ਸ਼੍ਰੀ ਦਸਮ ਗ੍ਰੰਥ

ਅੰਗ - 1178


ਉਦਿਤ ਦੋਊ ਆਹਵ ਕਹ ਭਏ ॥

ਦੋਵੇਂ ਲੜਾਈ ਕਰਨ ਲਈ ਉਤਾਰੂ ਹੋ ਗਏ

ਕਾਢਿ ਕ੍ਰਿਪਾਨ ਕੋਪ ਤਨ ਤਏ ॥

ਅਤੇ ਤਲਵਾਰਾਂ ਕੱਢ ਕੇ ਗੁੱਸੇ ਨਾਲ ਤਪ ਗਏ।

ਅਸਿ ਲੈ ਪਿਤੁ ਸੁਤ ਕੇ ਸਿਰ ਝਾਰਾ ॥

ਪਿਉ ਨੇ ਤਲਵਾਰ ਲੈ ਕੇ ਪੁੱਤਰ ਦੇ ਸਿਰ ਵਿਚ ਮਾਰੀ

ਪੂਤ ਕਾਢਿ ਪਿਤੁ ਸੀਸ ਪ੍ਰਹਾਰਾ ॥੧੪॥

ਅਤੇ ਪੁੱਤਰ ਨੇ (ਤਲਵਾਰ) ਕਢ ਕੇ ਪਿਤਾ ਦੇ ਸਿਰ ਵਿਚ ਮਾਰੀ ॥੧੪॥

ਮੈ ਠਾਢੀ ਇਹ ਚਰਿਤ ਨਿਹਾਰਾ ॥

ਮੈਂ ਖੜੋਤੀ ਹੋਈ ਨੇ ਇਹ ਚਰਿਤ੍ਰ ਵੇਖਿਆ,

ਫੂਟਿ ਨ ਗਏ ਨੈਨ ਕਰਤਾਰਾ ॥

ਹੇ ਪਰਮਾਤਮਾ! ਮੇਰੀਆਂ ਅੱਖਾਂ ਫਟ ਕਿਉਂ ਨਾ ਗਈਆਂ?

ਦਾਵ ਬਚਾਇ ਨ ਇਨ ਤੇ ਅਯੋ ॥

ਇਨ੍ਹਾਂ ਨੂੰ ਦਾਉ ਬਚਾਣਾ ਨਾ ਆਇਆ।

ਤਾ ਤੇ ਕਾਲ ਦੁਹੂੰਨ ਕੇ ਭਯੋ ॥੧੫॥

ਇਸ ਲਈ ਦੋਹਾਂ ਦਾ ਕਾਲ ਆ ਗਿਆ ॥੧੫॥

ਅਬ ਹੌ ਦੈਵ ਕਹੌ ਕਾ ਕਰੌਂ ॥

ਹੇ ਪ੍ਰਭੂ! ਹੁਣ ਦਸੋ ਮੈਂ ਕੀ ਕਰਾਂ।

ਉਰ ਮਹਿ ਮਾਰਿ ਕਟਾਰੀ ਮਰੌਂ ॥

ਕੀ ਹਿਰਦੇ ਵਿਚ ਕਟਾਰ ਮਾਰ ਕੇ ਮਰ ਜਾਵਾਂ।

ਬਾਨ ਪ੍ਰਸਥ ਹ੍ਵੈ ਬਨਹਿ ਸਿਧੈ ਹੌਂ ॥

ਸੰਨਿਆਸੀ ਹੋ ਕੇ ਬਨ ਨੂੰ ਚਲੀ ਜਾਵਾਂ

ਲਹੁ ਸੁਤ ਕੇ ਸਿਰ ਛਤ੍ਰ ਢੁਰੈ ਹੌਂ ॥੧੬॥

ਅਤੇ ਛੋਟੇ ਪੁੱਤਰ ਦੇ ਸਿਰ ਉਤੇ ਰਾਜ-ਛਤ੍ਰ ਝੁਲਾ ਦਿਆਂ ॥੧੬॥

ਪ੍ਰਥਮ ਪੂਤ ਪਤਿ ਕੋ ਬਧ ਕੀਨਾ ॥

ਪਹਿਲਾਂ ਪਤੀ ਅਤੇ ਪੁੱਤਰ ਨੂੰ ਮਾਰਿਆ

ਬਹੁਰਿ ਰਾਜ ਲਹੁ ਸੁਤ ਕਹ ਦੀਨਾ ॥

ਅਤੇ ਫਿਰ ਛੋਟੇ ਪੁੱਤਰ ਨੂੰ ਰਾਜ ਦੇ ਦਿੱਤਾ।

ਬਹੁਰੌ ਭੇਖ ਅਤਿਥ ਕੋ ਧਾਰੀ ॥

ਫਿਰ ਜੋਗਣ ਦਾ ਰੂਪ ਧਾਰਨ ਕੀਤਾ

ਪੰਥ ਉਤਰਾ ਓਰ ਸਿਧਾਰੀ ॥੧੭॥

ਅਤੇ ਫਿਰ ਉਤਰ ਦਿਸ਼ਾ ਦੇ ਮਾਰਗ ਉਤੇ ਪੈ ਗਈ ॥੧੭॥

ਦੋਹਰਾ ॥

ਦੋਹਰਾ:

ਤਹਾ ਜਾਇ ਤਪਸਾ ਕਰੀ ਸਿਵ ਕੀ ਬਿਬਿਧ ਪ੍ਰਕਾਰ ॥

ਉਥੇ ਜਾ ਕੇ ਸ਼ਿਵ ਦੀ ਬਹੁਤ ਤਰ੍ਹਾਂ ਨਾਲ ਤਪਸਿਆ ਕੀਤੀ।

ਭੂਤ ਰਾਟ ਰੀਝਤ ਭਏ ਨਿਰਖਿ ਨਿਠੁਰਤਾ ਨਾਰਿ ॥੧੮॥

(ਉਸ) ਇਸਤਰੀ ਦੀ ਕਠੋਰ ਸਾਧਨਾ (ਤਪਸਿਆ) ਨੂੰ ਵੇਖ ਕੇ ਰੁਦ੍ਰ ('ਭੂਤ ਰਾਟ') ਪ੍ਰਸੰਨ ਹੋ ਗਏ ॥੧੮॥

ਚੌਪਈ ॥

ਚੌਪਈ:

ਬਰੰਬ੍ਰਯੂਹ ਪੁਤ੍ਰੀ ਹੈ ਕਹਾ ॥

(ਸ਼ਿਵ ਨੇ) ਕਿਹਾ ਹੇ ਪੁੱਤਰੀ! (ਤੂੰ) ਵਰ ਮੰਗ ('ਬਰੰਬ੍ਯਹ')

ਜੋ ਤਵ ਬ੍ਯਾਪਿ ਹ੍ਰਿਦੈ ਮਹਿ ਰਹਾ ॥

ਜੋ ਤੇਰੇ ਹਿਰਦੇ ਵਿਚ ਵਿਆਪ ਰਿਹਾ ਹੈ।

ਦੇਹੁ ਤ ਪਿਤਾ ਇਹੈ ਬਰ ਪਾਊ ॥

(ਰਾਣੀ ਨੇ ਕਿਹਾ) ਹੇ ਪਿਤਾ! ਜੇ ਦੇਣਾ ਚਾਹੋ, (ਤਾਂ ਮੈਂ) ਤੁਹਾਡੇ ਤੋਂ ਇਹ ਵਰ ਪ੍ਰਾਪਤ ਕਰਾਂ

ਬਿਰਧਾ ਤੇ ਤਰੁਨੀ ਹ੍ਵੈ ਜਾਊ ॥੧੯॥

ਕਿ ਬਿਰਧ ਤੋਂ ਜਵਾਨ ਹੋ ਜਾਵਾਂ ॥੧੯॥

ਦੋਹਰਾ ॥

ਦੋਹਰਾ:

ਬਿਰਧਾ ਤੇ ਤਰੁਨੀ ਭਈ ਬਰੁ ਦੀਨਾ ਤ੍ਰਿਪਰਾਰਿ ॥

ਸ਼ਿਵ ਨੇ (ਵਰ) ਦਿੱਤਾ ਅਤੇ (ਉਹ) ਬੁੱਢੀ ਤੋਂ ਜਵਾਨ ਹੋ ਗਈ।

ਤੁਚਾ ਪੁਰਾਤਨ ਛਾਡਿ ਕਰਿ ਜ੍ਯੋ ਅਹਿ ਕੁੰਚੁਰ ਡਾਰਿ ॥੨੦॥

ਸੱਪ ਦੇ ਕੁੰਜ ਉਤਾਰਨ ਵਾਂਗ (ਉਸ ਇਸਤਰੀ ਨੇ) ਪੁਰਾਤਨ ਚਮੜੀ ਉਤਾਰ ਦਿੱਤੀ ॥੨੦॥

ਚੌਪਈ ॥

ਚੌਪਈ:

