Sri Dasam Granth

Página - 538


ਸ੍ਰੀ ਜਦੁਪਤਿ ਜਹ ਠਾਢੋ ਹੋ ਤਹ ਹੀ ਪਹੁਚਿਓ ਜਾਇ ॥੨੩੭੦॥
sree jadupat jah tthaadto ho tah hee pahuchio jaae |2370|

ਸਵੈਯਾ ॥
savaiyaa |

ਸ੍ਰੀ ਬ੍ਰਿਜ ਨਾਇਕ ਕਉ ਜਬ ਹੀ ਤਿਨ ਆਇ ਆਯੋਧਨ ਬੀਚ ਹਕਾਰਿਯੋ ॥
sree brij naaeik kau jab hee tin aae aayodhan beech hakaariyo |

ਹਉ ਮਰਿਹਉ ਨਹੀ ਯੌ ਕਹਿਯੋ ਤਾਹਿ ਸੁ ਜਿਉ ਸਿਸੁਪਾਲ ਬਲੀ ਤੁਹਿ ਮਾਰਿਯੋ ॥
hau marihau nahee yau kahiyo taeh su jiau sisupaal balee tuhi maariyo |

ਐਸੇ ਸੁਨਿਯੋ ਜਬ ਸ੍ਯਾਮ ਜੂ ਬੈਨ ਤਬੈ ਹਰਿ ਜੂ ਪੁਨਿ ਬਾਨ ਸੰਭਾਰਿਯੋ ॥
aaise suniyo jab sayaam joo bain tabai har joo pun baan sanbhaariyo |

ਸਤ੍ਰੁ ਕੋ ਸ੍ਯਾਮ ਭਨੈ ਰਥ ਤੇ ਫੁਨਿ ਮੂਰਛ ਕੈ ਕਰਿ ਭੂ ਪਰ ਡਾਰਿਯੋ ॥੨੩੭੧॥
satru ko sayaam bhanai rath te fun moorachh kai kar bhoo par ddaariyo |2371|

ਲੈ ਸੁਧਿ ਹ੍ਵੈ ਸੋਊ ਲੋਪ ਗਯੋ ਫਿਰਿ ਕੋਪ ਭਰਿਯੋ ਰਨ ਭੀਤਰ ਆਯੋ ॥
lai sudh hvai soaoo lop gayo fir kop bhariyo ran bheetar aayo |

ਕਾਨ੍ਰਹ ਕੇ ਬਾਪ ਕੋ ਕਾਨ੍ਰਹ ਹੀ ਕਉ ਕਟਿ ਮਾਯਾ ਕੋ ਕੈ ਇਕ ਮੂੰਡ ਦਿਖਾਯੋ ॥
kaanrah ke baap ko kaanrah hee kau katt maayaa ko kai ik moondd dikhaayo |

ਕੋਪ ਕੀਯੋ ਘਨਿ ਸ੍ਯਾਮ ਤਬੈ ਅਰੁ ਨੈਨ ਦੁਹੂਨ ਤੇ ਨੀਰ ਬਹਾਯੋ ॥
kop keeyo ghan sayaam tabai ar nain duhoon te neer bahaayo |

ਹਾਥ ਪੈ ਚਕ੍ਰ ਸੁਦਰਸਨ ਲੈ ਅਰਿ ਕੋ ਸਿਰ ਕਾਟਿ ਕੈ ਭੂਮਿ ਗਿਰਾਯੋ ॥੨੩੭੨॥
haath pai chakr sudarasan lai ar ko sir kaatt kai bhoom giraayo |2372|

ਇਤਿ ਸ੍ਰੀ ਦਸਮ ਸਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦੰਤ ਬਕਤ੍ਰ ਦੈਤ ਬਧਹ ਧਿਆਇ ਸੰਪੂਰਨੰ ॥
eit sree dasam sakandh puraane bachitr naattak granthe krisanaavataare dant bakatr dait badhah dhiaae sanpooranan |

