Sri Dasam Granth

Página - 409


ਬਾਲ ਕਮਾਨ ਕ੍ਰਿਪਾਨ ਗਦਾ ਗਹਿ ਕੈ ਜਦੁਬੀਰ ਹੂੰ ਧਾਇ ਪਰਿਯੋ ਹੈ ॥
baal kamaan kripaan gadaa geh kai jadubeer hoon dhaae pariyo hai |

ਜੁਧ ਕੇ ਫੇਰਿ ਫਿਰਿਯੋ ਧਨ ਸਿੰਘ ਸਰਾਸਨੁ ਲੈ ਨਹੀ ਨੈਕੁ ਡਰਿਯੋ ਹੈ ॥
judh ke fer firiyo dhan singh saraasan lai nahee naik ddariyo hai |

ਬਾਨਨ ਕੀ ਬਰਖਾ ਕਰਿ ਕੈ ਹਰਿ ਸਿਉ ਲਰਿ ਕੈ ਬਲਿ ਸਾਥ ਅਰਿਯੋ ਹੈ ॥੧੧੧੫॥
baanan kee barakhaa kar kai har siau lar kai bal saath ariyo hai |1115|

ਇਤ ਤੇ ਬਲਿਭਦ੍ਰ ਸੁ ਕੋਪ ਭਰਿਯੋ ਉਤ ਤੇ ਧਨ ਸਿੰਘ ਭਯੋ ਅਤਿ ਤਾਤੋ ॥
eit te balibhadr su kop bhariyo ut te dhan singh bhayo at taato |

ਜੁਧ ਕੀਯੋ ਰਿਸਿ ਘਾਇਨ ਸੋ ਸੁ ਦੁਹੂੰਨ ਕੇ ਅੰਗ ਭਯੋ ਰੰਗ ਰਾਤੋ ॥
judh keeyo ris ghaaein so su duhoon ke ang bhayo rang raato |

ਮਾਰ ਹੀ ਮਾਰ ਪੁਕਾਰਿ ਪਰੇ ਅਰਿ ਭੂਲਿ ਗਈ ਮਨ ਕੀ ਸੁਧਿ ਸਾਤੋ ॥
maar hee maar pukaar pare ar bhool gee man kee sudh saato |

ਰਾਮ ਕਹੈ ਇਹ ਭਾਤਿ ਲਰੈ ਹਰਿ ਸੋ ਹਰਿ ਜਿਉ ਗਜ ਸੋ ਗਜ ਮਾਤੋ ॥੧੧੧੬॥
raam kahai ih bhaat larai har so har jiau gaj so gaj maato |1116|

ਜੋ ਬਲਦੇਵ ਕਰੈ ਤਿਹ ਵਾਰ ਬਚਾਇ ਕੈ ਆਪਨੋ ਆਪੁ ਸੰਭਾਰੇ ॥
jo baladev karai tih vaar bachaae kai aapano aap sanbhaare |

ਲੈ ਕਰ ਮੋ ਅਸਿ ਦਉਰਿ ਤਬੈ ਕਸਿ ਕੈ ਬਲ ਊਪਰ ਘਾਇ ਪ੍ਰਹਾਰੇ ॥
lai kar mo as daur tabai kas kai bal aoopar ghaae prahaare |

ਬੀਰ ਪੈ ਭੀਰ ਲਖੀ ਜਦੁਬੀਰ ਸੁ ਜਾਦਵ ਲੈ ਰਿਪੁ ਓਰ ਸਿਧਾਰੇ ॥
beer pai bheer lakhee jadubeer su jaadav lai rip or sidhaare |

ਘੇਰਿ ਲਯੋ ਧਨ ਸਿੰਘ ਤਬੈ ਨਿਸ ਮੈ ਸਸਿ ਕੀ ਢਿਗ ਜਿਉ ਲਖ ਤਾਰੇ ॥੧੧੧੭॥
gher layo dhan singh tabai nis mai sas kee dtig jiau lakh taare |1117|

ਬੇੜਿ ਲਯੋ ਧਨ ਸਿੰਘ ਜਬੈ ਗਜ ਸਿੰਘ ਜੁ ਠਾਢੋ ਹੁਤੋ ਸੋਊ ਧਾਯੋ ॥
berr layo dhan singh jabai gaj singh ju tthaadto huto soaoo dhaayo |

