Sri Dasam Granth

Página - 699


ਗਹਿ ਧਨੁਖ ਬਾਨ ਪਾਨਹਿ ਧਰਮ ਪਰਮ ਰੂਪ ਧਰਿ ਗਰਜਿ ਹੈ ॥
geh dhanukh baan paaneh dharam param roop dhar garaj hai |

ਬਿਨੁ ਇਕ ਅਬ੍ਰਿਤ ਸੁਬ੍ਰਿਤ ਨ੍ਰਿਪਤਿ ਅਉਰ ਨ ਆਨਿ ਬਰਜਿ ਹੈ ॥੨੩੪॥
bin ik abrit subrit nripat aaur na aan baraj hai |234|

ਚਕ੍ਰਿਤ ਚਾਰੁ ਚੰਚਲ ਪ੍ਰਕਾਸ ਬਾਜੀ ਰਥ ਸੋਹਤ ॥
chakrit chaar chanchal prakaas baajee rath sohat |

ਅਤਿ ਪ੍ਰਬੀਨ ਧੁਨਿ ਛੀਨ ਬੀਨ ਬਾਜਤ ਮਨ ਮੋਹਤ ॥
at prabeen dhun chheen been baajat man mohat |

ਪ੍ਰੇਮ ਰੂਪ ਸੁਭ ਧਰੇ ਨੇਮ ਨਾਮਾ ਭਟ ਭੈ ਕਰ ॥
prem roop subh dhare nem naamaa bhatt bhai kar |

ਪਰਮ ਰੂਪ ਪਰਮੰ ਪ੍ਰਤਾਪ ਜੁਧ ਜੈ ਅਰਿ ਛੈ ਕਰ ॥
param roop paraman prataap judh jai ar chhai kar |

ਅਸ ਅਮਿਟ ਬੀਰ ਧੀਰਾ ਬਡੋ ਅਤਿ ਬਲਿਸਟ ਦੁਰ ਧਰਖ ਰਣਿ ॥
as amitt beer dheeraa baddo at balisatt dur dharakh ran |

ਅਨਭੈ ਅਭੰਜ ਅਨਮਿਟ ਸੁਧੀਸ ਅਨਬਿਕਾਰ ਅਨਜੈ ਸੁ ਭਣ ॥੨੩੫॥
anabhai abhanj anamitt sudhees anabikaar anajai su bhan |235|

ਅਤਿ ਪ੍ਰਤਾਪ ਅਮਿਤੋਜ ਅਮਿਟ ਅਨਭੈ ਅਭੰਗ ਭਟ ॥
at prataap amitoj amitt anabhai abhang bhatt |

ਰਥ ਪ੍ਰਮਾਣ ਚਪਲਾ ਸੁ ਚਾਰੁ ਚਮਕਤ ਹੈ ਅਨਕਟ ॥
rath pramaan chapalaa su chaar chamakat hai anakatt |

ਨਿਰਖਿ ਸਤ੍ਰੁ ਤਿਹ ਤੇਜ ਚਕ੍ਰਿਤ ਭਯਭੀਤ ਭਜਤ ਰਣਿ ॥
nirakh satru tih tej chakrit bhayabheet bhajat ran |

ਧਰਤ ਧੀਰ ਨਹਿ ਬੀਰ ਤੀਰ ਸਰ ਹੈ ਨਹੀ ਹਠਿ ਰਣਿ ॥
dharat dheer neh beer teer sar hai nahee hatth ran |

ਬਿਗ੍ਰਯਾਨ ਨਾਮੁ ਅਨਭੈ ਸੁਭਟ ਅਤਿ ਬਲਿਸਟ ਤਿਹ ਜਾਨੀਐ ॥
bigrayaan naam anabhai subhatt at balisatt tih jaaneeai |

ਅਗਿਆਨ ਦੇਸਿ ਜਾ ਕੋ ਸਦਾ ਤ੍ਰਾਸ ਘਰਨ ਘਰਿ ਮਾਨੀਐ ॥੨੩੬॥
agiaan des jaa ko sadaa traas gharan ghar maaneeai |236|

ਬਮਤ ਜ੍ਵਾਲ ਡਮਰੂ ਕਰਾਲ ਡਿਮ ਡਿਮ ਰਣਿ ਬਜਤ ॥
bamat jvaal ddamaroo karaal ddim ddim ran bajat |

ਘਨ ਪ੍ਰਮਾਨ ਚਕ ਸਬਦ ਘਹਰਿ ਜਾ ਕੋ ਗਲ ਗਜਤ ॥
ghan pramaan chak sabad ghahar jaa ko gal gajat |