ਅਥ ਬੈਦੂਰਥ ਦੈਤ ਬਧ ਕਥਨੰ ॥
ath baidoorath dait badh kathanan |

ਕਬਿਯੋ ਬਾਚ ॥
kabiyo baach |

ਸਵੈਯਾ ॥
savaiyaa |

ਜਾਹਿ ਸਿਵਾਦਿਕ ਬ੍ਰਹਮ ਨਿਮਿਓ ਸੁ ਸਦਾ ਅਪਨੇ ਚਿਤ ਬੀਚ ਬਿਚਾਰਿਯੋ ॥
jaeh sivaadik braham nimio su sadaa apane chit beech bichaariyo |

ਸ੍ਯਾਮ ਭਨੈ ਤਿਹ ਕਉ ਤਬ ਹੀ ਕਬ ਹੀ ਕਿਰਪਾ ਨਿਧਿ ਰੂਪ ਦਿਖਾਰਿਯੋ ॥
sayaam bhanai tih kau tab hee kab hee kirapaa nidh roop dikhaariyo |

ਰੰਗ ਨ ਰੂਪ ਅਉ ਰਾਗ ਨ ਰੇਖ ਇਹੈ ਚਹੂੰ ਬੇਦਨ ਭੇਦ ਉਚਾਰਿਯੋ ॥
rang na roop aau raag na rekh ihai chahoon bedan bhed uchaariyo |

ਤਾ ਧਰਿ ਮੂਰਤਿ ਜੁਧ ਬਿਖੈ ਇਹ ਸ੍ਯਾਮ ਭਨੈ ਰਨ ਬੀਚ ਸੰਘਾਰਿਯੋ ॥੨੩੭੩॥
taa dhar moorat judh bikhai ih sayaam bhanai ran beech sanghaariyo |2373|

ਦੋਹਰਾ ॥
doharaa |

ਕ੍ਰਿਸਨ ਕੋਪ ਜਬ ਸਤ੍ਰ ਦ੍ਵੈ ਰਨ ਮੈ ਦਏ ਖਪਾਇ ॥
krisan kop jab satr dvai ran mai de khapaae |

ਤੀਸਰ ਜੋ ਜੀਵਤ ਬਚਿਯੋ ਸੋ ਤਹ ਪਹੁਚਿਯੋ ਆਇ ॥੨੩੭੪॥
teesar jo jeevat bachiyo so tah pahuchiyo aae |2374|

ਦਾਤਨ ਸੋ ਦੋਊ ਹੋਠ ਕਟਿ ਦੋਊ ਨਚਾਵਤ ਨੈਨ ॥
daatan so doaoo hotth katt doaoo nachaavat nain |

ਤਬ ਹਲਧਰ ਤਿਹ ਸੋ ਕਹੇ ਕਹਿਤ ਸ੍ਯਾਮ ਏ ਬੈਨ ॥੨੩੭੫॥
tab haladhar tih so kahe kahit sayaam e bain |2375|

ਸਵੈਯਾ ॥
savaiyaa |

ਕਿਉ ਜੜ ਜੁਧ ਕਰੈ ਹਰਿ ਸਿਉ ਮਧੁ ਕੀਟਭ ਸੇ ਜਿਹ ਸਤ੍ਰੁ ਖਪਾਏ ॥
kiau jarr judh karai har siau madh keettabh se jih satru khapaae |

ਰਾਵਨ ਸੇ ਹਰਿਨਾਖਸ ਸੇ ਹਰਿਨਾਛ ਹੂ ਸੇ ਜਗਿ ਜਾਨਿ ਨ ਪਾਏ ॥
raavan se harinaakhas se harinaachh hoo se jag jaan na paae |

ਕੰਸਹਿ ਸੇ ਅਰੁ ਸੰਧਿ ਜਰਾ ਸੰਗ ਦੇਸਨ ਦੇਸਨ ਕੇ ਨ੍ਰਿਪ ਆਏ ॥
kanseh se ar sandh jaraa sang desan desan ke nrip aae |

