Sri Dasam Granth

Página - 239


ਵੇ ਜੁਧ ਜੀਤ ਤੇ ਜਾਹਿਗੇ ਕਹਾ ਦੋਇ ਤੇ ਦੀਨ ਨਰ ॥੩੭੭॥
ve judh jeet te jaahige kahaa doe te deen nar |377|

ਕਹਿ ਹਾਰਯੋ ਕਪਿ ਕੋਟਿ ਦਈਤ ਪਤਿ ਏਕ ਨ ਮਾਨੀ ॥
keh haarayo kap kott deet pat ek na maanee |

ਉਠਤ ਪਾਵ ਰੁਪਿਯੋ ਸਭਾ ਮਧਿ ਸੋ ਅਭਿਮਾਨੀ ॥
autthat paav rupiyo sabhaa madh so abhimaanee |

ਥਕੇ ਸਕਲ ਅਸੁਰਾਰ ਪਾਵ ਕਿਨਹੂੰ ਨ ਉਚਕਯੋ ॥
thake sakal asuraar paav kinahoon na uchakayo |

ਗਿਰੇ ਧਰਨ ਮੁਰਛਾਇ ਬਿਮਨ ਦਾਨਵ ਦਲ ਥਕਯੋ ॥
gire dharan murachhaae biman daanav dal thakayo |

ਲੈ ਚਲਯੋ ਬਭੀਛਨ ਭ੍ਰਾਤ ਤਿਹ ਬਾਲ ਪੁਤ੍ਰ ਧੂਸਰ ਬਰਨ ॥
lai chalayo babheechhan bhraat tih baal putr dhoosar baran |

ਭਟ ਹਟਕ ਬਿਕਟ ਤਿਹ ਨਾ ਸਕੇ ਚਲਿ ਆਯੋ ਜਿਤ ਰਾਮ ਰਨ ॥੩੭੮॥
bhatt hattak bikatt tih naa sake chal aayo jit raam ran |378|

ਕਹਿ ਬੁਲਯੋ ਲੰਕੇਸ ਤਾਹਿ ਪ੍ਰਭ ਰਾਜੀਵ ਲੋਚਨ ॥
keh bulayo lankes taeh prabh raajeev lochan |

ਕੁਟਲ ਅਲਕ ਮੁਖ ਛਕੇ ਸਕਲ ਸੰਤਨ ਦੁਖ ਮੋਚਨ ॥
kuttal alak mukh chhake sakal santan dukh mochan |

ਕੁਪੈ ਸਰਬ ਕਪਿਰਾਜ ਬਿਜੈ ਪਹਲੀ ਰਣ ਚਖੀ ॥
kupai sarab kapiraaj bijai pahalee ran chakhee |

ਫਿਰੈ ਲੰਕ ਗੜਿ ਘੇਰਿ ਦਿਸਾ ਦਛਣੀ ਪਰਖੀ ॥
firai lank garr gher disaa dachhanee parakhee |

ਪ੍ਰਭ ਕਰੈ ਬਭੀਛਨ ਲੰਕਪਤਿ ਸੁਣੀ ਬਾਤਿ ਰਾਵਣ ਘਰਣਿ ॥
prabh karai babheechhan lankapat sunee baat raavan gharan |

ਸੁਧਿ ਸਤ ਤਬਿ ਬਿਸਰਤ ਭਈ ਗਿਰੀ ਧਰਣ ਪਰ ਹੁਐ ਬਿਮਣ ॥੩੭੯॥
sudh sat tab bisarat bhee giree dharan par huaai biman |379|

ਮਦੋਦਰੀ ਬਾਚ ॥
madodaree baach |

ਉਟੰਙਣ ਛੰਦ ॥
auttangan chhand |

ਸੂਰਬੀਰਾ ਸਜੇ ਘੋਰ ਬਾਜੇ ਬਜੇ ਭਾਜ ਕੰਤਾ ਸੁਣੇ ਰਾਮ ਆਏ ॥
soorabeeraa saje ghor baaje baje bhaaj kantaa sune raam aae |

ਬਾਲ ਮਾਰਯੋ ਬਲੀ ਸਿੰਧ ਪਾਟਯੋ ਜਿਨੈ ਤਾਹਿ ਸੌ ਬੈਰਿ ਕੈਸੇ ਰਚਾਏ ॥
baal maarayo balee sindh paattayo jinai taeh sau bair kaise rachaae |

ਬਯਾਧ ਜੀਤਯੋ ਜਿਨੈ ਜੰਭ ਮਾਰਯੋ ਉਨੈ ਰਾਮ ਅਉਤਾਰ ਸੋਈ ਸੁਹਾਏ ॥
bayaadh jeetayo jinai janbh maarayo unai raam aautaar soee suhaae |

