Sri Dasam Granth

Página - 514


ਯੌ ਪੀਅ ਕੀ ਤ੍ਰੀਅ ਬਾਤ ਸੁਨੀ ਦੁਖੁ ਕੀ ਤਬ ਬਾਤ ਸਭੈ ਬਿਸਰਾਈ ॥
yau peea kee treea baat sunee dukh kee tab baat sabhai bisaraaee |

ਭੂਲਿ ਪਰੀ ਪ੍ਰਭੁ ਕੀਜੈ ਛਿਮਾ ਮੁਹਿ ਨਾਰ ਨਿਵਾਇ ਕੈ ਨਾਰਿ ਸੁਨਾਈ ॥
bhool paree prabh keejai chhimaa muhi naar nivaae kai naar sunaaee |

ਅਉਰ ਕਰੀ ਉਪਮਾ ਪ੍ਰਭ ਕੀ ਜੁ ਕਬਿਤਨ ਮੈ ਬਰਨੀ ਨਹੀ ਜਾਈ ॥
aaur karee upamaa prabh kee ju kabitan mai baranee nahee jaaee |

ਊਤਰ ਦੇਤ ਭਈ ਹਸਿ ਕੈ ਹਰਿ ਮੈ ਉਪਹਾਸ ਕੀ ਬਾਤ ਨ ਪਾਈ ॥੨੧੫੮॥
aootar det bhee has kai har mai upahaas kee baat na paaee |2158|

ਦੋਹਰਾ ॥
doharaa |

ਮਾਨ ਕਥਾ ਰੁਕਮਿਨੀ ਕੀ ਸ੍ਯਾਮ ਕਹੀ ਚਿਤ ਲਾਇ ॥
maan kathaa rukaminee kee sayaam kahee chit laae |

ਆਗੇ ਕਥਾ ਸੁ ਹੋਇਗੀ ਸੁਨੀਅਹੁ ਪ੍ਰੇਮ ਬਢਾਇ ॥੨੧੫੯॥
aage kathaa su hoeigee suneeahu prem badtaae |2159|

ਕਬਿਯੋ ਬਾਚ ॥
kabiyo baach |

ਸਵੈਯਾ ॥
savaiyaa |

ਸ੍ਰੀ ਜਦੁਬੀਰ ਕੀ ਜੇਤੀ ਤ੍ਰੀਆ ਸਭ ਕੋ ਦਸ ਹੂ ਦਸ ਪੁਤ੍ਰ ਦੀਏ ॥
sree jadubeer kee jetee treea sabh ko das hoo das putr dee |

ਅਰੁ ਏਕਹਿ ਏਕ ਦਈ ਦੁਹਿਤਾ ਤਿਨ ਕੇ ਸੁ ਹੁਲਾਸ ਬਢਾਇ ਹੀਏ ॥
ar ekeh ek dee duhitaa tin ke su hulaas badtaae hee |

ਸਭ ਕਾਨ੍ਰਹ ਕੀ ਮੂਰਤਿ ਸ੍ਯਾਮ ਭਨੈ ਸਭ ਕੰਧਿ ਪਟੰਬਰ ਪੀਤ ਲੀਏ ॥
sabh kaanrah kee moorat sayaam bhanai sabh kandh pattanbar peet lee |

ਕਰੁਨਾਨਿਧਿ ਕਉਤੁਕ ਦੇਖਨ ਕਉ ਇਹ ਭੂ ਪਰ ਆਇ ਚਰਿਤ੍ਰ ਕੀਏ ॥੨੧੬੦॥
karunaanidh kautuk dekhan kau ih bhoo par aae charitr kee |2160|

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰੁਕਮਿਨੀ ਉਪਹਾਸ ਬਰਨਨ ਸਮਾਪਤੰ ॥
eit sree dasam sikandh puraane bachitr naattak granthe krisanaavataare rukaminee upahaas baranan samaapatan |

ਅਨਰੁਧ ਜੀ ਕੋ ਬ੍ਯਾਹ ਕਥਨੰ ॥
anarudh jee ko bayaah kathanan |

ਸਵੈਯਾ ॥
savaiyaa |

ਤਉ ਹੀ ਲਉ ਪੌਤ੍ਰ ਕੀ ਬ੍ਯਾਹ ਕ੍ਰਿਪਾਨਿਧਿ ਸ੍ਯਾਮ ਭਨੈ ਰੁਚਿ ਮਾਨਿ ਬਿਚਾਰਿਯੋ ॥
tau hee lau pauatr kee bayaah kripaanidh sayaam bhanai ruch maan bichaariyo |

ਸੁੰਦਰ ਥੀ ਰੁਕਮੀ ਕੀ ਸੁਤਾ ਤਿਹ ਬ੍ਯਾਹਹਿ ਕੋ ਸਭ ਸਾਜਿ ਸਵਾਰਿਯੋ ॥
sundar thee rukamee kee sutaa tih bayaaheh ko sabh saaj savaariyo |

ਟੀਕਾ ਦੀਯੋ ਤਿਹ ਭਾਲ ਮੈ ਕੁੰਕਮ ਅਉ ਮਿਲਿ ਬਿਪ੍ਰਨ ਬੇਦ ਉਚਾਰਿਯੋ ॥
tteekaa deeyo tih bhaal mai kunkam aau mil bipran bed uchaariyo |

ਸ੍ਰੀ ਜਦੁਬੀਰ ਤ੍ਰੀਆ ਸੰਗ ਲੈ ਬਲਭਦ੍ਰ ਸੁ ਕਉਤਕ ਕਾਜ ਸਿਧਾਰਿਯੋ ॥੨੧੬੧॥
sree jadubeer treea sang lai balabhadr su kautak kaaj sidhaariyo |2161|

ਚੌਪਈ ॥
chauapee |

ਕਿਸਨ ਜਬੈ ਤਿਹ ਪੁਰ ਮੈ ਗਏ ॥
kisan jabai tih pur mai ge |

ਅਤਿ ਉਪਹਾਸ ਠਉਰ ਤਿਹ ਭਏ ॥
at upahaas tthaur tih bhe |

ਰੁਕਮਿਨਿ ਜਬ ਰੁਕਮੀ ਦਰਸਾਯੋ ॥
rukamin jab rukamee darasaayo |


Flag Counter