Sri Dasam Granth

Página - 82


ਜੁਧ ਨਿਸੁੰਭ ਭਇਆਨ ਰਚਿਓ ਅਸ ਆਗੇ ਨ ਦਾਨਵ ਕਾਹੂ ਕਰਿਓ ਹੈ ॥
judh nisunbh bheaan rachio as aage na daanav kaahoo kario hai |

ਲੋਥਨ ਊਪਰਿ ਲੋਥ ਪਰੀ ਤਹ ਗੀਧ ਸ੍ਰਿੰਗਾਲਨਿ ਮਾਸੁ ਚਰਿਓ ਹੈ ॥
lothan aoopar loth paree tah geedh sringaalan maas chario hai |

ਗੂਦ ਬਹੈ ਸਿਰ ਕੇਸਨ ਤੇ ਸਿਤ ਪੁੰਜ ਪ੍ਰਵਾਹ ਧਰਾਨਿ ਪਰਿਓ ਹੈ ॥
good bahai sir kesan te sit punj pravaah dharaan pario hai |

ਮਾਨਹੁ ਜਟਾਧਰ ਕੀ ਜਟ ਤੇ ਜਨੁ ਰੋਸ ਕੈ ਗੰਗ ਕੋ ਨੀਰ ਢਰਿਓ ਹੈ ॥੬੮॥
maanahu jattaadhar kee jatt te jan ros kai gang ko neer dtario hai |68|

ਬਾਰ ਸਿਵਾਰ ਭਏ ਤਿਹ ਠਉਰ ਸੁ ਫੇਨ ਜਿਉ ਛਤ੍ਰ ਫਿਰੇ ਤਰਤਾ ॥
baar sivaar bhe tih tthaur su fen jiau chhatr fire tarataa |

ਕਰ ਅੰਗੁਲਕਾ ਸਫਰੀ ਤਲਫੈ ਭੁਜ ਕਾਟਿ ਭੁਜੰਗ ਕਰੇ ਕਰਤਾ ॥
kar angulakaa safaree talafai bhuj kaatt bhujang kare karataa |

ਹਯ ਨਕ੍ਰ ਧੁਜਾ ਦ੍ਰੁਮ ਸ੍ਰਉਣਤ ਨੀਰ ਮੈ ਚਕ੍ਰ ਜਿਉ ਚਕ੍ਰ ਫਿਰੈ ਗਰਤਾ ॥
hay nakr dhujaa drum sraunat neer mai chakr jiau chakr firai garataa |

ਤਬ ਸੁੰਭ ਨਿਸੁੰਭ ਦੁਹੂੰ ਮਿਲਿ ਦਾਨਵ ਮਾਰ ਕਰੀ ਰਨ ਮੈ ਸਰਤਾ ॥੬੯॥
tab sunbh nisunbh duhoon mil daanav maar karee ran mai sarataa |69|

ਦੋਹਰਾ ॥
doharaa |

ਸੁਰ ਹਾਰੈ ਜੀਤੈ ਅਸੁਰ ਲੀਨੋ ਸਕਲ ਸਮਾਜ ॥
sur haarai jeetai asur leeno sakal samaaj |

ਦੀਨੋ ਇੰਦ੍ਰ ਭਜਾਇ ਕੈ ਮਹਾ ਪ੍ਰਬਲ ਦਲ ਸਾਜਿ ॥੭੦॥
deeno indr bhajaae kai mahaa prabal dal saaj |70|

ਸ੍ਵੈਯਾ ॥
svaiyaa |

ਛੀਨ ਭੰਡਾਰ ਲਇਓ ਹੈ ਕੁਬੇਰ ਤੇ ਸੇਸ ਹੂੰ ਤੇ ਮਨਿ ਮਾਲ ਛੁਡਾਈ ॥
chheen bhanddaar leio hai kuber te ses hoon te man maal chhuddaaee |

ਜੀਤ ਲੁਕੇਸ ਦਿਨੇਸ ਨਿਸੇਸ ਗਨੇਸ ਜਲੇਸ ਦੀਓ ਹੈ ਭਜਾਈ ॥
jeet lukes dines nises ganes jales deeo hai bhajaaee |

ਲੋਕ ਕੀਏ ਤਿਨ ਤੀਨਹੁ ਆਪਨੇ ਦੈਤ ਪਠੇ ਤਹ ਦੈ ਠਕੁਰਾਈ ॥
lok kee tin teenahu aapane dait patthe tah dai tthakuraaee |

ਜਾਇ ਬਸੇ ਸੁਰ ਧਾਮ ਤੇਊ ਤਿਨ ਸੁੰਭ ਨਿਸੁੰਭ ਕੀ ਫੇਰੀ ਦੁਹਾਈ ॥੭੧॥
jaae base sur dhaam teaoo tin sunbh nisunbh kee feree duhaaee |71|

ਦੋਹਰਾ ॥
doharaa |

ਖੇਤ ਜੀਤ ਦੈਤਨ ਲੀਓ ਗਏ ਦੇਵਤੇ ਭਾਜ ॥
khet jeet daitan leeo ge devate bhaaj |

ਇਹੈ ਬਿਚਾਰਿਓ ਮਨ ਬਿਖੈ ਲੇਹੁ ਸਿਵਾ ਤੇ ਰਾਜ ॥੭੨॥
eihai bichaario man bikhai lehu sivaa te raaj |72|

ਸ੍ਵੈਯਾ ॥
svaiyaa |

ਦੇਵ ਸੁਰੇਸ ਦਿਨੇਸ ਨਿਸੇਸ ਮਹੇਸ ਪੁਰੀ ਮਹਿ ਜਾਇ ਬਸੇ ਹੈ ॥
dev sures dines nises mahes puree meh jaae base hai |

ਭੇਸ ਬੁਰੇ ਤਹਾ ਜਾਇ ਦੁਰੇ ਸਿਰ ਕੇਸ ਜੁਰੇ ਰਨ ਤੇ ਜੁ ਤ੍ਰਸੇ ਹੈ ॥
bhes bure tahaa jaae dure sir kes jure ran te ju trase hai |

ਹਾਲ ਬਿਹਾਲ ਮਹਾ ਬਿਕਰਾਲ ਸੰਭਾਲ ਨਹੀ ਜਨੁ ਕਾਲ ਗ੍ਰਸੇ ਹੈ ॥
haal bihaal mahaa bikaraal sanbhaal nahee jan kaal grase hai |

ਬਾਰ ਹੀ ਬਾਰ ਪੁਕਾਰ ਕਰੀ ਅਤਿ ਆਰਤਵੰਤ ਦਰੀਨਿ ਧਸੇ ਹੈ ॥੭੩॥
baar hee baar pukaar karee at aaratavant dareen dhase hai |73|


Flag Counter