Sri Dasam Granth

Página - 458


ਸ੍ਰੋਨਤ ਕੀ ਸਰਤਾ ਤਹਾ ਚਲੀ ਮਹਾ ਅਰਿਰਾਇ ॥
sronat kee sarataa tahaa chalee mahaa ariraae |

ਮੇਦ ਮਾਸ ਮਜਿਯਾ ਬਹੁਤ ਬੈਤਰੁਨੀ ਕੇ ਭਾਇ ॥੧੬੦੭॥
med maas majiyaa bahut baitarunee ke bhaae |1607|

ਕਬਿਤੁ ॥
kabit |

ਮਚਿਯੋ ਰਨ ਦਾਰੁਨ ਦਿਲਾਵਰ ਦਲੇਲ ਖਾ ਸਿਚਾਨਨ ਕੀ ਭਾਤਿ ਰਨ ਭੂਮਿ ਝਟਪਟੀ ਸੀ ॥
machiyo ran daarun dilaavar dalel khaa sichaanan kee bhaat ran bhoom jhattapattee see |

ਹਟੀ ਨ ਨਿਪਟ ਖਟਪਟੀ ਸੁਭਟਨ ਹੂੰ ਕੀ ਆਨਨ ਕੀ ਆਭਾ ਤਾ ਕੀ ਲਾਗੈ ਨੈਕੁ ਲਟੀ ਸੀ ॥
hattee na nipatt khattapattee subhattan hoon kee aanan kee aabhaa taa kee laagai naik lattee see |

ਭੂਪਤਿ ਸੰਭਾਰ ਕੈ ਕ੍ਰਿਪਾਨ ਪਾਨਿ ਤਾਨਿ ਅਭਿਮਾਨ ਕੈ ਸੰਘਾਰੀ ਸੈਨ ਬਚੀ ਫੂਟੀ ਫਟੀ ਸੀ ॥
bhoopat sanbhaar kai kripaan paan taan abhimaan kai sanghaaree sain bachee foottee fattee see |

ਕਹੂੰ ਬਾਜ ਮਾਰੇ ਕਹੂੰ ਗਿਰੇ ਗਜ ਭਾਰੇ ਭਾਰੇ ਭੂਪ ਮਾਨੋ ਕਰੀ ਭਟ ਕਟੀ ਬਨ ਕਟੀ ਸੀ ॥੧੬੦੮॥
kahoon baaj maare kahoon gire gaj bhaare bhaare bhoop maano karee bhatt kattee ban kattee see |1608|

ਦੋਹਰਾ ॥
doharaa |

ਖੜਗ ਸਿੰਘ ਤਬ ਖੜਗ ਗਹਿ ਅਤਿ ਚਿਤਿ ਕੋਪ ਬਢਾਇ ॥
kharrag singh tab kharrag geh at chit kop badtaae |

ਸੈਨ ਮਲੇਛਨ ਕੀ ਹਨੀ ਜਮਪੁਰਿ ਦਈ ਪਠਾਇ ॥੧੬੦੯॥
sain malechhan kee hanee jamapur dee patthaae |1609|

ਸੋਰਠਾ ॥
soratthaa |

ਦੋਇ ਛੂਹਨੀ ਸੈਨ ਜਬ ਮਲੇਛ ਕੀ ਨ੍ਰਿਪ ਹਨੀ ॥
doe chhoohanee sain jab malechh kee nrip hanee |

ਅਉਰ ਸੁਭਟ ਜੇ ਐਨਿ ਚਲੇ ਨਾਮ ਕਬਿ ਦੇਤ ਕਹਿ ॥੧੬੧੦॥
aaur subhatt je aain chale naam kab det keh |1610|

ਸਵੈਯਾ ॥
savaiyaa |

ਭੀਮ ਗਦਾ ਕਰਿ ਭੀਮ ਲੀਏ ਇਖੁਧੀ ਕਟਿ ਸੋ ਕਸਿ ਪਾਰਥ ਧਾਯੋ ॥
bheem gadaa kar bheem lee ikhudhee katt so kas paarath dhaayo |

ਰਾਇ ਜੁਧਿਸਟਰ ਲੈ ਧਨੁ ਹਾਥਿ ਚਲਿਯੋ ਚਿਤ ਮੈ ਅਤਿ ਕ੍ਰੋਧ ਬਢਾਯੋ ॥
raae judhisattar lai dhan haath chaliyo chit mai at krodh badtaayo |

