Sri Dasam Granth

Página - 582


ਪਗ ਦ੍ਵੈ ਨ ਭਾਗਿ ਚਲੰਤ ॥
pag dvai na bhaag chalant |

ਤਜਿ ਤ੍ਰਾਸ ਕਰਤ ਪ੍ਰਹਾਰ ॥
taj traas karat prahaar |

ਜਨੁ ਖੇਲ ਫਾਗਿ ਧਮਾਰ ॥੩੦੬॥
jan khel faag dhamaar |306|

ਤਾਰਕ ਛੰਦ ॥
taarak chhand |

ਕਲਕੀ ਅਵਤਾਰ ਰਿਸਾਵਹਿਗੇ ॥
kalakee avataar risaavahige |

ਭਟ ਓਘ ਪ੍ਰਓਘ ਗਿਰਾਵਹਿਗੇ ॥
bhatt ogh progh giraavahige |

ਬਹੁ ਭਾਤਨ ਸਸਤ੍ਰ ਪ੍ਰਹਾਰਹਿਗੇ ॥
bahu bhaatan sasatr prahaarahige |

ਅਰਿ ਓਘ ਪ੍ਰਓਘ ਸੰਘਾਰਹਿਗੇ ॥੩੦੭॥
ar ogh progh sanghaarahige |307|

ਸਰ ਸੇਲ ਸਨਾਹਰਿ ਛੂਟਹਿਗੇ ॥
sar sel sanaahar chhoottahige |

ਰਣ ਰੰਗਿ ਸੁਰਾਸੁਰ ਜੂਟਹਿਗੇ ॥
ran rang suraasur joottahige |

ਸਰ ਸੇਲ ਸਨਾਹਰਿ ਝਾਰਹਿਗੇ ॥
sar sel sanaahar jhaarahige |

ਮੁਖ ਮਾਰ ਪਚਾਰ ਪ੍ਰਹਾਰਹਿਗੇ ॥੩੦੮॥
mukh maar pachaar prahaarahige |308|

ਜਮਡਢ ਕ੍ਰਿਪਾਣ ਨਿਕਾਰਹਿਗੇ ॥
jamaddadt kripaan nikaarahige |

ਕਰਿ ਕੋਪ ਸੁਰਾਸੁਰ ਝਾਰਹਿਗੇ ॥
kar kop suraasur jhaarahige |

ਰਣਿ ਲੁਥ ਪੈ ਲੁਥ ਗਿਰਾਵਹਿਗੇ ॥
ran luth pai luth giraavahige |

ਲਖਿ ਪ੍ਰੇਤ ਪਰੀ ਰਹਸਾਵਹਿਗੇ ॥੩੦੯॥
lakh pret paree rahasaavahige |309|

ਰਣਿ ਗੂੜ ਅਗੂੜਣਿ ਗਜਹਿਗੇ ॥
ran goorr agoorran gajahige |

ਲਖਿ ਭੀਰ ਭਯਾਹਵ ਭਜਹਿਗੇ ॥
lakh bheer bhayaahav bhajahige |

ਸਰ ਬਿੰਦ ਪ੍ਰਬਿੰਦ ਪ੍ਰਹਾਰਹਿਗੇ ॥
sar bind prabind prahaarahige |

ਰਣਰੰਗਿ ਅਭੀਤ ਬਿਹਾਰਹਿਗੇ ॥੩੧੦॥
ranarang abheet bihaarahige |310|

ਖਗ ਉਧ ਅਧੋ ਅਧ ਬਜਹਿਗੇ ॥
khag udh adho adh bajahige |

ਲਖਿ ਜੋਧ ਮਹਾ ਜੁਧ ਗਜਹਿਗੇ ॥
lakh jodh mahaa judh gajahige |

ਅਣਿਣੇਸ ਦੁਹੂੰ ਦਿਸ ਢੂਕਹਿਗੇ ॥
anines duhoon dis dtookahige |

ਮੁਖ ਮਾਰ ਮਹਾ ਸੁਰ ਕੂਕਹਿਗੇ ॥੩੧੧॥
mukh maar mahaa sur kookahige |311|

ਗਣ ਗੰਧ੍ਰਵ ਦੇਵ ਨਿਹਾਰਹਿਗੇ ॥
