆ ਅਤੇ ਬੰਦੂਕ ਲੈ ਕੇ ਉਸ ਉਤੇ ਚਲਾ ਦਿੱਤੀ।

ਸੂਤ ਹਨਿਯੋ ਪ੍ਰਿਥਮੈ ਤਿਹ ਕੋ ਫਿਰ ਕੈ ਤਿਹ ਕੇ ਹਯ ਚਾਰ ਹੀ ਮਾਰੇ ॥

ਪਹਿਲਾਂ ਉਸ ਦਾ ਰਥਵਾਨ ਮਾਰਿਆ, ਫਿਰ ਉਸ ਦੇ ਚਾਰੇ ਹੀ ਘੋੜੇ ਮਾਰ ਦਿੱਤੇ।

ਅਉਰ ਜਿਤੇ ਬਿਬਿਧਾਸਤ੍ਰ ਹੁਤੇ ਕਬਿ ਸ੍ਯਾਮ ਕਹੈ ਸਭ ਹੀ ਕਟਿ ਡਾਰੇ ॥੧੯੧੮॥

ਹੋਰ ਵੀ (ਉਸ ਪਾਸ) ਕਈ ਤਰ੍ਹਾਂ ਦੇ ਜਿਤਨੇ ਸ਼ਸਤ੍ਰ ਸਨ, ਕਵੀ ਸ਼ਿਆਮ ਕਹਿੰਦੇ ਹਨ, ਸਾਰੇ ਹੀ ਕਟ ਕੇ ਸੁਟ ਦਿੱਤੇ ॥੧੯੧੮॥

ਚੌਪਈ ॥

ਚੌਪਈ:

ਜੋ ਮਲੇਛ ਰਿਸ ਸਸਤ੍ਰ ਸੰਭਾਰੇ ॥

(ਕਾਲ ਜਮਨ) ਮਲੇਛ ਨੇ ਕ੍ਰੋਧਿਤ ਹੋ ਕੇ ਜੋ ਵੀ ਸ਼ਸਤ੍ਰ ਸੰਭਾਲੇ,

ਸੋ ਕਟਿ ਸ੍ਰੀ ਬ੍ਰਿਜਨਾਥਹਿ ਡਾਰੇ ॥

ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਕਟ ਕੇ ਸੁਟ ਦਿੱਤਾ।

ਆਯੋ ਭਿਰਨ ਇਹੀ ਬਲੁ ਕਹਿਯੋ ॥

ਜਦੋਂ ਵੈਰੀ ਪੈਰਾਂ ਦੇ ਆਧਾਰ ਤੇ ਪੈਦਲ ਹੋ ਗਿਆ,

ਜਬ ਅਰਿ ਪਾਇ ਪਿਆਦਾ ਰਹਿਯੋ ॥੧੯੧੯॥

(ਤਾਂ ਸ੍ਰੀ ਕ੍ਰਿਸ਼ਨ ਨੇ) ਕਿਹਾ ਕਿ ਇਸ ਬਲ ਕਰ ਕੇ ਲੜਨ ਆਇਆ ਸੈਂ ॥੧੯੧੯॥

ਸਵੈਯਾ ॥

ਸਵੈਯਾ:

ਕਾਨ੍ਰਹ ਬਿਚਾਰ ਕੀਯੋ ਚਿਤ ਮੈ ਭਈ ਸੋ ਨ ਮਲੇਛ ਜੋ ਮੁਸਟ ਲਰੈ ਹੈ ॥

ਸ੍ਰੀ ਕ੍ਰਿਸ਼ਨ ਨੇ ਮਨ ਵਿਚ ਵਿਚਾਰ ਕੀਤਾ ਕਿ ਅਜਿਹਾ ਨਾ ਹੋਵੇ ਕਿ ਮਲੇਛ ਮੁਕਿਆਂ ਨਾਲ ਲੜਨ ਲਗ ਜਾਏ।

ਤਉ ਕਬਿ ਸ੍ਯਾਮ ਕਹੈ ਹਮਰੇ ਸਭ ਹੀ ਤਨ ਕੋ ਅਪਵਿਤ੍ਰ ਕਰੈ ਹੈ ॥

ਕਵੀ ਸ਼ਿਆਮ ਕਹਿੰਦੇ ਹਨ, ਤਦ (ਇਹ ਮੁਕਿਆਂ ਦੀ ਛੋਹ ਕਰ ਕੇ) ਮੇਰੇ ਸਾਰੇ ਸ਼ਰੀਰ ਨੂੰ ਅਪਵਿਤਰ ਨਾ ਕਰ ਦੇਵੇ।