ਭ੍ਰਾਤ ਬਲੀ ਦੋਊ ਸਾਥ ਲੀਏ ਦਲੁ ਜੇਤਕ ਸੰਗ ਹੁਤੋ ਸੁ ਬੁਲਾਯੋ ॥
bhraat balee doaoo saath lee dal jetak sang huto su bulaayo |

ਐਸੇ ਭਿਰੇ ਬ੍ਰਿਤਰਾਸੁਰ ਸਿਉ ਮਘਵਾ ਰਿਸਿ ਕੈ ਜਿਮ ਜੁਧੁ ਮਚਾਯੋ ॥੧੬੧੧॥
aaise bhire britaraasur siau maghavaa ris kai jim judh machaayo |1611|

ਸੋਰਠਾ ॥
soratthaa |

ਮਨ ਮਹਿ ਕੋਪ ਬਢਾਇ ਸੁਭਟਨ ਸਭੈ ਸੁਨਾਇ ਕੈ ॥
man meh kop badtaae subhattan sabhai sunaae kai |

ਖੜਗ ਸਿੰਘ ਸਮੁਹਾਇ ਬਚਨ ਕਹਤ ਭਯੋ ਕ੍ਰਿਸਨ ਸਿਉ ॥੧੬੧੨॥
kharrag singh samuhaae bachan kahat bhayo krisan siau |1612|

ਖੜਗੇਸ ਬਾਚ ਸਭਨ ਭਟਨ ਸੋ ॥
kharrages baach sabhan bhattan so |

ਸਵੈਯਾ ॥
savaiyaa |

ਪਸਚਿਮ ਸੂਰ ਚੜੈ ਕਬਹੂ ਅਰੁ ਗੰਗ ਬਹੀ ਉਲਟੀ ਜੀਅ ਆਵੈ ॥
pasachim soor charrai kabahoo ar gang bahee ulattee jeea aavai |

ਜੇਠ ਕੇ ਮਾਸ ਤੁਖਾਰ ਪਰੇ ਬਨ ਅਉਰ ਬਸੰਤ ਸਮੀਰ ਜਰਾਵੈ ॥
jetth ke maas tukhaar pare ban aaur basant sameer jaraavai |

ਲੋਕ ਹਲੈ ਧਰੂਅ ਕੋ ਜਲ ਕੋ ਥਲੁ ਹੁਇ ਥਲ ਕੋ ਕਬਹੂੰ ਜਲ ਜਾਵੈ ॥
lok halai dharooa ko jal ko thal hue thal ko kabahoon jal jaavai |

ਕੰਚਨ ਕੋ ਨਗੁ ਪੰਖਨ ਧਾਰਿ ਉਡੈ ਖੜਗੇਸ ਨ ਪੀਠ ਦਿਖਾਵੈ ॥੧੬੧੩॥
kanchan ko nag pankhan dhaar uddai kharrages na peetth dikhaavai |1613|

ਯੌ ਕਹਿ ਕੈ ਧਨੁ ਕੋ ਗਹਿ ਕੈ ਲਹਿ ਕੈ ਚਹਿ ਕੈ ਬਹੁ ਬੀਰ ਕਟੇ ॥
yau keh kai dhan ko geh kai leh kai cheh kai bahu beer katte |

ਇਕ ਧਾਇ ਪਰੈ ਪੁਨਿ ਸਾਮੁਹਿ ਹ੍ਵੈ ਇਕ ਭਾਜਿ ਗਏ ਇਕ ਸੂਰ ਲਟੇ ॥
eik dhaae parai pun saamuhi hvai ik bhaaj ge ik soor latte |

ਬਲਬੰਡ ਘਨੇ ਛਿਤ ਪੈ ਪਟਕੇ ਭਟ ਐਸੀ ਦਸਾ ਬਹੁ ਹੇਰਿ ਹਟੇ ॥
balabandd ghane chhit pai pattake bhatt aaisee dasaa bahu her hatte |

ਕਬਿ ਸ੍ਯਾਮ ਭਨੈ ਤਿਹ ਆਹਵ ਮੈ ਸੁ ਰਹੇ ਕੇਊ ਬੀਰ ਫਟੇ ਈ ਫਟੇ ॥੧੬੧੪॥
kab sayaam bhanai tih aahav mai su rahe keaoo beer fatte ee fatte |1614|

ਧਨੁ ਪਾਰਥ ਕੋ ਤਿਹ ਕਾਟਿ ਦਯੋ ਪੁਨਿ ਕਾਟਿ ਕੈ ਭੀਮ ਗਦਾ ਊ ਗਿਰਾਈ ॥
dhan paarath ko tih kaatt dayo pun kaatt kai bheem gadaa aoo giraaee |

