Sri Dasam Granth

Página - 960


ਆਛੇ ਅਰੁਨ ਬਸਤ੍ਰ ਤਨ ਧਾਰੇ ॥
aachhe arun basatr tan dhaare |

ਦੁਹੂੰ ਹਾਥ ਨਰਿਏਰ ਉਛਾਰੇ ॥
duhoon haath narier uchhaare |

ਹੁਤੋ ਦਰਬ ਸੋ ਸਕਲ ਲੁਟਾਯੋ ॥
huto darab so sakal luttaayo |

ਆਪੁ ਸਤੀ ਕੌ ਭੇਖ ਬਨਾਯੋ ॥੧੪॥
aap satee kau bhekh banaayo |14|

ਜਿਹ ਮਾਰਗ ਰਾਜ ਹ੍ਵੈ ਆਯੋ ॥
jih maarag raaj hvai aayo |

ਤਹੀ ਆਨਿ ਤ੍ਰਿਯ ਚਿਤਹਿ ਬਨਾਯੋ ॥
tahee aan triy chiteh banaayo |

ਤਬ ਲੌ ਰਾਇ ਆਇ ਹੀ ਗਯੋ ॥
tab lau raae aae hee gayo |

ਹੇਰਤ ਤਵਨ ਸਤੀ ਕੌ ਭਯੋ ॥੧੫॥
herat tavan satee kau bhayo |15|

ਰਾਇ ਬਿਹਸਿ ਤਿਹ ਓਰ ਨਿਹਾਰਿਯੋ ॥
raae bihas tih or nihaariyo |

ਨਿਕਟ ਬੋਲਿ ਭ੍ਰਿਤ ਬਚਨ ਉਚਾਰਿਯੋ ॥
nikatt bol bhrit bachan uchaariyo |

ਜਾ ਕੋ ਸੋਧ ਲੇਹੁ ਤੁਮ ਜਾਈ ॥
jaa ko sodh lehu tum jaaee |

ਕੌਨ ਸਤੀ ਹ੍ਵੈਬੈ ਕਹ ਆਈ ॥੧੬॥
kauan satee hvaibai kah aaee |16|

ਦੋਹਰਾ ॥
doharaa |

ਸੁਨਤ ਰਾਵ ਕੋ ਦੂਤ ਬਚ ਤਹਾ ਪਹੂਚ੍ਯੋ ਜਾਇ ॥
sunat raav ko doot bach tahaa pahoochayo jaae |

ਸਕਲ ਸਤੀ ਕੋ ਭੇਦ ਲੈ ਨ੍ਰਿਪ ਪਤਿ ਕਹਿਯੋ ਸੁਨਾਇ ॥੧੭॥
sakal satee ko bhed lai nrip pat kahiyo sunaae |17|

