Sri Dasam Granth

Página - 1368


ਕਹੂੰ ਬੀਰ ਮਾਰੇ ਗਿਰੇ ਭੂਮਿ ਮੋਹੈ ॥੧੩੭॥
kahoon beer maare gire bhoom mohai |137|

ਜਿਤੇ ਸ੍ਰੋਨ ਕੇ ਬੂੰਦ ਭੂ ਪੈ ਪਰੇ ਹੈ ॥
jite sron ke boond bhoo pai pare hai |

ਤਿਤੇ ਦਾਨਵੋ ਰੂਪ ਬਾਕੇ ਧਰੇ ਹੈ ॥
tite daanavo roop baake dhare hai |

ਹਠੀ ਓਰ ਚਾਰੌ ਬਿਖੈ ਆਨਿ ਢੂਕੇ ॥
hatthee or chaarau bikhai aan dtooke |

ਮਹਾ ਕੋਪ ਕੈ ਮਾਰ ਹੀ ਮਾਰਿ ਕੂਕੈ ॥੧੩੮॥
mahaa kop kai maar hee maar kookai |138|

ਜਿਤੇ ਦੈਤ ਆਏ ਤਿਤੇ ਕਾਲ ਮਾਰੇ ॥
jite dait aae tite kaal maare |

ਬਹੇ ਸ੍ਰੋਨ ਕੇ ਭੂਮ ਹੂੰ ਪੈ ਪਨਾਰੇ ॥
bahe sron ke bhoom hoon pai panaare |

ਉਠ ਦੈਤ ਬਾਕੇ ਬਲੀ ਸਸਤ੍ਰ ਲੈ ਕੈ ॥
autth dait baake balee sasatr lai kai |

ਦੁਹੂੰ ਓਰ ਤੇ ਮਾਰ ਹੀ ਮਾਰਿ ਕੈ ਕੈ ॥੧੩੯॥
duhoon or te maar hee maar kai kai |139|

ਹਠੀ ਬਧਿ ਗੋਪਾ ਗੁਲਿਤ੍ਰਾਨ ਬਾਕੇ ॥
hatthee badh gopaa gulitraan baake |

ਹਠੀਲੇ ਕਟੀਲੇ ਰਜੀਲੇ ਨਿਸਾਕੇ ॥
hattheele katteele rajeele nisaake |

ਗਦਾ ਹਾਥ ਲੈ ਕੇ ਕਿਤੇ ਬੀਰ ਗਾਜੇ ॥
gadaa haath lai ke kite beer gaaje |

ਲਰੇ ਆਨਿ ਕੈ ਪੈਗ ਦ੍ਵੈ ਕੈ ਨ ਭਾਜੇ ॥੧੪੦॥
lare aan kai paig dvai kai na bhaaje |140|

ਕਹੂੰ ਬੀਰ ਮਾਰੇ ਬਿਦਾਰੇ ਪਰੇ ਹੈ ॥
kahoon beer maare bidaare pare hai |

ਕਹੂੰ ਖੇਤ ਮੈ ਖਿੰਗ ਖਤ੍ਰੀ ਜਰੇ ਹੈ ॥
kahoon khet mai khing khatree jare hai |

ਕਹੂੰ ਮਤ ਦੰਤੀ ਕਹੂੰ ਉਸਟ ਮਾਰੇ ॥
kahoon mat dantee kahoon usatt maare |

ਬਿਰਾਜੈ ਕਹੂੰ ਨਗਨ ਖੰਡੇ ਕਟਾਰੇ ॥੧੪੧॥
biraajai kahoon nagan khandde kattaare |141|

ਕਹੂੰ ਖੋਲ ਖਾਡੇ ਗਿਰੇ ਭੂਮਿ ਸੋਹੈ ॥
kahoon khol khaadde gire bhoom sohai |

ਕਹੂੰ ਬੀਰ ਬਾਨੀ ਪਰੇ ਭੂਮਿ ਮੋਹੈ ॥
kahoon beer baanee pare bhoom mohai |

ਕਹੂੰ ਸ੍ਵਾਰ ਮਾਰੇ ਫਿਰੈ ਬਾਜ ਛੂਟੈ ॥
kahoon svaar maare firai baaj chhoottai |

ਕਿਤੇ ਛੈਲ ਛੋਰੇ ਕਿਤੇ ਦੁਸਟ ਲੂਟੈ ॥੧੪੨॥
kite chhail chhore kite dusatt loottai |142|