ਤੈ ਰੇ ਕਹਾ ਅਰੇ ਸੋ ਛਿਨ ਮੈ ਇਹ ਸ੍ਯਾਮ ਭਨੈ ਜਮਲੋਕ ਪਠਾਏ ॥੨੩੭੬॥
tai re kahaa are so chhin mai ih sayaam bhanai jamalok patthaae |2376|

ਸ੍ਰੀ ਬਿਜਨਾਥ ਤਬੈ ਤਿਹ ਸੋ ਕਬਿ ਸ੍ਯਾਮ ਕਹੈ ਇਹ ਭਾਤਿ ਉਚਾਰਿਯੋ ॥
sree bijanaath tabai tih so kab sayaam kahai ih bhaat uchaariyo |

ਮੈ ਬਕ ਬੀਰ ਅਘਾਸੁਰ ਮਾਰਿ ਸੁ ਕੇਸਨਿ ਤੇ ਗਹਿ ਕੰਸ ਪਛਾਰਿਯੋ ॥
mai bak beer aghaasur maar su kesan te geh kans pachhaariyo |

ਤੇਈ ਛੂਹਨ ਸੰਧਿ ਜਰਾ ਹੂ ਕੀ ਮੈ ਸੁਨਿ ਸੈਨ ਸੁਧਾਰਿ ਬਿਦਾਰਿਯੋ ॥
teee chhoohan sandh jaraa hoo kee mai sun sain sudhaar bidaariyo |

ਤੈ ਹਮਰੇ ਬਲ ਅਗ੍ਰਜ ਸ੍ਯਾਮ ਕਹਿਯੋ ਘਨ ਸ੍ਯਾਮ ਤੇ ਕਉਨ ਬਿਚਾਰਿਯੋ ॥੨੩੭੭॥
tai hamare bal agraj sayaam kahiyo ghan sayaam te kaun bichaariyo |2377|

ਮੋਹਿ ਡਰਾਵਤ ਹੈ ਕਹਿ ਯੌ ਮੁਹਿ ਕੰਸ ਕੋ ਬੀਰ ਬਕੀ ਬਕ ਮਾਰਿਯੋ ॥
mohi ddaraavat hai keh yau muhi kans ko beer bakee bak maariyo |

ਸੰਧਿ ਜਰਾ ਹੂ ਕੀ ਸੈਨ ਸਭੈ ਮੋਹਿ ਭਾਖਤ ਹੋ ਛਿਨ ਮਾਹਿ ਸੰਘਾਰਿਯੋ ॥
sandh jaraa hoo kee sain sabhai mohi bhaakhat ho chhin maeh sanghaariyo |

ਮੋ ਕਉ ਕਹੈ ਬਲੁ ਤੇਰੋ ਅਰੇ ਮੇਰੇ ਪਉਰਖ ਅਗ੍ਰਜ ਕਉਨ ਬਿਚਾਰਿਯੋ ॥
mo kau kahai bal tero are mere paurakh agraj kaun bichaariyo |

ਸੂਰਨ ਕੀ ਇਹ ਰੀਤਿ ਨਹੀ ਹਰਿ ਛਤ੍ਰੀ ਹੈ ਤੂ ਕਿ ਭਯੋ ਭਠਿਆਰਿਯੋ ॥੨੩੭੮॥
sooran kee ih reet nahee har chhatree hai too ki bhayo bhatthiaariyo |2378|

ਆਪਨੇ ਕੋਪ ਕੀ ਪਾਵਕ ਮੈ ਬਲ ਤੇਰੋ ਸਬੈ ਸਮ ਫੂਸ ਜਰੈ ਹੋ ॥
aapane kop kee paavak mai bal tero sabai sam foos jarai ho |