gan gandhrav dev nihaarahige |

ਜੈ ਸਦ ਨਿਨਦ ਪੁਕਾਰਹਿਗੇ ॥
jai sad ninad pukaarahige |

ਜਮਦਾੜਿ ਕ੍ਰਿਪਾਣਣਿ ਬਾਹਹਿਗੇ ॥
jamadaarr kripaanan baahahige |

ਅਧਅੰਗ ਅਧੋਅਧ ਲਾਹਹਿਗੇ ॥੩੧੨॥
adhang adhoadh laahahige |312|

ਰਣਰੰਗਿ ਤੁਰੰਗੈ ਬਾਜਹਿਗੇ ॥
ranarang turangai baajahige |

ਡਫ ਝਾਝ ਨਫੀਰੀ ਗਾਜਹਿਗੇ ॥
ddaf jhaajh nafeeree gaajahige |

ਅਣਿਣੇਸ ਦੁਹੂੰ ਦਿਸ ਧਾਵਹਿਗੈ ॥
anines duhoon dis dhaavahigai |

ਕਰਿ ਕਾਢਿ ਕ੍ਰਿਪਾਣ ਕੰਪਾਵਹਿਗੇ ॥੩੧੩॥
kar kaadt kripaan kanpaavahige |313|

ਰਣਿ ਕੁੰਜਰ ਪੁੰਜ ਗਰਜਹਿਗੇ ॥
ran kunjar punj garajahige |

ਲਖਿ ਮੇਘ ਮਹਾ ਦੁਤਿ ਲਜਹਿਗੇ ॥
lakh megh mahaa dut lajahige |

ਰਿਸ ਮੰਡਿ ਮਹਾ ਰਣ ਜੂਟਹਿਗੇ ॥
ris mandd mahaa ran joottahige |

ਛੁਟਿ ਛਤ੍ਰ ਛਟਾਛਟ ਛੂਟਹਿਗੇ ॥੩੧੪॥
chhutt chhatr chhattaachhatt chhoottahige |314|

ਰਣਣੰਕ ਨਿਸਾਣ ਦਿਸਾਣ ਘੁਰੇ ॥
rananank nisaan disaan ghure |

ਗੜਗਜ ਹਠੀ ਰਣ ਰੰਗਿ ਫਿਰੇ ॥
garragaj hatthee ran rang fire |

ਕਰਿ ਕੋਪ ਕ੍ਰਿਪਾਣ ਪ੍ਰਹਾਰਹਿਗੇ ॥
kar kop kripaan prahaarahige |

ਭਟ ਘਾਇ ਝਟਾਝਟ ਝਾਰਹਿਗੇ ॥੩੧੫॥
bhatt ghaae jhattaajhatt jhaarahige |315|

ਕਰਿ ਕਾਢਿ ਕ੍ਰਿਪਾਣ ਕੰਪਾਵਹਿਗੇ ॥
kar kaadt kripaan kanpaavahige |

ਕਲਿਕੀ ਕਲਿ ਕ੍ਰਿਤ ਬਢਾਵਹਿਗੇ ॥
kalikee kal krit badtaavahige |

ਰਣਿ ਲੁਥ ਪਲੁਥ ਬਿਥਾਰਹਿਗੇ ॥
ran luth paluth bithaarahige |

ਤਕਿ ਤੀਰ ਸੁ ਬੀਰਨ ਮਾਰਹਿਗੇ ॥੩੧੬॥
tak teer su beeran maarahige |316|

ਘਣ ਘੁੰਘਰ ਘੋਰ ਘਮਕਹਿਗੇ ॥
ghan ghunghar ghor ghamakahige |

ਰਣ ਮੋ ਰਣਧੀਰ ਪਲਕਹਿਗੇ ॥
ran mo ranadheer palakahige |

ਗਹਿ ਤੇਗ ਝੜਾਝੜ ਝਾੜਹਿਗੇ ॥
geh teg jharraajharr jhaarrahige |

ਤਕਿ ਤੀਰ ਤੜਾਤੜ ਤਾੜਹਿਗੇ ॥੩੧੭॥
tak teer tarraatarr taarrahige |317|


Flag Counter