Sri Dasam Granth

Página - 909


ਸਵੈਯਾ ॥
savaiyaa |

ਮਾਤ ਕੀ ਬਾਤ ਨ ਮਾਨੀ ਕਛੂ ਤਜਿ ਰੋਵਤ ਹੀ ਰਨਿਵਾਸਹਿ ਆਯੋ ॥
maat kee baat na maanee kachhoo taj rovat hee ranivaaseh aayo |

ਆਵਤ ਹੀ ਦਿਜ ਲੋਗ ਬੁਲਾਇ ਜਿਤੋ ਧਨ ਹੋ ਘਰ ਮੋ ਸੁ ਲੁਟਾਯੋ ॥
aavat hee dij log bulaae jito dhan ho ghar mo su luttaayo |

ਸੰਗ ਲਏ ਬਨਿਤਾ ਅਪੁਨੀ ਬਨਿ ਕੈ ਜੁਗਿਯਾ ਬਨ ਓਰ ਸਿਧਾਯੋ ॥
sang le banitaa apunee ban kai jugiyaa ban or sidhaayo |

ਤ੍ਯਾਗ ਕੈ ਦੇਸ ਭਯੇ ਅਥਿਤੇਸ ਭਜੌ ਜਗਤੇਸ ਯਹੇ ਠਹਰਾਯੋ ॥੭੮॥
tayaag kai des bhaye athites bhajau jagates yahe tthaharaayo |78|

ਕਬਿਤੁ ॥
kabit |

ਲਾਬੀ ਲਾਬੀ ਸਾਲ ਜਹਾ ਊਚੇ ਬਟ ਤਾਲ ਤਹਾ ਐਸੀ ਠੌਰ ਤਪ ਕੋ ਪਧਾਰੈ ਐਸੋ ਕੌਨ ਹੈ ॥
laabee laabee saal jahaa aooche batt taal tahaa aaisee tthauar tap ko padhaarai aaiso kauan hai |

ਜਾ ਕੀ ਪ੍ਰਭਾ ਦੇਖਿ ਪ੍ਰਭਾ ਖਾਡਵ ਕੀ ਫੀਕੀ ਲਾਗੈ ਨੰਦਨ ਨਿਹਾਰਿ ਬਨ ਐਸੋ ਭਜੈ ਮੌਨ ਹੈ ॥
jaa kee prabhaa dekh prabhaa khaaddav kee feekee laagai nandan nihaar ban aaiso bhajai mauan hai |

ਤਾਰਨ ਕੀ ਕਹਾ ਨੈਕੁ ਨਭ ਨ ਨਿਹਾਰਿਯੋ ਜਾਇ ਸੂਰਜ ਕੀ ਜੋਤਿ ਤਹਾ ਚੰਦ੍ਰ ਕੀ ਨ ਜੌਨ ਹੈ ॥
taaran kee kahaa naik nabh na nihaariyo jaae sooraj kee jot tahaa chandr kee na jauan hai |

ਦੇਵ ਨ ਨਿਹਾਰਿਯੋ ਦੈਤ ਕੋਊ ਨ ਬਿਹਾਰਿਯੋ ਜਹਾ ਪੰਛੀ ਕੀ ਨ ਗੰਮ੍ਰਯ ਤਹਾ ਚੀਟੀ ਕੋ ਨ ਗੌਨ ਹੈ ॥੭੯॥
dev na nihaariyo dait koaoo na bihaariyo jahaa panchhee kee na gamray tahaa cheettee ko na gauan hai |79|

ਚੌਪਈ ॥
chauapee |

ਜਬ ਐਸੇ ਬਨ ਮੈ ਦੋਊ ਗਏ ॥
jab aaise ban mai doaoo ge |

ਹੇਰਤ ਤਵਨ ਮਹਲ ਕੋ ਭਏ ॥
herat tavan mahal ko bhe |

ਤੁਰਤੁ ਤਾਹਿ ਨ੍ਰਿਪ ਬਚਨ ਸੁਨਾਯੋ ॥
turat taeh nrip bachan sunaayo |

ਤਪ ਕੋ ਭਲੇ ਠੌਰ ਹਮ ਪਾਯੋ ॥੮੦॥
tap ko bhale tthauar ham paayo |80|

ਰਾਨੀ ਬਾਚ ॥
raanee baach |

ਯਾ ਮੈ ਬੈਠਿ ਤਪਸ੍ਯਾ ਕਰਿ ਹੈ ॥
yaa mai baitth tapasayaa kar hai |

ਰਾਮ ਰਾਮ ਮੁਖ ਤੇ ਉਚਰਿ ਹੈ ॥
raam raam mukh te uchar hai |

ਯਾ ਘਰ ਮੈ ਦਿਨ ਕਿਤਕ ਬਿਤੈ ਹੈ ॥
yaa ghar mai din kitak bitai hai |

ਭਸਮੀ ਭੂਤ ਪਾਪ ਸਭ ਕੈ ਹੈ ॥੮੧॥
bhasamee bhoot paap sabh kai hai |81|

ਦੋਹਰਾ ॥
doharaa |

ਰਾਨੀ ਜਾਹਿ ਬੁਲਾਇ ਕੈ ਭੇਦ ਕਹਿਯੋ ਸਮਝਾਇ ॥
raanee jaeh bulaae kai bhed kahiyo samajhaae |