ਸਿਮਟਿ ਸਾਗ ਸੰਗ੍ਰਹਤ ਸਰਕਿ ਸਾਮੁਹ ਅਰਿ ਝਾਰਤ ॥
simatt saag sangrahat sarak saamuh ar jhaarat |

ਨਿਰਖਿ ਤਾਸੁ ਸੁਰ ਅਸੁਰ ਬ੍ਰਹਮ ਜੈ ਸਬਦ ਉਚਾਰਤ ॥
nirakh taas sur asur braham jai sabad uchaarat |

ਇਸਨਾਨ ਨਾਮ ਅਭਿਮਾਨ ਜੁਤ ਜਿਦਿਨ ਧਨੁਖ ਗਹਿ ਗਰਜਿ ਹੈ ॥
eisanaan naam abhimaan jut jidin dhanukh geh garaj hai |

ਬਿਨੁ ਇਕ ਕੁਚੀਲ ਸਾਮੁਹਿ ਸਮਰ ਅਉਰ ਨ ਤਾਸੁ ਬਰਜਿ ਹੈ ॥੨੩੭॥
bin ik kucheel saamuhi samar aaur na taas baraj hai |237|

ਇਕਿ ਨਿਬ੍ਰਿਤ ਅਤਿ ਬੀਰ ਦੁਤੀਅ ਭਾਵਨਾ ਮਹਾ ਭਟ ॥
eik nibrit at beer duteea bhaavanaa mahaa bhatt |

ਅਤਿ ਬਲਿਸਟ ਅਨਮਿਟ ਅਪਾਰ ਅਨਛਿਜ ਅਨਾਕਟ ॥
at balisatt anamitt apaar anachhij anaakatt |

ਸਸਤ੍ਰ ਧਾਰਿ ਗਜ ਹੈ ਜਬ ਭੀਰ ਭਾਜਿ ਹੈ ਨਿਰਖਿ ਰਣਿ ॥
sasatr dhaar gaj hai jab bheer bhaaj hai nirakh ran |

ਪਤ੍ਰ ਭੇਸ ਭਹਰਾਤ ਧੀਰ ਧਰ ਹੈ ਨ ਅਨਗਣ ॥
patr bhes bhaharaat dheer dhar hai na anagan |

ਇਹ ਬਿਧਿ ਸੁ ਧੀਰ ਜੋਧਾ ਨ੍ਰਿਪਤਿ ਜਿਦਿਨ ਅਯੋਧਨ ਰਚਿ ਹੈ ॥
eih bidh su dheer jodhaa nripat jidin ayodhan rach hai |

ਤਜ ਸਸਤ੍ਰ ਅਸਤ੍ਰ ਭਜਿ ਹੈ ਸਕਲ ਏਕ ਨ ਬੀਰ ਬਿਰਚ ਹੈ ॥੨੩੮॥
taj sasatr asatr bhaj hai sakal ek na beer birach hai |238|

ਸੰਗੀਤ ਛਪਯ ਛੰਦ ॥
sangeet chhapay chhand |

ਤਾਗੜਦੀ ਤੁਰ ਬਾਜ ਹੈ ਜਾਗੜਦੀ ਜੋਧਾ ਜਬ ਜੁਟਹਿ ॥
taagarradee tur baaj hai jaagarradee jodhaa jab jutteh |

ਲਾਗੜਦੀ ਲੁਥ ਬਿਥੁਰਹਿ ਸਾਗੜਦੀ ਸੰਨਾਹ ਸੁ ਤੁਟਹਿ ॥
laagarradee luth bithureh saagarradee sanaah su tutteh |

ਭਾਗੜਦੀ ਭੂਤ ਭੈਰੋ ਪ੍ਰਸਿਧ ਅਰੁ ਸਿਧ ਨਿਹਾਰਹਿ ॥
bhaagarradee bhoot bhairo prasidh ar sidh nihaareh |

ਜਾਗੜਦੀ ਜਛ ਜੁਗਣੀ ਜੂਥ ਜੈ ਸਬਦ ਉਚਾਰਹਿ ॥
jaagarradee jachh juganee jooth jai sabad uchaareh |

ਸੰਸਾਗੜਦੀ ਸੁਭਟ ਸੰਜਮ ਅਮਿਟ ਕਾਗੜਦੀ ਕ੍ਰੁਧ ਜਬ ਗਰਜਿ ਹੈ ॥
sansaagarradee subhatt sanjam amitt kaagarradee krudh jab garaj hai |