ਬਿਰਧਾ ਤੇ ਤਰੁਨੀ ਜਬ ਭਈ ॥

ਜਦ ਉਹ ਬਿਰਧ ਤੋਂ ਜਵਾਨ ਹੋ ਗਈ

ਤਬ ਚਲਿ ਤਿਸੀ ਨਗਰ ਕਹ ਗਈ ॥

ਤਾਂ ਚਲ ਕੇ ਉਸੇ ਨਗਰ ਵਲ ਗਈ

ਜਹ ਖੇਲਤ ਸੁਤ ਚੜਾ ਸਿਕਾਰਾ ॥

ਜਿਥੇ (ਉਸ ਦਾ) ਪੁੱਤਰ ਸ਼ਿਕਾਰ ਖੇਡਣ ਚੜ੍ਹਿਆ ਹੋਇਆ ਸੀ

ਮਾਰੇ ਰੀਛ ਰੋਝ ਝੰਖਾਰਾ ॥੨੧॥

ਅਤੇ (ਬਹੁਤ ਸਾਰੇ) ਰਿਛ, ਰੋਝ ਅਤੇ ਬਾਰਾਸਿੰਘੇ ਮਾਰੇ ਹੋਏ ਸਨ ॥੨੧॥

ਏਕ ਮ੍ਰਿਗੀ ਕਾ ਭੇਸ ਧਰਾ ਤਬ ॥

ਤਦ (ਉਸ ਇਸਤਰੀ ਨੇ) ਇਕ ਹਿਰਨੀ ਦਾ ਭੇਸ ਧਾਰ ਲਿਆ

ਤਨ ਕੇ ਬਸਤ੍ਰ ਛੋਡ ਸੁੰਦਰ ਸਬ ॥

ਅਤੇ ਸ਼ਰੀਰ ਦੇ ਸਾਰੇ ਸੁੰਦਰ ਬਸਤ੍ਰ ਉਤਾਰ ਦਿੱਤੇ।

ਖੇਲਤ ਹੁਤੋ ਅਖਿਟ ਸੁਤ ਜਹਾ ॥

ਹਿਰਨੀ ਦਾ ਰੂਪ ਧਾਰ ਕੇ ਉਥੇ ਜਾ ਨਿਕਲੀ

ਹਰਨੀ ਹ੍ਵੈ ਨਿਕਸਤ ਭੀ ਤਹਾ ॥੨੨॥

ਜਿਥੇ ਪੁੱਤਰ ਸ਼ਿਕਾਰ ਖੇਡ ਰਿਹਾ ਸੀ ॥੨੨॥

ਤਾ ਪਾਛੇ ਤਿਹ ਸੁਤ ਹੈ ਡਾਰਾ ॥

ਉਸ (ਹਿਰਨੀ ਬਣੀ ਰਾਣੀ) ਦੇ ਪਿਛੇ ਪੁੱਤਰ ਨੇ (ਘੋੜਾ) ਭਜਾ ਦਿੱਤਾ

ਸੰਗੀ ਕਿਸੂ ਨ ਓਰ ਨਿਹਾਰਾ ॥

ਅਤੇ ਕਿਸੇ ਸੰਗੀ ਸਾਥੀ ਵਲ ਨਾ ਵੇਖਿਆ।

ਏਕਲ ਜਾਤ ਦੂਰਿ ਭਯੋ ਤਹਾ ॥

ਉਹ ਇਕੱਲਾ ਬਹੁਤ ਦੂਰ ਨਿਕਲ ਗਿਆ

ਥੋ ਬਨ ਘੋਰ ਭਯਾਨਕ ਜਹਾ ॥੨੩॥

ਜਿਥੇ ਬਹੁਤ ਭਿਆਨਕ ਬਨ ਸੀ ॥੨੩॥

ਸਾਲ ਤਮਾਲ ਜਹਾ ਦ੍ਰੁਮ ਭਾਰੇ ॥

ਜਿਥੇ ਸਾਲ ਅਤੇ ਤਮਾਲ ਦੇ ਵੱਡੇ ਬ੍ਰਿਛ ਸਨ

ਨਿੰਬੂ ਕਦਮ ਸੁ ਬਟ ਜਟਿਯਾਰੇ ॥

ਅਤੇ ਨਿੰਬੂ, ਕਦਮ ਅਤੇ ਜਟਾਵਾਂ ਵਾਲੇ ਬੋਹੜ ਸਨ।

ਸੀਬਰ ਤਾਰ ਖਜੂਰੇ ਭਾਰੀ ॥

ਸੀਬਰ (ਸਿੰਬਲ ਜਾਂ ਸ੍ਰੀਫਲ) ਤਾੜ, ਖਜੂਰ ਆਦਿ ਦੇ ਭਾਰੀ (ਦਰਖ਼ਤ) ਸਨ।

ਨਿਜ ਹਾਥਨ ਜਨੁ ਈਸ ਸੁਧਾਰੀ ॥੨੪॥

(ਇੰਜ ਲਗਦਾ ਸੀ) ਮਾਨੋ ਪਰਮਾਤਮਾ ਨੇ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਬਣਾਇਆ ਹੋਵੇ ॥੨੪॥

ਮ੍ਰਿਗੀ ਜਾਇ ਤਹ ਗਈ ਭੁਲਾਈ ॥

ਹਿਰਨੀ ਉਥੇ ਪਹੁੰਚ ਕੇ ਅਲੋਪ ਹੋ ਗਈ

ਉਤਮਾਗਨਾ ਭੇਸ ਬਨਾਈ ॥

ਅਤੇ ਉੱਤਮ ਇਸਤਰੀ ਦਾ ਭੇਸ ਬਣਾ ਲਿਆ।

ਆਨਿ ਅਪਨ ਤਿਹ ਰੂਪ ਦਿਖਾਰਾ ॥

ਆ ਕੇ ਉਸ ਨੂੰ ਆਪਣਾ ਰੂਪ ਵਿਖਾਇਆ

ਰਾਜ ਕੁਅਰ ਮੋਹਿਤ ਕਰਿ ਡਾਰਾ ॥੨੫॥

ਅਤੇ ਰਾਜ ਕੁੰਵਰ ਨੂੰ ਮੋਹਿਤ ਕਰ ਦਿੱਤਾ ॥੨੫॥


Flag Counter