ਵਹੈ ਪੁਰਖ ਜੁਗਿਯਾ ਬਨ੍ਯੋ ਨ੍ਰਿਪਹਿ ਮਿਲਤ ਭਯੋ ਆਇ ॥੮੨॥
vahai purakh jugiyaa banayo nripeh milat bhayo aae |82|

ਚੌਪਈ ॥
chauapee |

ਨ੍ਰਿਪ ਕੋ ਤ੍ਰਿਯਹਿ ਕਹਿਯੋ ਸਮੁਝਾਈ ॥
nrip ko triyeh kahiyo samujhaaee |

ਜੋਗੀ ਵਹੈ ਪਹੂੰਚ੍ਯੋ ਆਈ ॥
jogee vahai pahoonchayo aaee |

ਮਰਤ ਬਚਨ ਮੋ ਸੋ ਤਿਨ ਕਹਿਯੋ ॥
marat bachan mo so tin kahiyo |

ਸੋ ਮੈ ਆਜੁ ਸਾਚੁ ਕਰਿ ਲਹਿਯੋ ॥੮੩॥
so mai aaj saach kar lahiyo |83|

ਦੋਹਰਾ ॥
doharaa |

ਉਠਿ ਰਾਜਾ ਪਾਇਨ ਪਰਿਯੋ ਤਾ ਕਹ ਗੁਰੂ ਪਛਾਨਿ ॥
autth raajaa paaein pariyo taa kah guroo pachhaan |

ਬੈਠਿ ਗੋਸਟਿ ਦੋਨੋ ਕਰੀ ਸੋ ਮੈ ਕਹਤ ਬਖਾਨਿ ॥੮੪॥
baitth gosatt dono karee so mai kahat bakhaan |84|

ਜੋਗੀ ਬਾਚ ॥
jogee baach |

ਨ੍ਰਹਾਇ ਨਦੀ ਸੋ ਜੋ ਨ੍ਰਿਪਤਿ ਬੈਠਹੁਗੇ ਹ੍ਯਾਂ ਆਇ ॥
nrahaae nadee so jo nripat baitthahuge hayaan aae |

ਤਬ ਤੁਮ ਸੈ ਮੈ ਭਾਖਿਹੋ ਬ੍ਰਹਮ ਬਾਦਿ ਸਮੁਝਾਇ ॥੮੫॥
tab tum sai mai bhaakhiho braham baad samujhaae |85|

ਚੌਪਈ ॥
chauapee |

ਐਸੇ ਜਤਨ ਨ੍ਰਿਪਤਿ ਕੋ ਟਾਰਿਯੋ ॥
aaise jatan nripat ko ttaariyo |

ਛਾਤ ਬਿਖੈ ਇਕ ਨਰ ਪੈਠਾਰਿਯੋ ॥
chhaat bikhai ik nar paitthaariyo |

ਸਾਧੁ ਸਾਧੁ ਇਹ ਬਚ ਸੁਨਿ ਕਹਿਯਹੁ ॥
saadh saadh ih bach sun kahiyahu |

ਤੀਨ ਬਾਰ ਕਹਿ ਕੈ ਚੁਪ ਰਹਿਯਹੁ ॥੮੬॥
teen baar keh kai chup rahiyahu |86|

ਨ੍ਰਹਾਇ ਧੋਇ ਰਾਜਾ ਜਬ ਆਯੋ ॥
nrahaae dhoe raajaa jab aayo |

ਤਬ ਤਿਹ ਨਰ ਯੌ ਬਚਨ ਸੁਨਾਯੋ ॥
tab tih nar yau bachan sunaayo |

ਸੁਨੁ ਨ੍ਰਿਪ ਜਬ ਮਾਟੀ ਮੈ ਲਈ ॥
sun nrip jab maattee mai lee |

ਧਰਮ ਰਾਜ ਆਗ੍ਯਾ ਮੁਹਿ ਦਈ ॥੮੭॥
dharam raaj aagayaa muhi dee |87|

ਦੋਹਰਾ ॥
doharaa |

ਤੈ ਰਾਜਾ ਕੋ ਤੀਰ ਤਜਿ ਕ੍ਯੋਨ ਆਯੋ ਇਹ ਠੌਰ ॥
tai raajaa ko teer taj kayon aayo ih tthauar |

ਮੋ ਸੌ ਬ੍ਰਿਥਾ ਬਖਾਨਿਯੈ ਸੁਨੁ ਜੋਗਿਨ ਸਿਰਮੌਰ ॥੮੮॥
mo sau brithaa bakhaaniyai sun jogin siramauar |88|