ਦੰਦਾਗੜਦੀ ਇਕ ਦੁਰਮਤਿ ਬਿਨਾ ਆਗੜਦੀ ਸੁ ਅਉਰ ਨ ਬਰਜਿ ਹੈ ॥੨੩੯॥
dandaagarradee ik duramat binaa aagarradee su aaur na baraj hai |239|

ਜਾਗੜਦੀ ਜੋਗ ਜਯਵਾਨ ਕਾਗੜਦੀ ਕਰਿ ਕ੍ਰੋਧ ਕੜਕਹਿ ॥
jaagarradee jog jayavaan kaagarradee kar krodh karrakeh |

ਲਾਗੜਦੀ ਲੁਟ ਅਰੁ ਕੁਟ ਤਾਗੜਦੀ ਤਰਵਾਰ ਸੜਕਹਿ ॥
laagarradee lutt ar kutt taagarradee taravaar sarrakeh |

ਸਾਗੜਦੀ ਸਸਤ੍ਰ ਸੰਨਾਹ ਪਾਗੜਦੀ ਪਹਿਰ ਹੈ ਜਵਨ ਦਿਨ ॥
saagarradee sasatr sanaah paagarradee pahir hai javan din |

ਸਾਗੜਦੀ ਸਤ੍ਰੁ ਭਜਿ ਹੈ ਟਾਗੜਦੀ ਟਿਕਿ ਹੈ ਨ ਇਕ ਛਿਨ ॥
saagarradee satru bhaj hai ttaagarradee ttik hai na ik chhin |

ਪੰਪਾਗੜਦੀ ਪੀਅਰ ਸਿਤ ਬਰਣ ਮੁਖ ਸਾਗੜਦੀ ਸਮਸਤ ਸਿਧਾਰ ਹੈ ॥
panpaagarradee peear sit baran mukh saagarradee samasat sidhaar hai |

ਅੰਆਗੜਦੀ ਅਮਿਟ ਦੁਰ ਧਰਖ ਭਟ ਜਾਗੜਦੀ ਕਿ ਜਿਦਿਨ ਨਿਹਾਰ ਹੈ ॥੨੪੦॥
anaagarradee amitt dur dharakh bhatt jaagarradee ki jidin nihaar hai |240|

ਆਗੜਦੀ ਇਕ ਅਰਚਾਰੁ ਪਾਗੜਦੀ ਪੂਜਾ ਜਬ ਕੁਪਹਿ ॥
aagarradee ik arachaar paagarradee poojaa jab kupeh |

ਰਾਗੜਦੀ ਰੋਸ ਕਰਿ ਜੋਸ ਪਾਗੜਦੀ ਪਾਇਨ ਜਬ ਰੁਪਹਿ ॥
raagarradee ros kar jos paagarradee paaein jab rupeh |

ਸਾਗੜਦੀ ਸਤ੍ਰੁ ਤਜਿ ਅਤ੍ਰ ਭਾਗੜਦੀ ਭਜਹਿ ਸੁ ਭ੍ਰਮਿ ਰਣਿ ॥
saagarradee satru taj atr bhaagarradee bhajeh su bhram ran |

ਆਗੜਦੀ ਐਸ ਉਝੜਹਿ ਪਾਗੜਦੀ ਜਣੁ ਪਵਨ ਪਤ੍ਰ ਬਣ ॥
aagarradee aais ujharreh paagarradee jan pavan patr ban |

ਸੰਸਾਗੜਦੀ ਸੁਭਟ ਸਬ ਭਜਿ ਹੈ ਤਾਗੜਦੀ ਤੁਰੰਗ ਨਚਾਇ ਹੈ ॥
sansaagarradee subhatt sab bhaj hai taagarradee turang nachaae hai |

ਛੰਛਾਗੜਦੀ ਛਤ੍ਰ ਬ੍ਰਿਤਿ ਛਡਿ ਕੈ ਆਗੜਦੀ ਅਧੋਗਤਿ ਜਾਇ ਹੈ ॥੨੪੧॥
chhanchhaagarradee chhatr brit chhadd kai aagarradee adhogat jaae hai |241|

ਛਪਯ ਛੰਦ ॥
chhapay chhand |

ਚਮਰ ਚਾਰੁ ਚਹੂੰ ਓਰਿ ਢੁਰਤ ਸੁੰਦਰ ਛਬਿ ਪਾਵਤ ॥
chamar chaar chahoon or dturat sundar chhab paavat |

ਸੇਤ ਬਸਤ੍ਰ ਅਰੁ ਬਾਜ ਸੇਤ ਸਸਤ੍ਰਣ ਛਬਿ ਛਾਵਤ ॥
set basatr ar baaj set sasatran chhab chhaavat |


Flag Counter