Sri Dasam Granth

Página - 503


ਕਾਨ੍ਰਹ ਗੁਫਾ ਕੇ ਬਿਖੈ ਧਸਿ ਕੈ ਤਿਹ ਤੇ ਬਹੁਰੇ ਨਹੀ ਬਾਹਰਿ ਆਯੋ ॥੨੦੫੪॥
kaanrah gufaa ke bikhai dhas kai tih te bahure nahee baahar aayo |2054|

ਹਲੀ ਬਾਚ ॥
halee baach |

ਸਵੈਯਾ ॥
savaiyaa |

ਕੈ ਲਰਿ ਕੈ ਅਰਿ ਕਾਹੂ ਕੇ ਸੰਗਿ ਤਨ ਆਪਨ ਕੋ ਜਮਲੋਕਿ ਪਠਾਯੋ ॥
kai lar kai ar kaahoo ke sang tan aapan ko jamalok patthaayo |

ਖੋਜਤ ਕੈ ਮਨਿ ਯਾ ਜੜ ਕੀ ਬਲਿ ਲੋਕਿ ਗਯੋ ਕੋਊ ਮਾਰਗ ਪਾਯੋ ॥
khojat kai man yaa jarr kee bal lok gayo koaoo maarag paayo |

ਕੈ ਮਨਿ ਲੈ ਇਹ ਭ੍ਰਾਤ ਕੇ ਪ੍ਰਾਨ ਗਯੋ ਜਮ ਲੈ ਤਿਨ ਲੈਨ ਕਉ ਧਾਯੋ ॥
kai man lai ih bhraat ke praan gayo jam lai tin lain kau dhaayo |

ਕੈ ਇਹ ਮੂਰਖ ਕੋ ਸੁ ਕੁਬੋਲ ਲਗਿਯੋ ਹੁਇ ਲਜਾਤੁਰ ਧਾਮਿ ਨ ਆਯੋ ॥੨੦੫੫॥
kai ih moorakh ko su kubol lagiyo hue lajaatur dhaam na aayo |2055|

ਰੋਇ ਜਬੈ ਸੰਗ ਭੂਪਤਿ ਕੋ ਮੁਖ ਤੇ ਮੁਸਲੀ ਇਹ ਭਾਤਿ ਉਚਾਰਿਯੋ ॥
roe jabai sang bhoopat ko mukh te musalee ih bhaat uchaariyo |

ਤਉ ਸਤ੍ਰਾਜਿਤ ਕਉ ਮਿਲਿ ਕੈ ਸਭ ਜਾਦਵ ਲਾਤਨ ਮੂਕਨ ਮਾਰਿਯੋ ॥
tau satraajit kau mil kai sabh jaadav laatan mookan maariyo |

ਪਾਗ ਉਤਾਰ ਦਈ ਮੁਸਕੈ ਗਹਿ ਗੋਡਨ ਤੇ ਮਧਿ ਕੂਪ ਕੇ ਡਾਰਿਯੋ ॥
paag utaar dee musakai geh goddan te madh koop ke ddaariyo |

ਛੋਡਬੋ ਤਾ ਕੇ ਕਹਿਯੋ ਨ ਕਿਹੂ ਸਭ ਹੂ ਤਿਹ ਕੋ ਬਧਬੋ ਚਿਤਿ ਧਾਰਿਯੋ ॥੨੦੫੬॥
chhoddabo taa ke kahiyo na kihoo sabh hoo tih ko badhabo chit dhaariyo |2056|

ਕਾਨਰ ਕੀ ਜਬ ਏ ਬਤੀਯਾ ਪ੍ਰਭ ਕੀ ਸਭ ਨਾਰਿਨ ਜਉ ਸੁਨਿ ਪਾਈ ॥
kaanar kee jab e bateeyaa prabh kee sabh naarin jau sun paaee |

ਰੋਵਤ ਭੀ ਕੋਊ ਭੂਮਿ ਪਰੀ ਗਿਰ ਪੀਟਤ ਭੀ ਕਰਿ ਕੈ ਦੁਚਿਤਾਈ ॥
rovat bhee koaoo bhoom paree gir peettat bhee kar kai duchitaaee |

ਏਕ ਕਹੈ ਪਤਿ ਪ੍ਰਾਨ ਤਜੇ ਅਬ ਹੁਇ ਹੈ ਕਹਾ ਹਮਰੀ ਗਤਿ ਮਾਈ ॥
ek kahai pat praan taje ab hue hai kahaa hamaree gat maaee |

ਅਉਰ ਰੁਕਮਨਿ ਦੇਤ ਦਿਜੋਤਮ ਦਾਨ ਸਤੀ ਫੁਨਿ ਹੋਬੇ ਕਉ ਆਈ ॥੨੦੫੭॥
aaur rukaman det dijotam daan satee fun hobe kau aaee |2057|

ਦੋਹਰਾ ॥
doharaa |

ਬਸੁਦੇਵ ਅਰੁ ਦੇਵਕੀ ਦੁਬਿਧਾ ਚਿਤਹਿ ਬਢਾਇ ॥
basudev ar devakee dubidhaa chiteh badtaae |

ਪ੍ਰਭ ਗਤਿ ਦ੍ਵੈ ਬਿਧਿ ਹੇਰਿ ਕੈ ਬਰਜਿਓ ਰੁਕਮਨਿ ਆਇ ॥੨੦੫੮॥
prabh gat dvai bidh her kai barajio rukaman aae |2058|

ਸਵੈਯਾ ॥
savaiyaa |

ਪੁਤ੍ਰ ਬਧੂ ਹੂ ਕੋ ਦੇਵਕੀ ਆਇ ਸੁ ਸ੍ਯਾਮ ਭਨੈ ਬਿਧਿ ਯਾ ਸਮਝਾਯੋ ॥
putr badhoo hoo ko devakee aae su sayaam bhanai bidh yaa samajhaayo |

ਜੋ ਹਰਿ ਜੂਝ ਮਰੇ ਰਨ ਮੋ ਜਰਿਬੋ ਤੁਹਿ ਕੋ ਨਿਸਚੈ ਬਨਿ ਆਯੋ ॥
jo har joojh mare ran mo jaribo tuhi ko nisachai ban aayo |

ਜਉ ਮਨਿ ਢੂੰਢਤ ਯਾ ਜੜ ਕੀ ਬ੍ਰਿਜਨਾਥ ਘਨੇ ਪੁਨਿ ਕੋਸ ਸਿਧਾਯੋ ॥
jau man dtoondtat yaa jarr kee brijanaath ghane pun kos sidhaayo |

ਤਾ ਤੇ ਰਹੋ ਚੁਪਿ ਕੈ ਸੁਧਿ ਲੈ ਅਰੁ ਯੌ ਕਹਿ ਪਾਇਨ ਸੀਸ ਝੁਕਾਯੋ ॥੨੦੫੯॥
taa te raho chup kai sudh lai ar yau keh paaein sees jhukaayo |2059|

ਐਸੋ ਸਮੋਧ ਕੈ ਪੁਤ੍ਰ ਬਧੂ ਕੋ ਭਵਾਨੀ ਕੋ ਪੈ ਤਿਨ ਜਾਇ ਮਨਾਯੋ ॥
aaiso samodh kai putr badhoo ko bhavaanee ko pai tin jaae manaayo |


Flag Counter