ਚੌਪਈ ॥
chauapee |

ਧਰਮ ਰਾਜ ਮੁਹਿ ਬਚਨ ਉਚਾਰੇ ॥
dharam raaj muhi bachan uchaare |

ਸੁ ਹੌ ਕਹਤ ਹੌ ਤੀਰ ਤਿਹਾਰੇ ॥
su hau kahat hau teer tihaare |

ਮੋਰੀ ਕਹੀ ਰਾਵ ਸੌ ਕਹਿਯਹੁ ॥
moree kahee raav sau kahiyahu |

ਨਾਤਰ ਭ੍ਰਮਤ ਨਰਕ ਮਹਿ ਰਹਿਯਹੁ ॥੮੯॥
naatar bhramat narak meh rahiyahu |89|

ਜੈਸੋ ਕੋਟਿ ਜਗ੍ਯ ਤਪੁ ਕੀਨੋ ॥
jaiso kott jagay tap keeno |

ਤੈਸੋ ਸਾਚ ਨ੍ਯਾਇ ਕਰਿ ਦੀਨੋ ॥
taiso saach nayaae kar deeno |

ਨ੍ਯਾਇ ਸਾਸਤ੍ਰ ਲੈ ਰਾਜ ਕਮਾਵੈ ॥
nayaae saasatr lai raaj kamaavai |

ਤਾ ਕੇ ਨਿਕਟ ਕਾਲ ਨਹੀ ਆਵੈ ॥੯੦॥
taa ke nikatt kaal nahee aavai |90|

ਦੋਹਰਾ ॥
doharaa |

ਜੋ ਨ੍ਰਿਪ ਨ੍ਯਾਇ ਕਰੈ ਨਹੀ ਬੋਲਤ ਝੂਠ ਬਨਾਇ ॥
jo nrip nayaae karai nahee bolat jhootth banaae |

ਰਾਜ ਤ੍ਯਾਗ ਤਪਸ੍ਯਾ ਕਰੈ ਪਰੈ ਨਰਕ ਮਹਿ ਜਾਇ ॥੯੧॥
raaj tayaag tapasayaa karai parai narak meh jaae |91|

ਬ੍ਰਿਧ ਮਾਤਾ ਅਰੁ ਤਾਤ ਕੀ ਸੇਵਾ ਕਰਿਯੋ ਨਿਤ ॥
bridh maataa ar taat kee sevaa kariyo nit |

ਤ੍ਯਾਗ ਨ ਬਨ ਕੋ ਜਾਇਯੈ ਯਹੈ ਧਰਮੁ ਸੁਨੁ ਮਿਤ ॥੯੨॥
tayaag na ban ko jaaeiyai yahai dharam sun mit |92|

ਜੌ ਹੌ ਜੋਗੀ ਵਹੈ ਹੌ ਪਠੈ ਦਯੋ ਧ੍ਰਮਰਾਇ ॥
jau hau jogee vahai hau patthai dayo dhramaraae |

ਹੌਂ ਈਹਾ ਬੋਲੈ ਤੁਰਤੁ ਅਪਨੋ ਰੂਪ ਛਪਾਇ ॥੯੩॥
hauan eehaa bolai turat apano roop chhapaae |93|

ਜਬ ਜੋਗੀ ਐਸੇ ਕਹਿਯੋ ਤਾਹਿ ਭੇਦ ਸਮੁਝਾਇ ॥
jab jogee aaise kahiyo taeh bhed samujhaae |

ਸਤਿ ਸਤਿ ਤਬ ਤਿਨ ਕਹਿਯੋ ਤੀਨ ਬਾਰ ਮੁਸਕਾਇ ॥੯੪॥
sat sat tab tin kahiyo teen baar musakaae |94|

ਜਿਯਬੋ ਜਗ ਕੌ ਸਹਲ ਹੈ ਯਹੈ ਕਠਿਨ ਦ੍ਵੈ ਕਾਮ ॥
jiyabo jag kau sahal hai yahai katthin dvai kaam |

ਪ੍ਰਾਤ ਸੰਭਰਿਬੋ ਰਾਜ ਕੋ ਰਾਤਿ ਸੰਭਰਿਬੋ ਰਾਮ ॥੯੫॥
praat sanbharibo raaj ko raat sanbharibo raam |95|

ਚੌਪਈ ॥
chauapee |

ਮਹਾਰਾਜ ਜੈਸੀ ਸੁਨਿ ਬਾਨੀ ॥
mahaaraaj jaisee sun baanee |

ਚਿਤ ਕੈ ਬਿਖੈ ਸਾਚ ਕਰਿ ਮਾਨੀ ॥
chit kai bikhai saach kar maanee |

ਦਿਨ ਕੌ ਰਾਜੁ ਆਪਨੌ ਕਰਿਹੌ ॥
din kau raaj aapanau karihau |

ਪਰੇ ਰਾਤ੍ਰਿ ਕੇ ਰਾਮ ਸੰਭਰਿਹੌ ॥੯੬॥
pare raatr ke raam sanbharihau |96|

ਰਾਨੀ ਮਹਾਰਾਜ ਸਮਝਾਇਸਿ ॥
raanee mahaaraaj samajhaaeis |


Flag Counter