Sri Dasam Granth

Página - 843


ਸੇਰ ਸਿੰਘ ਤਾ ਕੌ ਧਰਿਯੋ ਸਭਹਿਨ ਨਾਮ ਸੁਧਾਰ ॥੯॥
ser singh taa kau dhariyo sabhahin naam sudhaar |9|

ਚੌਪਈ ॥
chauapee |

ਕਿਤਕ ਦਿਨਨ ਰਾਜਾ ਮਰਿ ਗਯੋ ॥
kitak dinan raajaa mar gayo |

ਰਾਵ ਸੁ ਸੇਰ ਸਿੰਘ ਤਹ ਭਯੋ ॥
raav su ser singh tah bhayo |

ਰਾਵ ਰਾਵ ਸਭ ਲੋਗ ਬਖਾਨੈ ॥
raav raav sabh log bakhaanai |

ਤਾ ਕੋ ਭੇਦ ਨ ਕੋਊ ਜਾਨੈ ॥੧੦॥
taa ko bhed na koaoo jaanai |10|

ਦੋਹਰਾ ॥
doharaa |

ਕਰਮ ਰੇਖ ਕੀ ਗਤਿ ਹੁਤੇ ਭਏ ਰੰਕ ਤੇ ਰਾਇ ॥
karam rekh kee gat hute bhe rank te raae |

ਰਾਵਤ ਤੇ ਰਾਜਾ ਕਰੇ ਤ੍ਰਿਯਾ ਚਰਿਤ੍ਰ ਬਨਾਇ ॥੧੧॥
raavat te raajaa kare triyaa charitr banaae |11|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਪਚੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫॥੫੨੦॥ਅਫਜੂੰ॥
eit sree charitr pakhayaane triyaa charitro mantree bhoop sanbaade pacheesamo charitr samaapatam sat subham sat |25|520|afajoon|

ਦੋਹਰਾ ॥
doharaa |

ਕਥਾ ਸੁਨਾਊ ਬਨਿਕ ਕੀ ਸੁਨ ਨ੍ਰਿਪ ਬਰ ਤੁਹਿ ਸੰਗ ॥
kathaa sunaaoo banik kee sun nrip bar tuhi sang |

ਇਕ ਤ੍ਰਿਯਾ ਤਾ ਕੀ ਬਨ ਬਿਖੈ ਬੁਰਿ ਪਰ ਖੁਦ੍ਰਯੋ ਬਿਹੰਗ ॥੧॥
eik triyaa taa kee ban bikhai bur par khudrayo bihang |1|

