ਸ਼ੇਰ ਦੇ ਨਹੁੰਆਂ ਨਾਲ (ਧਰਤੀ ਇੰਜ) ਫਟ ਗਈ (ਜਿਵੇਂ) ਸੂਰ (ਕੋਲੰ) ਨੇ ਆਪਣੇ ਹੁੱਡ ਨਾਲ (ਪੁਟੀ ਹੋਈ ਹੁੰਦੀ ਹੈ)।
ਡੌਰੂ ਡੰਮ ਡੰਮ ਕਰ ਰਹੇ ਸਨ (ਅਤੇ ਨਗਾਰਿਆਂ ਉਤੇ) ਡੱਗੇ ਡਕ ਡਕ ਕਰ ਕੇ (ਵਜ ਰਹੇ ਸਨ)।
ਵਡੇ ਆਕਾਰ ਵਾਲੀਆਂ ਗਿਧਾਂ ਬੋਲ (ਰੜੰ) ਰਹੀਆਂ ਸਨ ਅਤੇ ਕਾਂ ਕਿਲਕਾਰੀਆਂ ਮਾਰ ਰਹੇ ਸਨ ॥੩॥੧੨੫॥
(ਘੋੜਿਆਂ ਦੇ) ਖੁਰਾਂ ਨਾਲ (ਇਤਨੀ) ਗਰਦ ਉਠੀ ਕਿ ਸਾਰਾ ਆਕਾਸ਼ ਭਰ ਗਿਆ।
(ਉਨ੍ਹਾਂ ਦੇ ਪੈਰਾਂ ਹੇਠਾਂ) ਸਮੁੰਦਰ ਅਤੇ ਪਰਬਤ ('ਬਿਧੰ') ਦਲੇ ਗਏ ਅਤੇ ਛੋਟੇ ਪਰਬਤ ਚੂਰਨ ਬਣ ਗਏ।
ਕਾਲੀ ਨੇ ਸ਼ੋਰ ਸੁਣਦਿਆਂ ਹੀ ਹੱਥ ਵਿਚ ਸ਼ਸਤ੍ਰ ਧਾਰਨ ਕਰ ਲਏ
ਅਤੇ ਜੈ ਘੋਸ਼ ('ਜੇਮੀ ਕਿਲਕਾਰ') ਕਰਦੀ ਹੋਈ ਨੇ ਯੁੱਧ ਵਿਚ ਸੂਰਵੀਰਾਂ ਨੂੰ ਮਾਰ ਦਿੱਤਾ ॥੪॥੧੨੬॥
ਰਸਾਵਲ ਛੰਦ:
ਵਿਜੈਸ਼ਾਲੀ ਯੋਧੇ ਗਜ ਰਹੇ ਸਨ
ਅਤੇ ਤੇਜ਼ੀ ਨਾਲ ਘੋੜੇ ਦੌੜਾਉਂਦੇ ਸਨ।
ਧਨੁਸ਼ਾਂ ('ਮਹਿਖੁਆਸ') ਨੂੰ ਖਿਚ ਰਹੇ ਸਨ
ਅਤੇ ਬਾਣਾਂ ਦੀ ਝੜੀ ਲਗਾ ਰਹੇ ਸਨ ॥੫॥੧੨੭॥
ਇਧਰੋਂ ਸ਼ੇਰ ਗਜਿਆ
(ਮਾਨੋ) ਵੱਡਾ ਸੰਖ ਵਜਿਆ ਹੋਵੇ।
(ਉਸ ਦੀ ਗਰਜ ਦੀ) ਧੁਨੀ ਹਰ ਪਾਸੇ ਪਸਰ ਗਈ
ਅਤੇ ਧੂੜ ਆਕਾਸ਼ ਤਕ ਪਹੁੰਚ ਗਈ ॥੬॥੧੨੮॥
ਸਾਰੇ ਸ਼ਸਤ੍ਰ ਸਜਾਏ ਹੋਏ ਸਨ,
ਬਦਲ ਵਾਂਗ ਗਜ ਰਹੇ ਸਨ।
(ਸੂਰਵੀਰ) ਕ੍ਰੋਧਵਾਨ ਹੋ ਕੇ
ਅਤੇ ਅਨੰਤ ਸ਼ਸਤ੍ਰ ਲੈ ਕੇ (ਚਲ ਰਹੇ ਸਨ) ॥੭॥੧੨੯॥
ਚੌਹਾਂ ਪਾਸਿਆਂ ਤੋਂ (ਸੂਰਮੇ) ਆਣ ਢੁੱਕੇ ਸਨ
ਅਤੇ ਮੂੰਹਾਂ ਤੋਂ 'ਮਾਰੋ' 'ਮਾਰੋ' ਪੁਕਾਰ ਰਹੇ ਸਨ।
