Sri Dasam Granth

Página - 110


ਫਟੀ ਨਖ ਸਿੰਘੰ ਮੁਖੰ ਡਢ ਕੋਲੰ ॥
fattee nakh singhan mukhan ddadt kolan |

ਡਮਾ ਡੰਮਿ ਡਉਰੂ ਡਕਾ ਡੁੰਕ ਡੰਕੰ ॥
ddamaa ddam ddauroo ddakaa ddunk ddankan |

ਰੜੇ ਗ੍ਰਿਧ ਬ੍ਰਿਧੰ ਕਿਲਕਾਰ ਕੰਕੰ ॥੩॥੧੨੫॥
rarre gridh bridhan kilakaar kankan |3|125|

ਖੁਰੰ ਖੇਹ ਉਠੀ ਰਹਿਯੋ ਗੈਨ ਪੂਰੰ ॥
khuran kheh utthee rahiyo gain pooran |

ਦਲੇ ਸਿੰਧੁ ਬਿਧੰ ਭਏ ਪਬ ਚੂਰੰ ॥
dale sindh bidhan bhe pab chooran |

ਸੁਣੋ ਸੋਰ ਕਾਲੀ ਗਹੈ ਸਸਤ੍ਰ ਪਾਣੰ ॥
suno sor kaalee gahai sasatr paanan |

ਕਿਲਕਾਰ ਜੇਮੀ ਹਨੇ ਜੰਗ ਜੁਆਣੰ ॥੪॥੧੨੬॥
kilakaar jemee hane jang juaanan |4|126|

ਰਸਾਵਲ ਛੰਦ ॥
rasaaval chhand |

ਗਜੇ ਬੀਰ ਗਾਜੀ ॥
gaje beer gaajee |

ਤੁਰੇ ਤੁੰਦ ਤਾਜੀ ॥
ture tund taajee |

ਮਹਿਖੁਆਸ ਕਰਖੇ ॥
mahikhuaas karakhe |

ਸਰੰ ਧਾਰ ਬਰਖੇ ॥੫॥੧੨੭॥
saran dhaar barakhe |5|127|

ਇਤੇ ਸਿੰਘ ਗਜਿਯੋ ॥
eite singh gajiyo |

ਮਹਾ ਸੰਖ ਬਜਿਯੋ ॥
mahaa sankh bajiyo |

ਰਹਿਯੋ ਨਾਦ ਪੂਰੰ ॥
rahiyo naad pooran |

ਛੁਹੀ ਗੈਣਿ ਧੂਰੰ ॥੬॥੧੨੮॥
chhuhee gain dhooran |6|128|

ਸਬੈ ਸਸਤ੍ਰ ਸਾਜੇ ॥
sabai sasatr saaje |

ਘਣੰ ਜੇਮ ਗਾਜੇ ॥
ghanan jem gaaje |

ਚਲੇ ਤੇਜ ਤੈ ਕੈ ॥
chale tej tai kai |

ਅਨੰਤ ਸਸਤ੍ਰ ਲੈ ਕੈ ॥੭॥੧੨੯॥
anant sasatr lai kai |7|129|

ਚਹੂੰ ਓਰ ਢੂਕੇ ॥
chahoon or dtooke |

ਮੁਖੰ ਮਾਰ ਕੂਕੇ ॥
mukhan maar kooke |

ਅਨੰਤ ਸਸਤ੍ਰ ਬਜੇ ॥
anant sasatr baje |

ਮਹਾ ਬੀਰ ਗਜੇ ॥੮॥੧੩੦॥
mahaa beer gaje |8|130|

ਮੁਖੰ ਨੈਣ ਰਕਤੰ ॥
mukhan nain rakatan |

ਧਰੇ ਪਾਣਿ ਸਕਤੰ ॥
dhare paan sakatan |

ਕੀਏ ਕ੍ਰੋਧ ਉਠੇ ॥
kee krodh utthe |

ਸਰੰ ਬ੍ਰਿਸਟਿ ਬੁਠੇ ॥੯॥੧੩੧॥
saran brisatt butthe |9|131|

ਕਿਤੇ ਦੁਸਟ ਕੂਟੇ ॥
kite dusatt kootte |

ਅਨੰਤਾਸਤ੍ਰ ਛੂਟੇ ॥
anantaasatr chhootte |

ਕਰੀ ਬਾਣ ਬਰਖੰ ॥
karee baan barakhan |

ਭਰੀ ਦੇਬਿ ਹਰਖੰ ॥੧੦॥੧੩੨॥
bharee deb harakhan |10|132|

ਬੇਲੀ ਬਿੰਦ੍ਰਮ ਛੰਦ ॥
belee bindram chhand |

ਕਹ ਕਹ ਸੁ ਕੂਕਤ ਕੰਕੀਯੰ ॥
kah kah su kookat kankeeyan |

ਬਹਿ ਬਹਤ ਬੀਰ ਸੁ ਬੰਕੀਯੰ ॥
beh bahat beer su bankeeyan |

ਲਹ ਲਹਤ ਬਾਣਿ ਕ੍ਰਿਪਾਣਯੰ ॥
lah lahat baan kripaanayan |

ਗਹ ਗਹਤ ਪ੍ਰੇਤ ਮਸਾਣਯੰ ॥੧੧॥੧੩੩॥
gah gahat pret masaanayan |11|133|

ਡਹ ਡਹਤ ਡਵਰ ਡਮੰਕਯੰ ॥
ddah ddahat ddavar ddamankayan |

ਲਹ ਲਹਤ ਤੇਗ ਤ੍ਰਮੰਕਯੰ ॥
lah lahat teg tramankayan |

ਧ੍ਰਮ ਧ੍ਰਮਤ ਸਾਗ ਧਮੰਕਯੰ ॥
dhram dhramat saag dhamankayan |

ਬਬਕੰਤ ਬੀਰ ਸੁ ਬੰਕਯੰ ॥੧੨॥੧੩੪॥
babakant beer su bankayan |12|134|

ਛੁਟਕੰਤ ਬਾਣ ਕਮਾਣਯੰ ॥
chhuttakant baan kamaanayan |

ਹਰਰੰਤ ਖੇਤ ਖਤ੍ਰਾਣਯੰ ॥
hararant khet khatraanayan |

ਡਹਕੰਤ ਡਾਮਰ ਡੰਕਣੀ ॥
ddahakant ddaamar ddankanee |

ਕਹ ਕਹਕ ਕੂਕਤ ਜੁਗਣੀ ॥੧੩॥੧੩੫॥
kah kahak kookat juganee |13|135|

ਉਫਟੰਤ ਸ੍ਰੋਣਤ ਛਿਛਯੰ ॥
aufattant sronat chhichhayan |

ਬਰਖੰਤ ਸਾਇਕ ਤਿਛਯੰ ॥
barakhant saaeik tichhayan |

ਬਬਕੰਤ ਬੀਰ ਅਨੇਕਯੰ ॥
babakant beer anekayan |


Flag Counter