Sri Dasam Granth

Página - 512


ਮਾਰਤ ਹਉ ਤੁਮ ਕੌ ਅਬ ਹੀ ਰਹੁ ਠਾਢ ਅਰੇ ਇਹ ਭਾਤ ਉਚਾਰਿਯੋ ॥
maarat hau tum kau ab hee rahu tthaadt are ih bhaat uchaariyo |

ਯੌ ਕਹਿ ਕੈ ਪੁਨਿ ਸਾਰੰਗ ਕੋ ਤਨਿ ਕੈ ਸਰ ਸਤ੍ਰ ਹ੍ਰਿਦੈ ਮਹਿ ਮਾਰਿਯੋ ॥੨੧੩੭॥
yau keh kai pun saarang ko tan kai sar satr hridai meh maariyo |2137|

ਸਾਰੰਗ ਤਾਨਿ ਜਬੈ ਅਰਿ ਕੋ ਬ੍ਰਿਜ ਨਾਇਕ ਤੀਛਨ ਬਾਨ ਚਲਾਯੋ ॥
saarang taan jabai ar ko brij naaeik teechhan baan chalaayo |

ਲਾਗਤ ਹੀ ਗਿਰ ਭੂਮਿ ਭੂਮਾਸੁਰ ਝੂਮਿ ਪਰਿਯੋ ਜਮਲੋਕਿ ਸਿਧਾਯੋ ॥
laagat hee gir bhoom bhoomaasur jhoom pariyo jamalok sidhaayo |

ਸ੍ਰਉਨ ਲਗਿਯੋ ਨਹਿ ਤਾ ਸਰ ਕੋ ਇਹ ਭਾਤਿ ਚਲਾਕੀ ਸੌ ਪਾਰ ਪਰਾਯੋ ॥
sraun lagiyo neh taa sar ko ih bhaat chalaakee sau paar paraayo |

ਜੋਗ ਕੇ ਸਾਧਕ ਜਿਉ ਤਨ ਤਿਯਾਗਿ ਚਲਿਯੋ ਨਭਿ ਪਾਪ ਨ ਭੇਟਨ ਪਾਯੋ ॥੨੧੩੮॥
jog ke saadhak jiau tan tiyaag chaliyo nabh paap na bhettan paayo |2138|

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਭੂਮਾਸੁਰ ਬਧਹ ॥
eit sree bachitr naattak granthe krisanaavataare bhoomaasur badhah |

ਅਥ ਉਸ ਕੇ ਪੁਤ੍ਰ ਕੈ ਰਾਜ ਦੇਤ ਭੇ ਸੋਲਾ ਸਹੰਸ੍ਰ ਰਾਜ ਸੁਤਾ ਬਿਵਾਹ ਕਥਨੰ ॥
ath us ke putr kai raaj det bhe solaa sahansr raaj sutaa bivaah kathanan |

ਸਵੈਯਾ ॥
savaiyaa |

ਐਸੀ ਦਸਾ ਜਬ ਭੀ ਇਹ ਕੀ ਤਬ ਮਾਇ ਭੂਮਾਸੁਰ ਕੀ ਸੁਨਿ ਧਾਈ ॥
aaisee dasaa jab bhee ih kee tab maae bhoomaasur kee sun dhaaee |

ਭੂਮਿ ਕੈ ਊਪਰ ਝੂਮਿ ਗਿਰੀ ਸੁਧਿ ਬਸਤ੍ਰਨ ਕੀ ਚਿਤ ਤੇ ਬਿਸਰਾਈ ॥
bhoom kai aoopar jhoom giree sudh basatran kee chit te bisaraaee |

ਪਾਇ ਨ ਡਾਰਤ ਭੀ ਪਨੀਆ ਸੁ ਉਤਾਵਲ ਸੋ ਚਲਿ ਸ੍ਯਾਮ ਪੈ ਆਈ ॥
paae na ddaarat bhee paneea su utaaval so chal sayaam pai aaee |

ਦੇਖਤ ਸ੍ਯਾਮ ਕੋ ਰੀਝਿ ਰਹੀ ਦੁਖ ਭੂਲਿ ਗਯੋ ਸੁ ਤੋ ਕੀਨ ਬਡਾਈ ॥੨੧੩੯॥
dekhat sayaam ko reejh rahee dukh bhool gayo su to keen baddaaee |2139|

ਦੋਹਰਾ ॥
doharaa |

ਬਹੁ ਉਸਤਤਿ ਜਦੁਪਤਿ ਕਰੀ ਲੀਨੋ ਸ੍ਯਾਮ ਰਿਝਾਇ ॥
bahu usatat jadupat karee leeno sayaam rijhaae |

