Sri Dasam Granth

Página - 942


ਮੇਹੀਵਾਲ ਅਧਿਕ ਦੁਖੁ ਧਾਰਿਯੋ ॥
meheevaal adhik dukh dhaariyo |

ਕਹਾ ਸੋਹਨੀ ਰਹੀ ਬਿਚਾਰਿਯੋ ॥
kahaa sohanee rahee bichaariyo |

ਨਦੀ ਬੀਚ ਖੋਜਤ ਬਹੁ ਭਯੋ ॥
nadee beech khojat bahu bhayo |

ਆਈ ਲਹਿਰ ਡੂਬਿ ਸੋ ਗਯੋ ॥੮॥
aaee lahir ddoob so gayo |8|

ਏਕ ਪੁਰਖ ਯਹ ਚਰਿਤ੍ਰ ਸੁਧਾਰਿਯੋ ॥
ek purakh yah charitr sudhaariyo |

ਮੇਹੀਵਾਲ ਸੋਹਨਿਯਹਿ ਮਾਰਿਯੋ ॥
meheevaal sohaniyeh maariyo |

ਕਾਚੋ ਘਟ ਵਾ ਕੋ ਦੈ ਬੋਰਿਯੋ ॥
kaacho ghatt vaa ko dai boriyo |

ਮੇਹੀਵਾਲ ਹੂੰ ਕੋ ਸਿਰ ਤੋਰਿਯੋ ॥੯॥
meheevaal hoon ko sir toriyo |9|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੧॥੧੮੬੫॥ਅਫਜੂੰ॥
eit sree charitr pakhayaane purakh charitre mantree bhoop sanbaade ik sau ik charitr samaapatam sat subham sat |101|1865|afajoon|

ਦੋਹਰਾ ॥
doharaa |

ਅਵਧ ਪੁਰੀ ਭੀਤਰ ਬਸੈ ਅਜ ਸੁਤ ਦਸਰਥ ਰਾਵ ॥
avadh puree bheetar basai aj sut dasarath raav |

ਦੀਨਨ ਕੀ ਰਛਾ ਕਰੈ ਰਾਖਤ ਸਭ ਕੋ ਭਾਵ ॥੧॥
deenan kee rachhaa karai raakhat sabh ko bhaav |1|

ਦੈਤ ਦੇਵਤਨ ਕੋ ਬਨ੍ਯੋ ਏਕ ਦਿਵਸ ਸੰਗ੍ਰਾਮ ॥
dait devatan ko banayo ek divas sangraam |

ਬੋਲਿ ਪਠਾਯੋ ਇੰਦ੍ਰ ਨੈ ਲੈ ਦਸਰਥ ਕੋ ਨਾਮ ॥੨॥
bol patthaayo indr nai lai dasarath ko naam |2|

ਚੌਪਈ ॥
chauapee |

ਦੂਤਹਿ ਕਹਿਯੋ ਤੁਰਤ ਤੁਮ ਜੈਯਹੁ ॥
dooteh kahiyo turat tum jaiyahu |

ਸੈਨ ਸਹਿਤ ਦਸਰਥ ਕੈ ਲ੍ਰਯੈਯਹੁ ॥
sain sahit dasarath kai lrayaiyahu |

ਗ੍ਰਿਹ ਕੇ ਸਕਲ ਕਾਮ ਤਜ ਆਵੈ ॥
grih ke sakal kaam taj aavai |

ਹਮਰੀ ਦਿਸਿ ਹ੍ਵੈ ਜੁਧੁ ਮਚਾਵੈ ॥੩॥
hamaree dis hvai judh machaavai |3|

ਦੋਹਰਾ ॥
doharaa |

ਦੂਤ ਸਤਕ੍ਰਿਤ ਜੋ ਪਠਿਯੋ ਸੋ ਦਸਰਥ ਪੈ ਆਇ ॥
doot satakrit jo patthiyo so dasarath pai aae |

ਜੋ ਤਾ ਸੋ ਸ੍ਵਾਮੀ ਕਹਿਯੋ ਸੋ ਤਿਹ ਕਹਿਯੋ ਸੁਨਾਇ ॥੪॥
jo taa so svaamee kahiyo so tih kahiyo sunaae |4|