ਚੌਪਈ ॥
chauapee |

ਜਬ ਹੀ ਬਨਿਕ ਬਨਿਜ ਤੇ ਆਵੈ ॥
jab hee banik banij te aavai |

ਬੀਸ ਚੋਰ ਅਬ ਹਨੇ ਸੁਨਾਵੈ ॥
bees chor ab hane sunaavai |

ਪ੍ਰਾਤ ਆਨਿ ਇਮਿ ਬਚਨ ਉਚਾਰੇ ॥
praat aan im bachan uchaare |

ਤੀਸ ਚੋਰ ਮੈ ਆਜੁ ਸੰਘਾਰੇ ॥੨॥
tees chor mai aaj sanghaare |2|

ਐਸੀ ਭਾਤਿ ਨਿਤ ਵਹੁ ਕਹੈ ॥
aaisee bhaat nit vahu kahai |

ਸੁਨਿ ਤ੍ਰਿਯ ਬੈਨ ਮੋਨ ਹ੍ਵੈ ਰਹੈ ॥
sun triy bain mon hvai rahai |

ਤਾ ਕੇ ਮੁਖ ਪਰ ਕਛੂ ਨ ਭਾਖੈ ॥
taa ke mukh par kachhoo na bhaakhai |

ਏ ਸਭ ਬਾਤ ਚਿਤ ਮੈ ਰਾਖੈ ॥੩॥
e sabh baat chit mai raakhai |3|

ਨਿਰਤ ਮਤੀ ਇਹ ਬਿਧਿ ਤਬ ਕਿਯੋ ॥
nirat matee ih bidh tab kiyo |

ਬਾਜਸਾਲ ਤੇ ਹੈ ਇਕ ਲਿਯੋ ॥
baajasaal te hai ik liyo |

ਬਾਧਿ ਪਾਗ ਸਿਰ ਖੜਗ ਨਚਾਯੋ ॥
baadh paag sir kharrag nachaayo |

ਸਕਲ ਪੁਰਖ ਕੋ ਭੇਸ ਬਨਾਯੋ ॥੪॥
sakal purakh ko bhes banaayo |4|

ਦਹਿਨੇ ਹਾਥ ਸੈਹਥੀ ਸੋਹੈ ॥
dahine haath saihathee sohai |

ਜਾ ਕੇ ਤੀਰ ਸਿਪਾਹੀ ਕੋਹੈ ॥
jaa ke teer sipaahee kohai |

ਸਭ ਹੀ ਸਾਜ ਪੁਰਖ ਕੇ ਬਨੀ ॥
sabh hee saaj purakh ke banee |

ਜਾਨੁਕ ਮਹਾਰਾਜ ਪਤਿ ਅਨੀ ॥੫॥
jaanuk mahaaraaj pat anee |5|

ਦੋਹਰਾ ॥
doharaa |

ਸਿਪਰ ਸਰੋਹੀ ਸੈਹਥੀ ਧੁਜਾ ਰਹੀ ਫਹਰਾਇ ॥
sipar sarohee saihathee dhujaa rahee faharaae |

ਮਹਾਬੀਰ ਸੀ ਜਾਨਿਯੈ ਤ੍ਰਿਯਾ ਨ ਸਮਝੀ ਜਾਇ ॥੬॥
mahaabeer see jaaniyai triyaa na samajhee jaae |6|

ਬਨਿਜ ਹੇਤ ਬਨਿਯਾ ਚਲਿਯੋ ਅਤਿ ਹਰਖਤ ਸਭ ਅੰਗ ॥
banij het baniyaa chaliyo at harakhat sabh ang |

ਗਾਵਤ ਗਾਵਤ ਗੀਤ ਸੁਭ ਬਨ ਮੈ ਧਸਿਯੋ ਨਿਸੰਗ ॥੭॥
gaavat gaavat geet subh ban mai dhasiyo nisang |7|

ਚੌਪਈ ॥
chauapee |

ਬਨਿਕ ਜਾਤ ਏਕਲੌ ਨਿਹਾਰਿਯੋ ॥
banik jaat ekalau nihaariyo |

ਛਲੋ ਯਾਹਿ ਯੌ ਬਾਲ ਬਿਚਾਰਿਯੋ ॥
chhalo yaeh yau baal bichaariyo |

ਮਾਰਿ ਮਾਰਿ ਕਰਿ ਸਾਮੁਹਿ ਧਾਈ ॥
maar maar kar saamuhi dhaaee |

ਕਾਢਿ ਕ੍ਰਿਪਾਨ ਪਹੂੰਚੀ ਆਈ ॥੮॥
kaadt kripaan pahoonchee aaee |8|

ਦੋਹਰਾ ॥
doharaa |

ਕਹਾ ਜਾਤ ਰੇ ਮੂੜ ਮਤਿ ਜੁਧ ਕਰਹੁ ਡਰ ਡਾਰਿ ॥
kahaa jaat re moorr mat judh karahu ddar ddaar |

ਮਾਰਤ ਹੋ ਨਹਿ ਆਜੁ ਤੁਹਿ ਪਗਿਯਾ ਬਸਤ੍ਰ ਉਤਾਰਿ ॥੯॥
maarat ho neh aaj tuhi pagiyaa basatr utaar |9|

ਚੌਪਈ ॥
chauapee |

ਬਨਿਕ ਬਚਨ ਸੁਨਿ ਬਸਤ੍ਰ ਉਤਾਰੇ ॥
banik bachan sun basatr utaare |

ਘਾਸ ਦਾਤ ਗਹਿ ਰਾਮ ਉਚਾਰੇ ॥
ghaas daat geh raam uchaare |

ਸੁਨ ਤਸਕਰ ਮੈ ਦਾਸ ਤਿਹਾਰੋ ॥
sun tasakar mai daas tihaaro |

ਜਾਨਿ ਆਪਨੋ ਆਜੁ ਉਬਾਰੋ ॥੧੦॥
jaan aapano aaj ubaaro |10|


Flag Counter