ਚੌਪਈ ॥
chauapee |

ਯੌ ਸੁਨ ਬਚਨ ਰੀਝਿ ਨ੍ਰਿਪ ਰਹਿਯੋ ॥
yau sun bachan reejh nrip rahiyo |

ਧੰਨਿ ਧੰਨਿ ਮੁਖ ਤੇ ਤਿਹ ਕਹਿਯੋ ॥
dhan dhan mukh te tih kahiyo |

ਹਮ ਯਾ ਸੋ ਕਛੁ ਪ੍ਰੀਤਿ ਨ ਜਾਗੀ ॥
ham yaa so kachh preet na jaagee |

ਮੇਰੇ ਹੇਤ ਦੇਨ ਜਿਯ ਲਾਗੀ ॥੧੮॥
mere het den jiy laagee |18|

ਧ੍ਰਿਗ ਮੋ ਕੋ ਮੈ ਭੇਦ ਨ ਚੀਨੋ ॥
dhrig mo ko mai bhed na cheeno |

ਅਬ ਲੌ ਬ੍ਯਾਹ ਨ ਯਾ ਸੋ ਕੀਨੋ ॥
ab lau bayaah na yaa so keeno |

ਜਿਨ ਨਾਰਿਨ ਸੌ ਪ੍ਰੀਤਿ ਲਗਾਈ ॥
jin naarin sau preet lagaaee |

ਸੋ ਇਹ ਸਮੈ ਕਾਮ ਨਹਿ ਆਈ ॥੧੯॥
so ih samai kaam neh aaee |19|

ਤਾ ਤੇ ਮੈ ਇਹ ਅਬੈ ਬਿਯਾਹੂੰ ॥
taa te mai ih abai biyaahoon |

ਤਨ ਲਗਿ ਯਾ ਸੋ ਨੇਹ ਨਿਬਾਹੂੰ ॥
tan lag yaa so neh nibaahoon |

ਬਰਤਿ ਅਗਨਿ ਤੇ ਤਾਹਿ ਉਬਾਰੋ ॥
barat agan te taeh ubaaro |

ਮੋ ਸੋ ਜਰੀ ਨ ਤਨ ਕੋ ਜਾਰੋ ॥੨੦॥
mo so jaree na tan ko jaaro |20|

ਚਿਤਾ ਅਗਨਿ ਜੋ ਸਤੀ ਜਗਾਈ ॥
chitaa agan jo satee jagaaee |

ਬਿਰਹਾਨਲ ਸੋਈ ਠਹਿਰਾਈ ॥
birahaanal soee tthahiraaee |

ਤਾ ਕੇ ਤੀਰ ਭਾਵਰੈ ਦੀਨੀ ॥
taa ke teer bhaavarai deenee |

ਰਾਕ ਹੁਤੀ ਰਾਨੀ ਬਿਧਿ ਕੀਨੀ ॥੨੧॥
raak hutee raanee bidh keenee |21|

ਏਹੀ ਚਰਿਤ੍ਰ ਨ੍ਰਿਪਤਿ ਕੋ ਪਾਯੋ ॥
ehee charitr nripat ko paayo |

ਸਭ ਰਾਨਿਨ ਚਿਤ ਤੇ ਬਿਸਰਾਯੋ ॥
sabh raanin chit te bisaraayo |

ਅਪਨੀ ਆਗ੍ਯਾ ਕੇ ਬਸਿ ਕੀਨੋ ॥
apanee aagayaa ke bas keeno |

ਜਾਨੁਕ ਦਾਸ ਮੋਲ ਕੋ ਲੀਨੋ ॥੨੨॥
jaanuk daas mol ko leeno |22|

ਦੋਹਰਾ ॥
doharaa |

ਤਾ ਦਿਨ ਤੈ ਤਾ ਸੋ ਘਨੀ ਪ੍ਰੀਤਿ ਬਢੀ ਸੁਖ ਪਾਇ ॥
taa din tai taa so ghanee preet badtee sukh paae |

ਸਭ ਰਨਿਯਨ ਕੋ ਰਾਵ ਕੇ ਚਿਤ ਤੇ ਦਿਯੋ ਭੁਲਾਇ ॥੨੩॥
sabh raniyan ko raav ke chit te diyo bhulaae |23|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੦॥੨੧੦੬॥ਅਫਜੂੰ॥
eit sree charitr pakhayaane triyaa charitre mantree bhoop sanbaade ik sau das charitr samaapatam sat subham sat |110|2106|afajoon|

ਚੌਪਈ ॥
chauapee |

ਦੁਰਜਨ ਸਿੰਘ ਰਾਵ ਇਕ ਭਾਰੀ ॥
durajan singh raav ik bhaaree |

ਦਿਸਾ ਚਾਰਿ ਜਿਹ ਕਰਤ ਜੁਹਾਰੀ ॥
disaa chaar jih karat juhaaree |

ਤਾ ਕੋ ਰੂਪ ਹੇਰਿ ਬਲਿ ਜਾਵਹਿ ॥
taa ko roop her bal jaaveh |

ਪ੍ਰਜਾ ਅਧਿਕ ਮਨ ਮੈ ਸੁਖੁ ਪਾਵਹਿ ॥੧॥
prajaa adhik man mai sukh paaveh |1|

ਦੋਹਰਾ ॥
doharaa |

ਤਾਹਿ ਦੇਸ ਆਵਤ ਜੁ ਜਨ ਤਾ ਕੋ ਰੂਪ ਨਿਹਾਰਿ ॥
taeh des aavat ju jan taa ko roop nihaar |

ਹ੍ਵੈ ਚੇਰੇ ਤਿਹ ਪੁਰ ਬਸੈ ਸਭ ਧਨ ਧਾਮ ਬਿਸਾਰਿ ॥੨॥
hvai chere tih pur basai sabh dhan dhaam bisaar |2|


Flag Counter