ਚੌਪਈ ॥
chauapee |

ਇਹ ਬਿਧਿ ਤਹਾ ਭਯੋ ਸੰਗ੍ਰਾਮਾ ॥
eih bidh tahaa bhayo sangraamaa |

ਨਿਰਖਤ ਦੇਵ ਦਾਨਵੀ ਬਾਮਾ ॥
nirakhat dev daanavee baamaa |

ਕੇਤਿਕ ਕਰੀ ਕਰਨ ਬਿਨੁ ਭਏ ॥
ketik karee karan bin bhe |

ਪ੍ਰਾਪਤ ਦੁਸਟ ਨਿਧਨ ਕਹ ਗਏ ॥੧੪੩॥
praapat dusatt nidhan kah ge |143|

ਮਾਰਹਿ ਮਾਰਿ ਮਹਾ ਸੂਰ ਕੂਕਹਿ ॥
maareh maar mahaa soor kookeh |

ਕਾਢਿ ਕਾਢਿ ਦਾਤਨ ਕਹ ਢੂਕਹਿ ॥
kaadt kaadt daatan kah dtookeh |

ਬਾਜਹਿ ਢੋਲ ਮ੍ਰਿਦੰਗ ਨਗਾਰੇ ॥
baajeh dtol mridang nagaare |

ਜੰਗ ਮਚੰਗ ਉਪੰਗ ਜੁਝਾਰੇ ॥੧੪੪॥
jang machang upang jujhaare |144|

ਜਿਹ ਤਨ ਕਾਲ ਬਿਸਿਖ ਕੀ ਮਾਰੈ ॥
jih tan kaal bisikh kee maarai |

ਤਾ ਕਹ ਤਹੀ ਚੂਰ ਕਰਿ ਡਾਰੈ ॥
taa kah tahee choor kar ddaarai |

ਜਾ ਕਰ ਕੋਪਿ ਕ੍ਰਿਪਾਨ ਪ੍ਰਹਾਰਤ ॥
jaa kar kop kripaan prahaarat |

ਤਿਹ ਕਾ ਮੂੰਡ ਕਾਟਿ ਹੀ ਡਾਰਤ ॥੧੪੫॥
tih kaa moondd kaatt hee ddaarat |145|

ਇਹ ਬਿਧਿ ਭਯੋ ਭਯਾਨਕ ਜੁਧਾ ॥
eih bidh bhayo bhayaanak judhaa |

ਉਪਜਾ ਕਛੁਕ ਕਾਲ ਕੇ ਕ੍ਰਧਾ ॥
aupajaa kachhuk kaal ke kradhaa |

ਕੇਸਨ ਤੇ ਗਹਿ ਅਸੁਰ ਪਛਾਰੇ ॥
kesan te geh asur pachhaare |

ਕਾਢਿ ਕ੍ਰਿਪਾਨ ਏਕ ਹਨਿ ਡਾਰੇ ॥੧੪੬॥
kaadt kripaan ek han ddaare |146|

ਮਾਰੇ ਅਧਿਕ ਤਾਹਿ ਦਾਨਵ ਰਨ ॥
maare adhik taeh daanav ran |

ਟੂਕ ਟੂਕ ਹ੍ਵੈਗੇ ਤਿਨ ਕੇ ਤਨ ॥
ttook ttook hvaige tin ke tan |

ਤਊ ਮਾਰ ਹੀ ਮਾਰਿ ਪੁਕਾਰਤ ॥
taoo maar hee maar pukaarat |

ਪਾਛੇ ਪਾਵ ਏਕ ਨਹਿ ਡਾਰਤ ॥੧੪੭॥
paachhe paav ek neh ddaarat |147|

ਕੇਤਿਕ ਘੂਮਿ ਗਿਰਤ ਹੈ ਘਾਇਲ ॥
ketik ghoom girat hai ghaaeil |

ਪਰਤ ਭਏ ਭੂ ਤਰ ਹ੍ਵੈ ਹਾਇਲ ॥
parat bhe bhoo tar hvai haaeil |

ਤਊ ਜੁਧ ਕੋ ਤ੍ਯਾਗਿ ਨ ਭਜਹੀ ॥
taoo judh ko tayaag na bhajahee |

ਜਬ ਲਗਿ ਦੁਸਟ ਪ੍ਰਾਨ ਨਹਿ ਤਜਹੀ ॥੧੪੮॥
jab lag dusatt praan neh tajahee |148|

ਗੁਰਜ ਗੋਫਨੈ ਕਿਤਕ ਸੰਭਾਰੈ ॥
guraj gofanai kitak sanbhaarai |