ਸ੍ਰਉਨ ਜਿਤੋ ਤੁਹ ਅੰਗਨ ਮੈ ਸੁ ਸਭੈ ਸਮ ਨੀਰਹ ਕੀ ਆਵਟੈ ਹੋ ॥
sraun jito tuh angan mai su sabhai sam neerah kee aavattai ho |

ਦੇਗਚਾ ਆਪਨੇ ਪਉਰਖ ਕੋ ਰਨ ਮੈ ਜਬ ਹੀ ਕਬਿ ਸ੍ਯਾਮ ਚੜੈ ਹੋ ॥
degachaa aapane paurakh ko ran mai jab hee kab sayaam charrai ho |

ਤਉ ਤੇਰੋ ਅੰਗ ਕੋ ਮਾਸੁ ਸਬੈ ਤਿਹ ਭੀਤਰ ਡਾਰ ਕੈ ਆਛੈ ਪਕੈ ਹੋ ॥੨੩੭੯॥
tau tero ang ko maas sabai tih bheetar ddaar kai aachhai pakai ho |2379|

ਐਸੇ ਬਿਬਾਦ ਕੈ ਆਹਵ ਮੈ ਦੋਊ ਕ੍ਰੋਧ ਭਰੇ ਅਤਿ ਜੁਧੁ ਮਚਾਯੋ ॥
aaise bibaad kai aahav mai doaoo krodh bhare at judh machaayo |

ਬਾਨਨ ਸਿਉ ਦਿਵ ਅਉਰ ਦਿਵਾਕਰਿ ਧੂਰਿ ਉਠੀ ਰਥ ਪਹੀਯਨ ਛਾਯੋ ॥
baanan siau div aaur divaakar dhoor utthee rath paheeyan chhaayo |

ਕਉਤੁਕ ਦੇਖਨ ਕਉ ਸਸਿ ਸੂਰਜ ਆਏ ਹੁਤੇ ਤਿਨ ਮੰਗਲ ਗਾਯੋ ॥
kautuk dekhan kau sas sooraj aae hute tin mangal gaayo |

ਅੰਤ ਨ ਸ੍ਯਾਮ ਤੇ ਜੀਤ ਸਕਿਯੋ ਸੋਊ ਅੰਤਹਿ ਕੇ ਫੁਨਿ ਧਾਮਿ ਸਿਧਾਯੋ ॥੨੩੮੦॥
ant na sayaam te jeet sakiyo soaoo anteh ke fun dhaam sidhaayo |2380|

ਸ੍ਰੀ ਬ੍ਰਿਜਨਾਥ ਹਨਿਯੋ ਅਰਿ ਕੋ ਕਬਿ ਸ੍ਯਾਮ ਕਹੈ ਕਰਿ ਗਾਢ ਅਯੋਧਨ ॥
sree brijanaath haniyo ar ko kab sayaam kahai kar gaadt ayodhan |

ਹ੍ਵੈ ਕੈ ਕੁਰੂਪ ਪਰਿਯੋ ਧਰਿ ਜੁਧ ਕੀ ਤਉਨ ਸਮੈ ਬਯਦੂਰਥ ਕੋ ਤਨ ॥
hvai kai kuroop pariyo dhar judh kee taun samai bayadoorath ko tan |

ਸ੍ਰਉਨਤ ਸੰਗ ਭਰਿਯੋ ਪਰਿਯੋ ਦੇਖਿ ਦਯਾ ਉਪਜੀ ਕਰੁਨਾਨਿਧਿ ਕੇ ਮਨਿ ॥
sraunat sang bhariyo pariyo dekh dayaa upajee karunaanidh ke man |

ਛੋਰਿ ਸਰਾਸਨ ਟੇਰ ਕਹਿਯੋ ਦਿਨ ਆਜੁ ਕੇ ਤੈ ਕਰਿਹੋ ਨ ਕਬੈ ਰਨ ॥੨੩੮੧॥
chhor saraasan tter kahiyo din aaj ke tai kariho na kabai ran |2381|


Flag Counter