ਆਯੁਧ ਕਉਚ ਸਜੇ ਤਨ ਮੈ ਸਭ ਸੈਨ ਜੁਰੈ ਮੁਹਿ ਨਾਇ ਬਧੈ ਹੈ ॥

(ਇਸ ਨੇ) ਸਾਰੇ ਸ਼ਰੀਰ ਉਤੇ ਕਵਚ ਅਤੇ ਸ਼ਸਤ੍ਰ ਸਜਾਏ ਹੋਏ ਹਨ। ਸਾਰੀ ਸੈਨਾ ਨੂੰ ਜੋੜ ਕੇ ਵੀ ਮੈਂ (ਇਸ ਨੂੰ) ਮਾਰ ਨਹੀਂ ਸਕਾਂਗਾ।

ਜੋ ਇਹ ਕੋ ਸਿਰ ਕਾਟਤ ਹੋਂ ਤੁ ਨਿਰਸਤ੍ਰ ਭਯੋ ਹਮਰੋ ਬਲ ਜੈ ਹੈ ॥੧੯੨੦॥

ਜੇ ਮੈਂ ਇਸ ਦਾ ਸਿਰ ਕਟਦਾ ਹਾਂ ਤਾਂ ਇਹ (ਇਸ ਵੇਲੇ) ਸ਼ਸਤ੍ਰਾਂ ਤੋਂ ਹੀਨ (ਅਵਸਥਾ ਵਿਚ ਹੈ, ਜਿਸ ਕਰ ਕੇ) ਮੇਰਾ ਬਲ ਨਸ਼ਟ ਹੋ ਜਾਏਗਾ ॥੧੯੨੦॥

ਏਕ ਬਿਚਾਰ ਕੀਯੋ ਚਿਤ ਮੈ ਭਜ ਹੌ ਇਹ ਤੇ ਇਹ ਪਾਛੇ ਪਰੈ ਹੋ ॥

(ਸ੍ਰੀ ਕ੍ਰਿਸ਼ਨ ਨੇ) ਮਨ ਵਿਚ ਇਕ ਵਿਚਾਰ ਕੀਤਾ ਕਿ (ਜੇ ਮੈਂ) ਇਸ ਤੋਂ ਭਜਦਾ ਹਾਂ, (ਤਾਂ) ਇਹ ਪਿਛੇ ਪੈ ਜਾਏਗਾ।

ਜੈਹੋ ਹਉ ਥੋਰੇਈ ਬੀਚ ਚਲਿਯੋ ਤਨ ਭੇਟਨ ਯਾਹਿ ਮਲੇਛ ਨ ਦੈ ਹੋ ॥

ਮੈਂ ਥੋੜੀ ਵਿਥ ਉਤੇ ਭਜਦਾ ਚਲਾ ਜਾਵਾਂ ਅਤੇ ਇਸ ਮਲੇਛ ਨੂੰ ਸ਼ਰੀਰ ਨਾ ਛੋਹਣ ਦੇਵਾਂ।

ਸੋਵਤ ਹੈ ਮੁਚਕੁੰਦ ਜਹਾ ਧਸਿ ਵਾਹੀ ਗੁਫਾ ਮਹਿ ਜਾਇ ਜਗੈ ਹੋ ॥

ਜਿਸ ਗੁਫਾ ਵਿਚ ਮੁਚਕੁੰਦ ਸੁਤਾ ਪਿਆ ਹੈ, ਉਸ ਵਿਚ ਧਸ ਕੇ (ਉਸ ਨੂੰ) ਜਗਾ ਦੇਵਾਂ।

ਜੈਹੋ ਬਚਾਇ ਮੈ ਆਪਨ ਕੈ ਤਿਹ ਡੀਠਹ ਸੋ ਇਹ ਕੋ ਜਰਵੈ ਹੋ ॥੧੯੨੧॥

ਮੈਂ ਆਪਣੇ ਆਪ ਨੂੰ ਬਚਾ ਲਵਾਂ ਅਤੇ ਉਸ ਦੀ ਦ੍ਰਿਸ਼ਟੀ ਤੋਂ ਇਸ ਨੂੰ ਸੜਵਾ ਦੇਵਾਂ ॥੧੯੨੧॥

ਸੋਰਠਾ ॥

ਸੋਰਠਾ:

ਤਉ ਇਹ ਸ੍ਵਰਗਹਿ ਜਾਇ ਜਉ ਇਹ ਰਨ ਭੀਤਰ ਹਨਿਓ ॥

(ਇਹ ਵੀ ਮਨ ਵਿਚ ਵਿਚਾਰ ਆਇਆ ਕਿ) ਜੇ ਇਸ ਨੂੰ ਰਣ ਵਿਚ (ਮੈਂ) ਮਾਰਿਆ ਤਾਂ ਇਹ ਸੁਅਰਗ ਨੂੰ ਜਾਏਗਾ

ਅਗਨ ਭਏ ਜਰਵਾਇ ਖ੍ਵੈ ਹੋ ਧਰਮ ਮਲੇਛ ਕੋ ॥੧੯੨੨॥

(ਅਤੇ ਜੇ) ਅੱਗ ਵਿਚ ਸੜਵਾ ਦਿੱਤਾ ਤਾਂ ਇਸ ਦਾ ਮਲੇਛ ਧਰਮ ਨਸ਼ਟ ਹੋ ਜਾਏਗਾ। (ਫਲਸਰੂਪ ਨਰਕ ਨੂੰ ਜਾਏਗਾ) ॥੧੯੨੨॥

ਸਵੈਯਾ ॥

ਸਵੈਯਾ:

ਛੋਰ ਕੈ ਸ੍ਯੰਦਨ ਸਸਤ੍ਰਨ ਤ੍ਯਾਗ ਕੈ ਕਾਨ੍ਰਹ ਭਜਿਯੋ ਜਨੁ ਤ੍ਰਾਸ ਬਢਾਯੋ ॥

ਰਥ ਨੂੰ ਛਡ ਕੇ ਅਤੇ ਸ਼ਸਤ੍ਰਾਂ ਨੂੰ ਤਿਆਗ ਕੇ ਸ੍ਰੀ ਕ੍ਰਿਸ਼ਨ ਭਜ ਪਿਆ, ਮਾਨੋ ਬਹੁਤ ਡਰ ਗਿਆ ਹੋਵੇ।

ਵਾਹਿ ਲਖਿਯੋ ਕਿ ਭਜਿਯੋ ਮੁਹਿ ਤੇ ਮਥੁਰਾ ਹੂ ਕੇ ਨਾਇਕ ਹ੍ਵੈ ਕਹਿ ਧਾਯੋ ॥

ਉਸ (ਕਾਲ ਜਮਨ) ਨੇ ਸਮਝਿਆ ਕਿ ਮੇਰੇ ਤੋਂ (ਡਰ ਕੇ) ਭਜਿਆ ਹੈ। (ਮਨ ਵਿਚ ਕਹਿਣ ਲਗਾ) ਮਥੁਰਾ ਦਾ ਰਾਜਾ ਹੋ ਕੇ ਭਜ ਗਿਆ ਹੈ।

ਸੋਵਤ ਥੋ ਮੁਚਕੁੰਦ ਜਹਾ ਸੁ ਤਹਾ ਹੀ ਗਯੋ ਤਿਹ ਜਾਇ ਜਗਾਯੋ ॥

(ਕ੍ਰਿਸ਼ਨ) ਜਿਥੇ ਮੁਚਕੁੰਦ ਸੁਤਾ ਪਿਆ ਸੀ, ਉਥੇ ਹੀ ਗਿਆ ਅਤੇ ਉਸ ਨੂੰ ਜਾ ਜਗਾਇਆ।

ਆਪੁ ਬਚਾਇ ਗਯੋ ਤਨ ਕੋ ਇਹ ਆਵਤ ਥੋ ਇਹ ਕੋ ਜਰਵਾਯੋ ॥੧੯੨੩॥

ਆਪਣੇ ਤਨ ਨੂੰ ਬਚਾ ਕੇ (ਨਿਕਲ) ਗਿਆ। ਕਾਲ ਜਮਨ (ਪਿਛੇ ਪਿਛੇ) ਆਉਂਦਾ ਸੀ, ਇਸ ਨੂੰ ਸੜਵਾ ਦਿੱਤਾ ॥੧੯੨੩॥

ਸੋਰਠਾ ॥

ਸੋਰਠਾ:

ਆਪਨ ਕੋ ਬਚਵਾਇ ਗਯੋ ਕਾਨ੍ਰਹ ਮੁਚਕੁੰਦ ਤੇ ॥

ਮੁਚਕੁੰਦ (ਦੀ ਦ੍ਰਿਸ਼ਟੀ) ਤੋਂ ਕ੍ਰਿਸ਼ਨ ਆਪਣੇ ਆਪ ਨੂੰ ਬਚਾ ਕੇ (ਨਿਕਲ) ਗਿਆ।

ਤਜੀ ਨੀਦ ਤਿਹ ਰਾਇ ਹੇਰਤ ਭਸਮ ਮਲੇਛ ਭਯੋ ॥੧੯੨੪॥

ਉਸ ਰਾਜੇ (ਮੁਚਕੁੰਦ) ਦੀ ਜਾਗ ਖੁਲ੍ਹ ਗਈ, (ਉਸ ਦੇ) ਵੇਖਦਿਆਂ ਹੀ ਮਲੇਛ ਭਸਮ ਹੋ ਗਿਆ ॥੧੯੨੪॥

ਸਵੈਯਾ ॥

ਸਵੈਯਾ:

ਜਰਿ ਛਾਰ ਮਲੇਛ ਭਯੋ ਜਬ ਹੀ ਮੁਚਕੁੰਦ ਪੈ ਤਉ ਬ੍ਰਿਜਭੂਖਨ ਆਯੋ ॥

ਜਿਸ ਵੇਲੇ ਮਲੇਛ (ਕਾਲ ਜਮਨ) ਸੜ ਕੇ ਸੁਆਹ ਗਿਆ ਤਾਂ ਸ੍ਰੀ ਕ੍ਰਿਸ਼ਨ ਮੁਚਕੁੰਦ ਕੋਲ ਆ ਗਏ।

ਆਵਤ ਹੀ ਤਿਹ ਕਾਨ੍ਰਹ ਕੋ ਹੇਰ ਕੈ ਪਾਇਨ ਊਪਰਿ ਸੀਸ ਝੁਕਾਯੋ ॥

ਉਸ ਨੇ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਪੈਰਾਂ ਉਤੇ ਸਿਰ ਝੁਕਾ ਦਿੱਤਾ।

ਅਉਰ ਜਿਤੌ ਦੁਖੁ ਥੋ ਤਿਹ ਕੋ ਹਰਿ ਬਾਤਨ ਸੋ ਤਿਹ ਤਾਪ ਬੁਝਾਯੋ ॥

ਉਸ ਨੂੰ ਹੋਰ ਜਿਤਨੇ ਦੁਖ ਸਨ, (ਉਹ) ਸ੍ਰੀ ਕ੍ਰਿਸ਼ਨ ਨੇ ਗੱਲਾਂ ਨਾਲ ਮਿਟਾ ਦਿੱਤੇ।

ਐਸੇ ਸਮੋਧਿ ਕੈ ਤਾ ਤਿਹ ਜਾਰਿ ਕੈ ਸ੍ਰੀ ਬ੍ਰਿਜ ਨਾਇਕ ਡੇਰਨ ਆਯੋ ॥੧੯੨੫॥

ਇਸ ਤਰ੍ਹਾਂ (ਮੁਚਕੁੰਦ ਨੂੰ) ਉਪਦੇਸ਼ ਦੇ ਕੇ ਅਤੇ ਉਸ (ਕਾਲ ਜਮਨ) ਨੂੰ ਸੜਵਾ ਕੇ ਸ੍ਰੀ ਕ੍ਰਿਸ਼ਨ (ਆਪਣੇ) ਡੇਰੇ ਤੇ ਆ ਗਏ ॥੧੯੨੫॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਾਲ ਜਮਨ ਬਧਹਿ ਧਿਆਇ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਕਾਲ ਜਮਨ ਬਧ ਦੇ ਅਧਿਆਇ ਦੀ ਸਮਾਪਤੀ।

ਸਵੈਯਾ ॥

ਸਵੈਯਾ:

ਜਉ ਲਗਿ ਡੇਰਨ ਆਵਤ ਥੋ ਤਬ ਲਉ ਇਕਿ ਆਇ ਸੰਦੇਸ ਸੁਨਾਯੋ ॥

ਜਿਤਨੀ ਦੇਰ ਤਕ ਉਹ ਡੇਰੇ ਨੂੰ ਆਏ ਹੀ ਸਨ ਉਤਨੀ ਦੇਰ ਤਕ ਇਕ (ਵਿਅਕਤੀ) ਨੇ ਸੁਨੇਹਾ ਸੁਣਾਇਆ,

ਧਾਮ ਚਲੋ ਬ੍ਰਿਜਨਾਥ ਕਹਾ ਤੁਮ ਪੈ ਸਜਿ ਸੈਨ ਜਰਾਸੰਧਿ ਆਯੋ ॥

ਹੇ ਸ੍ਰੀ ਕ੍ਰਿਸ਼ਨ! ਤੁਸੀਂ, ਘਰ ਨੂੰ ਕਿਥੇ ਜਾ ਰਹੇ ਹੋ, ਜਰਾਸੰਧ ਸੈਨਾ ਸਜਾ ਕੇ ਚੜ੍ਹ ਆਇਆ ਹੈ।

ਅਉ ਸੁਨਿ ਕੈ ਬਤੀਯਾ ਤਿਹ ਕੀ ਮਨ ਮੈ ਭਟ ਅਉਰਨ ਤ੍ਰਾਸ ਬਢਾਯੋ ॥

ਅਤੇ ਉਸ (ਵਿਅਕਤੀ) ਦੀਆਂ ਗੱਲਾਂ ਸੁਣ ਕੇ ਹੋਰਨਾਂ ਸੂਰਮਿਆਂ ਦੇ ਮਨ ਵਿਚ ਤ੍ਰਾਸ (ਭੈ) ਵਧ ਗਿਆ।

ਸ੍ਯਾਮ ਭਨੈ ਜਦੁਬੀਰ ਹਲੀ ਅਤਿ ਹੀ ਮਨ ਆਪਨ ਮੈ ਸੁਖ ਪਾਯੋ ॥੧੯੨੬॥

(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਅਤੇ ਬਲਰਾਮ ਨੇ ਆਪਣੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ ॥੧੯੨੬॥

ਦੋਹਰਾ ॥

ਦੋਹਰਾ:

ਏਈ ਬਾਤੈ ਕਰਤ ਭਟ ਨਿਜ ਪੁਰ ਪਹੁੰਚੇ ਆਇ ॥

ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਸੂਰਮੇ ਆਪਣੇ ਨਗਰ ਵਿਚ ਪਹੁੰਚ ਗਏ।

ਭੂਪ ਬੈਠਿ ਬੁਧਿਵੰਤ ਸਭ ਅਪੁਨੇ ਲੀਏ ਬੁਲਾਇ ॥੧੯੨੭॥

ਰਾਜਾ (ਉਗ੍ਰਸੈਨ ਨੇ ਰਾਜ-ਸਭਾ ਵਿਚ) ਬੈਠ ਕੇ ਆਪਣੇ ਸਾਰੇ ਬੁੱਧੀਮਾਨ (ਮੰਤਰੀ) ਬੁਲਾ ਲਏ ॥੧੯੨੭॥

ਸਵੈਯਾ ॥

ਸਵੈਯਾ:

ਜੋਰਿ ਘਨੋ ਦਲੁ ਸੰਧਿ ਜਰਾ ਨ੍ਰਿਪ ਆਯੋ ਹੈ ਕੋਪਿ ਅਬੈ ਕਹਿ ਕਈਯੈ ॥

(ਰਾਜਾ ਉਗ੍ਰਸੈਨ ਨੇ ਕਿਹਾ) ਰਾਜਾ ਜਰਾਸੰਧ ਬਹੁਤ ਸਾਰੀ ਸੈਨਾ ਇਕੱਠੀ ਕਰ ਕੇ ਅਤੇ ਕ੍ਰੋਧਵਾਨ ਹੋ ਕੇ (ਚੜ੍ਹ) ਆਇਆ ਹੈ, ਹੁਣ ਕੀ ਕਰੀਏ।

ਸੈਨ ਘਨੋ ਇਹ ਕੈ ਸੰਗਿ ਹੈ ਜੋ ਪੈ ਜੁਧੁ ਕਰੈ ਨਹੀ ਜਾਤਿ ਬਚਈਯੈ ॥

ਇਸ ਦੇ ਨਾਲ ਬਹੁਤ ਵੱਡੀ ਸੈਨਾ ਹੈ। ਜੇ ਕਰ (ਇਸ ਨਾਲ) ਯੁੱਧ ਕਰਦੇ ਹਾਂ ਤਾਂ ਬਚਿਆ ਨਹੀਂ ਜਾ ਸਕੇਗਾ।


Flag Counter