ਕੇਤਿਕ ਕਸਿ ਕਸਿ ਬਾਨ ਪ੍ਰਹਾਰੈ ॥
ketik kas kas baan prahaarai |

ਕਿਤੇ ਤਮਕਿ ਰਨ ਤੁਰੀ ਨਚਾਵੈ ॥
kite tamak ran turee nachaavai |

ਚਟਪਟ ਸੁਭਟ ਜੂਝਿ ਰਨ ਜਾਵੈ ॥੧੪੯॥
chattapatt subhatt joojh ran jaavai |149|

ਕਿਤਕ ਤਮਕਿ ਰਨ ਤੁਰੀ ਨਚਾਵਤ ॥
kitak tamak ran turee nachaavat |

ਮਾਰਿ ਮਾਰਿ ਧੁਨਿ ਕਿਤਕ ਉਘਾਵਤ ॥
maar maar dhun kitak ughaavat |

ਮੰਡਹਿ ਮਹਾ ਕਾਲ ਸੌ ਜੁਧਾ ॥
manddeh mahaa kaal sau judhaa |

ਹ੍ਵੈ ਹ੍ਵੈ ਅਧਿਕ ਚਿਤ ਮਹਿ ਕ੍ਰੁਧਾ ॥੧੫੦॥
hvai hvai adhik chit meh krudhaa |150|

ਜੇਤਿਕ ਸੁਭਟ ਕੋਪਿ ਕਰਿ ਆਏ ॥
jetik subhatt kop kar aae |

ਮਹਾ ਕਾਲ ਤੇਤੇ ਈ ਖਪਾਏ ॥
mahaa kaal tete ee khapaae |

ਤਿਨ ਕੋ ਮੇਦ ਮਾਸ ਭੂਅ ਪਰਾ ॥
tin ko med maas bhooa paraa |

ਬਹੁ ਅਸੁਰਨ ਤਾ ਤੇ ਬਪੁ ਧਰਾ ॥੧੫੧॥
bahu asuran taa te bap dharaa |151|

ਮਹਾ ਕਾਲ ਤੇ ਦਏ ਖਪਾਇ ॥
mahaa kaal te de khapaae |

ਸ੍ਰੋਨਤ ਸੋ ਪ੍ਰਿਥਵੀ ਰਹੀ ਛਾਇ ॥
sronat so prithavee rahee chhaae |

ਤਿਹ ਤੇ ਅਮਿਤ ਅਸੁਰ ਉਠਿ ਢੂਕੇ ॥
tih te amit asur utth dtooke |

ਮਾਰਹਿ ਮਾਰਿ ਦਸੌ ਦਿਸਿ ਕੂਕੇ ॥੧੫੨॥
maareh maar dasau dis kooke |152|

ਕੇਤਿਕ ਕੀ ਬਾਹਨ ਕਟਿ ਡਾਰਾ ॥
ketik kee baahan katt ddaaraa |

ਕਰੇ ਰੁੰਡ ਬਿਨੁ ਮੁੰਡ ਹਜਾਰਾ ॥
kare rundd bin mundd hajaaraa |

ਕੇਤਿਕ ਚੀਰ ਅਧੌ ਅਧ ਡਾਰੇ ॥
ketik cheer adhau adh ddaare |

ਨਾਚਤ ਭੂਤ ਪ੍ਰੇਤ ਮਤਵਾਰੇ ॥੧੫੩॥
naachat bhoot pret matavaare |153|

ਜੇ ਤਿਨ ਕੇ ਸਿਰਿ ਬਹੀ ਕ੍ਰਿਪਾਨੈ ॥
je tin ke sir bahee kripaanai |

ਅਰਧ ਅਰਧ ਹ੍ਵੈ ਜੂਝੇ ਜ੍ਵਾਨੈ ॥
aradh aradh hvai joojhe jvaanai |

ਗਜ ਬਾਜੀ ਲੋਟਤ ਕਹੂੰ ਭੂ ਪਰ ॥
gaj baajee lottat kahoon bhoo par |

ਸੁੰਭਨ ਸਬਦ ਸੁਨਾ ਅਵਨੀ ਤਰ ॥੧੫੪॥
sunbhan sabad sunaa avanee tar |154|

ਗਿਰਿ ਗਿਰਿ ਪਰੇ ਕਹੂੰ ਘਾਯਲ ਰਨ ॥
gir gir pare kahoon ghaayal ran |

ਭਾਜਿ ਚਲੇ ਕਈ ਹੋਇ ਬਿਮਨ ਮਨ ॥
bhaaj chale kee hoe biman man |


Flag Counter