ਚੌਪਈ ॥
chauapee |

ਬਾਸਵ ਕਹਿਯੋ ਸੁ ਤਾਹਿ ਸੁਨਾਯੋ ॥
baasav kahiyo su taeh sunaayo |

ਸੋ ਸੁਨਿ ਭੇਦ ਕੇਕਈ ਪਾਯੋ ॥
so sun bhed kekee paayo |

ਚਲੇ ਚਲੋ ਰਹਿ ਹੌ ਤੌ ਰਹਿ ਹੌ ॥
chale chalo reh hau tau reh hau |

ਨਾਤਰ ਦੇਹ ਅਗਨਿ ਮੈ ਦਹਿ ਹੌ ॥੫॥
naatar deh agan mai deh hau |5|

ਤ੍ਰਿਯ ਕੋ ਮੋਹ ਨ੍ਰਿਪਤਿ ਸੌ ਭਾਰੋ ॥
triy ko moh nripat sau bhaaro |

ਤਿਹ ਸੰਗ ਲੈ ਉਹ ਓਰਿ ਪਧਾਰੋ ॥
tih sang lai uh or padhaaro |

ਬਾਲ ਕਹਿਯੋ ਸੇਵਾ ਤਵ ਕਰਿਹੋ ॥
baal kahiyo sevaa tav kariho |

ਜੂਝੋ ਨਾਥ ਪਾਵਕਹਿ ਬਰਿਹੋ ॥੬॥
joojho naath paavakeh bariho |6|

ਅਵਧ ਰਾਜ ਤਹ ਤੁਰਤ ਸਿਧਾਯੋ ॥
avadh raaj tah turat sidhaayo |

ਸੁਰ ਅਸੁਰਨ ਜਹ ਜੁਧ ਮਚਾਯੋ ॥
sur asuran jah judh machaayo |

ਬਜ੍ਰ ਬਾਨ ਬਿਛੂਆ ਜਹ ਬਰਖੈ ॥
bajr baan bichhooaa jah barakhai |

ਕੁਪਿ ਕੁਪਿ ਬੀਰ ਧਨੁਹਿਯਨ ਕਰਖੈ ॥੭॥
kup kup beer dhanuhiyan karakhai |7|

ਭੁਜੰਗ ਛੰਦ ॥
bhujang chhand |

ਬਧੇ ਗੋਲ ਗਾੜੇ ਚਲਿਯੋ ਬਜ੍ਰਧਾਰੀ ॥
badhe gol gaarre chaliyo bajradhaaree |

ਬਜੈ ਦੇਵ ਦਾਨਵ ਜਹਾ ਹੀ ਹਕਾਰੀ ॥
bajai dev daanav jahaa hee hakaaree |

ਗਜੈ ਕੋਟਿ ਜੋਧਾ ਮਹਾ ਕੋਪ ਕੈ ਕੈ ॥
gajai kott jodhaa mahaa kop kai kai |

ਪਰੈ ਆਨਿ ਕੈ ਬਾਢਵਾਰੀਨ ਲੈ ਕੈ ॥੮॥
parai aan kai baadtavaareen lai kai |8|

ਭਜੇ ਦੇਵ ਦਾਨੋ ਅਨਿਕ ਬਾਨ ਮਾਰੇ ॥
bhaje dev daano anik baan maare |

ਚਲੇ ਛਾਡਿ ਕੈ ਇੰਦਰ ਕੇ ਬੀਰ ਭਾਰੇ ॥
chale chhaadd kai indar ke beer bhaare |

ਰਹਿਯੋ ਏਕ ਠਾਢੋ ਤਹਾ ਬਜ੍ਰਧਾਰੀ ॥
rahiyo ek tthaadto tahaa bajradhaaree |

ਪਰਿਯੋ ਤਾਹਿ ਸੋ ਰਾਵ ਤਹਿ ਮਾਰ ਭਾਰੀ ॥੯॥
pariyo taeh so raav teh maar bhaaree |9|

ਇਤੈ ਇੰਦ੍ਰ ਰਾਜਾ ਉਤੈ ਦੈਤ ਭਾਰੇ ॥
eitai indr raajaa utai dait bhaare |

ਹਟੇ ਨ ਹਠੀਲੇ ਮਹਾ ਰੋਹ ਵਾਰੇ ॥
hatte na hattheele mahaa roh vaare |

ਲਯੋ ਘੇਰਿ ਤਾ ਕੋ ਚਹੂੰ ਓਰ ਐਸੇ ॥
layo gher taa ko chahoon or aaise |

ਮਨੋ ਪਵਨ ਉਠੈ ਘਟਾ ਘੋਰ ਜੈਸੇ ॥੧੦॥
mano pavan utthai ghattaa ghor jaise |10|


Flag Counter