ਪਉਤ੍ਰ ਆਨਿ ਪਾਇਨ ਡਰਿਯੋ ਸੋ ਲੀਨੋ ਬਖਸਾਇ ॥੨੧੪੦॥
pautr aan paaein ddariyo so leeno bakhasaae |2140|

ਸਵੈਯਾ ॥
savaiyaa |

ਭੂਪਤਿ ਤਾਹੀ ਕੋ ਬਾਲਕ ਥਾਪਿ ਕ੍ਰਿਪਾਨਿਧਿ ਛੋਰਨ ਬੰਦਿ ਸਿਧਾਯੋ ॥
bhoopat taahee ko baalak thaap kripaanidh chhoran band sidhaayo |

ਸੋਲਹ ਸਹੰਸ੍ਰ ਭੂਪਨ ਕੀ ਦੁਹਿਤਾ ਥੀ ਜਹਾ ਤਿਹ ਠਉਰਹਿ ਆਯੋ ॥
solah sahansr bhoopan kee duhitaa thee jahaa tih tthaureh aayo |

ਸੁੰਦਰ ਹੇਰਿ ਕੈ ਸ੍ਯਾਮ ਜੂ ਕਉ ਤਿਨ ਤ੍ਰੀਅਨ ਕੋ ਅਤਿ ਚਿਤ ਲੁਭਾਯੋ ॥
sundar her kai sayaam joo kau tin treean ko at chit lubhaayo |

ਯਾ ਲਖਿ ਪਾਇ ਬਿਵਾਹ ਸਭੋ ਕਰਿ ਸ੍ਯਾਮ ਭਨੈ ਜਸੁ ਡੰਕ ਬਜਾਯੋ ॥੨੧੪੧॥
yaa lakh paae bivaah sabho kar sayaam bhanai jas ddank bajaayo |2141|

ਚੌਪਈ ॥
chauapee |

ਜੇ ਸਭ ਜੋਰਿ ਭੂਮਾਸੁਰ ਰਾਖੀ ॥
je sabh jor bhoomaasur raakhee |

ਕਹਿ ਲਗਿ ਗਨਉ ਤਿਨਨ ਕੀ ਸਾਖੀ ॥
keh lag gnau tinan kee saakhee |

ਤਿਨਿ ਯੌ ਕਹਿਯੋ ਇਹੀ ਹਉ ਕਰਿ ਹੋ ॥
tin yau kahiyo ihee hau kar ho |

ਬੀਸ ਹਜਾਰ ਏਕਠੀ ਬਰਿ ਹੋ ॥੨੧੪੨॥
bees hajaar ekatthee bar ho |2142|

ਦੋਹਰਾ ॥
doharaa |

ਜੁਧ ਸਮੈ ਅਤਿ ਕ੍ਰੋਧ ਹੁਇ ਜਦੁਪਤਿ ਬਧਿ ਕੈ ਤਾਹਿ ॥
judh samai at krodh hue jadupat badh kai taeh |

ਸੋਰਹ ਸਹਸ੍ਰ ਸੁੰਦਰੀ ਆਪਹਿ ਲਈ ਬਿਵਾਹਿ ॥੨੧੪੩॥
sorah sahasr sundaree aapeh lee bivaeh |2143|

ਸਵੈਯਾ ॥
savaiyaa |

ਜੁਧ ਸਮੈ ਅਤਿ ਕ੍ਰੋਧ ਹੁਇ ਸ੍ਯਾਮ ਜੂ ਸਤ੍ਰ ਸਭੈ ਛਿਨ ਮਾਹਿ ਪਛਾਰੇ ॥
judh samai at krodh hue sayaam joo satr sabhai chhin maeh pachhaare |

ਰਾਜੁ ਦਯੋ ਫਿਰਿ ਤਾ ਸੁਤ ਕੋ ਸੁਖੁ ਦੇਤ ਭਯੋ ਤਿਨ ਸੋਕ ਨਿਵਾਰੇ ॥
raaj dayo fir taa sut ko sukh det bhayo tin sok nivaare |

ਫੇਰਿ ਬਰਿਯੋ ਤ੍ਰੀਅ ਸੋਰਹ ਸਹੰਸ੍ਰ ਸੁ ਤਾ ਪੁਰ ਮੈ ਅਤਿ ਕੈ ਕੈ ਅਖਾਰੇ ॥
fer bariyo treea sorah sahansr su taa pur mai at kai kai akhaare |

ਬਿਪਨ ਦਾਨ ਦੈ ਲੈ ਤਿਨ ਕੋ ਸੰਗਿ ਦੁਆਰਵਤੀ ਜਦੁਰਾਇ ਸਿਧਾਰੇ ॥੨੧੪੪॥
bipan daan dai lai tin ko sang duaaravatee jaduraae sidhaare |2144|