ਦੇ ਮਿਲੋ ਜਾਨਕੀ ਬਾਤ ਹੈ ਸਿਆਨ ਕੀ ਚਾਮ ਕੇ ਦਾਮ ਕਾਹੇ ਚਲਾਏ ॥੩੮੦॥
de milo jaanakee baat hai siaan kee chaam ke daam kaahe chalaae |380|

ਰਾਵਣ ਬਾਚ ॥
raavan baach |

ਬਯੂਹ ਸੈਨਾ ਸਜੋ ਘੋਰ ਬਾਜੇ ਬਜੋ ਕੋਟਿ ਜੋਧਾ ਗਜੋ ਆਨ ਨੇਰੇ ॥
bayooh sainaa sajo ghor baaje bajo kott jodhaa gajo aan nere |

ਸਾਜ ਸੰਜੋਅ ਸੰਬੂਹ ਸੈਨਾ ਸਭੈ ਆਜ ਮਾਰੋ ਤਰੈ ਦ੍ਰਿਸਟਿ ਤੇਰੇ ॥
saaj sanjoa sanbooh sainaa sabhai aaj maaro tarai drisatt tere |

ਇੰਦ੍ਰ ਜੀਤੋ ਕਰੋ ਜਛ ਰੀਤੋ ਧਨੰ ਨਾਰਿ ਸੀਤਾ ਬਰੰ ਜੀਤ ਜੁਧੈ ॥
eindr jeeto karo jachh reeto dhanan naar seetaa baran jeet judhai |

ਸੁਰਗ ਪਾਤਾਲ ਆਕਾਸ ਜੁਆਲਾ ਜਰੈ ਬਾਚਿ ਹੈ ਰਾਮ ਕਾ ਮੋਰ ਕ੍ਰੂਧੈ ॥੩੮੧॥
surag paataal aakaas juaalaa jarai baach hai raam kaa mor kraoodhai |381|

ਮਦੋਦਰੀ ਬਾਚ ॥
madodaree baach |

ਤਾਰਕਾ ਜਾਤ ਹੀ ਘਾਤ ਕੀਨੀ ਜਿਨੈ ਅਉਰ ਸੁਬਾਹ ਮਾਰੀਚ ਮਾਰੇ ॥
taarakaa jaat hee ghaat keenee jinai aaur subaah maareech maare |

ਬਯਾਧ ਬਧਯੋ ਖਰੰਦੂਖਣੰ ਖੇਤ ਥੈ ਏਕ ਹੀ ਬਾਣ ਸੋਂ ਬਾਲ ਮਾਰੇ ॥
bayaadh badhayo kharandookhanan khet thai ek hee baan son baal maare |

ਧੁਮ੍ਰ ਅਛਾਦ ਅਉ ਜਾਬੁਮਾਲੀ ਬਲੀ ਪ੍ਰਾਣ ਹੀਣੰ ਕਰਯੋ ਜੁਧ ਜੈ ਕੈ ॥
dhumr achhaad aau jaabumaalee balee praan heenan karayo judh jai kai |

ਮਾਰਿਹੈਂ ਤੋਹਿ ਯੌ ਸਯਾਰ ਕੇ ਸਿੰਘ ਜਯੋ ਲੇਹਿਗੇ ਲੰਕ ਕੋ ਡੰਕ ਦੈ ਕੈ ॥੩੮੨॥
maarihain tohi yau sayaar ke singh jayo lehige lank ko ddank dai kai |382|

ਰਾਵਣ ਬਾਚ ॥
raavan baach |

ਚਉਰ ਚੰਦ੍ਰੰ ਕਰੰ ਛਤ੍ਰ ਸੂਰੰ ਧਰੰ ਬੇਦ ਬ੍ਰਹਮਾ ਰਰੰ ਦੁਆਰ ਮੇਰੇ ॥
chaur chandran karan chhatr sooran dharan bed brahamaa raran duaar mere |

ਪਾਕ ਪਾਵਕ ਕਰੰ ਨੀਰ ਬਰਣੰ ਭਰੰ ਜਛ ਬਿਦਿਆਧਰੰ ਕੀਨ ਚੇਰੇ ॥
paak paavak karan neer baranan bharan jachh bidiaadharan keen chere |

ਅਰਬ ਖਰਬੰ ਪੁਰੰ ਚਰਬ ਸਰਬੰ ਕਰੇ ਦੇਖੁ ਕੈਸੇ ਕਰੌ ਬੀਰ ਖੇਤੰ ॥
arab kharaban puran charab saraban kare dekh kaise karau beer khetan |