ਭੂਪਤਿ ਕੀ ਕਰਵਾਰ ਕਟੀ ਕਹੂੰ ਜਾਇ ਪਰੀ ਕਛੁ ਜਾਨਿ ਨ ਜਾਈ ॥
bhoopat kee karavaar kattee kahoon jaae paree kachh jaan na jaaee |

ਭ੍ਰਾਤ ਦੋਊ ਅਰੁ ਸੈਨ ਘਨੀ ਅਤਿ ਰੋਸ ਭਰੀ ਨ੍ਰਿਪ ਊਪਰ ਧਾਈ ॥
bhraat doaoo ar sain ghanee at ros bharee nrip aoopar dhaaee |

ਭੂਪਤਿ ਬਾਨ ਹਨੈ ਤਿਹ ਕਉ ਤਨ ਫੋਰਿ ਦਈ ਉਹ ਓਰਿ ਦਿਖਾਈ ॥੧੬੧੫॥
bhoopat baan hanai tih kau tan for dee uh or dikhaaee |1615|

ਦੋਹਰਾ ॥
doharaa |

ਸੈਨ ਅਛੂਹਨਿ ਤੁਰਤ ਹੀ ਦੀਨੀ ਤਿਨਹਿ ਸੰਘਾਰਿ ॥
sain achhoohan turat hee deenee tineh sanghaar |

ਪੁਨਿ ਰਿਸਿ ਸਿਉ ਧਾਵਤ ਭਯੋ ਅਪੁਨੇ ਸਸਤ੍ਰ ਸੰਭਾਰਿ ॥੧੬੧੬॥
pun ris siau dhaavat bhayo apune sasatr sanbhaar |1616|

ਸਵੈਯਾ ॥
savaiyaa |

ਏਕ ਚਟਾਕ ਚਪੇਟ ਹਨੈ ਇਕ ਲੈ ਕਰ ਮੈ ਕਰਵਾਰ ਸੰਘਾਰੈ ॥
ek chattaak chapett hanai ik lai kar mai karavaar sanghaarai |

ਏਕਨ ਕੇ ਉਰ ਫਾਰਿ ਕਟਾਰਨ ਕੇਸਨ ਤੇ ਗਹਿ ਏਕ ਪਛਾਰੈ ॥
ekan ke ur faar kattaaran kesan te geh ek pachhaarai |

ਏਕ ਚਲਾਇ ਦਏ ਦਸਹੂੰ ਦਿਸ ਏਕ ਡਰੇ ਮਰ ਗੇ ਬਿਨੁ ਮਾਰੈ ॥
ek chalaae de dasahoon dis ek ddare mar ge bin maarai |

ਪੈਦਲੁ ਕੋ ਦਲੁ ਮਾਰ ਦਯੋ ਦੁਹ ਹਾਥਨ ਹਾਥੀਨ ਦਾਤ ਉਖਾਰੈ ॥੧੬੧੭॥
paidal ko dal maar dayo duh haathan haatheen daat ukhaarai |1617|

ਪਾਰਥ ਆਨਿ ਕਮਾਨ ਗਹੀ ਤਿਹ ਭੂਪਤਿ ਕੋ ਇਕ ਬਾਨ ਲਗਾਯੋ ॥
paarath aan kamaan gahee tih bhoopat ko ik baan lagaayo |

ਲਾਗਤ ਹੀ ਅਵਸਾਨ ਗੁਮਾਨ ਗਯੋ ਖੜਗੇਸ ਮਹਾ ਦੁਖੁ ਪਾਯੋ ॥
laagat hee avasaan gumaan gayo kharrages mahaa dukh paayo |

ਪਉਰਖ ਪੇਖ ਕੈ ਜੀ ਹਰਿਖਿਓ ਬਲ ਟੇਰ ਨਰੇਸ ਸੁ ਐਸ ਸੁਨਾਯੋ ॥
paurakh pekh kai jee harikhio bal tter nares su aais sunaayo |

ਧੰਨ ਪਿਤਾ ਧੰਨ ਵੇ ਜਨਨੀ ਜੁ ਧਨੰਜੈ ਨਾਮ ਜਿਨੋ ਸੁਤ ਜਾਯੋ ॥੧੬੧੮॥
dhan pitaa dhan ve jananee ju dhananjai naam jino sut jaayo |1618|

ਖੜਗੇਸ ਬਾਚ ਪਾਰਥ ਸੋ ॥
kharrages baach paarath so |


Flag Counter