ਬੇਹਿਸਾਬੇ ਸ਼ਸਤ੍ਰ ਵਜ ਰਹੇ ਸਨ
ਅਤੇ ਮਹਾਨ ਯੋਧੇ ਗਜ ਰਹੇ ਸਨ ॥੮॥੧੩੦॥
(ਉਨ੍ਹਾਂ ਸੂਰਵੀਰਾਂ ਦੇ) ਮੂੰਹ ਅਤੇ ਅੱਖਾਂ ਲਾਲ ਸਨ
ਅਤੇ ਹੱਥਾਂ ਵਿਚ ਬਰਛੇ ('ਸਕਤੰ') ਧਾਰਨ ਕੀਤੇ ਹੋਏ ਸਨ।
(ਉਹ) ਕ੍ਰੋਧ ਕਰ ਕੇ ਡਟ ਗਏ ਸਨ
ਅਤੇ ਤੀਰਾਂ ਦੀ ਬਰਖਾ ਕਰ ਰਹੇ ਸਨ ॥੯॥੧੩੧॥
ਕਿਤਨੇ ਹੀ ਦੁਸ਼ਟ ਕੁਟੇ ਜਾ ਚੁਕੇ ਹਨ
ਅਤੇ ਅਨੇਕਾਂ ਅਸਤ੍ਰ ਚਲ ਰਹੇ ਸਨ।
ਬਾਣਾਂ ਦੀ ਬਰਖਾ ਕੀਤੀ ਜਾ ਰਹੀ ਸੀ।
ਦੇਵੀ ਆਨੰਦਿਤ ਹੋ ਰਹੀ ਸੀ ॥੧੦॥੧੩੨॥
ਬੇਲੀ ਬਿਦ੍ਰਮ ਛੰਦ:
ਕਉਏ ਕਾਂ ਕਾਂ ਕਰ ਕੇ ਸ਼ੋਰ ਕਰ ਰਹੇ ਸਨ
ਅਤੇ ਬਾਂਕੇ ਯੋਧੇ ਬਹਿ ਬਹਿ ਕਰਦੇ (ਸ਼ਸਤ੍ਰ) ਵਾਹ ਰਹੇ ਸਨ।
ਬਾਣ ਅਤੇ ਕ੍ਰਿਪਾਨਾਂ ਲਹ-ਲਹ ਕਰ ਕੇ (ਚਮਕ ਰਹੀਆਂ ਸਨ)
ਅਤੇ ਪ੍ਰੇਤ ਮੁਰਦਿਆਂ ('ਮਸਾਣ') ਨੂੰ ਪਕੜ ਪਕੜ ਕੇ ਛਕਦੇ ('ਗਹਤ') ਸਨ ॥੧੧॥੧੩੩॥
ਡਹਿ ਡਹਿ ਕਰ ਕੇ ਡਉਰੂ ਡਮਕਦੇ ਸਨ
ਅਤੇ ਲਹ ਲਹ ਕਰਕੇ ਤੇਗਾਂ ਚਮਕਦੀਆਂ ('ਤ੍ਰਮੰਕਯੰ') ਸਨ।
ਧ੍ਰਮ ਧ੍ਰਮ ਕਰਕੇ ਬਰਛਿਆਂ ਦੇ ਧਮਾਕੇ ਹੁੰਦੇ ਸਨ।
ਬਾਂਕੇ ਸੂਰਵੀਰ ਬੜਕਾਂ ਮਾਰਦੇ ਸਨ ॥੧੨॥੧੩੪॥
ਕਮਾਨਾਂ ਵਿਚੋਂ ਛੁਟਦੇ ਬਾਣ
ਯੁੱਧ ਵਿਚ ਛਤ੍ਰੀਆਂ ਨੂੰ ਹੈਰਾਨ ਕਰ ਰਹੇ ਹਨ।
ਡਾਕਣੀਆਂ ਡਮਰੂ (ਦੀ ਧੁਨੀ ਸੁਣ ਕੇ) ਡਕਾਰ ਰਹੀਆਂ ਸਨ
ਅਤੇ ਜੋਗਣਾਂ ਕਹਿ-ਕਹਿ ਕਰਕੇ ਕੂਕ ਰਹੀਆਂ ਹਨ ॥੧੩॥੧੩੫॥
ਲਹੂ ਦੀਆਂ ਛਿਟਾਂ ਉਠਦੀਆਂ ਸਨ।
ਤਿਖੇ ਤੀਰਾਂ ਦੀ ਬਰਖਾ ਹੁੰਦੀ ਸੀ।
ਅਨੇਕਾਂ ਵੀਰ-ਸੈਨਿਕ ਬੜ੍ਹਕ ਰਹੇ ਸਨ