ਚਿੰਕ ਹੈ ਚਾਵਡਾ ਫਿੰਕ ਹੈ ਫਿਕਰੀ ਨਾਚ ਹੈ ਬੀਰ ਬੈਤਾਲ ਪ੍ਰੇਤੰ ॥੩੮੩॥
chink hai chaavaddaa fink hai fikaree naach hai beer baitaal pretan |383|

ਮਦੋਦਰੀ ਬਾਚ ॥
madodaree baach |

ਤਾਸ ਨੇਜੇ ਢੁਲੈ ਘੋਰ ਬਾਜੇ ਬਜੈ ਰਾਮ ਲੀਨੇ ਦਲੈ ਆਨ ਢੂਕੇ ॥
taas neje dtulai ghor baaje bajai raam leene dalai aan dtooke |

ਬਾਨਰੀ ਪੂਤ ਚਿੰਕਾਰ ਅਪਾਰੰ ਕਰੰ ਮਾਰ ਮਾਰੰ ਚਹੂੰ ਓਰ ਕੂਕੇ ॥
baanaree poot chinkaar apaaran karan maar maaran chahoon or kooke |

ਭੀਮ ਭੇਰੀ ਬਜੈ ਜੰਗ ਜੋਧਾ ਗਜੈ ਬਾਨ ਚਾਪੈ ਚਲੈ ਨਾਹਿ ਜਉ ਲੌ ॥
bheem bheree bajai jang jodhaa gajai baan chaapai chalai naeh jau lau |

ਬਾਤ ਕੋ ਮਾਨੀਐ ਘਾਤੁ ਪਹਿਚਾਨੀਐ ਰਾਵਰੀ ਦੇਹ ਕੀ ਸਾਤ ਤਉ ਲੌ ॥੩੮੪॥
baat ko maaneeai ghaat pahichaaneeai raavaree deh kee saat tau lau |384|

ਘਾਟ ਘਾਟੈ ਰੁਕੌ ਬਾਟ ਬਾਟੈ ਤੁਪੋ ਐਂਠ ਬੈਠੇ ਕਹਾ ਰਾਮ ਆਏ ॥
ghaatt ghaattai rukau baatt baattai tupo aaintth baitthe kahaa raam aae |

ਖੋਰ ਹਰਾਮ ਹਰੀਫ ਕੀ ਆਂਖ ਤੈ ਚਾਮ ਕੇ ਜਾਤ ਕੈਸੇ ਚਲਾਏ ॥
khor haraam hareef kee aankh tai chaam ke jaat kaise chalaae |

ਹੋਇਗੋ ਖੁਆਰ ਬਿਸੀਆਰ ਖਾਨਾ ਤੁਰਾ ਬਾਨਰੀ ਪੂਤ ਜਉ ਲੌ ਨ ਗਜਿ ਹੈ ॥
hoeigo khuaar biseeaar khaanaa turaa baanaree poot jau lau na gaj hai |

ਲੰਕ ਕੋ ਛਾਡਿ ਕੈ ਕੋਟਿ ਕੇ ਫਾਧ ਕੈ ਆਸੁਰੀ ਪੂਤ ਲੈ ਘਾਸਿ ਭਜਿ ਹੈ ॥੩੮੫॥
lank ko chhaadd kai kott ke faadh kai aasuree poot lai ghaas bhaj hai |385|

ਰਾਵਣ ਬਾਚ ॥
raavan baach |

ਬਾਵਰੀ ਰਾਡ ਕਿਆ ਭਾਡਿ ਬਾਤੈ ਬਕੈ ਰੰਕ ਸੇ ਰਾਮ ਕਾ ਛੋਡ ਰਾਸਾ ॥
baavaree raadd kiaa bhaadd baatai bakai rank se raam kaa chhodd raasaa |

ਕਾਢਹੋ ਬਾਸਿ ਦੈ ਬਾਨ ਬਾਜੀਗਰੀ ਦੇਖਿਹੋ ਆਜ ਤਾ ਕੋ ਤਮਾਸਾ ॥
kaadtaho baas dai baan baajeegaree dekhiho aaj taa ko tamaasaa |

ਬੀਸ ਬਾਹੇ ਧਰੰ ਸੀਸ ਦਸਯੰ ਸਿਰੰ ਸੈਣ ਸੰਬੂਹ ਹੈ ਸੰਗਿ ਮੇਰੇ ॥
bees baahe dharan sees dasayan siran sain sanbooh hai sang mere |

ਭਾਜ ਜੈ ਹੈ ਕਹਾ ਬਾਟਿ ਪੈਹੈਂ ਊਹਾ ਮਾਰਿਹੌ ਬਾਜ ਜੈਸੇ ਬਟੇਰੇ ॥੩੮੬॥
bhaaj jai hai kahaa baatt paihain aoohaa maarihau baaj jaise battere |386|


Flag Counter