Sri Dasam Granth

Página - 922


ਚੌਪਈ ॥
chauapee |

ਬਿਕ੍ਰਮ ਮਾਧਵ ਬੋਲਿ ਪਠਾਯੋ ॥
bikram maadhav bol patthaayo |

ਆਦਰੁ ਦੈ ਆਸਨੁ ਬੈਠਾਯੋ ॥
aadar dai aasan baitthaayo |

ਕਹਸਿ ਦਿਜਾਗ੍ਰਯਾ ਦੇਹੁ ਸੁ ਕਰਿਹੌ ॥
kahas dijaagrayaa dehu su karihau |

ਪ੍ਰਾਨਨ ਲਗੇ ਹੇਤੁ ਤੁਹਿ ਲਰਿਹੋ ॥੩੯॥
praanan lage het tuhi lariho |39|

ਜਬ ਮਾਧਵ ਕਹਿ ਭੇਦ ਸੁਨਾਯੋ ॥
jab maadhav keh bhed sunaayo |

ਤਬ ਬਿਕ੍ਰਮ ਸਭ ਸੈਨ ਬੁਲਾਯੋ ॥
tab bikram sabh sain bulaayo |

ਸਾਜੇ ਸਸਤ੍ਰ ਕੌਚ ਤਨ ਧਾਰੇ ॥
saaje sasatr kauach tan dhaare |

ਕਾਮਵਤੀ ਕੀ ਓਰ ਸਿਧਾਰੇ ॥੪੦॥
kaamavatee kee or sidhaare |40|

ਸੋਰਠਾ ॥
soratthaa |

ਦੂਤ ਪਠਾਯੋ ਏਕ ਕਾਮਸੈਨ ਨ੍ਰਿਪ ਸੌ ਕਹੈ ॥
doot patthaayo ek kaamasain nrip sau kahai |

ਕਾਮਕੰਦਲਾ ਏਕ ਦੈ ਸਭ ਦੇਸ ਉਬਾਰਿਯੈ ॥੪੧॥
kaamakandalaa ek dai sabh des ubaariyai |41|

ਚੌਪਈ ॥
chauapee |

ਕਾਮਵਤੀ ਭੀਤਰ ਦੂਤਾਯੋ ॥
kaamavatee bheetar dootaayo |

ਕਾਮਸੈਨ ਜੂ ਕੋ ਸਿਰੁ ਨ੍ਯਾਯੋ ॥
kaamasain joo ko sir nayaayo |

ਬਿਕ੍ਰਮ ਕਹਿਯੋ ਸੁ ਤਾਹਿ ਸੁਨਾਵਾ ॥
bikram kahiyo su taeh sunaavaa |

ਅਧਿਕ ਰਾਵ ਕੋ ਦੁਖ ਉਪਜਾਵਾ ॥੪੨॥
adhik raav ko dukh upajaavaa |42|

ਦੋਹਰਾ ॥
doharaa |

ਨਿਸਿਸਿ ਚੜੇ ਦਿਨ ਕੇ ਭਏ ਨਿਸਿ ਰਵਿ ਕਰੈ ਉਦੋਤ ॥
nisis charre din ke bhe nis rav karai udot |

ਕਾਮਕੰਦਲਾ ਕੋ ਦਿਯਬ ਤਊ ਨ ਹਮ ਤੇ ਹੋਤ ॥੪੩॥
kaamakandalaa ko diyab taoo na ham te hot |43|

