ਸ਼੍ਰੀ ਦਸਮ ਗ੍ਰੰਥ

ਅੰਗ - 253


ਛਿਦੇ ਚਰਮੰ ॥

ਢਾਲਾਂ ਛਿਜ ਗਈਆਂ ਹਨ।

ਤੁਟੈ ਖਗੰ ॥

ਖੜਗਾਂ ਟੁੱਟ ਗਈਆਂ ਹਨ

ਉਠੈ ਅੰਗੰ ॥੫੦੭॥

ਅਤੇ ਉਨ੍ਹਾਂ ਵਿੱਚੋਂ ਅੱਗ ਦੀਆਂ ਚਿੰਗਾਰੀਆਂ ਨਿਕਲ ਰਹੀਆਂ ਹਨ ॥੫੦੭॥

ਨਚੇ ਤਾਜੀ ॥

ਘੋੜੇ ਨੱਚਦੇ ਹਨ,

ਗਜੇ ਗਾਜੀ ॥

ਗਾਜ਼ੀ ਗੱਜਦੇ ਹਨ,

ਡਿਗੇ ਵੀਰੰ ॥

ਸੂਰਮੇ ਡਿੱਗ ਰਹੇ ਹਨ,

ਤਜੇ ਤੀਰੰ ॥੫੦੮॥

ਅਤੇ ਤੀਰ ਛੱਡ ਰਹੇ ਹਨ ॥੫੦੮॥

ਝੁਮੇਾਂ ਸੂਰੰ ॥

ਸੂਰਮੇ ਝੂਮਦੇ ਹਨ,

ਘੁਮੀ ਹੂਰੰ ॥

ਹੂਰਾਂ ਫਿਰਦੀਆਂ ਹਨ,

ਕਛੇ ਬਾਣੰ ॥

ਸੂਰਮਿਆਂ ਨੇ ਬਾਣੇ ਫਬਾਏ ਹੋਏ ਹਨ

ਮਤੇ ਮਾਣੰ ॥੫੦੯॥

ਅਤੇ ਮਾਣ ਨਾਲ ਮਤੇ ਹੋਏ ਹਨ ॥੫੦੯॥

ਪਾਧਰੀ ਛੰਦ ॥

ਪਾਧੜੀ ਛੰਦ

ਤਹ ਭਯੋ ਘੋਰ ਆਹਵ ਅਪਾਰ ॥

ਉਥੇ ਬਹੁਤ ਵੱਡਾ ਅਤੇ ਭਿਆਨਕ ਯੁੱਧ ਹੋਇਆ ਹੈ।

ਰਣ ਭੂੰਮਿ ਝੂਮਿ ਜੁਝੇ ਜੁਝਾਰ ॥

ਰਣ-ਭੂਮੀ ਵਿੱਚ ਲੜਾਕੇ ਯੋਧੇ ਮਸਤੀ ਵਿੱਚ ਆ ਕੇ ਲੜੇ ਹਨ।

ਇਤ ਰਾਮ ਭ੍ਰਾਤ ਅਤਕਾਇ ਉਤ ॥

ਇਧਰੋਂ ਲੱਛਮਣ ਤੇ ਉਧਰੋਂ ਅਤਕਾਇ (ਨਾਂ ਦੇ ਯੋਧੇ)

ਰਿਸ ਜੁਝ ਉਝਰੇ ਰਾਜ ਪੁਤ ॥੫੧੦॥

ਦੋਵੇਂ ਰਾਜਕੁਮਾਰ ਕ੍ਰੋਧ ਨਾਲ ਜੁਟੇ ਪਏ ਹਨ ॥੫੧੦॥

ਤਬ ਰਾਮ ਭ੍ਰਾਤ ਅਤਿ ਕੀਨ ਰੋਸ ॥

ਤਦੋਂ ਲੱਛਮਣ ਨੇ ਬਹੁਤ ਕ੍ਰੋਧ ਕੀਤਾ

ਜਿਮ ਪਰਤ ਅਗਨ ਘ੍ਰਿਤ ਕਰਤ ਜੋਸ ॥

ਜਿਵੇਂ ਘਿਉ ਦੇ ਪੈਂਦਿਆਂ ਹੀ ਅੱਗ ਜੋਸ਼ ਨਾਲ ਭੜਕ ਪੈਂਦੀ ਹੈ।

ਗਹਿ ਬਾਣ ਪਾਣ ਤਜੇ ਅਨੰਤ ॥

(ਉਸ ਨੇ) ਧਨੁਸ਼ ਹੱਥ ਵਿੱਚ ਫੜ ਕੇ ਬੇਅੰਤ ਤੀਰ (ਇਸ ਤਰ੍ਹਾਂ ਛੱਡ ਦਿੱਤੇ)

ਜਿਮ ਜੇਠ ਸੂਰ ਕਿਰਣੈ ਦੁਰੰਤ ॥੫੧੧॥

ਜਿਵੇਂ ਜੇਠ ਦੇ ਮਹੀਨੇ ਵਿੱਚ ਸੂਰਜ ਦੀਆਂ ਕਿਰਨਾਂ ਪ੍ਰਚੰਡ ਹੁੰਦੀਆਂ ਹਨ ॥੫੧੧॥

ਬ੍ਰਣ ਆਪ ਮਧ ਬਾਹਤ ਅਨੇਕ ॥

ਆਪਸ ਵਿੱਚ (ਯੋਧੇ) ਅਨੇਕਾਂ ਘਾਓ ਲਗਾਂਦੇ ਹਨ।

ਬਰਣੈ ਨ ਜਾਹਿ ਕਹਿ ਏਕ ਏਕ ॥

(ਜਿਨ੍ਹਾਂ ਦਾ) ਇਕ-ਇਕ ਕਰਕੇ ਵਰਣਨ ਨਹੀਂ ਕੀਤਾ ਜਾ ਸਕਦਾ।

ਉਝਰੇ ਵੀਰ ਜੁਝਣ ਜੁਝਾਰ ॥

(ਕਈ) ਲੜਾਕੇ ਸੂਰਮੇ ਯੁੱਧ ਕਰਕੇ ਸ਼ਹੀਦ ਹੋ ਗਏ ਹਨ।

ਜੈ ਸਬਦ ਦੇਵ ਭਾਖਤ ਪੁਕਾਰ ॥੫੧੨॥

(ਇਸ ਲਈ) ਦੇਵਤੇ ਜੈ-ਨਾਦ ਕਰ ਰਹੇ ਹਨ ॥੫੧੨॥


Flag Counter