ਸ੍ਰੀ ਬਲਦੇਵ ਲਖਿਯੋ ਤਬ ਹੀ ਚੜਿ ਸਯੰਦਨ ਵਾਹੀ ਕੀ ਓਰਿ ਧਵਾਯੋ ॥
sree baladev lakhiyo tab hee charr sayandan vaahee kee or dhavaayo |

ਆਵਨ ਸੋ ਨ ਦਯੋ ਹਰਿ ਲਉ ਅਧ ਬੀਚ ਹੀ ਬਾਨਨ ਸੋ ਬਿਰਮਾਯੋ ॥
aavan so na dayo har lau adh beech hee baanan so biramaayo |

ਠਾਢੋ ਰਹਿਯੋ ਗਜ ਸਿੰਘ ਤਹਾ ਸੁ ਮਨੋ ਗਜ ਕੇ ਪਗਿ ਸਾਕਰ ਪਾਯੋ ॥੧੧੧੮॥
tthaadto rahiyo gaj singh tahaa su mano gaj ke pag saakar paayo |1118|

ਧਨ ਸਿੰਘ ਸੋ ਸ੍ਰੀ ਹਰਿ ਜੁਧੁ ਕਰੇ ਕਬਿ ਰਾਮ ਕਹੈ ਕਹੂੰ ਜਾਤ ਨ ਮਾਰਿਯੋ ॥
dhan singh so sree har judh kare kab raam kahai kahoon jaat na maariyo |

ਕੋਪ ਭਰਿਯੋ ਮਧੁਸੂਦਨ ਜੂ ਕਰ ਬੀਚ ਸੁ ਆਪਨੇ ਚਕ੍ਰ ਸੰਭਾਰਿਯੋ ॥
kop bhariyo madhusoodan joo kar beech su aapane chakr sanbhaariyo |

ਛਾਡਿ ਦਯੋ ਰਨ ਮੈ ਬਰ ਕੈ ਧਨ ਸਿੰਘ ਕੋ ਕਾਟਿ ਕੈ ਸੀਸ ਉਤਾਰਿਯੋ ॥
chhaadd dayo ran mai bar kai dhan singh ko kaatt kai sees utaariyo |

ਯੌ ਤਰਫਿਯੋ ਧਰ ਭੂਮਿ ਬਿਖੈ ਮਨੋ ਮੀਨ ਸਰੋਵਰ ਤੇ ਗਹਿ ਡਾਰਿਯੋ ॥੧੧੧੯॥
yau tarafiyo dhar bhoom bikhai mano meen sarovar te geh ddaariyo |1119|

ਮਾਰਿ ਲਯੋ ਧਨ ਸਿੰਘ ਜਬੈ ਤਬ ਹੀ ਲਖਿ ਜਾਦਵ ਸੰਖ ਬਜਾਏ ॥
maar layo dhan singh jabai tab hee lakh jaadav sankh bajaae |

ਕੇਤਕ ਬੀਰ ਕਟੇ ਬਿਕਟੇ ਹਰਿ ਸੋ ਲਰਿ ਕੈ ਹਰਿ ਲੋਕਿ ਸਿਧਾਏ ॥
ketak beer katte bikatte har so lar kai har lok sidhaae |

ਠਾਢੋ ਹੁਤੋ ਗਜ ਸਿੰਘ ਜਹਾ ਯਹ ਕਉਤੁਕ ਦੇਖ ਮਹਾ ਬਿਸਮਾਏ ॥
tthaadto huto gaj singh jahaa yah kautuk dekh mahaa bisamaae |

ਤਉ ਲਗਿ ਭਾਗਲਿ ਆਇ ਕਹਿਯੋ ਜੋ ਰਹੇ ਭਜਿ ਕੈ ਤੁਮਰੇ ਪਹਿ ਆਏ ॥੧੧੨੦॥
tau lag bhaagal aae kahiyo jo rahe bhaj kai tumare peh aae |1120|

ਯੌ ਸੁਨ ਕੈ ਤਿਨ ਕੇ ਮੁਖ ਤੇ ਗਜ ਸਿੰਘ ਬਲੀ ਅਤਿ ਕੋਪ ਭਰਿਯੋ ॥
yau sun kai tin ke mukh te gaj singh balee at kop bhariyo |


Flag Counter