ਦੂਤੋ ਬਾਚ ॥
dooto baach |

ਭੁਜੰਗ ਛੰਦ ॥
bhujang chhand |

ਸੁਨੋ ਰਾਜ ਕਹਾ ਨਾਰਿ ਕਾਮਾ ਬਿਚਾਰੀ ॥
suno raaj kahaa naar kaamaa bichaaree |

ਕਹਾ ਗਾਠਿ ਬਾਧੀ ਤੁਮੈ ਜਾਨਿ ਪ੍ਯਾਰੀ ॥
kahaa gaatth baadhee tumai jaan payaaree |

ਕਹੀ ਮਾਨਿ ਮੇਰੀ ਕਹਾ ਨਾਹਿ ਭਾਖੋ ॥
kahee maan meree kahaa naeh bhaakho |

ਇਨੈ ਦੈ ਮਿਲੌ ਤਾਹਿ ਕੌ ਗਰਬ ਰਾਖੋ ॥੪੪॥
einai dai milau taeh kau garab raakho |44|

ਹਠੀ ਹੈ ਹਮਾਰੀ ਸੁ ਤੁਮਹੂੰ ਪਛਾਨੋ ॥
hatthee hai hamaaree su tumahoon pachhaano |

ਦਿਸਾ ਚਾਰਿ ਜਾ ਕੀ ਸਦਾ ਲੋਹ ਮਾਨੋ ॥
disaa chaar jaa kee sadaa loh maano |

ਬਲੀ ਦੇਵ ਆਦੇਵ ਜਾ ਕੌ ਬਖਾਨੈ ॥
balee dev aadev jaa kau bakhaanai |

ਕਹਾ ਰੋਕ ਤੂ ਤੌਨ ਸੋ ਜੁਧੁ ਠਾਨੈ ॥੪੫॥
kahaa rok too tauan so judh tthaanai |45|

ਬਜੀ ਦੁੰਦਭੀ ਦੀਹ ਦਰਬਾਰ ਭਾਰੇ ॥
bajee dundabhee deeh darabaar bhaare |

ਜਬੈ ਦੂਤ ਕਟੁ ਬੈਨ ਐਸੇ ਉਚਾਰੇ ॥
jabai doot katt bain aaise uchaare |

ਹਠਿਯੋ ਬੀਰ ਹਾਠੌ ਕਹਿਯੋ ਜੁਧ ਮੰਡੋ ॥
hatthiyo beer haatthau kahiyo judh manddo |

ਕਹਾ ਬਿਕ੍ਰਮਾ ਕਾਲ ਕੋ ਖੰਡ ਖੰਡੋ ॥੪੬॥
kahaa bikramaa kaal ko khandd khanddo |46|

ਚੜਿਯੋ ਲੈ ਅਨੀ ਕੋ ਬਲੀ ਬੀਰ ਭਾਰੇ ॥
charriyo lai anee ko balee beer bhaare |

ਖੰਡੇਲੇ ਬਘੇਲੇ ਪੰਧੇਰੇ ਪਵਾਰੇ ॥
khanddele baghele pandhere pavaare |

ਗਹਰਵਾਰ ਚੌਹਾਨ ਗਹਲੌਤ ਦੌਰੈ ॥
gaharavaar chauahaan gahalauat dauarai |

ਮਹਾ ਜੰਗ ਜੋਧਾ ਜਿਤੇ ਨਾਹਿ ਔਰੈ ॥੪੭॥
mahaa jang jodhaa jite naeh aauarai |47|

ਸੁਨ੍ਯੋ ਬਿਕ੍ਰਮਾ ਬੀਰ ਸਭ ਹੀ ਬੁਲਾਏ ॥
sunayo bikramaa beer sabh hee bulaae |

ਠਟੇ ਠਾਟ ਗਾੜੇ ਚਲੇ ਖੇਤ ਆਏ ॥
tthatte tthaatt gaarre chale khet aae |

ਦੁਹੂੰ ਓਰ ਤੇ ਸੂਰ ਸੈਨਾ ਉਮੰਗੈ ॥
duhoon or te soor sainaa umangai |

ਮਿਲੇ ਜਾਇ ਜਮੁਨਾ ਮਨੌ ਧਾਇ ਗੰਗੈ ॥੪੮॥
mile jaae jamunaa manau dhaae gangai |48|

ਕਿਤੇ ਬੀਰ ਕਰਵਾਰਿ ਕਾਢੈ ਚਲਾਵੈ ॥
kite beer karavaar kaadtai chalaavai |

ਕਿਤੇ ਚਰਮ ਪੈ ਘਾਇ ਤਾ ਕੋ ਬਚਾਵੈ ॥
kite charam pai ghaae taa ko bachaavai |

ਕਿਤੋ ਬਰਮ ਪੈ ਚਰਮ ਰੁਪਿ ਗਰਮ ਝਾਰੈ ॥
kito baram pai charam rup garam jhaarai |

ਉਠੈ ਨਾਦ ਭਾਰੇ ਛੁਟੈ ਚਿੰਨਗਾਰੈ ॥੪੯॥
autthai naad bhaare chhuttai chinagaarai |49|

ਕਿਤੇ ਗੋਫਨੈ ਗੁਰਜ ਗੋਲਾ ਚਲਾਵੈ ॥
kite gofanai guraj golaa chalaavai |

ਕਿਤੇ ਅਰਧ ਚੰਦ੍ਰਾਦਿ ਬਾਨਾ ਬਜਾਵੈ ॥
kite aradh chandraad baanaa bajaavai |


Flag Counter