ਸੋਰਹ ਸਹੰਸ੍ਰ ਕਉ ਸੋਰਹ ਸਹੰਸ੍ਰ ਹੀ ਧਾਮ ਦੀਏ ਸੁ ਹੁਲਾਸ ਬਢੈ ਕੈ ॥
sorah sahansr kau sorah sahansr hee dhaam dee su hulaas badtai kai |

ਦੇਤ ਭਯੋ ਸਭ ਤ੍ਰੀਅਨ ਕੋ ਸੁਖ ਰੂਪ ਅਨੇਕਨ ਭਾਤਿ ਬਨੈ ਕੈ ॥
det bhayo sabh treean ko sukh roop anekan bhaat banai kai |

ਐਸੇ ਲਖਿਯੋ ਸਭਹੂੰ ਹਮਰੇ ਗ੍ਰਿਹਿ ਸ੍ਯਾਮ ਬਸੈ ਨ ਬਸੈ ਅਨਤੈ ਕੈ ॥
aaise lakhiyo sabhahoon hamare grihi sayaam basai na basai anatai kai |

ਸੋ ਕਬ ਸ੍ਯਾਮ ਪੁਰਾਨਨ ਤੇ ਸੁਨਿ ਭੇਦੁ ਕਹਿਯੋ ਸਭ ਸੰਤ ਸੁਨੈ ਕੈ ॥੨੧੪੫॥
so kab sayaam puraanan te sun bhed kahiyo sabh sant sunai kai |2145|

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਭੂਮਾਸੁਰ ਬਧ ਕੈ ਸੁਤ ਕੋ ਰਾਜੁ ਦੇਇ ਸੋਰਹ ਸਹੰਸ੍ਰ ਰਾਜ ਸੁਤਾ ਬਿਵਾਹਤ ਭਏ ॥
eit sree bachitr naattak granthe bhoomaasur badh kai sut ko raaj dee sorah sahansr raaj sutaa bivaahat bhe |

ਅਥ ਇੰਦ੍ਰ ਕੋ ਜੀਤ ਕੈ ਕਲਪ ਬ੍ਰਿਛ ਲਿਆਇਬੋ ਕਥਨੰ ॥
ath indr ko jeet kai kalap brichh liaaeibo kathanan |

ਸਵੈਯਾ ॥
savaiyaa |

ਯੌ ਸੁਖ ਦੈ ਤਿਨ ਤ੍ਰੀਅਨ ਕੋ ਫਿਰਿ ਸ੍ਯਾਮ ਪੁਰੰਦਰ ਲੋਕ ਸਿਧਾਯੋ ॥
yau sukh dai tin treean ko fir sayaam purandar lok sidhaayo |

ਕੰਕਨ ਕੁੰਡਲ ਦੇਤ ਭਯੋ ਤਿਹ ਪਾਇ ਕੈ ਸੋਕ ਸਭੈ ਬਿਸਰਾਯੋ ॥
kankan kunddal det bhayo tih paae kai sok sabhai bisaraayo |

ਸੁੰਦਰ ਏਕ ਪਿਖਿਯੋ ਤਹ ਰੂਖ ਤਿਹੀ ਪਰ ਸ੍ਯਾਮ ਕੋ ਚਿਤ ਲੁਭਾਯੋ ॥
sundar ek pikhiyo tah rookh tihee par sayaam ko chit lubhaayo |

ਮਾਗਤਿ ਭਯੋ ਨ ਦਯੋ ਸੁਰਰਾਜ ਤਹੀ ਹਰਿ ਸਿਉ ਹਰਿ ਜੁਧੁ ਮਚਾਯੋ ॥੨੧੪੬॥
maagat bhayo na dayo suraraaj tahee har siau har judh machaayo |2146|

ਰਿਸਿ ਸਾਜਿ ਪੁਰੰਦਰ ਸੈਨ ਚੜਿਯੋ ਚਲਿ ਕੈ ਸਭ ਸ੍ਯਾਮ ਕੇ ਸਾਮੁਹੇ ਆਏ ॥
ris saaj purandar sain charriyo chal kai sabh sayaam ke saamuhe aae |

ਘੋਰਤ ਮੇਘ ਲਸੈ ਚਪਲਾ ਬਰਖਾ ਬਰਸੇ ਰਥ ਸਾਜ ਬਨਾਏ ॥
ghorat megh lasai chapalaa barakhaa barase rath saaj banaae |

ਦ੍ਵਾਦਸ ਸੂਰ ਸਬੈ ਉਮਡੈ ਬਸੁ ਰਾਵਨ ਸੇ ਜਿਨ ਹੂ ਬਿਚਲਾਏ ॥
dvaadas soor sabai umaddai bas raavan se jin hoo bichalaae |


Flag Counter